ETV Bharat / state

ਜੱਦੀ ਘਰ 'ਚ ਮਨਾਇਆ ਗਿਆ ਸ਼ਹੀਦ ਸੁਖਦੇਵ ਦਾ ਜਨਮਦਿਨ, ਵਿਧਾਇਕਾਂ ਨੇ ਦਿੱਤੀ ਸ਼ਰਧਾਜ਼ਲੀ ਪਰ ਪਰਿਵਾਰ ਨੂੰ ਸਰਕਾਰ 'ਤੇ ਮਲਾਲ

author img

By

Published : May 15, 2023, 9:00 PM IST

Updated : May 16, 2023, 9:19 AM IST

ਲੁਧਿਆਣਾ ਦੇ ਜੱਦੀ ਘਰ ਵਿੱਚ ਸ਼ਹੀਦ ਸੁਖਦੇਵ ਥਾਪਰ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਵਿਧਾਇਕ ਅਤੇ ਪੁਲਿਸ ਕਮਿਸ਼ਨਰ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸ਼ਹੀਦ ਦਾ ਪਰਿਵਾਰ ਸਰਕਾਰ ਤੋਂ ਕਾਫੀ ਨਰਾਜ਼ ਨਜ਼ਰ ਆਇਆ।

ਸ਼ਹੀਦ ਸੁਖਦੇਵ ਥਾਪਰ
ਸ਼ਹੀਦ ਸੁਖਦੇਵ ਥਾਪਰ

ਜੱਦੀ ਘਰ 'ਚ ਮਨਾਇਆ ਗਿਆ ਸ਼ਹੀਦ ਸੁਖਦੇਵ ਦਾ ਜਨਮਦਿਨ, ਵਿਧਾਇਕਾਂ ਨੇ ਦਿੱਤੀ ਸ਼ਰਧਾਜ਼ਲੀ ਪਰ ਪਰਿਵਾਰ ਨੂੰ ਸਰਕਾਰ 'ਤੇ ਮਲਾਲ

ਲੁਧਿਆਣਾ: ਸਾਡੇ ਦੇਸ਼ ਦੇ ਸ਼ਹੀਦਾਂ ਕਰਕੇ ਹੀ ਅੱਜ ਅਸੀਂ ਅਜ਼ਾਦ ਭਾਰਤ ਦਾ ਸੁਪਨਾ ਸਾਕਾਰ ਕਰ ਪਾਏ ਹਾਂ, ਦੇਸ਼ ਦੇ ਮਹਾਨ ਸ਼ਹੀਦਾਂ ਵਿਚੋਂ ਇਕ ਸਨ ਸ਼ਹੀਦ ਸੁਖਦੇਵ ਥਾਪਰ ਜਿਨ੍ਹਾਂ ਦਾ ਜਨਮ 15 ਮਈ 1907 ਨੂੰ ਲੁਧਿਆਣਾ 'ਚ ਹੋਇਆ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਸ਼ਿਵ ਰਾਮ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਹੀਦ ਕਰ ਦਿੱਤਾ ਗਿਆ।

ਅੰਗਰੇਜ਼ੀ ਹਕੂਮਤ ਦੇ ਖਿਲਾਫ ਉਨ੍ਹਾਂ ਵੱਲੋਂ ਕਈ ਅੰਦੋਲਨਾਂ ਵਿਚ ਹਿੱਸਾ ਲਿਆ ਗਿਆ। ਲੁਧਿਆਣਾ ਦੀਆਂ ਤੰਗ ਗਲੀਆਂ ਵਿੱਚ ਸਥਿਤ ਘਰ ਵਿੱਚ ਸ਼ਹੀਦ ਸੁਖਦੇਵ ਥਾਪਰ ਪੰਜ ਸਾਲ ਤੱਕ ਰਹੇ। ਉਨ੍ਹਾਂ ਦੇ ਪਿਤਾ ਰਾਮਲਾਲ ਥਾਪਰ ਅਤੇ ਮਾਤਾ ਰੱਲੀ ਦੇਵੀ ਸੀ। ਸੁਖਦੇਵ ਥਾਪਰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਅਤੇ ਨੌਜਵਾਨ ਭਾਰਤ ਸਭਾ ਦੇ ਐਕਟਿਵ ਮੈਂਬਰ ਰਹੇ। ਜਿਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿਚ ਖੁੱਲ੍ਹ ਕੇ ਯੋਗਦਾਨ ਪਾਇਆ ਗਿਆ। ਅੰਗਰੇਜ਼ੀ ਹਕੂਮਤ ਨੂੰ ਇਸ ਕਦਰ ਤੱਕ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਕਿ 1947 ਇਸਵੀ ਵਿੱਚ ਆਖਰਕਾਰ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ।

ਨਹੀਂ ਪੁੱਜੇ ਮੁੱਖ ਮੰਤਰੀ: ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਵਸ ਮੌਕੇ ਅੱਜ ਸੂਬਾ ਪੱਧਰੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਪਹੁੰਚੇ। ਨਾ ਹੀ ਪੰਜਾਬ ਕੈਬਨਿਟ ਦਾ ਮੰਤਰੀ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦੇਣ ਲਈ ਆਇਆ। ਇਸ ਮੌਕੇ ਲੁਧਿਆਣਾ ਤੋਂ ਐਮ ਐਲ ਏ, ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਜ਼ਰੂਰ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ।

ਜੱਦੀ ਘਰ ਤੱਕ ਸਿੱਧੇ ਰਾਹ ਦੀ ਮੰਗ: ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਲੁਧਿਆਣਾ ਦੀਆਂ ਤੰਗ ਗਲੀਆਂ ਦੇ ਵਿੱਚ ਸਥਿਤ ਹੈ। ਉਨ੍ਹਾਂ ਦੇ ਵੰਸ਼ਜ ਵੱਲੋਂ ਇੱਕ ਵੈਲਫੇਅਰ ਸੁਸਾਇਟੀ ਦਾ ਵੀ ਗਠਨ ਕੀਤਾ ਗਿਆ ਪਰ ਉਨ੍ਹਾਂ ਦੀ ਰਿਹਾਇਸ਼ ਤੱਕ ਆਉਣ ਦਾ ਹੁਣ ਤੱਕ ਕੋਈ ਸਿੱਧਾ ਰਾਹ ਨਹੀਂ ਮਿਲ ਸਕਿਆ। ਉਨ੍ਹਾਂ ਦੇ ਵੰਸ਼ਜ ਬੀਤੇ ਕਈ ਸਾਲਾਂ ਤੋਂ ਇਸ ਦੀ ਮੰਗ ਕਰਦੇ ਆ ਰਹੇ ਨੇ ਜੂਨ ਮਹੀਨੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹੀ ਕਾਰਨ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚੇ ਕਿਉਂਕਿ ਉਹ ਸ਼ਹੀਦ ਸੁਖਦੇਵ ਦੇ ਘਰ ਨੂੰ ਸਿੱਧਾ ਰਾਹ ਨਹੀਂ ਦੇ ਸਕੇ।

ਪਰਿਵਾਰ ਨੇ ਕਿਹਾ ਵਿਤਕਰਾ ਕਿਉਂ: ਲੁਧਿਆਣਾ ਤੋਂ ਵਿਧਾਇਕ ਸ਼ਹੀਦ ਸੁਖਦੇਵ ਨੂੰ ਸ਼ਰਧਾਜ਼ਲੀ ਦੇਣ ਲਈ ਪਹੁੰਚੇ। ਜਦੋਂ ਉਨ੍ਹਾਂ ਤੋ ਮੁੱਖ ਮੰਤਰੀ ਦੇ ਨਾਂ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਵਿਧਾਇਕ ਨੇ ਜਵਾਬ ਦਿੱਤਾ ਕਿ ਉਹ ਖੁਦ ਹਰ ਜਗ੍ਹਾਂ ਨਹੀਂ ਜਾ ਸਕਦੇ ਅਸੀਂ ਵੀ ਸਰਕਾਰ ਦੇ ਹੀ ਨੁਮਾਇੰਦੇ ਹਾਂ ਇਸ ਲਈ ਅਸੀਂ ਇੱਥੇ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦ ਸੁਖਦੇਵ ਥਾਪਰ ਦੇ ਘਰ ਤੱਕ ਸਿੱਧਾ ਰਾਹ ਬਣਾਉਣ ਦਾ ਮੁੱਦਾ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਹੈ ਜਲਦ ਹੀ ਇਸ ਦਾ ਮਸਲਾ ਹੱਲ ਹੋ ਜਾਵੇਗਾ।

  1. ਲੁਧਿਆਣਾ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਵੈਨ ਦੀ ਸਰਕਾਰੀ ਬੱਸ ਨਾਲ ਟੱਕਰ, ਕਈ ਸਵਾਰੀਆਂ ਤੇ ਵਿਦਿਆਰਥੀ ਫੱਟੜ
  2. ਜਾਇਦਾਦਾਂ ਨੂੰ ਜੱਫੇ ਮਾਰਨ ਵਾਲਿਓ! ਇਸ ਬਜ਼ੁਰਗ ਮਾਤਾ ਤੋਂ ਸਿੱਖੋ ਕੀਹਨੂੰ ਕਹਿੰਦੇ ਨੇ ਰੂਹ ਦੀ ਖੁਸ਼ੀ, ਇੰਝ ਕੀਤੀ ਪਤੀ ਦੀ ਆਖਰੀ ਇੱਛਾ ਪੂਰੀ...
  3. AAP worker arrested: ਔਰਤ ਨੂੰ ਇਤਰਾਜ਼ਯੋਗ ਮੈਸੇਜ ਕਰਨ ਦੇ ਇਲਜ਼ਾਮ 'ਚ 'ਆਪ' ਆਗੂ ਗ੍ਰਿਫ਼ਤਾਰ

ਪਰਿਵਾਰ ਨੂੰ ਇਸ ਗੱਲ ਦਾ ਮਲਾਲ: ਦੂਜੇ ਪਾਸੇ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਖਟਕੜ ਕਲਾਂ ਵਿਖੇ ਰਿਹਾਇਸ਼ ਨੂੰ ਕੌਮੀ ਧਰੋਹਰ ਵਜੋਂ ਵਿਕਸਿਤ ਕੀਤਾ ਗਿਆ ਹੈ। ਉਸ ਦੇ ਸੁੰਦਰੀਕਰਨ ਲਈ ਚਾਰ ਚੰਨ ਲਗਾਏ ਗਏ ਹਨ। ਮੁੱਖ ਮੰਤਰੀ ਕਈ ਵਾਰ ਉੱਥੇ ਖੁਦ ਜਾ ਚੁੱਕੇ ਨੇ ਪਰ ਇੱਕ ਵਾਰ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਇਸ ਥਾਂ 'ਤੇ ਸ਼ਰਧਾਂਜਲੀ ਦੇਣ ਦੇ ਲਈ ਨਹੀਂ ਪਹੁੰਚੇ। ਜਦੋਂ ਕਿ ਸ਼ਹੀਦਾਂ ਨੂੰ ਹਮੇਸ਼ਾ ਹੀ ਇਕੱਠਿਆਂ ਯਾਦ ਕੀਤਾ ਜਾਂਦਾ ਹੈ। ਸ਼ਹੀਦਾਂ ਦੇ ਵਿੱਚ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਿੰਦੂਆਂ ਨਾਲ ਵਿਤਕਰਾ ਹੁੰਦਾ ਹੈ ਹਿੰਦੂ ਹੋਣ ਕਰਕੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ ਹੁਣ ਜ਼ਰੂਰ ਉਸ ਦੇ ਸੁੰਦਰੀਕਰਨ ਦਾ ਥੋੜਾ ਬਹੁਤ ਕੰਮ ਕਰਵਾਇਆ ਗਿਆ ਹੈ।

ਪ੍ਰਸ਼ਾਸਨ ਦਾ ਜਵਾਬ: ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੀ ਸ਼ਹੀਦ ਸੁਖਦੇਵ ਥਾਪਰ ਅੱਗੇ ਸਿਜਦਾ ਕਰਨ ਪਹੁੰਚੇ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਨਗਰ ਨਿਗਮ ਸੁੰਦਰੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਵਿੱਚ ਭਰਪੂਰ ਮਦਦ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਹਰ ਸਾਲ ਹੀ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਵਸ ਮੌਕੇ ਅਤੇ ਸ਼ਹੀਦੀ ਦਿਵਸ ਮੌਕੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਰਹਿ ਗਏ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਪ੍ਰਸ਼ਾਸ਼ਨ ਕਦਮ ਚੁੱਕ ਰਿਹਾ ਹੈ।

Last Updated :May 16, 2023, 9:19 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.