ETV Bharat / state

ਗ਼ੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਅਕਾਲੀ ਆਗੂਆਂ ਦੀ ਪੇਸ਼ੀ; ਨਹੀਂ ਪਹੁੰਚੇ ਸੁਖਬੀਰ ਬਾਦਲ, ਦੱਸਿਆ ਇਹ ਕਾਰਨ

author img

By

Published : May 29, 2023, 2:05 PM IST

ਬਿਆਸ ਵਿਖੇ ਸੁਖਬੀਰ ਬਾਦਲ ਤੇ ਅਕਾਲੀ ਆਗੂਆਂ ਖ਼ਿਲਾਫ਼ ਦਰਜ ਮਾਈਨਿੰਗ ਦੇ ਕੇਸ ਦੀ ਅੱਜ ਪੇਸ਼ੀ ਸੀ, ਪਰ ਕਿਸੇ ਨਿੱਜੀ ਕਾਰਨਾਂ ਕਰਕੇ ਸੁਖਬੀਰ ਬਾਦਲ ਪਹੁੰਚ ਨਹੀਂ ਸਕੇ। ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਹੈ ਕਿ ਅਦਾਲਤ ਵੱਲੋਂ ਅੱਗਲੀ ਤਰੀਕ 17 ਜੁਲਾਈ ਮੁਕੱਰਰ ਕੀਤੀ ਗਈ ਹੈ।

Appearance of Akali leaders in illegal mining case; Sukhbir Badal did not arrive
ਗ਼ੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਅਕਾਲੀ ਆਗੂਆਂ ਦੀ ਪੇਸ਼ੀ; ਨਹੀਂ ਪਹੁੰਚੇ ਸੁਖਬੀਰ ਬਾਦਲ, ਦੱਸਿਆ ਇਹ ਕਾਰਨ

ਗ਼ੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਅਕਾਲੀ ਆਗੂਆਂ ਦੀ ਪੇਸ਼ੀ

ਅੰਮ੍ਰਿਤਸਰ : ਅੰਮ੍ਰਿਤਸਰ ਦੀ ਅਦਾਲਤ ਵਿੱਚ ਅੱਜ ਸੁਖਬੀਰ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਸਮੇਤ ਕਈ ਅਕਾਲੀ ਆਗੂਆਂ ਦੀ ਪੇਸ਼ੀ ਸੀ, ਪਰ ਕਿਸੇ ਕਾਰਨਾਂ ਕਰਕੇ ਸੁਖਬੀਰ ਬਾਦਲ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਸੁਖਬੀਰ ਬਾਦਲ ਵੱਲੋਂ ਆਪਣੇ ਨਿੱਜੀ ਕਾਰਨਾਂ ਕਰਕੇ ਮਾਣਯੋਗ ਅਦਾਲਤ ਤੋਂ ਪੇਸ਼ੀ ਤੋਂ ਛੋਟ ਮੰਗੀ ਸੀ। ਉਥੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਪੇਸ਼ੀ ਉਤੇ ਪੁੱਜੇ ਜਿਥੇ ਮਾਣਯੋਗ ਅਦਾਲਤ ਵੱਲੋਂ ਅੱਗਲੀ ਪੇਸ਼ੀ ਦੀ ਤਾਰੀਕ 17 ਜੁਲਾਈ ਪਾਈ ਗਈ ਹੈ। ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਮੀਡੀਆ ਨਾਲ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂ ਅੱਜ ਅਦਾਲਤ ਵਿੱਚ ਪੇਸ਼ ਹੋਏ ਸਨ। ਸਾਡੇ ਸਾਰਿਆਂ ਉੱਤੇ ਬਿਆਸ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈਕੇ ਕਾਂਗਰਸ ਸਰਕਾਰ ਵੇਲੇ ਕੇਸ ਦਰਜ ਕੀਤਾ ਗਿਆ ਸੀ।

ਕਿਸੇ ਨਿੱਜੀ ਕਾਰਨਾਂ ਕਰਕੇ ਪੇਸ਼ ਨਹੀਂ ਹੋ ਸਕੇ ਸੁਖਬੀਰ ਸਿੰਘ ਬਾਦਲ : ਇਸ ਮੌਕੇ ਅਕਾਲੀ ਦਲ ਦੇ ਲੀਗਲ ਐਡਵਾਈਜ਼ਰ ਨੇ ਦੱਸਿਆ ਕਿ ਸੁਖਬੀਰ ਬਾਦਲ ਤੇ ਵਿਰਸਾ ਸਿੰਘ ਵਲਟੋਹਾ ਬਲਜੀਤ ਸਿੰਘ ਜਲਾਲ ਉਸਮਾਂ ਅਮਰਪਾਲ ਸਿੰਘ ਬੋਨੀ ਤੇ ਹੋਰ ਕਈ ਸੀਨੀਅਰ ਅਕਾਲੀ ਆਗੂ ਤੇ ਬਿਆਸ ਦਰਿਆ ਉਤੇ ਮਾਈਨਿੰਗ ਨੂੰ ਲੈਕੇ ਡਰਾਉਣ ਧਮਕਾਉਣ ਨੂੰ ਲੈਕੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਅੱਜ ਪੇਸ਼ੀ ਸੀ, ਕਿਸੇ ਕਾਰਨਾਂ ਕਰਕੇ ਸੁਖਬੀਰ ਬਾਦਲ ਪੇਸ਼ ਨਹੀਂ ਹੋ ਸਕੇ, ਜਿਸਦੇ ਚਲਦਿਆਂ ਮਾਨਯੋਗ ਅਦਾਲਤ ਵੱਲੋਂ 17 ਜੁਲਾਈ ਦੀ ਤਾਰੀਕ ਪਾਈ ਗਈ ਹੈ।

ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮਾਮਲੇ ਵਿੱਚ ਸੀ ਪੇਸ਼ੀ : ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂ ਅੱਜ ਅਦਾਲਤ ਵਿੱਚ ਪੇਸ਼ ਹੋਏ ਸਨ। ਇਨ੍ਹਾਂ ਸਾਰੇ ਅਕਾਲੀ ਆਗੂਆਂ ਉੱਤੇ ਬਿਆਸ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈਕੇ ਕਾਂਗਰਸ ਸਰਕਾਰ ਵੇਲੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਸਮੇਂ ਉਨ੍ਹਾਂ ਵੱਲੋਂ ਸਿਆਸੀ ਰੰਜ਼ਿਸ਼ ਦੇ ਚੱਲਦਿਆਂ ਅਕਾਲੀ ਆਗੂਆਂ ਉਤੇ ਕੇਸ ਦਰਜ ਕਰਵਾਏ ਸਨ, ਜਿਸ ਦੀ ਪੇਸ਼ੀ ਲਈ ਅਗਲੀ ਤਰੀਕ 17 ਜੁਲਾਈ ਮੁਕੱਰਰ ਕੀਤੀ ਗਈ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਐਡਵੋਕੇਟ ਏਐਸ ਸਿਆਲੀ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਦੀ ਪੇਸ਼ੀ ਦੀ ਤਰੀਕ ਸੀ। ਕੇਸ ਅੱਜ ਚਾਰਜਫਰੇਮ ਹੋਣਾ ਸੀ, ਪਰ ਕੁਝ ਕਾਰਨਾਂ ਕਾਰਨ ਸੁਖਬੀਰ ਬਾਦਲ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ 17 ਜੁਲਾਈ ਅਗਲੀ ਤਰੀਕ ਕੋਰਟ ਵੱਲੋਂ ਤੈਅ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.