ETV Bharat / state

ਇੰਸਟਾਗ੍ਰਾਮ ਰਾਹੀਂ ਨਜਾਇਜ਼ ਅਸਲੇ ਦੀ ਸਪਲਾਈ, ਖੰਨਾ ਪੁਲਿਸ ਨੇ 2 ਨੌਜਵਾਨ ਕੀਤੇ ਗ੍ਰਿਫ਼ਤਾਰ

author img

By

Published : Jul 22, 2023, 10:31 AM IST

Now the supply of illegal ammunition through Instagram, the police arrested the youth of Chandigarh in the case
ਹੁਣ ਇੰਸਟਾਗ੍ਰਾਮ ਜ਼ਰੀਏ ਹੋਈ ਨਜਾਇਜ਼ ਅਸਲੇ ਦੀ ਸਪਲਾਈ,ਮਾਮਲੇ 'ਚ ਪੁਲਿਸ ਨੇ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਕੀਤਾ ਕਾਬੂ

ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਹਥਿਆਰਾਂ ਦੀ ਸਪਲਾਈ ਕਰਨ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਚੰਡੀਗੜ੍ਹ ਦੇ ਰਹਿਣ ਵਾਲੇ ਹਨ, ਜਿਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਖੰਨਾ ਪੁਲਿਸ ਨੇ 2 ਨੌਜਵਾਨ ਕੀਤੇ ਗ੍ਰਿਫ਼ਤਾਰ

ਖੰਨਾ: ਪੰਜਾਬ ਵਿੱਚ ਨਜਾਇਜ਼ ਅਸਲੇ ਦੀ ਸਪਲਾਈ ਕਰਨ ਵਾਲੇ ਨੌਜਵਾਨਾਂ ਵੱਲੋਂ ਨਵੇਂ-ਨਵੇਂ ਤਰੀਕੇ ਵਰਤ ਰਹੇ ਹਨ। ਹੁਣ ਇਸ ਧੰਦੇ ਨੂੰ ਵਧਾਉਣ ਲਈ ਨੌਜਵਾਨਾਂ ਵੱਲੋਂ ਇੱਕ ਹੋਰ ਰਾਹ ਲੱਭਿਆ ਗਿਆ ਹੈ, ਉਹ ਹੈ ਇੰਸਟਾਗ੍ਰਾਮ ਐਪ। ਅਜਿਹੇ ਹੀ ਇੱਕ ਮਾਮਲੇ ਵਿੱਚ ਖੰਨਾ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇੰਸਟਾਗ੍ਰਾਮ ਐਪ ਰਾਹੀਂ ਹਥਿਆਰਾਂ ਦੀ ਸਪਲਾਈ ਕਰਦੇ ਸਨ। ਪੁਲਿਸ ਨੇ ਇਹਨਾਂ ਤੋਂ ਚਾਰ ਪਿਸਤੌਲ ਵੀ ਬਰਾਮਦ ਹੋਏ। ਇਹ ਦੋਵੇਂ ਖਰੜ ਤੋਂ ਲੁਧਿਆਣਾ ਹਥਿਆਰਾਂ ਦੀ ਸਪਲਾਈ ਕਰਨ ਜਾ ਰਹੇ ਸਨ। ਇਨ੍ਹਾਂ ਦੀ ਪਛਾਣ ਅਭਿਸ਼ੇਕ ਸਕਸੈਨਾ ਵਾਸੀ ਸੈਕਟਰ-40 ਏ ਚੰਡੀਗੜ੍ਹ ਅਤੇ ਅਮਨ ਵਾਸੀ ਸੈਕਟਰ-39 ਮਲੋਆ ਕਲੋਨੀ ਚੰਡੀਗੜ੍ਹ ਵਜੋਂ ਹੋਈ। ਅਭਿਸ਼ੇਕ ਦੀ ਉਮਰ 22 ਸਾਲ ਅਤੇ ਅਮਨ ਦੀ ਉਮਰ 18 ਸਾਲ ਹੈ। ਦੋਵੇਂ ਪ੍ਰਾਈਵੇਟ ਨੌਕਰੀ ਕਰਦੇ ਸਨ ਅਤੇ ਇਹ ਇੰਸਟਾਗ੍ਰਾਮ ਰਾਹੀਂ ਸਪਲਾਇਰ ਦੇ ਸੰਪਰਕ 'ਚ ਆਏ ਸੀ।

ਹਥਿਆਰਾਂ ਦੀ ਸਪਲਾਈ ਦੀ ਪੇਸ਼ਕਸ਼ : ਐਸ.ਐਸ.ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਚੰਡੀਗੜ੍ਹ-ਲੁਧਿਆਣਾ ਕੌਮੀ ਮਾਰਗ ਉਪਰ ਪੁਲਿਸ ਚੌਕੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਬਿਨਾਂ ਨੰਬਰ ਦੇ ਮੋਟਰਸਾਈਕਲ 'ਤੇ ਜਾ ਰਹੇ ਦੋਵੇਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ, ਜਿਹਨਾਂ ਕੋਲ ਬੈਗ ਸੀ। ਪੁਲਿਸ ਨੇ ਜਦੋਂ ਤਲਾਸ਼ੀ ਲਈ ਤਾਂ ਬੈਗ ਵਿੱਚੋਂ ਪੁਆਇੰਟ 315 ਬੋਰ ਦੇ 3 ਪਿਸਤੌਲ ਬਰਾਮਦ ਹੋਏ। ਬਾਅਦ ਵਿੱਚ ਇਹਨਾਂ ਦੀ ਨਿਸ਼ਾਨਦੇਹੀ 'ਤੇ ਕੁੱਲ 4 ਪਿਸਤੌਲ ਬਰਾਮਦ ਹੋਏ। ਐਸਐਸਪੀ ਕੌਂਡਲ ਨੇ ਦੱਸਿਆ ਕਿ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇੰਸਟਾਗ੍ਰਾਮ ਤੋਂ ਕਿਸੇ ਅਣਜਾਣ ਵਿਅਕਤੀ ਨੇ ਅਮਨ ਨੂੰ ਆਪਣੇ ਸੰਪਰਕ ਵਿੱਚ ਲਿਆ। ਉਸਨੂੰ ਹਥਿਆਰਾਂ ਦੀ ਸਪਲਾਈ ਦੀ ਪੇਸ਼ਕਸ਼ ਕੀਤੀ ਗਈ। ਜਿਸ ਤੋਂ ਬਾਅਦ ਅਮਨ ਨੇ ਆਪਣੇ ਦੋਸਤ ਅਭਿਸ਼ੇਕ ਨੂੰ ਵੀ ਸੰਪਰਕ ਵਿੱਚ ਲਿਆ। ਅਮਨ ਅਤੇ ਅਭਿਸ਼ੇਕ ਖਰੜ ਤੋਂ ਪਿਸਤੌਲ ਲੈ ਕੇ ਲੁਧਿਆਣਾ ਸਪਲਾਈ ਕਰਨ ਜਾ ਰਹੇ ਸਨ ਕਿ ਅੱਗੋਂ ਰਸਤੇ ਵਿੱਚ ਹੀ ਇਹਨਾਂ ਨੂੰ ਕਾਬੂ ਲੈ ਲਿਆ ਗਿਆ।

ਪੁਲਿਸ ਹੁਣ ਇੰਸਟਾਗ੍ਰਾਮ ਆਈਡੀ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ, ਜਦਕਿ ਖਰੜ ਵਿਖੇ ਪਿਸਤੌਲ ਕਿਸ ਵਿਅਕਤੀ ਨੇ ਦਿੱਤਾ, ਉਸ ਦੀ ਭਾਲ 'ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਐਸਐਸਪੀ ਕੌਂਡਲ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਵੀ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਕਿਸੇ ਵੀ ਅਣਜਾਣ ਵਿਅਕਤੀ ਦੇ ਸੰਪਰਕ ਵਿੱਚ ਨਾ ਆਉਣ। ਗੁੰਮਰਾਹ ਹੋ ਕੇ ਕੋਈ ਗੈਰ-ਕਾਨੂੰਨੀ ਧੰਦਾ ਨਾ ਕਰਨ, ਨਹੀਂ ਤਾਂ ਅਜਿਹੇ ਨਤੀਜੇ ਭੁਗਤਣੇ ਪੈਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.