ETV Bharat / state

ਰਾਜੇਵਾਲ ਵੱਲੋਂ BBMB ਦੇ ਮੁੱਦੇ ਨੂੰ ਲੈ ਕੇ 7 ਤਾਰੀਖ ਨੂੰ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ

author img

By

Published : Mar 2, 2022, 8:03 PM IST

ਰਾਜੇਵਾਲ ਵੱਲੋਂ BBMB ਦੇ ਮੁੱਦੇ ਨੂੰ ਲੈ ਕੇ 7 ਤਾਰੀਖ ਨੂੰ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ
ਰਾਜੇਵਾਲ ਵੱਲੋਂ BBMB ਦੇ ਮੁੱਦੇ ਨੂੰ ਲੈ ਕੇ 7 ਤਾਰੀਖ ਨੂੰ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ

ਬਲਬੀਰ ਸਿੰਘ ਰਾਜੇਵਾਲ ਵੱਲੋਂ ਪਹਿਲੀ ਵਾਰ ਲੁਧਿਆਣਾ ਅੰਦਰ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਖੜ੍ਹੇ ਸਨ, ਉਨ੍ਹਾਂ ਥਾਂਵਾਂ 'ਤੇ ਜਾ ਕੇ ਉਹ ਰੀਵਿਊ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀਐਮਬੀ ਦੇ ਮੁੱਦੇ ਨੂੰ ਲੈ ਕੇ 7 ਤਾਰੀਖ ਨੂੰ ਕਿਸਾਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਇਕੱਠੇ ਹੋਣ।

ਲੁਧਿਆਣਾ: ਚੋਣਾਂ ਖ਼ਤਮ ਹੋਣ ਤੋਂ ਬਾਅਦ ਲੁਧਿਆਣਾ ਵਿੱਚ ਬਲਬੀਰ ਸਿੰਘ ਰਾਜੇਵਾਲ ਵੱਲੋਂ ਪਹਿਲੀ ਵਾਰ ਲੁਧਿਆਣਾ ਅੰਦਰ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਖੜ੍ਹੇ ਸਨ, ਉਨ੍ਹਾਂ ਥਾਂਵਾਂ 'ਤੇ ਜਾ ਕੇ ਉਹ ਰੀਵਿਊ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀਐਮਬੀ ਦੇ ਮੁੱਦੇ ਨੂੰ ਲੈ ਕੇ 7 ਤਾਰੀਖ ਨੂੰ ਕਿਸਾਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਇਕੱਠੇ ਹੋਣ।

7 ਮਾਰਚ ਨੂੰ ਸਾਰੇ ਜ਼ਿਲ੍ਹਾ ਡੀਸੀ ਦਫ਼ਤਰ ਦੇ ਬਾਹਰ ਕਰਨਗੇ ਮੁਜ਼ਾਹਰੇ

ਰਾਜੇਵਾਲ ਨੇ ਕਿਹਾ ਕਿ ਬੀਬੀਐਮਬੀ ਦਾ ਮੁੱਦਾ ਹੀ ਨਹੀਂ ਸਗੋਂ ਹੋਰ ਕਈ ਅਜਿਹੇ ਮੁੱਦੇ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਅਧਿਕਾਰਾਂ ਤੇ ਡਾਕੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਣਾ ਸੀ ਉਦੋਂ ਵੀ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਕਿ ਉਹ ਇਕੱਠੇ ਹੋ ਕੇ ਹੰਭਲਾ ਮਾਰਨ ਪਰ ਬਾਅਦ ਵਿੱਚ ਕੋਈ ਨਹੀਂ ਲੱਭਿਆ।

ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਦਿੱਲੀ ਦਾ ਮੋਰਚਾ ਇਸ ਤਰ੍ਹਾਂ ਲੱਗੇਗਾ ਅਤੇ ਜੇਕਰ ਦੁਬਾਰਾ ਹਾਲਾਤ ਅਜਿਹੇ ਬਣਦੇ ਹਨ ਤਾਂ ਕਿਸਾਨ ਮੋਰਚੇ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਸਮਾਜ ਮੋਰਚਾ 7 ਮਾਰਚ ਨੂੰ ਸਾਰੇ ਜ਼ਿਲ੍ਹਾ ਡੀਸੀ ਦਫ਼ਤਰ ਦੇ ਬਾਹਰ ਮੁਜ਼ਾਹਰੇ ਕਰਨਗੇ ਅਤੇ ਮੰਗ ਪੱਤਰ ਦੇਵੇਗਾ।

ਰਾਜੇਵਾਲ ਵੱਲੋਂ BBMB ਦੇ ਮੁੱਦੇ ਨੂੰ ਲੈ ਕੇ 7 ਤਾਰੀਖ ਨੂੰ ਕਿਸਾਨਾਂ ਨੂੰ ਇਕੱਠੇ ਹੋਣ ਦੀ ਅਪੀਲ

ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਕੇਂਦਰ ਸਰਕਾਰ

ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਦੀ ਵੀ ਸਰਕਾਰ ਬਣਦੀ ਵਿਖਾਈ ਨਹੀਂ ਦੇ ਰਹੀ ਪਰ ਸੰਯੁਕਤ ਸਮਾਜ ਮੋਰਚਾ ਇਹ ਇਤਿਹਾਸ ਰਚੇਗਾ ਕਿ ਕਿਸੇ ਵੀ ਪਾਰਟੀ ਦਾ ਇੰਨਾ ਵੱਡਾ ਵੋਟ ਸ਼ੇਅਰ ਪਹਿਲੀ ਵਾਰ ਚੋਣ ਲੜਨ ਤੇ ਨਹੀਂ ਬਣਿਆ ਹੋਵੇਗਾ, ਜਿੰਨਾ ਸਾਡਾ ਬਣੇਗਾ।

ਯੂਕਰੇਨ ਦੇ ਵਿੱਚ ਫਸੇ ਹੋਏ ਵਿਦਿਆਰਥੀਆਂ ਦੇ ਮਾਮਲੇ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕੀ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਉਥੇ ਫਸੇ ਵਿਦਿਆਰਥੀਆਂ ਨੂੰ ਯਤਨ ਕਰਕੇ ਤੁਰੰਤ ਵਾਪਿਸ ਲਿਆਂਦਾ ਜਾਵੇ ਕਿਉਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਮਜ਼ਬੂਰੀ 'ਚ ਹੀ ਵਿਦੇਸ਼ਾਂ 'ਚ ਜਾ ਕੇ ਪੜ੍ਹ ਰਹੇ ਹਨ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਨੇ ਅੱਜ ਤੱਕ ਉਨ੍ਹਾਂ ਲਈ ਕੁਝ ਨਹੀਂ ਕੀਤਾ।

'ਸੰਯੁਕਤ ਸਮਾਜ ਮੋਰਚਾ ਤੋੜੇਗਾ ਰਿਕਾਰਡ'

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸੰਯੁਕਤ ਸਮਾਜ ਮੋਰਚਾ ਇਸ ਵਾਰ ਰਿਕਾਰਡ ਤੋੜੇਗੀ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਨਵੀਂ ਪਾਰਟੀ ਨੂੰ ਇੰਨੀਆਂ ਵੋਟ ਸ਼ੇਅਰ ਨਹੀਂ ਮਿਲਿਆ ਹੋਵੇਗਾ। ਜਿਨ੍ਹਾਂ ਸੰਯੁਕਤ ਸਮਾਜ ਮੋਰਚੇ ਨੂੰ ਮਿਲੇਗਾ ਉਨ੍ਹਾਂ ਨੇ ਕਿਹਾ ਕਿ ਹੁਣ ਕਿਸੇ ਦੀ ਵੀ ਜਿੱਤ ਸੌਖੀ ਨਹੀਂ ਹੈ, ਬੜੇ ਹੈਰਾਨ ਕਰਨ ਦੇਣ ਵਾਲੇ ਨਤੀਜੇ ਸਾਰਿਆਂ ਦੇ ਸਾਹਮਣੇ ਆਣ ਕੇ ਹਾਲਾਂਕਿ ਜਦੋਂ ਉਨ੍ਹਾਂ ਨੂੰ ਕਿਸੇ ਪਾਰਟੀ ਨਾਲ ਗੱਠਜੋੜ ਸਬੰਧੀ ਸਵਾਲ ਕੀਤਾ ਗਿਆ।

ਇਹ ਵੀ ਪੜ੍ਹੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 'ਤੇ ਦਿੱਲੀ ਸਰਕਾਰ ਅੱਜ ਲੈ ਸਕਦੀ ਹੈ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.