ETV Bharat / state

ਲੁਧਿਆਣਾ 'ਚ ਈਟੀਟੀ ਅਧਿਆਪਕ ਹੋਏ ਖੱਜਲ-ਖੁਆਰ, ਜਾਣੋ ਕਿਉਂ...

author img

By

Published : Jul 4, 2022, 10:19 AM IST

ਲੁਧਿਆਣਾ 'ਚ ਈਟੀਟੀ ਅਧਿਆਪਕ ਹੋਏ ਖੱਜਲ-ਖੁਆਰ
ਲੁਧਿਆਣਾ 'ਚ ਈਟੀਟੀ ਅਧਿਆਪਕ ਹੋਏ ਖੱਜਲ-ਖੁਆਰ

ਲੁਧਿਆਣਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਬਾਹਰ ਈਈਟੀ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਰੋਸ ਪ੍ਰਦਰਸ਼ਨ ਨਿਯੁਕਤੀ ਪੱਤਰਾਂ ਨੂੰ ਲੈ ਕੇ ਕੀਤਾ ਗਿਆ ਹੈ।

ਲੁਧਿਆਣਾ: ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ (Office of the District Education Officer) ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਵੱਡੀ ਤਾਦਾਦ ਵਿੱਚ ਆਏ ਈਟੀਟੀ ਅਧਿਆਪਕਾਂ (ETT teachers) ਨੂੰ ਬਿਨ੍ਹਾਂ ਨਿਯੁਕਤੀ ਪੱਤਰ ਮਿਲੇ ਹੀ ਵਾਪਸ ਮੁੜਨਾ ਪਿਆ, ਜ਼ਿਲ੍ਹਾ ਸਿੱਖਿਆ ਅਫ਼ਸਰ (District Education Officer) ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣੇ ਸਨ, ਜਿਸ ਕਰਕੇ ਸਵੇਰ ਤੋਂ ਹੀ ਵੱਡੀ ਤਦਾਦ ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰ (District Education Officer) ਦੇ ਦਫ਼ਤਰ ਪਹੁੰਚ ਗਏ, ਪਰ ਜ਼ਿਲ੍ਹਾ ਸਿੱਖਿਆ ਅਫ਼ਸਰ ਖੁਦ ਦੀ ਛੁੱਟੀ ‘ਤੇ ਸੀ, ਇਸ ਮੌਕੇ ਦੂਰੋਂ-ਦੂਰੋਂ ਆਈ ਅਧਿਆਪਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਉਨ੍ਹਾਂ ਨੇ ਸਿੱਖਿਆ ਅਫ਼ਸਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਭੜਾਸ ਕੱਢੀ।

ਇਸ ਮੌਕੇ ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਉਹ ਦੂਰ-ਦੂਰ ਹੋਏ ਹਨ ਕੋਈ ਆਪਣੇ ਬੱਚੇ ਨੂੰ ਨਾਲ ਲੈ ਕੇ ਆਇਆ ਹੈ ਅਤੇ ਕੋਈ ਆਪਣਾ ਪਰਿਵਾਰ ਇਕੱਲਾ ਛੱਡ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਸਨ, ਪਰ ਜ਼ਿਲ੍ਹਾ ਸਿੱਖਿਆ ਅਫ਼ਸਰ (District Education Officer) ਨੇ ਆਪਣੀ ਡਿਊਟੀ ਨੂੰ ਹੀ ਗੰਭੀਰਤਾ ਨਾਲ ਨਹੀਂ ਲਿਆ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਉਨ੍ਹਾਂ ਦੇ ਸਾਥੀਆਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਹਨ।

ਲੁਧਿਆਣਾ 'ਚ ਈਟੀਟੀ ਅਧਿਆਪਕ ਹੋਏ ਖੱਜਲ-ਖੁਆਰ

ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਲੰਮੇ ਸਮੇਂ ਤੋਂ ਪ੍ਰੇਸ਼ਾਨ ਹੈ, ਕਿਉਂਕਿ ਉਨ੍ਹਾਂ ਨੇ ਨਿਯੁਕਤੀ ਦੇ ਵਿੱਚ ਸਰਕਾਰ ਨੇ ਬਹੁਤ ਦੇਰੀ ਕਰ ਦਿੱਤੀ ਅਤੇ ਅੱਜ ਜਦੋਂ ਉਨ੍ਹਾਂ ਨੂੰ ਨਿਉਕਤੀ ਪੱਤਰ ਮਿਲਣੇ ਸਨ ਤਾਂ ਮੈਡਮ ਦੇ ਦਫ਼ਤਰ ਬਾਹਰ ਇੱਕ ਨੋਟਿਸ ਲਾ ਦਿੱਤਾ ਕੇ ਨਿਯੁਕਤੀ ਪੱਤਰ ਕੱਲ੍ਹ ਭਾਵ 3 ਜੁਲਾਈ ਨੂੰ ਮਿਲਣਗੇ, ਉਨ੍ਹਾਂ ਕਿਹਾ ਕਿ ਜੇਕਰ ਮੈਡਮ ਹੀ ਛੁੱਟੀ ‘ਤੇ ਸੀ ਤਾਂ ਇਸ ਸਬੰਧੀ ਸਾਨੂੰ ਜਾਣਕਾਰੀ ਦੇਣੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਸਾਨੂੰ ਪ੍ਰੇਸ਼ਾਨ ਕੀਤਾ ਗਿਆ ਤੇ ਅਧਿਆਪਕ ਦੂਰੋਂ-ਦੂਰੋਂ ਆਏ ਸਨ, ਜਦੋਂ ਕੇ ਸਿੱਖਿਆ ਵਿਭਾਗ ਨੇ ਪਹਿਲਾਂ ਹੀ ਇਨ੍ਹਾਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਕੰਮ ਕਰਨ ਦੇ ਨਿਰਦੇਸ਼ ਦਿੱਤੇ ਸਨ. ਪਰ ਮੈਡਮ ਨੇ ਆਪਣੀ ਜਿੰਮੇਵਾਰੀ ਹੀ ਨਹੀਂ ਸਮਝੀ, ਉੱਥੇ ਹੀ ਕੋਈ ਅਫ਼ਸਰ ਅੱਜ ਸਿੱਖਿਆ ਵਿਭਾਗ ‘ਚ ਮੌਜੂਦ ਨਹੀਂ ਸੀ ਅਤੇ ਬਾਕੀ ਅਧਿਕਾਰੀ ਵੀ ਕੈਮਰੇ ਤੋਂ ਭੱਜਦੇ ਨਜ਼ਰ ਆਏ।


ਇਹ ਵੀ ਪੜ੍ਹੋ: CBSE 10th Result 2022: CBSE 10ਵੀਂ ਦਾ ਨਤੀਜਾ ਅੱਜ ਹੋਵੇਗਾ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.