ETV Bharat / state

ਸਾਬਕਾ ਸੀ.ਐੱਮ. ਕੈਪਟਨ ਦੀ ਕੁਰਸੀ ਵਾਂਗ ਕੈਪਟਨ ਦੇ ਪੋਸਟਰ ਵੀ ਹੋਏ ਗਾਇਬ

author img

By

Published : Sep 20, 2021, 5:14 PM IST

ਸਾਬਕਾ ਸੀ.ਐੱਮ. ਕੈਪਟਨ ਦੀ ਕੁਰਸੀ ਵਾਂਗ ਕੈਪਟਨ ਦੇ ਪੋਸਟਰ ਵੀ ਹੋਏ ਗਾਇਬ
ਸਾਬਕਾ ਸੀ.ਐੱਮ. ਕੈਪਟਨ ਦੀ ਕੁਰਸੀ ਵਾਂਗ ਕੈਪਟਨ ਦੇ ਪੋਸਟਰ ਵੀ ਹੋਏ ਗਾਇਬ

ਨਵੇਂ ਮੁੱਖ ਮੰਤਰੀ ਬਣਨ ਦੇ ਮਹਿਜ 2 ਘੰਟੇ ਬਾਅਦ ਹੀ ਸ਼ਹਿਰਾਂ ‘ਚੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਪੋਸਟਰ ਉਤਾਰਨੇ ਸ਼ੁਰੂ ਹੋ ਗਏ ਹਨ। ਲੁਧਿਆਣਾ ਸ਼ਹਿਰ ਵਿੱਚੋਂ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਕੈਪਟਨ ਦੇ ਪੋਸਟਰ ਉਤਾਰੇ ਜਾ ਰਹੇ ਹਨ।

ਲੁਧਿਆਣਾ: ਪੰਜਾਬ ਕਾਂਗਰਸ (Punjab Congress) ਦੇ ਵਿੱਚ ਵੱਡੇ ਉਲਟਫੇਰ ਤੋਂ ਬਾਅਦ ਜਿੱਥੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਤਖ਼ਤਾ ਪਲਟ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਬਣ ਹਨ। ਉੱਥੇ ਹੀ ਨਵੇਂ ਮੁੱਖ ਮੰਤਰੀ ਬਣਨ ਦੇ ਮਹਿਜ 2 ਘੰਟੇ ਬਾਅਦ ਹੀ ਸ਼ਹਿਰਾਂ ‘ਚੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਪੋਸਟਰ ਉਤਾਰਨੇ ਸ਼ੁਰੂ ਹੋ ਗਏ ਹਨ, ਇਨ੍ਹਾਂ ਪੋਸਟਰਾਂ ਵਿੱਚੋਂ ਸਾਬਕਾ ਮੁੱਖ ਮੰਤਰੀ ਕੈਪਟਨ (Former Chief Minister Capt) ਆਪਣੀ ਸਰਕਾਰ ਦੇ ਸਾਢੇ 4 ਸਾਲਾਂ ਦੇ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ, ਪਰ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਉਵੇਂ ਹੀ ਉਨ੍ਹਾਂ ਪੋਸਟਰਾਂ ‘ਤੇ ਤਸਵੀਰ ਬਦਲਣ ਦੀ ਵੀ ਤਿਆਰੀ ਹੋ ਗਈ ਹੈ। ਲੁਧਿਆਣਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਤਸਵੀਰ ਵਾਲੇ ਪੋਸਟਰ (Poster) ਉਤਾਰੇ ਜਾ ਰਹੇ ਹਨ।

ਸਾਬਕਾ ਸੀ.ਐੱਮ. ਕੈਪਟਨ ਦੀ ਕੁਰਸੀ ਵਾਂਗ ਕੈਪਟਨ ਦੇ ਪੋਸਟਰ ਵੀ ਹੋਏ ਗਾਇਬ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਵੱਲੋਂ ਪੂਰੇ ਪੰਜਾਬ ਵਿੱਚ ਵੱਡੇ-ਵੱਡੇ ਪੋਸਟਰਾਂ ਜ਼ਰੀਏ ਲੋਕਾਂ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆ ਜਾ ਰਹੀਆਂ ਸਨ। ਇਨ੍ਹਾਂ ਪੋਸਟਰਾਂ ਵਿੱਚੋਂ ਸਰਕਾਰ ਵੱਲੋਂ ਲੋਕਾਂ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਬਾਰੇ ਅੰਕੜਿਆ ਸਮੇਤ ਵੇਰਵਾਂ ਦਿੱਤਾ ਗਿਆ ਸੀ।

ਇੱਕ ਪਾਸੇ ਜਿੱਥੇ ਸਰਕਾਰੀ ਬੱਸਾਂ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਤਸਵੀਰ ਵਾਲੇ ਪੋਸਟਰ ਲੱਗੇ ਸਨ ਉੱਥੇ ਹੀ ਲੁਧਿਆਣਾ ‘ਚ ਵੀ ਵੱਖ-ਵੱਖ ਥਾਵਾਂ ‘ਤੇ ਵੱਡੇ-ਵੱਡੇ ਪੋਸਟਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੋਣ ਪ੍ਰਚਾਰ ਕਰ ਰਹੇ ਸਨ।

ਪਰ ਹੁਣ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਦਲਣ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਪੋਸਟਰ ਉਤਾਰੇ ਜਾ ਰਹੇ ਹਨ। ਅਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Chief Minister Charanjit Singh Channi) ਦੀ ਤਸਵੀਰ ਵਾਲੇ ਪੋਸਟਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਤਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਪਾਰਟੀ ਦੇ ਵਿੱਚ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ। ਜਿਸ ਕਰਕੇ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ ਹੈ।

ਇਹ ਵੀ ਪੜ੍ਹੋ:ਰੇਤ ਮਾਫੀਆ ਤੇ ਅੱਜ ਹੀ ਫ਼ੈਸਲਾ, ' ਮੈਂ ਹਾਂ ''ਆਮ ਆਦਮੀ', ਸਾਰੇ ਮੁਲਾਜ਼ਮ ਹੜਤਾਲ ਖ਼ਤਮ ਕਰਨ: CM ਚੰਨੀ

ETV Bharat Logo

Copyright © 2024 Ushodaya Enterprises Pvt. Ltd., All Rights Reserved.