ETV Bharat / state

ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

author img

By

Published : Dec 3, 2022, 1:36 PM IST

Kaur Singhs statement on the occasion of Handicapped Day in Ludhiana
ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

ਅੱਜ ਵਿਸ਼ਵ ਭਰ ਵਿੱਚ ਅੰਗਹੀਣ ਦਿਵਸ ਮਨਾਇਆ ਜਾ ਰਿਹਾ ਹੈ ਪਰ ਲੁਧਿਆਣਾ ਦੇ ਕੌਰ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਸਮਾਜ ਵਿਚ ਅੱਜ ਵੀ ਲੋਕਾਂ ਵੱਲੋਂ ਅੰਗਹੀਣਾਂ ਜ਼ਲਾਲਤ ਦਿੱਤੀ ਜਾਂਦੀ ਹੈ (Disabled people are humiliated by people) ਅਤੇ ਸਰਕਾਰਾਂ ਵੀ ਸਿਰਫ ਵੋਟਾਂ ਵੇਲੇ ਹੀ ਉਨ੍ਹਾਂ ਵੱਲ ਧਿਆਨ ਦਿੰਦੀਆਂ ਹਨ ਬਾਅਦ ਵਿੱਚ ਕੋਈ ਹਾਲ ਪੁੱਛਣ ਵੀ ਨਹੀਂ ਆਉਂਦਾ।

ਲੁਧਿਆਣਾ: ਅੱਜ ਵਿਸ਼ਵ ਡਿਸੇਬੇਲ ਡੇਅ (World Disabled Day) ਮਨਾਇਆ ਜਾ ਰਿਹਾ ਹੈ, ਅੱਜ ਦੇ ਦਿਨ ਵਿਸ਼ਵ ਭਰ ਦੇ ਅੰਗਹੀਣਾਂ ਮਾਂ ਦੇ ਹੱਕ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਜ਼ਮੀਨੀ ਪੱਧਰ ਤੇ ਇਹ ਕਿਹੜੇ ਹਲਾਤਾਂ ਦੇ ਵਿਚ ਰਹਿੰਦੇ ਨੇ ਇਹ ਲੁਧਿਆਣਾ ਦੇ ਕੌਰ ਸਿੰਘ ਗਰੇਵਾਲ (Kaur Singh Grewal of Ludhiana) ਨੇ ਦੱਸਿਆ ਹੈ ਜੋ ਕਿ ਅੰਗਹੀਣ ਹੋਣ ਦੇ ਬਾਵਜੂਦ ਆਪਣੀ ਸ਼੍ਰੇਣੀ ਅੰਦਰ ਕੌਮੀ ਪੱਧਰ ਤੇ ਸ਼ੂਟਿੰਗ ਮੁਕਾਬਲੇ ਅੰਦਰ ਮੈਡਲ ਜਿੱਤ ਚੁੱਕਾ ਹੈ ਪਰ ਉਸ ਨੂੰ ਤਾਂ ਸਰਕਾਰਾਂ ਨੇ ਨਹੀਂ ਪੁੱਛਿਆ ਪਰ ਉਹ ਆਪਣੇ ਨਾਲਦਿਆਂ ਦੇ ਅਧਿਕਾਰਾਂ ਦੇ ਲਈ ਅੱਜ ਲੜ ਰਿਹਾ ਹੈ, ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸਮਾਜ ਵਿਚ ਅੱਜ ਵੀ ਉਨ੍ਹਾਂ ਨੂੰ ਹਰ ਥਾਂ ਤੇ ਬੇਇੱਜ਼ਤ ਕੀਤਾ ਜਾਂਦਾ ਹੈ ।

Kaur Singhs statement on the occasion of Handicapped Day in Ludhiana
ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

ਪੰਜਾਬ 'ਚ ਕਿੰਨੇ ਅੰਗਹੀਣ: ਉਨਾਂ ਦੱਸਿਆ ਕਿ ਸਾਲ 2014 ਦੇ ਵਿੱਚ ਹੋਈ ਗਣਨਾ ਮੁਤਾਬਕ ਰਜਿਸਟਰ ਅੰਗਹੀਣਾਂ ਦੀ ਗਿਣਤੀ 6 ਲੱਖ 54 ਹਜ਼ਾਰ ਸੀ ਜੋ ਹੁਣ ਬਹੁਤ ਵਧ ਚੁੱਕੀ ਹੈ ਉਨ੍ਹਾਂ ਕਿਹਾ ਕਿ ਅੰਗਹੀਣਾਂ ਲਈ ਸਰਕਾਰਾਂ ਵੱਲੋਂ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ ਪਰ ਉਨ੍ਹਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਉਨ੍ਹਾਂ ਕਿਹਾ ਕਿ ਸਾਨੂੰ ਯੂ ਡੀ ਆਈ ਡੀ ਕਾਰਡ ਬਣਵਾਉਣ ਲਈ ਸਾਲਾਂ ਤੱਕ ਦਫ਼ਤਰਾਂ ਦੇ ਧੱਕੇ ਖਾਣੇ (Offices had to be crowded for years) ਪੈਂਦੇ ਨੇ ਪੈਨਸ਼ਨ ਦੇ ਨਾ ਤੇ ਸਾਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਜਦੋਂ ਕਿ ਘਰੇਲੂ ਗੈਸ ਦਾ ਸਿਲੰਡਰ ਹੀ 1000 ਰੁਪਏ ਦਾ ਹੁੰਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਦੇ ਵਿਚ ਸਾਡੇ ਲਈ ਕੋਈ ਵੱਖਰੀ ਕਤਾਰਾਂ ਨਹੀਂ ਹੁੰਦੀਆਂ ਜਦੋਂ ਕਿ ਇਹ ਕਨੂੰਨ ਹੈ

Kaur Singhs statement on the occasion of Handicapped Day in Ludhiana
ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

ਸਮਾਜਿਕ ਤੇ ਸਰਕਾਰੀ ਵਿਤਕਰਾ: ਕੌਰ ਸਿੰਘ ਨੇ ਦੱਸਿਆ ਕਿ ਦਫ਼ਤਰਾਂ ਦੇ ਵਿੱਚ ਨਾ ਤਾਂ ਉਨ੍ਹਾ ਨੂੰ ਰੈਂਪ ਮਿਲਦੇ ਨੇ ਇਥੋਂ ਤੱਕ ਕੇ ਸਰਕਾਰੀ ਦਫਤਰਾਂ ਚ ਜਨਤਕ ਥਾਵਾਂ ਤੇ ਜਿਹੜੇ ਪਖਾਨੇ ਸਾਡੇ ਲਈ ਬਣਾਏ ਜਾਂਦੇ ਨੇ ਉਹਨਾਂ ਤੇ ਜਿੰਦਾ ਲੱਗਿਆ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਪਾਰਕਿੰਗ ਮਾਫੀਆ ਸਾਨੂੰ ਬੇਇੱਜ਼ਤ ਕਰਦਾ ਹੈ ਜਦੋਂ ਕਿ ਅੰਗਹੀਣਾਂ ਲਈ ਪਾਰਕਿੰਗ ਵੱਖਰੀ (Separate parking for the disabled) ਹੁੰਦੀ ਹੈ ਅਤੇ ਬਿਲਕੁਲ ਮੁਫ਼ਤ ਹੁੰਦੀ ਹੈ। ਉਨ੍ਹਾਂ ਕਿਹਾ ਸਾਨੂੰ ਕੁਦਰਤ ਦੀ ਮਾਰ ਪੈਦੀ ਹੈ ਨਾਲ ਸਮਾਜ ਦੀ ਵੀ ਮਾਰ ਪੈਂਦੀ ਹੈ ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਭਾਸ਼ਨ ਬਹੁਤ ਦਿੱਤੇ ਜਾਂਦੇ ਨੇ ਪਰ ਸਾਡੇ ਵੱਲ ਧਿਆਨ ਕੋਈ ਨਹੀਂ ਦਿੰਦਾ। ਸਿਰਫ ਵੋਟਾਂ ਦੇ ਵਿਚ ਹੀ ਸਾਨੂੰ ਵਿਲ੍ਹ ਚੇਅਰ ਮੁਹਈਆ ਕਰਵਾਈ ਜਾਂਦੀ ਹੈ ਜਦੋਂ ਕੇ ਸਾਡੀ ਵੋਟ ਪੂਰੀ ਹੈ ਅੱਧੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਕਰਦੇ ਹਾਂ ਅਤੇ ਸਾਡੇ ਭਾਈਚਾਰੇ ਲਈ ਕੰਮ ਕਰ ਰਹੀ ਹਾਂ ਪਰ ਸਰਕਾਰ ਵੱਲੋਂ ਸਾਨੂੰ ਸ਼ੁਰੂ ਤੋਂ ਹੀ ਅਣਗੌਲਿਆ ਗਿਆ ਹੈ

ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ
Kaur Singhs statement on the occasion of Handicapped Day in Ludhiana
ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

2016 ਐਕਟ ਦਾ ਨਾ ਪਾਲਣਾ: ਕੌਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਲ 2016 ਦੇ ਵਿੱਚ ਅੰਗਹੀਣਾਂ ਲਈ ਵਿਸ਼ੇਸ਼ ਤੌਰ ਤੇ ਐਕਟ ਵਿਚ ਸੋਧ (Amendment to Act for Handicapped) ਕੀਤੀ ਗਈ ਸੀ ਕਿ ਜੇਕਰ ਸਮਾਜ ਵਿਚ ਰਹਿੰਦਿਆਂ ਉਹਨਾਂ ਨੂੰ ਕੋਈ ਵੀ ਅਭਦਰ ਭਾਸ਼ਾ ਜਾਂ ਫਿਰ ਉਹਨਾਂ ਦੀ ਸਰੀਰ ਦੀ ਬਣਤਰ ਦਾ ਕੋਈ ਮਜ਼ਾਕ ਉਡਾਉਂਦਾ ਹੈ ਤਾਂ ਉਸ ਦੇ ਖਿਲਾਫ਼ ਮਾਮਲਾ ਦਰਜ ਹੋਵੇਗਾ ਉਨ੍ਹਾਂ ਕਿਹਾ ਕਿ ਇਹ ਵੀ ਐਸਸੀ-ਐਸਟੀ ਐਕਟ ਦੇ ਵਾਂਗ ਸੀ ਪਰ ਅੱਜ ਤੱਕ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਅਜਿਹਾ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਸਾਨੂੰ ਮਜ਼ਾਕ ਦਾ ਪਾਤਰ ਬਣਾ ਲਿਆ ਗਿਆ ਹੈ ।

Kaur Singhs statement on the occasion of Handicapped Day in Ludhiana
ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

ਕੌਂਮੀ ਖਿਡਾਰੀ ਤੇ ਸਮਾਜਸੇਵੀ: ਕੌਰ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਆਪਣੀ ਸ਼੍ਰੇਣੀ ਦੇ ਵਿੱਚ ਸ਼ੂਟਿੰਗ ਅੰਦਰ ਕੌਮੀ ਖੇਡਾਂ ਖੇਡ ਚੁੱਕਾ ਹੈ ਅਤੇ ਕਈ ਮੈਡਲ ਵੀ ਹਾਸਲ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਉਸ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ (No job has been given by the government) ਗਈ ਉਨ੍ਹਾਂ ਕਿਹਾ ਕਿ ਸਾਨੂੰ ਮਿਹਨਤ ਦੀ ਲੋੜ ਹੈ ਨਾ ਕੇ ਭੀਖ ਦੀ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਪਰ ਸਰਕਾਰ ਵੱਲੋਂ ਸਾਨੂੰ ਨੌਕਰੀਆਂ ਹੀ ਨਹੀਂ ਦਿੱਤੀ ਜਾਂਦੀ ਹੈ ਜੇਕਰ ਕੋਈ ਨੌਕਰੀ ਕਰਦਾ ਵੀ ਹੈ ਤਾਂ ਉਸ ਨੂੰ ਉਸ ਦੇ ਦਫ਼ਤਰ ਦੇ ਵਿੱਚ ਹਿਣ ਭਾਵਨਾ ਦੇ ਨਾਲ ਦੇਖਿਆ ਜਾਂਦਾ ਹੈ ਉਸ ਨੂੰ ਸਮਾਜ ਅੱਜ ਵੀ ਸਵੀਕਾਰ ਨਹੀਂ ਕਰਦਾ, ਕੌਰ ਸਿੰਘ ਸਮਾਜ ਸੇਵਾ ਵੀ ਕਰਦਾ ਹੈ ਉਹ ਹੁਣ ਤੱਕ 5000 ਅੰਗਹੀਣਾਂ ਨੂੰ ਵੀਲ ਚੇਅਰ ਦੇ ਨਾਲ ਨਕਲੀ ਬਾਡੀ ਪਾਰਟਸ ਆਦ ਵੀ ਮੁਹਇਆ ਕਰਵਾ ਚੁੱਕਾ ਹੈ।

Kaur Singhs statement on the occasion of Handicapped Day in Ludhiana
ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

4 ਫੀਸਦੀ ਫੰਡ: ਕੌਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ mp ਨੂੰ ਅਤੇ ਹੋਰਨਾਂ ਵਿਧਾਇਕਾਂ ਨੂੰ ਸਾਡੇ ਵਿਕਾਸ ਦੇ ਲਈ ਕੇਂਦਰ ਸਰਕਾਰ ਚਾਰ ਫ਼ੀਸਦੀ ਫੰਡ ਮੁਹਈਆ ਕਰਾਉਂਦੀ ਹੈ ਜੋ ਅੰਗਹੀਣਾਂ ਦੇ ਵਿਕਾਸ ਲਈ ਲਾਉਣਾ ਹੁੰਦਾ ਹੈ ਪਰ ਅੱਜ ਤੱਕ ਇਹ ਫੰਡ ਕਿੱਥੇ ਜਾਂਦਾ ਹੈ ਕਿੱਥੇ ਖਰਚਿਆ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਅੰਗਹੀਣਾਂ ਦੀ ਜ਼ਿੰਦਗੀ ਅੱਜ ਵੀ ਗੁਰਬਤ ਭਰੀ ਹੈ ਉਨ੍ਹਾਂ ਦੇ ਹਾਲਾਤ ਖਰਾਬ ਹੈ ਪਰ ਸਰਕਾਰ ਉਨ੍ਹਾਂ ਦੇ ਹਾਲਾਤਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੋ ਨੌਕਰੀਆਂ ਸਾਡੇ ਲਈ ਹੁੰਦੀਆਂ ਨੇ ਉਹ ਵੀ ਕਈ ਅੰਗਹੀਣ ਸਰਟੀਫਿਕੇਟ ਬਣਵਾ ਕੇ ਆਪਣੇ ਚਹੇਤਿਆਂ ਨੂੰ ਦੇ ਦਿੰਦੇ ਨੇ ਉੱਥੇ ਸਿਫ਼ਾਰਿਸ਼ ਤੇ ਪੈਸਾ ਚੱਲਦਾ ਹੈ ਇਸ ਕਰਕੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹ ਹਮੇਸ਼ਾ ਹੀ ਪਿੱਛੇ ਰਹਿ ਜਾਂਦੇ ਨੇ।

Kaur Singhs statement on the occasion of Handicapped Day in Ludhiana
ਅੰਗਹੀਣ ਦਿਵਸ ਮੌਕੇ ਕੌਰ ਸਿੰਘ ਦਾ ਬਿਆਨ, ਕਿਹਾ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਜ਼ਲਾਲਤ, ਸਰਕਾਰ ਸਿਰਫ ਵੋਟਾਂ ਵੇਲੇ ਹੀ ਦਿੰਦੀ ਹੈ ਧਿਆਨ

ਇਹ ਵੀ ਪੜ੍ਹੋ: ਪਾਲਤੂ ਬਿੱਲੇ ਨੂੰ ਲੱਭਣ ਲਈ ਮਾਲਕ ਨੇ ਰੱਖਿਆ 25 ਹਜ਼ਾਰ ਰੁਪਏ ਦਾ ਇਨਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.