ETV Bharat / state

#JeeneDo : ਲਗਾਤਾਰ ਵਧ ਰਹੇ ਬਲਾਤਕਾਰ ਦੇ ਮਾਮਲੇ, ਆਖਿਰ ਕਦੋਂ ਤੱਕ ?

author img

By

Published : Aug 2, 2021, 9:58 PM IST

#JeeneDo
#JeeneDo

ਲੁਧਿਆਣਾ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਬਲਾਤਕਾਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਪਰਾਧੀਆਂ ਨੂੰ ਨਾ ਤਾਂ ਪੁਲਿਸ ਦਾ ਡਰ ਹੈ ਤੇ ਨਾ ਹੀ ਕਾਨੂੰਨ ਦਾ ਖੌਫ਼।

ਲੁਧਿਆਣਾ : ਲੁਧਿਆਣਾ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਦਿਨੋ ਦਿਨ ਵਧਦਾ ਜਾ ਰਿਹਾ ਹੈ ਖਾਸ ਕਰਕੇ ਮਹਿਲਾਵਾਂ ਦੇ ਪ੍ਰਤੀ ਜੁਰਮ ਦੀਆਂ ਘਟਨਾਵਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। 2018 ਤੋਂ ਲੈ ਕੇ 2021 ਹੁਣ ਤੱਕ ਇਸ ਦਾ ਗ੍ਰਾਫ ਲਗਾਤਾਰ ਵਧਿਆ ਹੈ।ਲੁਧਿਆਣਾ ਵਿੱਚ 40 ਇੱਕ ਲੱਖ ਦੀ ਆਬਾਦੀ ਹੈ ਅਤੇ 10 ਸਭ ਤੋਂ ਵੱਧ ਪਰਵਾਸੀ ਲੇਬਰ ਇੱਥੇ ਵੱਖ-ਵੱਖ ਸੂਬਿਆਂ ਤੋਂ ਆ ਕੇ ਰਹਿੰਦੀ ਹੈ। ਜਿਸ ਕਰਕੇ ਕ੍ਰਾਈਮ ਹੋਰ ਵਧਦਾ ਹੈ, ਬਲਾਤਕਾਰ ਦੀਆਂ ਘਟਨਾਵਾਂ ਵੀ ਲੁਧਿਆਣਾ ਵਿੱਚ ਦਿਨੋਂ-ਦਿਨ ਵਧ ਰਹੀਆਂ ਨੇ। ਸਾਲ 2019 ਵਿੱਚ ਹੋਏ ਇਸੇਵਾਲ ਸਮੂਹਿਕ ਬਲਾਤਕਾਰ ਨੇ ਇਹ ਸਾਬਿਤ ਕਰ ਦਿੱਤਾ ਕਿ ਲੁਧਿਆਣਾ ਵਿੱਚ ਵੀ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਾਂਗ ਮਹਿਲਾਵਾਂ ਲਈ ਸੁਰੱਖਿਅਤ ਨਹੀਂ ਹਨ।

ਲੁਧਿਆਣਾ ਸਮਾਰਟ ਸਿਟੀ ਹੀ ਨਹੀਂ ਸਗੋਂ ਕ੍ਰਾਈਮ ਸਿਟੀ ਵੀ ਹੈ। ਲੁਧਿਆਣਾ ਵਿੱਚ ਪੰਜਾਬ ਦੇ ਬਾਕੀ ਸ਼ਹਿਰਾਂ ਨਾਲੋਂ ਕ੍ਰਾਈਮ ਦਾ ਗ੍ਰਾਫ ਕਿਤੇ ਉੱਤੇ ਹੈ। ਸੰਘਣੀ ਆਬਾਦੀ ਵਾਲੇ ਸ਼ਹਿਰ ਵਿੱਚ ਹਰ ਮਹੀਨੇ ਦਰਜਨਾਂ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ।

ਲੁਧਿਆਣਾ ਇਸ ਵਾਰ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੱਜ ਵੀ ਯਾਦ ਕਰਕੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਸਾਊਥ ਸਿਟੀ ਇਲਾਕੇ ਵਿੱਚ ਆਪਣੇ ਦੋਸਤ ਨਾਲ ਘੁੰਮਣ ਗਈ ਪੀੜਤਾ ਨੂੰ ਅਗਵਾ ਕਰਕੇ ਨਾ ਸਿਰਫ਼ ਉਸ ਦੇ ਦੋਸਤ ਤੋਂ ਫਿਰੌਤੀ ਮੰਗੀ ਗਈ ਸਗੋਂ ਉਸ ਨਾਲ ਲੜਕੀ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ। ਹਾਲਾਂਕਿ ਪੁਲਿਸ ਨੇ ਲੰਬੀ ਜੱਦੋ-ਜਹਿਦ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਪਰ ਇਸ ਦੇ ਬਾਵਜੂਦ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਖ਼ੌਫ਼ ਨਹੀਂ ਹੈ।

ਮੈਨਚੈਸਟਰ ਸਿਟੀ ਹੋਣ ਦੇ ਬਾਵਜੂਦ ਅੱਜ ਵੀ ਮਹਿਲਾਵਾਂ ਲੁਧਿਆਣਾ ਅੰਦਰ ਦਿਨ ਢਲਣ ਤੋਂ ਬਾਅਦ ਕੰਮ ਕਰਨ ਤੋਂ ਕਤਰਾਉਂਦੀਆਂ ਨੇ। ਕਿਉਂਕਿ ਸ਼ਹਿਰ ਵਿੱਚ ਨਾ ਤਾਂ ਮਹਿਲਾਵਾਂ ਦੀ ਸੁਰੱਖਿਆ ਲਈ ਲੋੜੀਂਦੀ ਪੁਲਿਸ ਦਾ ਬੰਦੋਬਸਤ ਹੈ ਅਤੇ ਨਾ ਹੀ ਸੀ.ਸੀ.ਟੀ.ਵੀ ਕੈਮਰਿਆਂ ਦਾ। ਲੁਧਿਆਣਾ ਦੀਆਂ ਮਹਿਲਾਵਾਂ ਅਤੇ ਉਨ੍ਹਾਂ ਦੇ ਮਾਪੇ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਤੁਸੀਂ ਉਨ੍ਹਾਂ ਤੋਂ ਹੀ ਸੁਣ ਲਓ..

ਲਗਾਤਾਰ ਵਧ ਰਹੇ ਬਲਾਤਕਾਰ ਦੇ ਮਾਮਲੇ, ਆਖਿਰ ਕਦੋਂ ਤੱਕ

ਇਹ ਵੀ ਪੜ੍ਹੋ:ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਤਿੰਨ ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਨੂੰ ਮੈਨਚੈਸਟਰ ਆਫ਼ ਇੰਡੀਆ ਕਿਹਾ ਜਾਂਦਾ ਹੈ ਪਰ ਬਰਲਿਨ ਟਲਣ ਤੋਂ ਬਾਅਦ ਇਸ ਮੈਨਚੈਸਟਰ ਆਫ਼ ਇੰਡੀਆ ਦੇ ਵਿੱਚ ਮਹਿਲਾਵਾਂ ਕੰਮ ਕਰਨ ਤੋਂ ਕਤਰਾਉਂਦੀਆਂ ਨੇ। ਛੋਟੀ ਜਿਹੀ ਗੱਲ 'ਤੇ ਤੁਰੰਤ ਚਲਾਨ ਕਰਨ ਵਾਲੀ ਪੁਲਿਸ ਰਾਤ ਨੂੰ ਚੌਂਕਾ ਤੋਂ ਗਾਇਬ ਹੋ ਜਾਂਦੀ ਹੈ। ਪੈਟਰੋਲਿੰਗ ਨਾ ਮਾਤਰ ਹੀ ਹੁੰਦੀ ਹੈ। ਅਜਿਹੇ 'ਚ ਮਹਿਲਾਵਾਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਨ ਇੱਕ ਵੱਡਾ ਸਵਾਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.