Bharat Jodo Yatra in Jalandhar : ਮਹਾਰਾਸ਼ਟਰ ਤੋਂ ਬਣੇ ਭਾਰਤ ਜੋੜੋ ਯਾਤਰਾ ਦਾ ਹਿੱਸਾ, ਸਮਰਥਕ ਨੇ ਕਿਹਾ- ਕੰਨਿਆਕੁਮਾਰੀ ਤੱਕ ਸਾਇਕਲ 'ਤੇ ਹੀ ਜਾਣਗੇ

author img

By

Published : Jan 16, 2023, 8:30 AM IST

Updated : Jan 16, 2023, 9:15 AM IST

Bharat Jodo Yatra, Bharat Jodo Yatra in Jalandhar

ਭਾਰਤ ਜੋੜੋ ਯਾਤਰਾ ਦਾ ਅੱਜ ਪੰਜਾਬ ਵਿੱਚ ਤੀਜਾ ਦਿਨ ਹੈ। ਐਤਵਾਰ ਨੂੰ ਯਾਤਰਾ ਜਲੰਧਰ ਵਿਖੇ ਸੀ, ਜਿੱਥੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ , ਜੋ ਆਪੋ-ਆਪਣੇ ਵੱਖਰੇ ਢੰਗਾਂ ਅਤੇ ਸੋਚ ਨੂੰ ਲੈਕੇ ਭਾਰਤ ਜੋੜੋ ਯਾਤਰਾ (Bharat Jodo Yatra in Jalandhar) ਦਾ ਹਿੱਸਾ ਬਣੇ ਹਨ।

ਮਹਾਰਾਸ਼ਟਰ ਤੋਂ ਬਣੇ ਭਾਰਤ ਜੋੜੋ ਯਾਤਰਾ ਦਾ ਹਿੱਸਾ, ਸਮਰਥਕ ਨੇ ਕਿਹਾ- ਕੰਨਿਆਕੁਮਾਰੀ ਤੱਕ ਸਾਇਕਲ 'ਤੇ ਹੀ ਜਾਣਗੇ





ਜਲੰਧਰ:
ਭਾਰਤ ਜੋੜੋ ਯਾਤਰਾ ਦੌਰਾਨ ਵੱਖ ਵੱਖ ਥਾਵਾਂ ਤੋਂ ਲੋਕ ਆਪੋਂ-ਆਪਣੇ ਤਰੀਕੇ ਨਾਲ ਯਾਤਰਾ ਦਾ ਹਿੱਸਾ ਬਣ ਰਹੇ ਹਨ। ਉੱਥੇ ਹੀ, ਮਹਾਰਾਸ਼ਟਰ ਤੋਂ ਸੱਤੇਦੇਵ ਮਾਜ਼ੀ ਨੇ ਸਾਇਕਲ ਉੱਤੇ ਇਹ ਯਾਤਰਾ ਸ਼ੁਰੂ ਕੀਤੀ ਤੇ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਈਕਲ ਉੱਤੇ ਹੀ ਇਸ ਯਾਤਰਾ ਨੂੰ ਪੂਰਾ ਕਰਨਗੇ। ਦੂਜਾ ਢੰਗ, ਜਲੰਧਰ ਵਿੱਚ ਵੇਖਣ ਨੂੰ ਮਿਲਿਆ ਕਿ, ਜਿੱਥੇ ਮੱਧ ਪ੍ਰਦੇਸ਼ ਤੋਂ ਸ਼ਾਮਿਲ ਹੋਏ ਦੋ ਨੌਜਵਾਨ ਜੋ ਕਿ ਵੱਖਰੇ ਢੰਗ ਦੇ ਨਾਲ ਭਾਰਤ ਜੋੜੋ ਯਾਤਰਾ ਵਿੱਚ ਜੁੜੇ ਹਨ ਜਿਸ ਵਿਚ ਕਿ ਇਨ੍ਹਾਂ ਵੱਲੋਂ ਧੋਤੀ ਬੰਨ੍ਹ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ।


ਮਹਾਰਾਸ਼ਟਰ ਤੋਂ ਸਾਇਕਲ 'ਤੇ ਪੈਦਲ ਯਾਤਰਾ ਦਾ ਹਿੱਸਾ: ਮਹਾਰਾਸ਼ਟਰ ਤੋਂ ਸੱਤਿਆ ਦੇਵ ਮਾਜੀ ਨੇ ਸਾਇਕਲ ਉੱਤੇ ਇਹ ਯਾਤਰਾ ਸ਼ੁਰੂ ਕੀਤੀ ਤੇ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਈਕਲ ਉੱਤੇ ਹੀ ਇਸ ਯਾਤਰਾ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਸੱਤਿਆ ਦੇਵ ਮਾਜੀ ਬਿਹਾਰ ਦਾ ਰਹਿਣ ਵਾਲਾ ਹੈ, ਜੋ ਕਿ ਮਹਾਰਾਸ਼ਟਰ ਤੋਂ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਇਆ ਸੀ। ਉਸ ਨੇ ਕਿਹਾ ਕਿ ਉਹ ਇਸ ਯਾਤਰਾ ਨੂੰ ਪਾਰਟੀ ਵਜੋਂ ਨਹੀਂ ਵੇਖਦਾ, ਇਹ ਯਾਤਰਾ ਸਫ਼ਲ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਵੀ ਉਸ ਨੇ ਸਮਰਥਨ ਦਿੱਤਾ ਸੀ। ਉਸ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਯਾਤਰਾ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹ ਵੀ ਇਸ ਯਾਤਰਾ ਨਾਲ ਆਖੀਰ ਤੱਕ ਸਾਇਕਲ ਉੱਤੇ ਜਾਣਗੇ।





ਧੋਤੀ ਬੰਨ ਕੇ ਯਾਤਰਾ ਦਾ ਹਿੱਸਾ ਬਣੇ ਮੱਧ ਪ੍ਰਦੇਸ਼ ਦੇ ਨੌਜਵਾਨ






ਧੋਤੀ ਬੰਨ ਕੇ ਯਾਤਰਾ ਦਾ ਹਿੱਸਾ ਬਣੇ:
ਮੱਧ ਪ੍ਰਦੇਸ਼ ਤੋਂ ਸ਼ਾਮਿਲ ਹੋਏ ਦੋ ਨੌਜਵਾਨ ਭਾਰਤ ਜੋੜੋ ਯਾਤਰਾ ਵਿੱਚ ਕਿਹਾ ਧਰਮ ਜਾਤੀ ਭੇਦਭਾਵ ਤੋਂ ਉੱਪਰ ਉੱਠ ਕੇ ਆਪਸੀ ਸਾਂਝ ਏਕਤਾ ਨੂੰ ਬਣਾਈ ਰੱਖਣ ਲਈ ਲੋਕਾਂ ਨੂੰ ਇਸ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿਚ ਯਾਤਰਾਵਾਂ ਪੁਰਾਤਨ ਸਮੇਂ ਤੋਂ ਹੀ ਚਲਦੀ ਆ ਰਹੀ ਹੈ। ਇਹ ਯਾਤਰਾ ਜੋ ਸ਼ੁਰੂ ਹੋਈ ਹੈ ਇਸ ਵਿੱਚ ਹਿੱਸਾ ਲੈ ਕੇ ਇਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਪੰਜਾਬ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਭਾਰਤ ਯਾਤਰਾ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ।



ਇਹ ਵੀ ਪੜ੍ਹੋ: Bharat Jodo Yatra In Punjab : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਦਮਪੁਰ ਤੋਂ ਸ਼ੁਰੂ

Last Updated :Jan 16, 2023, 9:15 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.