ETV Bharat / state

ਗਰਮੀ ਦੀਆਂ ਛੁੱਟੀਆਂ 'ਚ ਵਿਦੇਸ਼ ਘੁੰਮਣ ਜਾ ਰਹੇ ਅਧਿਆਪਕ, ਸਿੱਖਿਆ ਵਿਭਾਗ ਕੋਲ ਆਈਆਂ ਸੈਕੜੇ ਅਰਜ਼ੀਆਂ

author img

By

Published : May 29, 2023, 5:32 PM IST

ਗਰਮੀ ਦੀਆਂ ਛੁੱਟੀਆਂ 'ਚ ਵਿਦੇਸ਼ ਘੁੰਮਣ ਜਾ ਰਹੇ ਅਧਿਆਪਕ,
ਗਰਮੀ ਦੀਆਂ ਛੁੱਟੀਆਂ 'ਚ ਵਿਦੇਸ਼ ਘੁੰਮਣ ਜਾ ਰਹੇ ਅਧਿਆਪਕ,

ਗਰਮੀ ਦੀ ਛੁੱਟੀਆਂ ਤੋਂ ਪਹਿਲਾਂ ਦੇਸ਼ ਤੋਂ ਬਾਹਰ ਜਾਣ ਲਈ ਅਧਿਆਪਕਾਂ ਦੀਆਂ ਸੈਂਕੜੇ ਅਰਜ਼ੀਆਂ ਆ ਰਹੀਆਂ ਹਨ। ਇੱਕਲੇ ਲੁਧਿਆਣਾ ਜ਼ਿਲ੍ਹੇ ਦੇ 121 ਅਧਿਆਪਕਾਂ ਦੀਆਂ ਅਰਜ਼ੀਆਂ ਮਨਜੂਰ ਕੀਤੀ ਗਈਆਂ ਹਨ...

ਗਰਮੀ ਦੀਆਂ ਛੁੱਟੀਆਂ 'ਚ ਵਿਦੇਸ਼ ਘੁੰਮਣ ਜਾ ਰਹੇ ਅਧਿਆਪਕ

ਲੁਧਿਆਣਾ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਲਦ ਹੀ ਗਰਮੀ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਇਨ੍ਹਾਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਸਰਕਾਰੀ ਸਕੂਲ ਦੇ ਅਧਿਆਪਕ ਵਿਦੇਸ਼ ਜਾ ਕੇ ਛੁੱਟੀਆਂ ਬਿਤਾਉਣ ਦੇ ਇਛੁੱਕ ਹਨ। ਜਿਸ ਕਰਕੇ ਵੱਡੀ ਗਿਣਤੀ ਦੇ ਵਿਚ ਕਨੇਡਾ ਅਮਰੀਕਾ ਜਾਣ ਦੀਆਂ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਇਕੱਲੇ ਲੁਧਿਆਣਾ ਦੇ ਵਿੱਚ ਸੈਂਕੜੇ ਅਜਿਹੀਆਂ ਅਰਜ਼ੀਆਂ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਫਸਰ ਨੂੰ ਪ੍ਰਾਪਤ ਹੋਈਆਂ ਹਨ ਜਿਸਦੀ ਉਨ੍ਹਾਂ ਨੇ ਪੁਸ਼ਟੀ ਵੀ ਕੀਤੀ ਹੈ।

ਵਿਦੇਸ਼ਾਂ 'ਚ ਘੁੰਮਣ ਜਾ ਰਹੇ ਅਧਿਆਪਕ: ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਵਿਚ ਵਿਦਿਆਰਥੀਆਂ ਦੇ ਨਾਲ ਟੀਚਿੰਗ ਸਟਾਫ ਨੂੰ ਵੀ ਛੁੱਟੀਆਂ ਹੋ ਜਾਂਦੀਆਂ ਹਨ, ਇਹੀ ਕਾਰਨ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦੇਸ਼ ਜਾਣ ਦੀ ਅਰਜ਼ੀ ਪਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਅੰਕੜੇ ਤਾਂ ਸਾਫ ਨਹੀਂ ਕੀਤੇ ਪਰ ਇੰਨਾ ਜ਼ਰੂਰ ਕਿਹਾ ਕੀ ਇਹ ਅਰਜ਼ੀਆਂ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਹਨ ਜਿਹੜੀਆਂ ਕਿ ਹੈ ਅਪਰੂਵਲ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਦੇ ਅਫਸਰ ਹਰਜੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਲੋੜ ਦੇ ਮੁਤਾਬਕ ਉਹਨਾਂ ਨੂੰ ਛੁੱਟੀਆਂ ਮਿਲਦੀਆਂ ਹਨ ਕਈ ਵਾਰ ਇੱਕ ਮਹੀਨੇ ਦੀ ਅਤੇ ਕਈ ਵਾਰ ਦੋ ਮਹੀਨੇ ਦੀਆਂ ਵੀ ਛੁੱਟੀਆ ਦੀ ਅਪਰੂਵਲ ਮਿਲ ਜਾਂਦੀ ਹੈ।

500 ਦੇ ਕਰੀਬ ਅਧਿਆਪਕਾਂ ਦੀ ਛੁੱਟੀ 'ਤੇ ਜਾਣ ਦੀ ਅਰਜ਼ੀ: ਅੰਕੜਿਆਂ ਮੁਤਾਬਿਕ ਲਗਭਗ 500 ਦੇ ਕਰੀਬ ਅਰਜ਼ੀਆਂ ਇੱਕਲੇ ਲੁਧਿਆਣਾ ਜ਼ਿਲ੍ਹੇ ਤੋਂ ਅਧਿਆਪਕਾਂ ਦੀਆਂ ਕੈਨੇਡਾ ਜਾਣ ਲਈ ਪ੍ਰਾਪਤ ਹੋਇਆ ਸਨ। ਜਿਨ੍ਹਾ ਵਿਚੋਂ 120 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਮੁਤਾਬਿਕ ਗਰਮੀਆਂ ਦੀਆਂ ਛੁੱਟੀਆਂ 'ਚ ਨਾਨ ਟੀਚਿੰਗ ਸਟਾਫ ਨੂੰ ਛੱਡ ਕੇ ਬਾਕੀਆਂ ਨੂੰ ਛੁੱਟੀਆਂ ਹੁੰਦੀਆਂ ਹਨ। ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਸਰਕਾਰੀ ਸਕੂਲਾਂ 'ਚ 1 ਜੂਨ ਤੋਂ ਲੈਕੇ 2 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.