ETV Bharat / state

ਲੁਧਿਆਣਾ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਵੈਨ ਦੀ ਸਰਕਾਰੀ ਬੱਸ ਨਾਲ ਟੱਕਰ, ਕਈ ਸਵਾਰੀਆਂ ਤੇ ਵਿਦਿਆਰਥੀ ਫੱਟੜ

author img

By

Published : May 15, 2023, 6:04 PM IST

Government bus collided with a school bus in Ludhiana's Jagrao
ਲੁਧਿਆਣਾ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਵੈਨ ਦੀ ਸਰਕਾਰੀ ਬੱਸ ਨਾਲ ਟੱਕਰ, ਕਈ ਸਵਾਰੀਆਂ ਤੇ ਵਿਦਿਆਰਥੀ ਫੱਟੜ

ਲੁਧਿਆਣਾ ਦੇ ਜਗਰਾਓਂ ਵਿੱਚ ਇਕ ਸਕੂਲ ਵੈਨ ਨਾਲ ਸਰਕਾਰੀ ਬੱਸ ਦੀ ਟੱਕਰ ਹੋ ਗਈ ਹੈ। ਇਸ ਟੱਕਰ ਵਿੱਚ ਕਈ ਸਕੂਲੀ ਬੱਚੇ ਅਤੇ ਸਵਾਰੀਆਂ ਫੱਟੜ ਹੋ ਗਈਆਂ ਹਨ।

ਲੁਧਿਆਣਾ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਵੈਨ ਦੀ ਸਰਕਾਰੀ ਬੱਸ ਨਾਲ ਟੱਕਰ, ਕਈ ਸਵਾਰੀਆਂ ਤੇ ਵਿਦਿਆਰਥੀ ਫੱਟੜ

ਲੁਧਿਆਣਾ : ਜਗਰਾਓਂ ਦੇ ਸਥਾਨਕ ਸੈਕਰਟ ਹਾਰਟ ਕੌਨਵੈਂਟ ਸਕੂਲ ਦੀ ਵੈਨ ਅਤੇ ਪੀਆਰਟੀਸੀ ਦੀ ਬੱਸ ਦੀ ਆਮੋ-ਸਾਹਮਣੇ ਟੱਕਰ ਹੋ ਗਈ ਹੈ, ਜਿਸ ਵਿਚ ਸਕੂਲ ਵੈਨ ਦਾ ਡਰਾਈਵਰ ਅਤੇ ਕਈ ਸਕੂਲ ਦੇ ਬੱਚੇ ਜ਼ਖਮੀ ਹੋ ਗਏ ਹਨ। ਬੱਸ ਵਿੱਚ ਬੈਠੀ ਸਵਾਰੀਆਂ ਨੂੰ ਵੀ ਸਟਾਂ ਲੱਗੀਆਂ ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਅੱਜ ਬਾਅਦ ਦੁਪਹਿਰ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਵੈਨ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਪਿੰਡ ਵੱਲ ਨੂੰ ਜਾ ਰਹੀ ਸੀ। ਸ਼ੇਰਪੁਰਾ ਚੌਂਕ ਦੇ ਲਾਗੇ ਸੜਕ ਬਣਨ ਕਰਕੇ ਇਸ ਪਾਸੇ ਦਾ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਟਰੈਫਿਕ ਇੱਕ ਤਰਫਾ ਚਲਾਇਆ ਜਾ ਰਿਹਾ ਸੀ। ਉਧਰ ਸਿਟੀ ਪੈਲਸ ਦੇ ਸਾਹਮਣੇ ਮੋਗਾ ਸਾਈਡ ਤੋਂ ਆ ਰਹੀ ਪੀਆਰਟੀਸੀ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਸਕੂਲ ਵੈਨ ਨਾਲ ਟਕਰਾ ਗਈ, ਜਿਸ ਕਾਰਨ ਵੈਨ ਚ ਸਵਾਰ ਕਈ ਵਿਦਿਆਰਥੀ ਜ਼ਖਮੀ ਹੋ ਗਏ ਵੈਣ ਦੇ ਡਰਾਇਵਰ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।

ਮੌਕੇ ਉੱਤੇ ਪਹੁੰਚੇ ਬੱਚਿਆਂ ਦੇ ਮਾਪੇ : ਰਾਹਗੀਰਾਂ ਨੇ ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਸਿਵਲ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਇਸ ਦੁਰਘਟਨਾ ਦੀ ਖਬਰ ਜਦੋਂ ਬੱਚਿਆਂ ਦੇ ਮਾਪਿਆਂ ਤੱਕ ਪਹੁੰਚੀ ਤਾਂ ਮੌਕੇ ਤੇ ਮਾਪੇ ਸਰਕਾਰੀ ਹਸਪਤਾਲ ਪਹੁੰਚ ਗਏ। ਮੌਕੇ 'ਤੇ ਹਲਕਾ ਐਮ ਐਲ ਏ ਵੀ ਹਸਪਤਾਲ ਪੁੱਜੀ ਜਿਨ੍ਹਾਂ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਠੀਕ ਹੋਣ ਦਾ ਭਰੋਸਾ ਦਿੱਤਾ ਹੈ। ਇਸਦੇ ਨਾਲ ਹੀ ਡਾਕਟਰ ਨੇ ਵੀ ਕਿਹਾ ਹੈ ਕਿ ਸਕੂਲ ਦੇ ਜ਼ਿਆਦਾਤਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿਚ ਸਵਾਰ ਕੁਝ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਹਨ। ਇਕ ਮਹਿਲਾ ਦੀ ਬਾਂਹ ਟੁੱਟ ਗਈ ਹੈ ਕੁਝ ਲੋਕ ਆਪਣੇ ਆਪ ਹੀ ਨਿੱਜੀ ਹਸਪਤਾਲ ਚਲੇ ਗਏ ਹਨ ਪਰ ਸਾਡੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪੱਟੀ ਬੰਨ੍ਹੀ ਗਈ ਹੈ।

  1. Electricity rates increased: ਪੰਜਾਬ ਵਿੱਚ ਮਹਿੰਗੀ ਹੋਈ ਬਿਜਲੀ, ਮੁੱਖ ਮੰਤਰੀ ਨੇ ਟਵੀਟ ਰਾਹੀਂ ਦਿੱਤਾ ਸਪੱਸ਼ਟੀਕਰਨ
  2. Punjab Haryana HC: ਸਾਬਕਾ ਫੌਜੀ ਨੂੰ ਅਦਾ ਕੀਤੀ ਗਈ ਵਾਧੂ ਪੈਨਸ਼ਨ ਨਹੀਂ ਕੀਤੀ ਜਾ ਸਕਦੀ ਵਸੂਲ
  3. Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ


ਇਸ ਲਈ ਹੋਇਆ ਹਾਦਸਾ : ਵੱਡਾ ਹਾਦਸਾ ਵੀ ਸਕੂਲ ਬੱਸ ਨਾਲ ਵਾਪਰ ਸਕਦਾ ਸੀ ਪਰ ਦੁੱਖ ਦੀ ਗੱਲ ਇਹ ਰਹੀ ਕਿ ਕਿਸੇ ਵਿਦਿਆਰਥੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੁਝ ਵਿਦਿਆਰਥੀਆਂ ਨੂੰ ਸੱਟਾਂ ਵੀ ਲੱਗੀਆਂ ਹਨ। ਬੱਸ ਦੇ ਵਿੱਚ ਜ਼ਿਆਦਾਤਰ ਪਿੰਡਾਂ ਦੇ ਵਿਦਿਆਰਥੀ ਬੈਠ ਕੇ ਆਪਣੇ ਘਰ ਵਾਪਸ ਜਾ ਰਹੇ ਸਨ, ਉਸ ਵੇਲੇ ਇਹ ਹਾਦਸਾ ਵਾਪਰਿਆ ਹੈ। ਕਾਬਲੇਗੌਰ ਹੈ ਕਿ ਅਕਸਰ ਹੀ ਸੜਕ ਨਿਰਮਾਣ ਕਰਨ ਵੇਲੇ ਦਿਨ ਦੇ ਵਿੱਚ ਹੀ ਸੜਕਾਂ ਦੀ ਉਸਾਰੀ ਕੀਤੀ ਜਾਂਦੀ ਹੈ ਜਦੋਂਕਿ ਰਾਤ ਵੇਲੇ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਪਰ ਇਸ ਦੇ ਬਾਵਜੂਦ ਠੇਕੇਦਾਰਾਂ ਵੱਲੋਂ ਲਾਪ੍ਰਵਾਹੀ ਵਰਤੀ ਜਾਂਦੀ ਹੈ। ਇੰਨਾ ਹੀ ਨਹੀਂ ਲੁਧਿਆਣਾ ਦੇ ਵਿੱਚ ਵੀ ਸੜਕਾਂ ਨੂੰ ਪਹਿਲਾ ਪੁੱਟ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਹੁਣ ਸੜਕਾਂ ਬਣਾਈਆਂ ਜਾ ਰਹੀਆਂ ਹਨ। ਦੋ-ਦੋ ਮਹੀਨਿਆਂ ਤੱਕ ਸੜਕਾਂ ਦਾ ਨਿਰਮਾਣ ਨਹੀਂ ਕੀਤਾ ਜਾਂਦਾ, ਜਿਸ ਕਰਕੇ ਅਜਿਹੇ ਹਾਦਸੇ ਵਾਪਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.