ETV Bharat / international

ਬ੍ਰਾਜ਼ੀਲ ਵਿੱਚ ਰਿਕਾਰਡ ਮੀਂਹ, ਹਾਲਤਾ ਹੋਏ ਖਰਾਬ, ਚਾਰੇ ਪਾਸੇ ਭਰਿਆ ਪਾਣੀ ਹੀ ਪਾਣੀ - Brazil rainfall

author img

By ETV Bharat Punjabi Team

Published : May 13, 2024, 11:25 AM IST

Brazil rainfall : ਰੀਓ ਗ੍ਰਾਂਡੇ ਡੋ ਸੁਲ ਸੂਬੇ 'ਚ ਹੁਣ ਤੱਕ ਦੇ ਸਭ ਤੋਂ ਖਰਾਬ ਮੌਸਮ ਕਾਰਨ 125 ਲੋਕ ਲਾਪਤਾ ਹਨ, ਜਦਕਿ ਛੇ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

Brazil rainfall
ਬ੍ਰਾਜ਼ੀਲ ਵਿੱਚ ਰਿਕਾਰਡ ਮੀਂਹ (ETV Bharat)

ਸਾਓ ਪਾਓਲੋ: ਦੱਖਣੀ ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਸੂਬੇ ਵਿੱਚ ਹੁਣ ਤੱਕ ਦੇ ਸਭ ਤੋਂ ਖ਼ਰਾਬ ਮੌਸਮ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 143 ਹੋ ਗਈ ਹੈ। ਸਿਵਲ ਡਿਫੈਂਸ ਏਜੰਸੀ ਮੁਤਾਬਕ 125 ਲੋਕ ਅਜੇ ਵੀ ਲਾਪਤਾ ਹਨ ਜਦਕਿ ਛੇ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

446 ਸ਼ਹਿਰਾਂ ਤੋਂ ਲੋਕ ਬੇਘਰ: ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਸੂਬੇ 'ਚ ਪਿਛਲੇ ਦੋ ਹਫਤਿਆਂ 'ਚ ਰਿਕਾਰਡ ਬਾਰਿਸ਼ ਹੋਈ ਹੈ, ਜਿਸ ਕਾਰਨ ਹੜ੍ਹ ਆ ਗਏ ਹਨ ਅਤੇ ਵੱਡੀ ਮਾਤਰਾ 'ਚ ਚਿੱਕੜ ਵਹਿ ਗਿਆ ਹੈ। ਸੂਬਾਈ ਰਾਜਧਾਨੀ ਪੋਰਟੋ ਅਲੇਗਰੇ ਸਮੇਤ 446 ਸ਼ਹਿਰਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪੋਰਟੋ ਅਲੇਗਰੇ ਵਿੱਚ ਗੁਆਇਬਾ ਨਦੀ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਅੱਧੇ ਤੋਂ ਵੱਧ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਹੈ।

ਖਰਾਬ ਮੌਸਮ ਕਾਰਨ 125 ਲੋਕ ਲਾਪਤਾ : ਸੂਬੇ 'ਚ 29 ਅਪ੍ਰੈਲ ਤੋਂ 12 ਮਈ ਤੱਕ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘੱਟ ਨਹੀਂ ਹੋ ਰਿਹਾ ਹੈ। ਐਤਵਾਰ ਤੱਕ 6,18,550 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ, ਰਾਸ਼ਟਰੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਰਜਨਟੀਨਾ ਅਤੇ ਉਰੂਗਵੇ ਦੀ ਸਰਹੱਦ ਦੇ ਨੇੜੇ ਸਥਿਤ ਦੱਖਣੀ ਸੂਬੇ 'ਚ ਸੋਮਵਾਰ ਨੂੰ ਵੀ ਬਾਰਿਸ਼ ਜਾਰੀ ਰਹੇਗੀ। ਗਵਰਨਰ ਐਡੁਆਰਡੋ ਲੀਤੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਹੜ੍ਹਾਂ ਤੋਂ ਬਾਅਦ ਸੂਬੇ ਦੇ ਮੁੜ ਨਿਰਮਾਣ ਲਈ ਲਗਭਗ 3.7 ਬਿਲੀਅਨ ਡਾਲਰ ਦੀ ਲੋੜ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.