ETV Bharat / state

Jakhar Targeted CM Mann on Deabte Issue: ਮਹਾਂ ਡਿਬੇਟ 'ਤੇ ਸਰਕਾਰ ਨੂੰ ਸਿੱਧੇ ਹੋਏ ਸੁਨੀਲ ਜਾਖੜ, ਕਿਹਾ ਮਾਨ ਸਾਬ ਕਿਉਂ ਪੰਜਾਬ ਨੂੰ 'ਤਾਲਿਬਾਨੀ ਦਹਿਸ਼ਤ' ਵੱਲ ਧੱਕ ਰਹੇ ਹੋ?

author img

By ETV Bharat Punjabi Team

Published : Oct 31, 2023, 10:23 PM IST

Sunil Jakhar
Sunil Jakhar

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੀ ਗਈ ਖੁੱਲ੍ਹੀ ਬਹਿਸ ਭਲਕੇ ਹੋਣ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹੈ ਤਾਂ ਉਧਰ ਭਾਰੀ ਪੁਲਿਸ ਤੈਨਾਤੀ ਨੂੰ ਲੈਕੇ ਸੁਨੀਲ ਜਾਖੜ ਨੇ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ 'ਤੇ 2 ਪੁਲਿਸ ਮੁਲਾਜ਼ਮ ਲਾ ਕੇ ਕਿਉਂ ਪੰਜਾਬ ਨੂੰ 'ਤਾਲਿਬਾਨੀ ਦਹਿਸ਼ਤ' ਵੱਲ ਧੱਕ ਰਹੇ ਹੋ? (Jakhar Targeted CM Mann on Deabte Issue)

ਚੰਡੀਗੜ੍ਹ: ਲੁਧਿਆਣਾ ਪੀਏਯੂ ਦੇ ਡਾ ਮਨਮੋਹਨ ਸਿੰਘ ਆਡੀਟੋਰੀਅਮ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੀ ਗਈ ਖੁੱਲ੍ਹੀ ਬਹਿਸ ਨੂੰ ਲੈਕੇ ਤਿਆਰੀਆਂ ਜ਼ੋਰਾਂ 'ਤੇ ਹਨ। ਉਧਰ ਕਈ ਥਾਵਾਂ 'ਤੇ ਪੰਜਾਬ ਪੁਲਿਸ ਵਲੋਂ ਕਈ ਥਾਵਾਂ 'ਤੇ ਐਕਸ਼ਨ ਵੀ ਕੀਤਾ ਗਿਆ ਹੈ। ਜਿਸ 'ਚ ਮੀਡੀਆ ਸੂਤਰਾਂ ਅਨੁਸਾਰ ਲੱਖਾ ਸਿਧਾਣਾ ਨੂੰ ਪੰਜਾਬ ਪੁਲਿਸ ਵਲੋਂ ਘਰ 'ਚ ਹੀ ਨਜ਼ਰਬੰਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਸਰਕਾਰ 'ਤੇ ਤੰਜ਼ ਕੱਸਿਆ ਗਿਆ ਹੈ। ਇਸ ਦੇ ਨਾਲ ਹੀ ਸੁਨੀਲ ਜਾਖੜ ਵਲੋਂ ਡਿਬੇਟ ਵਾਲੀ ਥਾਂ 'ਤੇ ਭਾਰੀ ਪੁਲਿਸ ਬਲ ਦੀ ਤੈਨਾਤੀ ਨੂੰ ਲੈਕੇ ਵੀ ਕਈ ਸਵਾਲ ਖੜੇ ਕੀਤੇ ਗਏ ਹਨ। (Jakhar Targeted CM Mann on Deabte Issue)

  • ਆਗੂਆਂ ਨੂੰ ਬਹਿਸ ਦਾ ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ ਤੇ ਲੱਗੀ ਹੈ,ਤਾਂ ਜੋ ਕੋਈ ਲੁਧਿਆਣੇ ਆ ਕੇ ਝੂਠ ਦੀ ਬੁਨਿਆਦ 'ਤੇ ਟਿਕੀ ਅਤੇ ਇਸ਼ਤਿਹਾਰਬਾਜੀ ਦੇ ਪਰਦੇ ਪਿੱਛੇ ਲੁਕੀ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਨਾ ਕਰ ਦੇਵੇ।
    ਇਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ…

    — Sunil Jakhar (@sunilkjakhar) October 31, 2023 " class="align-text-top noRightClick twitterSection" data=" ">

'ਲੋਕਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ': ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਸੁਨੀਲ ਜਾਖੜ ਨੇ ਲਿਖਿਆ ਕਿ ਆਗੂਆਂ ਨੂੰ ਬਹਿਸ ਦਾ ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ 'ਤੇ ਲੱਗੀ ਹੈ,ਤਾਂ ਜੋ ਕੋਈ ਲੁਧਿਆਣੇ ਆ ਕੇ ਝੂਠ ਦੀ ਬੁਨਿਆਦ 'ਤੇ ਟਿਕੀ ਅਤੇ ਇਸ਼ਤਿਹਾਰਬਾਜੀ ਦੇ ਪਰਦੇ ਪਿੱਛੇ ਲੁਕੀ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਨਾ ਕਰ ਦੇਵੇ। ਇਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਕੀ ਭਗਵੰਤ ਮਾਨ ਜੀ ਸੱਚ ਦਾ ਸਾਹਮਣਾ ਕਰਨ ਤੋਂ ਘਬਰਾ ਰਹੇ ਹਨ?

  • "ਮੈਂ ਪੰਜਾਬ ਬੋਲਦਾ ਹਾਂ" ਦੀਆਂ ਤਿਆਰੀਆਂ,,,

    ਭਗਵੰਤ ਮਾਨ ਜੀ,
    ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ ਤੇ 2 ਪੁਲਿਸ ਮੁਲਾਜ਼ਮ (1 ਹਜ਼ਾਰ ਦਰਸ਼ਕ,2 ਹਜ਼ਾਰ ਪੁਲਿਸ ਮੁਲਾਜ਼ਮ) ਲਾ ਕੇ ਕਿਉਂ ਪੰਜਾਬ ਨੂੰ 'ਤਾਲਿਬਾਨੀ ਦਹਿਸ਼ਤ' ਵੱਲ ਧੱਕ ਰਹੇ ਹੋ?

    ਕੀ ਇਸ ਤਰ੍ਹਾਂ ਪੈ ਜਾਵੇਗਾ ਤੁਹਾਡੇ ਝੂਠਾਂ ਤੇ ਪਰਦਾ ?#ਪੰਜਾਬਮੰਗਦਾਜਵਾਬpic.twitter.com/NrfJskWoOq

    — Sunil Jakhar (@sunilkjakhar) October 31, 2023 " class="align-text-top noRightClick twitterSection" data=" ">

'ਪੰਜਾਬ ਨੂੰ ਤਾਲਿਬਾਨੀ ਦਹਿਸ਼ਤ ਵੱਲ ਧੱਕ ਰਹੇ': ਇਸ ਦੇ ਨਾਲ ਹੀ ਪੰਜਾਬ ਪੁਲਿਸ ਵਲੋਂ ਇਸ ਡਿਬੇਟ ਮੌਕੇ ਤੈਨਾਤ ਦੋ ਹਜ਼ਾਰ ਮੁਲਾਜ਼ਮਾਂ ਨੂੰ ਲੈਕੇ ਵੀ ਸੁਨੀਲ ਜਾਖੜ ਨੇ ਸਰਕਾਰ 'ਤੇ ਸਵਾਲ ਖੜਾ ਕੀਤਾ ਹੈ। ਜਿਸ 'ਚ ਸੁਨੀਲ ਜਾਖੜ ਨੇ ਐਕਸ 'ਤੇ ਲਿਖਦਿਆਂ ਕਿ "ਮੈਂ ਪੰਜਾਬ ਬੋਲਦਾ ਹਾਂ" ਦੀਆਂ ਤਿਆਰੀਆਂ,,,ਭਗਵੰਤ ਮਾਨ ਜੀ, ਪੰਜਾਬ ਨੂੰ ਬੋਲਣ ਤੋਂ ਰੋਕਣ ਲਈ ਬਹਿਸ ਵਾਲੀ ਥਾਂ 1 ਬੰਦੇ 'ਤੇ 2 ਪੁਲਿਸ ਮੁਲਾਜ਼ਮ (1 ਹਜ਼ਾਰ ਦਰਸ਼ਕ,2 ਹਜ਼ਾਰ ਪੁਲਿਸ ਮੁਲਾਜ਼ਮ) ਲਾ ਕੇ ਕਿਉਂ ਪੰਜਾਬ ਨੂੰ 'ਤਾਲਿਬਾਨੀ ਦਹਿਸ਼ਤ' ਵੱਲ ਧੱਕ ਰਹੇ ਹੋ? ਕੀ ਇਸ ਤਰ੍ਹਾਂ ਪੈ ਜਾਵੇਗਾ ਤੁਹਾਡੇ ਝੂਠਾਂ 'ਤੇ ਪਰਦਾ ?

  • ਪੰਜਾਬ ਮੰਗਦਾ ਜਵਾਬ
    Not even willing to discuss the SYL issue ?
    Are you serious Mann Sahib ? Because if you are joking, then the joke is on you.

    You don’t really expect me to join you and lend credibility to this mockery which belittles the vital issue of Waters of Punjab ?

    In… pic.twitter.com/t5wwR0XjWV

    — Sunil Jakhar (@sunilkjakhar) October 31, 2023 " class="align-text-top noRightClick twitterSection" data=" ">

ਡਿਬੇਟ ਦੇ ਮੁੱਦਿਆਂ 'ਤੇ ਵੀ ਚੁੱਕੇ ਸਵਾਲ: ਇਸ ਦੇ ਨਾਲ ਹੀ ਸੁਨੀਲ ਜਾਖੜ ਵਲੋਂ ਆਮ ਆਦਮੀ ਪਾਰਟੀ ਦੇ ਪੇਜ ਦੀ ਇੱਕ ਫੋਟੋ ਸੋਸ਼ਲ ਮੀਡੀਆ ਐਕਸ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਆਮ ਆਦਮੀ ਵਲੋਂ ਭਲਕੇ ਹੋਣ ਵਾਲੀ ਡਿਬੇਟ ਸਬੰਧੀ ਏਜੰਡੇ ਲਿਖੇ ਗਏ ਹਨ। ਉਸ ਨੂੰ ਲੈਕੇ ਵੀ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਮੰਗਦਾ ਜਵਾਬ। SYL ਮੁੱਦੇ 'ਤੇ ਚਰਚਾ ਕਰਨ ਲਈ ਵੀ ਤਿਆਰ ਨਹੀਂ? ਮਾਨ ਸਾਹਿਬ ਤੁਸੀਂ ਗੰਭੀਰ ਹੋ? ਕਿਉਂਕਿ ਜੇ ਤੁਸੀਂ ਮਜ਼ਾਕ ਕਰ ਰਹੇ ਹੋ, ਤਾਂ ਮਜ਼ਾਕ ਤੁਹਾਡੇ 'ਤੇ ਹੈ। ਤੁਸੀਂ ਸੱਚਮੁੱਚ ਇਹ ਉਮੀਦ ਨਹੀਂ ਕਰਦੇ ਕਿ ਮੈਂ ਤੁਹਾਡੇ ਨਾਲ ਸ਼ਾਮਲ ਹੋਵਾਂਗਾ ਅਤੇ ਪੰਜਾਬ ਦੇ ਪਾਣੀਆਂ ਦੇ ਅਹਿਮ ਮੁੱਦੇ ਨੂੰ ਘੱਟ ਕਰਨ ਵਾਲੇ ਇਸ ਮਜ਼ਾਕ ਨੂੰ ਭਰੋਸੇਯੋਗਤਾ ਪ੍ਰਦਾਨ ਕਰਾਂਗਾ? ਇਸ 'ਤੇ ਬਹਿਸ ਕਰਨ ਤੋਂ ਭੱਜਦੇ ਹੋਏ ਤੁਸੀਂ ਸੁਪਰੀਮ ਕੋਰਟ ਵਿਚ ਪੰਜਾਬ ਦੇ ਹਿੱਤਾਂ ਨੂੰ ਤੋੜਨ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਪੰਜਾਬ ਨੂੰ ਮਿਲ ਗਿਆ ਜਵਾਬ।

ETV Bharat Logo

Copyright © 2024 Ushodaya Enterprises Pvt. Ltd., All Rights Reserved.