ETV Bharat / state

Synthetic drugs: ਕੀ ਸਿੰਥੈਟਿਕ ਨਸ਼ਿਆਂ ਦਾ ਬਦਲ ਹੋ ਸਕਦੇ ਨੇ ਰਵਾਇਤੀ ਨਸ਼ੇ?, 30 ਸਾਲ ਤੋਂ ਨਸ਼ੇ ਦੇ ਵਿਰੁੱਧ ਲੜ ਰਹੇ ਇਸ ਡਾਕਟਰ ਨੇ ਦੱਸੇ ਸੁਝਾਅ

author img

By

Published : Feb 6, 2023, 8:36 PM IST

ਪੰਜਾਬ ਦੇ ਵਿੱਚ ਨਸ਼ੇ ਦੀ ਦਲਦਲ ਅੰਦਰ ਨੌਜਵਾਨ ਪੀੜ੍ਹੀ ਲਗਾਤਾਰ ਫੱਸਦੀ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਹਫ਼ਤਿਆਂ ਦੇ ਅੰਦਰ ਨਸ਼ੇ ਨਾਲ 4 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਿੰਨਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਨਸ਼ਾ ਪੰਜਾਬ ਦੇ ਵਿੱਚ ਫੈਲ ਚੁੱਕਾ ਹੈ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਪਰ ਇਸ ਦਾ ਬਦਲ ਕੀ ਹੈ ਇਸ ਬਾਰੇ ਚਰਚਾ ਘੱਟ ਹੁੰਦੀ ਹੈ। ਬੀਤੇ 30 ਸਾਲ ਤੋ ਨਸ਼ਿਆਂ ਦੇ ਖਿਲਾਫ ਲੜ ਰਹੇ ਡਾਕਟਰ ਇੰਦਰਜੀਤ ਸਿੰਘ ਢੀਂਗਰਾ ਨੇ ਇਸ ਦਾ ਬਦਲ ਰਵਾਇਤੀ ਨਸ਼ੇ ਨੂੰ ਦੱਸਿਆ ਹੈ ਉਨ੍ਹਾਂ ਕਿਹਾ ਕਿ ਐਨਡੀਪੀਸੀ ਦੇ ਵਿੱਚ ਵੀ ਸਰਕਾਰਾਂ ਨੂੰ ਤਬਦੀਲੀਆਂ ਕਰਨ ਦੀ ਲੋੜ ਹੈ ਜੇਕਰ ਅਜਿਹਾ ਨਾ ਕੀਤਾ ਤਾਂ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੀ ਜਿੰਦਗੀ ਪੂਰੀ ਤਰ੍ਹਾਂ ਬਰਬਾਦ ਕਰ ਲਵੇਗੀ।

In Ludhiana the doctor gave suggestions for the elimination of drugs
Synthetic drugs: ਕੀ ਸਿੰਥੈਟਿਕ ਨਸ਼ਿਆਂ ਦਾ ਬਦਲ ਹੋ ਸਕਦੇ ਨੇ ਰਵਾਇਤੀ ਨਸ਼ੇ ?, 30 ਸਾਲ ਤੋਂ ਨਸ਼ੇ ਦੇ ਵਿਰੁੱਧ ਲੜ ਰਹੇ ਇਸ ਡਾਕਟਰ ਨੇ ਦੱਸੇ ਸੁਝਾਅ

Synthetic drugs: ਕੀ ਸਿੰਥੈਟਿਕ ਨਸ਼ਿਆਂ ਦਾ ਬਦਲ ਹੋ ਸਕਦੇ ਨੇ ਰਵਾਇਤੀ ਨਸ਼ੇ ?, 30 ਸਾਲ ਤੋਂ ਨਸ਼ੇ ਦੇ ਵਿਰੁੱਧ ਲੜ ਰਹੇ ਇਸ ਡਾਕਟਰ ਨੇ ਦੱਸੇ ਸੁਝਾਅ

ਲੁਧਿਆਣਾ: ਡਾਕਟਰ ਇੰਦਰਜੀਤ ਢੀਂਗਰਾ 30 ਸਾਲ ਤੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਕੰਮ ਕਰ ਰਹੇ ਹਨ ਉਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤਾ ਗਿਆ ਸੀ ਅਤੇ ਹੁਣ ਉਹ ਕੇਂਦਰ ਸਰਕਾਰ ਵਲੋਂ ਨਸ਼ੇ ਵਿਰੁੱਧ ਚਲਾਏ ਜਾ ਰਿਹਾਂ ਕਈ ਪ੍ਰਾਜੈਕਟਾਂ ਉੱਤੇ ਕੰਮ ਕਰ ਰਹੇ ਨੇ। ਡਾਕਟਰ ਢੀਂਗਰਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਿੰਥੈਟਿਕ ਨਸ਼ਿਆਂ ਦੀ ਦਲ ਦਲ ਤੋਂ ਬਾਹਰ ਕੱਢਣਾ ਹੈ ਤਾਂ ਉਨ੍ਹਾ ਨੂੰ ਰਿਵਾਇਤੀ ਨਸ਼ਿਆਂ ਦਾ ਬਦਲ ਦੇਣਾ ਪਵੇਗਾ। ਉਨ੍ਹਾ ਕਿਹਾ ਕਿ ਸਿੰਥੈਟਿਕ ਨਸ਼ੇ ਉਮਰ ਘਟਾਉਂਦੇ ਨੇ ਅਤੇ ਨਾਲ ਹੀ ਜੁਰਮ ਵੱਲ ਨੌਜਵਾਨਾਂ ਨੂੰ ਧੱਕਦੇ ਨੇ, ਉਨ੍ਹਾ ਕਿਹਾ ਕਿ ਜੇਕਰ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਤੋਂ ਦੂਰ ਰੱਖਣਾ ਹੈ ਤਾਂ ਰਿਵਾਇਤੀ ਨਸ਼ੇ ਦੇਣੇ ਪੈਣਗੇ ਪ੍ਰਸ਼ਾਸ਼ਨ ਨਸ਼ੇ ਦੇ ਆਦੀ ਨੌਜਵਾਨਾਂ ਦਾ ਕਾਰਡ ਬਣਾਏ ਅਤੇ ਉਨ੍ਹਾ ਨੂੰ ਚਿੱਟੇ ਦੇ ਨਸ਼ੇ ਤੋਂ ਹਟਾਉਣ ਲਈ ਰਿਵਾਇਤੀ ਨਸ਼ੇ ਭੁੱਕੀ ਅਤੇ ਅਫੀਮ ਵੱਲ ਲਗਾਏ।


ਸਰਕਾਰਾਂ ਨੂੰ ਭੇਜ ਚੁੱਕੇ ਪਰਪੋਜ਼ਲ: ਡਾਕਟਰਾਂ ਨੇ ਦੱਸਿਆ ਹੈ ਕਿ ਉਹ ਸਮੇਂ ਦੀਆਂ ਸਰਕਾਰਾਂ ਨੂੰ ਬਹੁਤ ਵਾਰ ਇਸ ਸਬੰਧੀ ਪ੍ਰਪੋਜ਼ਲ ਤੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਵੀ ਉਹਨਾਂ ਨੇ ਪ੍ਰਪੋਜ਼ਲ ਭੇਜਿਆ ਹੈ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ। ਇਸ ਤੋਂ ਇਲਾਵਾ ਪੰਜਾਬ ਦੇ ਵਿਧਾਇਕਾਂ ਨੂੰ ਵੀ ਪ੍ਰਪੋਜ਼ਲ ਭੇਜ ਕੇ ਨਹੀਂ ਕਿ ਪੰਜਾਬ ਦੇ ਵਿਚ ਜੇਕਰ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣਾ ਹੈ ਤਾਂ ਉਨ੍ਹਾਂ ਨੂੰ ਰਿਵਾਇਤੀ ਨਸ਼ੇ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਹੁਣ 12 ਤੋਂ 16 ਸਾਲ ਦੇ ਬੱਚੇ ਸਿੰਥੈਟਿਕ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਿੰਥੇਟਿਕ ਨਸ਼ਿਆਂ ਕਰਕੇ ਉਹ ਨਸ਼ਾ ਜਦੋਂ ਇੰਜੈਕਟ ਕਰਦੇ ਹਨ ਤਾਂ ਅੱਗੇ ਤੋਂ ਅੱਗੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਵੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਜਿਨ੍ਹਾਂ ਤੋਂ ਸਤਰਕ ਰਹਿਣ ਦੀ ਬੇਹੱਦ ਜ਼ਰੂਰਤ ਹੈ।

ਐਨ ਡੀ ਪੀ ਸੀ ਐਕਟ ਵਿੱਚ ਬਦਲਾਅ: ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਅਤੇ ਉਹ ਖੁਦ ਵੀ ਹੁਣ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਾਡੇ ਕੋਲ ਭੁੱਕੀ ਅਫੀਮ ਖਾਣ ਵਾਲੇ ਬਜ਼ੁਰਗ ਆਇਆ ਕਰਦੇ ਸਨ ਸਮਾਂ ਬਦਲਿਆ ਨੌਜਵਾਨ ਆਉਣ ਲੱਗੇ ਅਤੇ ਫਿਰ ਜਦੋਂ ਸਿੰਥੇਟਿਕ ਨਸ਼ਿਆਂ ਦਾ ਕਿਸ਼ੋਰ ਵੀ ਨਸ਼ੇ ਦੇ ਆਦੀ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਇਸ ਲਈ ਐਨ ਡੀ ਪੀ ਐਸ ਐਕਟ ਦੇ ਵਿਚ ਬਦਲਾਅ ਕਰਨ ਦੀ ਲੋੜ ਹੈ ਜਿਹੜੇ ਨੌਜਵਾਨ ਨਸ਼ੇ ਕਰ ਰਹੇ ਹਨ ਉਹਨਾਂ ਨੂੰ ਭੁੱਕੀ ਅਤੇ ਅਫ਼ੀਮ ਇੱਕ ਮਾਤਰਾ ਦੇ ਵਿੱਚ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਜਿਵੇਂ ਸ਼ਰਾਬ ਦੀਆਂ ਦੋ ਬੋਤਲਾਂ ਇਨਸਾਨ ਰੱਖ ਸਕਦਾ ਹੈ ਸ਼ਰਾਬ ਦੀਆਂ ਦੋ ਬੋਤਲਾਂ ਦੇ ਬਰਾਬਰ ਅੱਧਾ ਕਿੱਲੋ ਭੁੱਕੀ ਅਤੇ ਅੱਧਾ ਦਾ ਟੋਲਾ ਅਫੀਮ ਰੱਖਣ ਦੀ ਵੀ ਸਰਕਾਰ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਸਿੰਥੈਟਿਕ ਨਸ਼ਿਆਂ ਤੋਂ ਦੂਰ ਰਹਿ ਸਕਣਾ।

ਇਹ ਵੀ ਪੜ੍ਹੋ: Jagraon Dairy and Kisan Mela: ਛਾ ਗਈ ਹਰਿਆਣੇ ਦੀ ਗਾਂ, 24 ਘੰਟੇ ਵਿੱਚ ਦਿੱਤਾ 72 ਕਿੱਲੋ ਦੁੱਧ, ਬਣ ਗਿਆ ਰਿਕਾਰਡ

ਜੇਲ੍ਹਾਂ ਵਿੱਚ ਫੈਲਿਆ ਨਸ਼ਾ: ਢੀਂਗਰਾ ਨੇ ਦੱਸਿਆ ਕਿ ਜਦੋਂ ਨਸ਼ਾ ਕਰਨ ਵਾਲੇ ਨੌਜਵਾਨ ਉੱਤੇ ਪਰਚਾ ਕਰ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਜੇਲ ਭੇਜ ਦਿੱਤਾ ਜਾਂਦਾ ਹੈ ਤਾਂ ਜਦੋਂ ਉਹ ਜੇਲ ਜਾਂਦਾ ਹੈ ਤਾਂ ਹੋਰ ਵੀ ਵਿਗੜ ਜਾਂਦਾ ਹੈ, ਕਿਉਂਕਿ ਉਹ ਕੁੱਝ ਜੇਲ੍ਹ ਬੰਦ ਨਸ਼ੇ ਦੇ ਸੌਦਾਗਰਾਂ ਦੇ ਜਾਲ ਵਿੱਚ ਫਸ ਜਾਂਦਾ ਹੈ ਜਿਸ ਤੋਂ ਬਾਅਦ ਉਹ ਨਸ਼ਾ ਕਰਦਾ ਵੀ ਹੈ ਅਤੇ ਵੇਚਦਾ ਵੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਨੇਡਾ ਦੀ ਸਰਕਾਰ ਨੇ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਲਈ ਨਸ਼ੇ ਦੀ ਮਾਤਰਾ ਨਿਰਧਾਰਿਤ ਕੀਤੀ ਹੈ ਉਸੇ ਦੀ ਤਰਜ਼ ਉੱਤੇ ਭਾਰਤ ਸਰਕਾਰ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਨ ਡੀ ਪੀ ਐਸ ਐਕਟ ਵਿੱਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ ਕਿਉਂਕਿ ਸਮਾਂ ਬਦਲ ਚੁੱਕਾ ਹੈ, ਪਰ ਇਸ ਐਕਟ ਦੇ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.