ETV Bharat / state

Minister of Education in Ludhiana: ਲੁਧਿਆਣਾ ਸਰਕਾਰੀ ਸਕੂਲ ਬੱਦੋਵਾਲ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪੁੱਜੇ ਸਿੱਖਿਆ ਮੰਤਰੀ

author img

By ETV Bharat Punjabi Team

Published : Aug 31, 2023, 4:06 PM IST

Minister of Education came to take stock of conditions of Ludhiana Government School Baddowal
ਲੁਧਿਆਣਾ ਸਰਕਾਰੀ ਸਕੂਲ ਬੱਦੋਵਾਲ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪੁੱਜੇ ਸਿੱਖਿਆ ਮੰਤਰੀ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਸਰਕਾਰੀ ਸਕੂਲ ਬੱਦੋਵਾਲ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਹਾਦਸੇ ਦਾ ਸ਼ਿਕਾਰ ਹੋਈ (Ludhiana Government School Baddowal) ਅਧਿਆਪਕ ਦੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਹੈ।

ਸਕੂਲਾ ਦਾ ਜਾਇਜਾ ਲੈਣ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ।

ਲੁਧਿਆਣਾ : ਲੁਧਿਆਣਾ ਦੇ ਬਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਦੇ ਲੈਂਟਰ ਡਿੱਗਣ ਦੇ ਹਾਦਸੇ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਬੈਂਸ ਅੱਜ ਵਿਸ਼ੇਸ਼ ਤੌਰ ਉੱਤੇ ਹਾਦਸੇ ਵਾਲੀ ਥਾਂ (Punjab Education Minister Harjot Singh Bains) ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ। ਇਸ ਮੌਕੇ ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਦੇ ਵਿੱਚ ਹੋਈ ਇਹ ਘਟਨਾ ਬੇਹਦ ਮੰਦਭਾਗੀ ਹੈ ਅਤੇ ਇਸ ਘਟਨਾ ਵਿੱਚ ਆਪਣੀ ਜਾਨ ਗਵਾ ਬੈਠੀ ਟੀਚਰ ਦੇ ਘਰਦਿਆਂ ਨਾਲ ਵੀ ਉਨ੍ਹਾ ਮਿਲ ਕੇ ਦੁੱਖ ਸਾਂਝਾ ਕੀਤਾ ਹੈ।

ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਹਰਜੋਤ ਬੈਂਸ ਨੇ ਕਿਹਾ ਕਿ ਇਸ ਹਾਦਸੇ ਨੂੰ ਲੈਕੇ ਮੁਲਮਜ਼ਾਂ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਜਲਦੀ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਉਨ੍ਹਾ ਕਿਹਾ (Ludhiana Government School Baddowal) ਕਿ ਇਸ ਤਰਾਂ ਦੀ ਹੋਰ ਘਟਨਾਵਾਂ ਸਕੂਲਾਂ ਵਿੱਚ ਨਾ ਹੋਣ ਇਸ ਲਈ ਉਹਨਾਂ ਸਕੂਲ ਵਿੱਚ ਹੋ ਰਹੇ ਕੰਮ ਕਾਜ ਦੌਰਾਨ ਟੀਚਰ ਵਿਦਿਆਰਥੀ ਜਾਂ ਕਿਸੇ ਹੋਰ ਮਿਡ ਡੇਲ ਖਾਣਾ ਬਣਾਉਣ ਵਾਲਿਆਂ ਨੂੰ ਉਸ ਜਗ੍ਹਾ ਉੱਤੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਕ ਨਿਗਰਾਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਆਖਿਆ ਕਿ ਰਾਜਨੀਤਿਕ ਪਾਰਟੀਆਂ ਇਸ ਹਾਦਸੇ ਦੇ ਉੱਪਰ ਸਿਆਸੀ ਰੋਟੀਆਂ ਨਾ ਸਕਣ ਇਹ ਇਕ ਕੁਦਰਤੀ ਹਾਦਸਾ ਸੀ ਪਰ ਫਿਰ ਵੀ ਇਸਦੇ ਮੁਲਜ਼ਮਾਂ ਨੂੰ (Ludhiana Baddowal) ਜਲਦ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਹਾਦਸੇ ਦੀ ਜਾਂਚ ਕਰਵਾ ਰਹੇ ਹਨ। ਉਨ੍ਹਾ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਕੂਲ ਦੇ ਨਵੀਨੀਕਰਨ ਦੇ ਲਈ 900 ਕਰੋੜ ਰੁਪਏ ਲਗਾਏ ਜਾ ਰਹੇ ਨੇ। ਉਨ੍ਹਾ ਕਿਹਾ ਕਿ 1.5 ਕਰੋੜ ਰੁਪਏ ਬਦੋਵਾਲ ਸਕੂਲ ਦੇ ਨਵੀਨੀਕਰਨ ਲਈ ਲਗਾਏ ਜਾ ਰਹੇ ਸਨ।

ਜ਼ਿਕਰੇਖ਼ਾਸ ਹੈ ਕੇ ਸਰਕਾਰੀ ਸਕੂਲ ਬਦੋਵਾਲ ਦੇ ਵਿੱਚ ਸਕੂਲ ਦੇ ਸਟਾਫ ਰੂਮ ਦੀ ਛਤ ਡਿੱਗਣ ਕਰਕੇ 1 ਅਧਿਆਪਕ ਦੀ ਮੌਤ ਹੋ ਗਈ ਸੀ ਅਤੇ 3 ਅਧਿਆਪਕਾਂ ਜਖ਼ਮੀ ਹੋ ਗਈਆਂ ਸਨ। ਅੱਜ ਸਿੱਖਿਆ ਮੰਤਰੀ (Punjab Education Minister Harjot Singh Bains) ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਕੂਲ ਦੀ ਇਮਾਰਤ ਜਦੋਂ ਤੱਕ ਸੁਰੱਖਿਅਤ ਨਹੀਂ ਹੁੰਦੀ ਉਦੋਂ ਤੱਕ ਬੱਚਿਆਂ ਨੂੰ ਅਧਿਆਪਕਾਂ ਨੂੰ ਅਤੇ ਹੋਰ ਸਟਾਫ ਨੂੰ ਦੂਰ ਰੱਖਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.