ETV Bharat / state

ਪਾਲਤੂ ਬਿੱਲੇ ਨੂੰ ਲੱਭਣ ਲਈ ਮਾਲਕ ਨੇ ਰੱਖਿਆ 25 ਹਜ਼ਾਰ ਰੁਪਏ ਦਾ ਇਨਾਮ

author img

By

Published : Dec 3, 2022, 12:41 PM IST

ਇਕ ਸਾਲ ਦੇ ਪਾਲਤੂ ਬਿੱਲੇ ਨੂੰ ਲੱਭਣ ਲਈ ਮਾਲਕ ਨੇ 25 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੈ। ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਉਸ ਬਿੱਲੇ ਦੇ ਪੋਸਟਰ ਲਗਾਏ ਹਨ। ਪਾਲਤੂ ਬਿੱਲੇ ਨੂੰ ਲੈ ਕੇ ਮਾਲਕ ਪਰੇਸ਼ਾਨ ਹੈ ਮਾਲਕ ਨੇ ਕਿਹਾ ਕਿ ਉਸ ਦਾ ਬਿੱਲਾ ਭੁੱਖ ਨਾਲ ਤੜਫ ਦਾ ਹੋਵੇਗਾ। ਮਾਲਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਪਾਲਤੂ ਬਿੱਲਾ ਦਿਖੇ ਤੁਰੰਤ ਉਨ੍ਹਾਂ ਨੂੰ ਫੋਨ ਕਰਨ ਇਹ ਜਾਣਕਾਰੀ ਦੇਣ ਵਾਲੇ ਨੂੰ 25000 ਦਾ ਦਿੱਤਾ ਜਾਵੇਗਾ।

owner put a reward of 25 thousand rupees
owner put a reward of 25 thousand rupees

ਬਠਿੰਡਾ : ਕਸਬਾ ਗੋਨਿਆਣਾ ਦੇ ਰਹਿਣ ਵਾਲੇ ਬਿਕਰਮ ਸਿੰਘ ਰਾਣਾ ਵੱਲੋਂ ਬਠਿੰਡਾ ਸ਼ਹਿਰ ਵਿਚ ਥਾਂ ਥਾਂ ਉਤੇ ਆਪਣੇ ਗੁੰਮਸ਼ੁਦਾ ਪਾਲਤੂ ਬਿੱਲੇ ਨੂੰ ਲੱਭਣ ਲਈ ਪੋਸਟਰ ਲਗਾਏ ਗਏ ਹਨ। ਉਨ੍ਹਾਂ ਪੋਸਟਰਾਂ ਵਿੱਚ ਬਿੱਲਾ ਲੱਭਣ ਵਾਲੇ ਨੂੰ 25000 ਦਾ ਇਨਾਮ ਦੇਣ ਬਾਰੇ ਵੀ ਲਿਖਿਆ ਗਿਆ ਹੈ।

ਗੱਲਬਾਤ ਦੌਰਾਨ ਬਿਕਰਮ ਸਿੰਘ ਰਾਣਾ ਨੇ ਦੱਸਿਆ ਕਿ ਉਸ ਨੇ ਇਕ ਸਾਲ ਪਹਿਲਾ ਇਸ ਪਾਲਤੂ ਬਿੱਲੇ ਨੂੰ ਸੰਗਰੂਰ ਤੋਂ ਲਿਆਂਦਾ ਸੀ। ਬਿੱਲਾ ਉਸ ਦੇ ਪਰਿਵਾਰਕ ਮੈਂਬਰ ਵਾਂਗ ਹੀ ਉਸ ਦੇ ਨਾਲ ਰਹਿੰਦਾ ਸੀ। ਬਿਕਰਮ ਸਿੰਘ ਨੇ ਦੱਸਿਆ ਕਿ ਜਦੋਂ ਵੀ ਉਹ ਘਰ ਜਾਂਦਾ ਤਾਂ ਇਸ ਬਿੱਲਾ ਉਸ ਨਾਲ ਲਾਡ-ਪਿਆਰ ਕੀਤਾ ਜਾਂਦਾ ਸੀ ਉੱਥੇ ਹੀ ਬੇਸਬਰੀ ਨਾਲ ਉਡੀਕ ਕਰਦਾ ਸੀ।

owner put a reward of 25 thousand rupees

ਬਿਕਰਮ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਪਾਲਤੂ ਬਿੱਲੇ ਤੇ ਕੁਝ ਹੋਰ ਜਾਨਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਇਹ ਫ਼ਾਲਤੂ ਬਿੱਲਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਠਿੰਡਾ ਅਤੇ ਡਬਵਾਲੀ ਰੋਡ ਉਤੇ ਇਲਾਜ ਲਈ ਲੈ ਕੇ ਆਏ ਸਨ ਪਰ ਇਲਾਜ ਦੌਰਾਨ ਇਹ ਬਿੱਲਾ ਭੱਜ ਗਿਆ ਕਿਉਂਕਿ ਇਹ ਬੁਰੀ ਤਰ੍ਹਾਂ ਘਬਰਾਇਆ ਹੋਇਆ ਸੀ।

ਇਸ ਦੇ ਸਰੀਰ ਤੇ ਥਾਂ-ਥਾਂ ਜ਼ਖਮ ਸਨ ਹੁਣ ਉਹ ਇਸ ਦੀ ਤਲਾਸ਼ ਵਿੱਚ ਦਰ ਦਰ ਭਟਕ ਰਹੇ ਹਨ ਅਤੇ ਸ਼ਹਿਰ ਦੇ ਵਿੱਚ ਪੋਸਟਰ ਲਗਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੋ ਵੀ ਪਾਲਤੂ ਬਿੱਲੇ ਨੂੰ ਲੱਭ ਕੇ ਲਿਆਵੇਗਾ ਉਸ ਨੂੰ 25000 ਰੁਪਏ ਇਨਾਮ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਪਾਲਤੂ ਬਿੱਲਾ ਹੈ ਇਹ ਸ਼ਿਕਾਰ ਕਰਕੇ ਨਹੀਂ ਖਾ ਸਕਦਾ ਅਤੇ ਇਹ ਪਰਿਵਾਰਕ ਮਾਹੌਲ ਵਿੱਚ ਹੀ ਰਹਿਣ ਦਾ ਆਦੀ ਹੈ ਇਸ ਲਈ ਉਨ੍ਹਾਂ ਨੂੰ ਡਰ ਹੈ ਕਿ ਇਹੈ ਭੁੱਖ ਨਾਲ ਨਾ ਮਰ ਜਾਵੇ ਹੈ ਪਾਲਤੂ ਜਾਨਵਰ ਹੈ ਇਹ ਮੰਗ ਕੇ ਨਹੀਂ ਖਾ ਸਕਦਾ ਅਤੇ ਕਿਸੇ ਭੁੱਖਮਰੀ ਦਾ ਸ਼ਿਕਾਰ ਹੀ ਨਾ ਹੋ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਇਸ ਬਿੱਲੇ ਨੂੰ ਵੇਖਦੇ ਹਨ ਜਿਸਦੇ ਗੁਲਾਬੀ ਰੰਗ ਦਾ ਪਟਾ ਪਾਇਆ ਹੋਇਆ ਤਾਂ ਤੁਰੰਤ ਉਹ ਉਨ੍ਹਾਂ ਨੂੰ ਸੂਚਿਤ ਕਰਨ।

ਇਹ ਵੀ ਪੜ੍ਹੋ:- ਸਕੂਲ ਬੱਸ ਨਾਲ ਵਾਪਰਿਆਂ ਦਰਦਨਾਕ ਹਾਦਸਾ, ਬੱਸ ਦੇ ਡਰਾਈਵਰ ਸਣੇ ਦੋ ਬੱਚਿਆਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.