ETV Bharat / state

ਸਿੱਧੂ ਮੂਸੇਵਾਲਾ ਦਾ 5911 ਟਰੈਕਟਰ ਬਣਿਆ ਲੋਕਾਂ ਦੀ ਪਹਿਲੀ ਪਸੰਦ, ਖਿਡਾਉਣਾ ਟਰੈਕਟਰ 5911 ਦੀ ਵਧੀ ਮੰਗ

author img

By

Published : May 29, 2023, 11:35 AM IST

Updated : May 29, 2023, 1:24 PM IST

ਸਿੱਧੂ ਮੂਸੇਵਾਲਾ ਜਿਵੇਂ ਲੋਕਾਂ ਦੇ ਦਿਲਾਂ ਉਤੇ ਰਾਜ ਕਰਦਾ ਹੈ ਉਸ ਤਰ੍ਹਾਂ ਹੀ ਉਸ ਦੀਆਂ ਪਸੰਦੀਦਾ ਚੀਜ਼ਾ ਲਈ ਵੀ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਹੈ ਲੋਕ ਉਸ ਦੀਆਂ ਪਸੰਦੀਦਾ ਚੀਜ਼ਾ ਨੂੰ ਆਪਣੇ ਘਰਾਂ ਵਿੱਚ ਰੱਖਣਾ ਚਾਹੁੰਦੇ ਹਨ ਉਸ ਤਰ੍ਹਾਂ ਹੀ 5911 ਟਰੈਕਟਰ ਹੈ ਜਿਸ ਨੂੰ ਖਿਡਾਉਣੇ ਦੇ ਰੂਪ ਵਿੱਚ ਖਰੀਦ ਕੇ ਲੋਕ ਆਪਣੀ ਕਾਰਾਂ ਘਰਾਂ ਦੀ ਸਜ਼ਾਵਟ ਦਾ ਸਮਾਨ ਬਣਾਉਦੇ ਹਨ ਅਤੇ ਸਿੱਧੂ ਦੇ ਨੰਨ੍ਹੇ ਮੁਨ੍ਹੇ ਫੈਨ ਇਸ ਨਾਲ ਖੇਡਦੇ ਹਨ।

ਸਿੱਧੂ ਮੂਸੇਵਾਲਾ ਦਾ 5911 ਟਰੈਕਟਰ ਬਣਿਆ ਲੋਕਾਂ ਦੀ ਪਹਿਲੀ ਪਸੰਦ
ਸਿੱਧੂ ਮੂਸੇਵਾਲਾ ਦਾ 5911 ਟਰੈਕਟਰ ਬਣਿਆ ਲੋਕਾਂ ਦੀ ਪਹਿਲੀ ਪਸੰਦ

ਸਿੱਧੂ ਮੂਸੇਵਾਲਾ ਦਾ 5911 ਟਰੈਕਟਰ ਬਣਿਆ ਲੋਕਾਂ ਦੀ ਪਹਿਲੀ ਪਸੰਦ

ਅੰਮ੍ਰਿਤਸਰ: ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਟਰੈਕਟਰ ਨਾਲ ਗੂੜ੍ਹਾ ਤੇ ਪੁਰਾਣਾ ਰਿਸ਼ਤਾ ਹੈ ਪਰ ਬੀਤੇ ਚੰਦ ਸਾਲਾਂ ਤੋਂ ਐਚ ਐੱਮ ਟੀ 5911 ਦੀ ਡਿਮਾਂਡ ਮਾਰਕਿਟ ਵਿੱਚ ਲਗਾਤਾਰ ਵਧੀ ਜਾਣ ਦਾ ਵੀ ਇੱਕ ਖ਼ਾਸ ਕਾਰਨ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਮਹਿਜ 5 ਸਾਲਾਂ ਵਿੱਚ ਕਈ ਰਿਕਾਰਡ ਆਪਣੇ ਨਾਮ ਕਰਨ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਜਿਸਦੀ ਗਾਇਕੀ ਨੇ ਜਿੱਥੇ ਦੁਨੀਆ ਭਰ ਵਿਚ ਪੱਗ ਦੀ ਵੱਖਰੀ ਪਹਿਚਾਣ ਬਣਾਈ ਉਥੇ ਹੀ ਸਿੱਧੂ ਦੇ ਪਸੰਦੀਦਾ 5911 ਨੂੰ ਵੀ ਭਲਾ ਕੌਣ ਨਹੀਂ ਜਾਣਦਾ ਜੋ ਕਿ ਸਿੱਧੂ ਨੂੰ ਦਿਲੋਂ ਪਿਆਰਾ ਸੀ।

ਖਿਡਾਉਣਾ ਟ੍ਰੈਕਟਰ 5911 : ਅਕਸਰ ਅਸੀਂ ਸੋਸ਼ਲ ਮੀਡੀਆ ਤੇ ਸਿੱਧੂ ਦੀਆਂ ਵੱਖ-ਵੱਖ ਤਸਵੀਰਾਂ 5911 ਟਰੈਕਟਰ ਨਾਲ ਦੇਖਦੇ ਸੀ ਜਿਸ ਵਿੱਚ ਉਹ ਕਦੇ ਖੇਤਾਂ ਵਿੱਚ ਉਸਨੂੰ ਚਲਾਉਂਦੇ ਨਜ਼ਰ ਆਉਂਦਾ ਹੁੰਦਾ ਸੀ। ਖ਼ੈਰ ਹੁਣ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਹੈ ਪਰ ਦੁਨੀਆ ਭਰ ਵਿੱਚ ਉਸਦੇ ਚਾਹੁਣ ਵਾਲੇ ਬੱਚੇ ਬਜ਼ੁਰਗ ਜਵਾਨ ਉਸਦੇ ਗਾਣਿਆਂ ਤੇ ਅੰਦਾਜ਼ ਦੇ ਨਾਲ ਨਾਲ ਉਸ ਦੇ 5911 ਟਰੈਕਟਰ ਨੂੰ ਵੀ ਦਿਲੋਂ ਮੋਹ ਕਰਦੇ ਹਨ। ਜਿਸਦੀ ਤਾਜ਼ਾ ਮਿਸਾਲ ਹੈ ਕਿ ਖਿਡਾਉਣਾ ਟਰੈਕਟਰ 5911 ਦੇ ਤਿੰਨ ਘੰਟੇ ਵਿੱਚ 30 ਪੀਸ ਵਿਕ ਜਾਂਦੇ ਹਨ।

ਖਿਡਾਉਣਾ ਟਰੈਕਟਰ ਦੀ ਦੁਕਾਨ: ਅੰਮ੍ਰਿਤਸਰ ਜਲੰਧਰ ਮੁੱਖ ਮਾਰਗ 'ਤੇ ਟੋਲ ਪਲਾਜ਼ਾ ਨਜ਼ਦੀਕ ਖਿਡਾਉਣਾ ਟਰੈਕਟਰ ਦੀ ਦੁਕਾਨ ਲਗਾਈ ਖੜੇ ਵਿਕਰੇਤਾ ਅਨਸ ਨੇ ਦੱਸਿਆ ਕਿ ਉਹ ਪਹਿਲਾਂ ਕਿਸੇ ਹੋਰ ਧੰਦੇ ਨਾਲ ਜੁੜਿਆ ਹੋਇਆ ਸੀ। ਇਸਦੇ ਨਾਲ ਹੀ ਉਹ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਪਸੰਦ ਕਰਦਾ ਹੈ ਉਸਦਾ ਫੈਨ ਵੀ ਹੈ। ਉਸਨੇ ਦੱਸਿਆ ਕਿ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਦੇਖਣ ਵਿੱਚ ਆਇਆ ਕਿ ਸਿੱਧੂ ਦਾ ਸ਼ੌਂਕ ਤੇ ਜਨੂੰਨ ਮੰਨਿਆ ਜਾਂਦਾ ਟਰੈਕਟਰ 5911 ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਇਸ ਦੁਕਾਨ ਤੋਂ ਲਓ ਸਿੱਧੂ ਦੇ ਪਸੰਦੀਦਾ ਸਾਧਨ: ਜਿਸ ਤੋਂ ਬਾਅਦ ਉਸਨੇ 5911 ਸਣੇ ਹੋਰ ਵੱਖ-ਵੱਖ ਟਰੈਕਟਰ, ਲਾਸਟ ਰਾਈਡ ਗਾਣੇ ਅਤੇ ਸਿੱਧੂ ਦੇ ਆਖ਼ਿਰੀ ਸਫ਼ਰ ਵਿੱਚ ਦੇਖੀ ਗਈ ਥਾਰ ਗੱਡੀ, ਟਰੱਕ ਅਤੇ ਹੋਰਨਾਂ ਖਿਡੌਣੇ ਨੁਮਾ ਸਮਾਨ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ। ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਅਨਸ ਨੇ ਦੱਸਿਆ ਕਿ ਵੈਸੇ ਤਾਂ ਆਮ ਦਿਨਾਂ ਵਿੱਚ ਵੀ ਚੰਗੀ ਵਿਕਰੀ ਹੋ ਜਾਂਦੀ ਹੈ ਪਰ ਹੁਣ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੋਣ ਕਾਰਨ ਲੋਕ ਉਸ ਦੀ ਪਸੰਦ 5911 ਨੂੰ ਖਰੀਦਣਾ ਜਾ ਗੱਡੀ ਦੇ ਵਿੱਚ ਡੈਸ਼ ਬੋਰਡ 'ਤੇ ਸਜਾਉਣਾ ਪਸੰਦ ਕਰਦੇ ਹਨ। ਉਸ ਤੋਂ ਇਲਾਵਾ ਹਾਈਵੇ ਤੋ ਲੰਘਣ ਵਾਲੇ ਰਾਹਗੀਰਾਂ ਵਿੱਚ ਬੱਚਿਆਂ ਦੇ ਇਲਾਵਾ ਨੌਜਵਾਨ ਵੀ ਸਿੱਧੂ ਦੀ ਇਸ ਪਸੰਦ ਨੂੰ ਯਾਦ ਵਜੋਂ ਖਰੀਦਣਾ ਪਸੰਦ ਕਰਦੇ ਹਨ।

ਅੰਤ ਨੂੰ ਤੂੰ ਦੇਖ ਤਸਵੀਰਾਂ ਵਿਕੀਆਂ: ਸਿੱਧੂ ਦੀ ਬਰਸੀ ਬਾਰੇ ਗੱਲਬਾਤ ਕਰਦਿਆਂ ਅਨਸ ਅਤੇ ਇਕ ਗ੍ਰਾਹਕ ਕਵਰਦੀਪ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਹੈ ਪਰ ਅਕਸਰ ਸੋਸ਼ਲ ਮੀਡੀਆ ਤੇ ਸਿੱਧੂ ਦੀਆਂ ਪੁਰਾਣੀਆਂ ਵੀਡਿਉ ਦੇਖ ਕੇ ਪਤਾ ਚੱਲਦਾ ਹੈ ਕਿ ਉਹ ਹਰ ਛੋਟੇ ਵੱਡੇ ਨੂੰ ਕਿੰਨਾ ਪਿਆਰ ਕਰਦਾ ਸੀ। ਸਿੱਧੂ ਦੇ ਚਲੇ ਜਾਣ ਤੋਂ ਬਾਅਦ ਉਸਦੇ ਗਾਣੇ ਦੀਆਂ ਇਕ ਸਤਰਾਂ "ਅੰਤ ਨੂੰ ਤੂੰ ਦੇਖ ਤਸਵੀਰਾਂ ਵਿਕੀਆਂ" ਸੱਚ ਹੋ ਗਈਆਂ। ਉਨ੍ਹਾਂ ਕਿਹਾ ਕਿ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਕਈ ਬੇਰੁਜਗਾਰਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਇੱਥੇ ਦੱਸ ਦੀਏ ਕਿ ਤਸਵੀਰਾਂ ਵਿੱਚ ਦਿਖਾਏ ਜਾ ਰਹੇ ਇਹ ਟ੍ਰੈਕਟਰ ਬੇਸ਼ੱਕ ਦੇਖਣ ਨੂੰ ਖਿਡਾਉਣਾ ਹਨ ਪਰ ਹੈਵੀ ਮਟੀਰੀਅਲ ਨਾਲ ਤਿਆਰ ਇਹਨਾ ਟਰੈਕਟਰਾਂ ਦੀ ਤੇਜ ਵਿਕਰੀ ਲੋਕਾਂ ਵਿੱਚ ਸਿੱਧੂ ਪ੍ਰਤੀ ਪਿਆਰ ਨੂੰ ਦਰਸਾ ਰਹੀ ਹੈ।

Last Updated : May 29, 2023, 1:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.