ETV Bharat / state

Jagraon Dairy and Kisan Mela: ਛਾ ਗਈ ਹਰਿਆਣੇ ਦੀ ਗਾਂ, 24 ਘੰਟੇ ਵਿੱਚ ਦਿੱਤਾ 72 ਕਿੱਲੋ ਦੁੱਧ, ਬਣ ਗਿਆ ਰਿਕਾਰਡ

author img

By

Published : Feb 6, 2023, 5:48 PM IST

ਲੁਧਿਆਣਾ ਦੇ ਜਗਰਾਓਂ ਵਿੱਚ ਲੱਗੇ ਡੇਅਰੀ ਅਤੇ ਕਿਸਾਨ ਮੇਲੇ ਵਿੱਚ ਹਰਿਆਣਾ ਦੀ ਗਾਂ ਨੇ ਕੌਮੀ ਰਿਕਾਰਡ ਬਣਾਇਆ ਹੈ। ਇਸ ਗਾਂ ਨੇ 24 ਘੰਟੇ ਵਿੱਚ 72 ਕਿੱਲੋ 400 ਗ੍ਰਾਮ ਦੁੱਧ ਦਿੱਤਾ ਹੈ। ਇਸ ਗਾਂ ਦਾ ਪੁਰਾਣਾ ਰਿਕਾਰਡ ਹੈ, ਜਿਸਨੂੰ ਇਸਨੇ ਖੁਦ ਤੋੜਿਆ ਹੈ।

Haryana cow gave 72 kg of milk in the Kisan Mela of Jagraon, a national record
Jagraon Dairy and Kisan Mela: ਛਾ ਗਈ ਹਰਿਆਣੇ ਦੀ ਗਾਂ, 24 ਘੰਟੇ ਵਿੱਚ ਦਿੱਤਾ 72 ਕਿੱਲੋ ਦੁੱਧ, ਬਣ ਗਿਆ ਰਿਕਾਰਡ

Jagraon Dairy and Kisan Mela: ਛਾ ਗਈ ਹਰਿਆਣੇ ਦੀ ਗਾਂ, 24 ਘੰਟੇ ਵਿੱਚ ਦਿੱਤਾ 72 ਕਿੱਲੋ ਦੁੱਧ, ਬਣ ਗਿਆ ਰਿਕਾਰਡ

ਲੁਧਿਆਣਾ: ਲੁਧਿਆਣਾ ਦੇ ਜਗਰਾਓਂ ਵਿੱਚ ਲੱਗੇ ਡੇਅਰੀ ਅਤੇ ਕਿਸਾਨ ਮੇਲੇ ਵਿਚ ਹਰਿਆਣਾ ਦੀ ਇਕ ਗਾਂ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। 24 ਘੰਟਿਆਂ ਵਿੱਚ ਇਸ ਗਾਂ ਨੇ 72 ਕਿੱਲੇ 400 ਗ੍ਰਾਮ ਦੁੱਧ ਦਿੱਤਾ ਹੈ। ਇਹ ਤਾਂ ਹਰਿਆਣਾ ਦੇ ਕੁਰੂਕਸ਼ੇਤਰ ਦੀ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਕੀਰਤੀਮਾਨ ਸਥਾਪਿਤ ਕਰ ਚੁੱਕੀ ਹੈ। 2018 ਵਿੱਚ ਇਸ ਤੋਂ ਪਹਿਲਾਂ ਇੱਕ ਹੋਰ ਗਾਂ ਨੇ 70 ਕਿੱਲੋ 400 ਗ੍ਰਾਮ ਦੁੱਧ ਦਿੱਤਾ ਸੀ ਪਰ ਹੁਣ ਇਸ ਗਾਂ ਨੇ ਪੁਰਾਣ ਰਿਕਾਰਡ ਤੋੜ ਦਿੱਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ 30 ਵੱਖ-ਵੱਖ ਸੂਬਿਆਂ ਤੋਂ ਗਾਂਵਾ ਆਈਆਂ ਸਨ। ਇਹ ਇਨਾਮ ਜਿੱਤਣ ਵਾਲੀ ਗਾਂ ਦੇ ਮਾਲਿਕ ਨੂੰ ਭਾਰਤ ਸਰਕਾਰ ਅਤੇ ਪੀਡੀਐੱਫਏ ਵੱਲੋਂ ਇੱਕ ਟਰੈਕਟਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ।

ਪਹਿਲੀ ਵਾਰ ਲਿਆ ਮੁਕਾਬਲੇ ਵਿੱਚ ਹਿੱਸਾ: ਮੁਕਾਬਲਿਆਂ ਵਿਚ ਐੱਚ ਐੱਫ ਗਾਂ ਦੇ ਮਾਲਕ ਕਿਸਾਨ ਨੇ ਦੱਸਿਆ ਕਿ ਉਹ 4 ਦਿਨ ਤੋਂ ਆਏ ਹੋਏ ਸਨ। ਉਨ੍ਹਾਂ ਨੇ ਐੱਚ ਐੱਫ ਮੁਕਾਬਲੇ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲੀ ਵਾਰ ਇਨ੍ਹਾਂ ਮੁਕਾਬਲਿਆਂ ਦੇ ਵਿਚ ਹਿੱਸਾ ਲਿਆ ਹੈ ਅਤੇ ਪਹਿਲੀ ਵਾਰ ਹੀ ਉਹਨਾਂ ਦੇ ਪਸ਼ੂ ਨੇ ਉਨ੍ਹਾਂ ਨੂੰ ਜਿੱਤ ਹਾਸਲ ਕਰਵਾਈ ਹੈ ਅਤੇ ਉਨ੍ਹਾਂ ਨੂੰ ਸਨਮਾਨ ਵਜੋਂ ਟਰੈਕਟਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਖੁਸ਼ ਹਾਂ ਪਹਿਲੀ ਵਾਰ ਇਨ੍ਹਾਂ ਮੁਕਾਬਲਿਆਂ ਦੇ ਵਿਚ ਉਹਨਾਂ ਇਹ ਇਨਾਮ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਡਾਇਰੀ ਫਾਰਮਿੰਗ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਇਸ ਸਹਾਇਕ ਧੰਦੇ ਵੱਲ ਹੋਰ ਨੌਜਵਾਨ ਵੀ ਲੱਗਣਗੇ।

ਇਹ ਵੀ ਪੜ੍ਹੋ: Tantararan news: ਤਰਨਤਾਰਨ ਦੇ ਪਿੰਡਾਂ 'ਚ ਭੁੱਖ ਨਾਲ ਗਾਵਾਂ ਦਾ ਮਰਨਾ ਲਗਾਤਾਰ ਜਾਰੀ, ਕਿਸਾਨਾਂ ਨੇ ਡੀਸੀ ਨੂੰ ਦੇ ਦਿੱਤੀ ਵੱਡੀ ਚਿਤਾਵਨੀ, ਜਾਣੋ ਅੱਗੇ ਕੀ ਹੋਇਆ


ਇਸ ਮੇਲੇ ਦੇ ਵਿਚ ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਵੱਲੋਂ ਸ਼ਿਰਕਤ ਕਰਨ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਰਾਜੇਸ਼ ਕੁਮਾਰ ਨੇ ਕਿਹਾ ਕਿ ਹੈ pdfa ਵੱਲੋਂ ਜਿਹੜਾ ਇਹ ਯਤਨ ਕੀਤਾ ਉਹ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਨੇ ਕਿਹਾ ਕਿ ਡੇਅਰੀ ਫਾਰਮਿੰਗ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਅਤੇ ਇਸੇ ਕਰਕੇ ਜਿਹੜੇ ਕਿਸਾਨ ਇਹ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਰਾਜੇਸ਼ ਕੁਮਾਰ ਜਿਥੇ ਇਨਾਮ ਜਿੱਤਣ ਵਾਲੇ ਕਿਸਾਨ ਦੀ ਸ਼ਲਾਘਾ ਕੀਤੀ ਓਥੇ ਹੀ ਉਨ੍ਹਾਂ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਜਰੂਰ ਹੋਣੇ ਚਾਹੀਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.