ETV Bharat / state

CM Mann Open Debate Challenge Update: ਮਹਾਂ ਡਿਬੇਟ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਸਰਕਾਰ ਦਾ ਖੁੱਲ੍ਹਾ ਸੱਦਾ, ਸਵੇਰ ਤੋਂ ਸ਼ੁਰੂ ਹੋ ਜਾਵੇਗੀ ਐਂਟਰੀ ਤੇ AAP ਬੁਲਾਰੇ ਨੇ ਦੱਸੀਆਂ ਅਹਿਮ ਗੱਲਾਂ

author img

By ETV Bharat Punjabi Team

Published : Oct 31, 2023, 10:01 PM IST

CM Open Debate Challenge
CM Open Debate Challenge

ਇੱਕ ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੱਦੀ ਖੁੱਲ੍ਹੀ ਬਹਿਸ ਹੋਣ ਜਾ ਰਹੀ ਹੈ। ਇਸ ਨੂੰ ਲੈਕੇ ਜਿਥੇ ਵਿਰੋਧੀ ਹਾਲੇ ਵੀ ਸਵਾਲ ਚੁੱਕ ਰਹੇ ਹਨ ਤਾਂ ਉਥੇ ਹੀ ਆਮ ਦੇ ਬੁਲਾਰੇ ਨੇ ਭਲਕੇ ਹੋਣ ਵਾਲੀ ਡਿਬੇਟ ਸਬੰਧੀ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ। CM Open Debate Challenge Update

'ਆਪ' ਦੇ ਬੁਲਾਰੇ ਨੇ ਦੱਸੀਆਂ ਅਹਿਮ ਗੱਲਾਂ

ਲੁਧਿਆਣਾ: ਪੀਏਯੂ 'ਚ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਹੋਣ ਜਾ ਰਹੀ ਡਿਬੇਟ ਨੂੰ ਲੈ ਕੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ, ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਦੱਸਿਆ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਮ ਜਨਤਾ ਨੂੰ ਵੀ ਪੁੱਜਣ ਦਾ ਸੱਦਾ ਦਿੱਤਾ ਸੀ ਪਰ ਬਾਕੀ ਪਾਰਟੀਆਂ ਦੇ ਨੁਮਾਇੰਦੇ ਵਜੋਂ ਸੁਨੀਲ ਜਾਖੜ ਆ ਰਹੇ ਹਨ ਤੇ ਉਨ੍ਹਾਂ ਨਾਲ ਵਾਰਤਾਲਾਪ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਤਰਾਂ ਦਾ ਪੁਲਿਸ ਦਾ ਕੋਈ ਰੋਲ ਨਹੀਂ ਹੈ, ਲੋਕਾਂ ਦੀ ਸੁਰੱਖਿਆ ਦੇ ਲਈ ਪੁਲਿਸ ਤੈਨਾਤ ਕੀਤੀ ਗਈ ਹੈ। ਉਨ੍ਹਾਂ ਮਜੀਠੀਆ ਦੇ ਬਿਆਨਾਂ 'ਤੇ ਵੀ ਪ੍ਰਤੀਕਰਮ ਦਿੱਤਾ। ਇਸ ਦੌਰਾਨ ਆਪ ਦੇ ਬੁਲਾਰੇ ਨੇ ਲੋਕਾਂ ਨੂੰ ਕਿਹਾ ਕੇ ਉਹ ਵੱਡੀ ਗਿਣਤੀ ਚ ਆਉਣ ਕਿਉਂਕਿ ਬਹਿਸ ਲਈ ਮੁੱਖ ਮੰਤਰੀ ਮਾਨ ਪਹਿਲਾਂ ਹੀ ਸਰਿਆਂ ਨੂੰ ਖੁੱਲ੍ਹਾ ਸੱਦਾ ਦੇ ਚੁੱਕੇ ਹਨ। CM Open Debate Challenge Update

ਜਾਖੜ ਨੇ ਸੁਰੱਖਿਆ 'ਤੇ ਚੁੱਕੇ ਸਵਾਲ: ਆਮ ਆਦਮੀ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਸਾਫ ਤੌਰ 'ਤੇ ਕਿਹਾ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਰਾਜਨੀਤਿਕ ਪਾਰਟੀਆਂ ਸਿਰਫ ਇਸ ਦਾ ਮੁੱਦਾ ਬਣਾ ਰਹੀਆਂ ਹਨ। ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਲੋਕਾਂ ਦੀ ਸੁਰੱਖਿਆ ਲਈ ਲਾਈ ਗਈ ਹੈ, ਹਾਲਾਂਕਿ ਇਸ ਨੂੰ ਲੈ ਕੇ ਸੁਨੀਲ ਜਾਖੜ ਪੰਜਾਬ ਭਾਜਪਾ ਪ੍ਰਧਾਨ ਵੱਲੋਂ ਕੁਝ ਦੇਰ ਪਹਿਲਾਂ ਹੀ ਇੱਕ ਟਵੀਟ ਵੀ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜੇਕਰ ਡਿਬੇਟ ਦੇ ਵਿੱਚ ਇੱਕ ਹਜ਼ਾਰ ਦੇ ਕਰੀਬ ਲੋਕ ਆ ਰਹੇ ਹਨ ਤਾਂ 2000 ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਿਉਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਰ ਇੱਕ ਆਮ ਵਿਅਕਤੀ ਦੇ ਦੋ ਪੁਲਿਸ ਮੁਲਾਜ਼ਮ ਲਾਉਣ ਦੀ ਲੋੜ ਕਿਉਂ ਪੰਜਾਬ ਸਰਕਾਰ ਨੂੰ ਪੈ ਗਈ ਹੈ।

ਆਮ ਲੋਕਾਂ ਦੀ ਸੁਰੱਖਿਆ ਲਈ ਪੁਲਿਸ: ਉਧਰ ਆਮ ਲੋਕਾਂ ਦੀ ਐਂਟਰੀ ਨੂੰ ਲੈ ਕੇ ਵੀ ਅਹਿਬਾਬ ਗਰੇਵਾਲ ਨੇ ਕਿਹਾ ਹੈ ਕਿ ਲੋਕਾਂ ਦੇ ਪੀਏਯੂ ਦੇ ਵਿੱਚ ਦਾਖਲ ਹੋਣ ਸਬੰਧੀ ਕਿਸੇ ਤਰ੍ਹਾਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਪਾਬੰਦੀ ਨਹੀਂ ਲਗਾਈ ਗਈ ਹੈ। ਸੀਐਮ ਮਾਨ ਨੇ ਲੋਕਾਂ ਨੂੰ ਡਿਬੇਟ ਦੇ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਨਾ ਹੀ ਕੋਈ ਆਪਣੇ ਵਰਕਰਾਂ ਨੂੰ ਬੁਲਾਇਆ ਗਿਆ ਹੈ। ਭਗਵੰਤ ਮਾਨ ਦੁਪਹਿਰ 12 ਵਜੇ ਦੇ ਕਰੀਬ ਪੀਏਯੂ ਦੇ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਪਹੁੰਚ ਜਾਣਗੇ। ਇਸ ਤੋਂ ਇਲਾਵਾ 75 ਦੇ ਕਰੀਬ ਬੁੱਧੀਜੀਵੀ ਵੀ ਇਸ ਡਿਬੇਟ ਦੇ ਵਿੱਚ ਹਿੱਸਾ ਲੈਣਗੇ, ਜੋ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਣੇ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਸਰਦਾਰਾ ਸਿੰਘ ਜੋਹਲ ਵੀ ਸ਼ਾਮਿਲ ਹੋ ਸਕਦੇ ਹਨ।

ਜਨਤਾ ਦੇ ਆਉਣ ਲਈ ਇਹ ਹੋਣਗੇ ਪ੍ਰਬੰਧ: ਜਾਣਕਾਰੀ ਦੇ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਚਾਰ ਦਰਵਾਜ਼ਿਆਂ ਚੋਂ ਦੋ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ। ਸਟੇਡੀਅਮ ਦੇ ਵਿੱਚ ਪਾਰਕਿੰਗ ਦਾ ਪ੍ਰਬੰਧ ਹੋਵੇਗਾ, ਉਸ ਤੋਂ ਅੱਗੇ ਪੈਦਲ ਹੀ ਆਉਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਨੇੜੇ-ਤੇੜੇ 25 ਦੇ ਕਰੀਬ ਥਾਵਾਂ 'ਤੇ ਨਾਕਾਬੰਦੀ ਵੀ ਕੀਤੀ ਗਈ ਹੈ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਦੇਰ ਸ਼ਾਮ ਸੁਰੱਖਿਆ ਰਿਵਿਊ ਮੀਟਿੰਗ ਕਰਨ ਤੋਂ ਬਾਅਦ ਹਾਲਾਂਕਿ ਆਈਜੀ ਰੇਂਜ ਗੁਰਪ੍ਰੀਤ ਭੁੱਲਰ ਵੱਲੋਂ ਪੱਤਰਕਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਹ ਡਿਬੇਟ ਨਿਰਪੱਖ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.