ETV Bharat / state

Bharat Jodo Yatra In Punjab : ਰਾਹੁਲ ਗਾਂਧੀ ਦੀ ਆਪ 'ਤੇ ਵਾਰ, 'ਪੰਜਾਬ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ'

author img

By

Published : Jan 16, 2023, 7:12 AM IST

Updated : Jan 16, 2023, 7:13 PM IST

Bharat Jodo Yatra In Punjab, Rahul Gandhi in Punjab
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ

ਸੋਮਵਾਰ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਲੰਧਰ ਦੇਹਾਤੀ ਇਲਾਕੇ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਪਹੁੰਚ ਚੁੱਕੇ ਹਨ। ਇਹ ਪੈਦਲ ਯਾਤਰਾ ਆਦਮਪੁਰ ਤੋਂ ਟਾਂਡਾ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਪਹੁੰਚੀ ਹੈ। ਰਾਹੁਲ ਗਾਂਧੀ ਦੇ ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਦੇਹਾਤੀ ਪੁਲਿਸ ਵੱਲੋਂ ਰੂਟ ਡਾਇਵਰਟ ਦਾ ਪਲਾਨ (Bharat Jodo Yatra In Punjab Today Latest Updates) ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਭਾਰਤ ਜੋੜੋ ਯਾਤਰਾ ਜਲੰਧਰ-ਹੁਸ਼ਿਆਰਪੁਰ ਹਾਈਵੇ ਤੋਂ ਕੱਢੀ ਜਾਵੇਗੀ।

ਪੈਦਲ ਯਾਤਰਾ ਆਦਮਪੁਰ ਤੋਂ ਟਾਂਡਾ ਉੜਮੁੜ ਲਈ ਰਵਾਨਾ

ਜਲੰਧਰ: ਸੋਮਵਾਰ ਨੂੰ ਭਾਰਤ ਜੋੜੋ ਯਾਤਰਾ ਦੇ ਤੀਜੇ ਦਿਨ ਰਾਹੁਲ ਗਾਂਧੀ ਵਰਕਰਾਂ ਨਾਲ ਜਲੰਧਰ ਦੇਹਾਤੀ ਇਲਾਕੇ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਵੱਲ ਜਾਣਗੇ। ਬੀਤੇ ਦਿਨ ਐਤਵਾਰ ਨੂੰ ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਦੇ ਅੰਤਿਮ ਸਸਕਾਰ ਤੋ ਬਾਅਦ ਭਾਰਤ ਜੋੜੋ ਯਾਤਰਾ ਮੁੜ ਸ਼ੁਰੂ ਕੀਤੀ ਗਈ, ਜੋ ਸ਼ਾਮ ਸਾਢੇ 6 ਵਜੇ ਜਲੰਧਰ ਦੇ ਹੇਮਕੁੰਟ ਪਬਲਿਕ ਸਕੂਲ ਕੋਲ ਸਮਾਪਤ ਹੋਈ ਸੀ। ਜਲੰਧਰ ਦੇ ਖਾਲਸਾ ਕਾਲਜ ਗ੍ਰਾਊਂਡ ਤੋਂ ਸ਼ੁਰੂ ਹੋਈ ਪੈਦਲ ਯਾਤਰਾ ਵਿੱਚ ਰਾਹੁਲ 16 ਕਿਮੀ ਚੱਲੇ।

ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਦਾ ਸੰਬੋਧਨ: ਹੁਸ਼ਿਆਰਪੁਰ ਵਿੱਚ ਆਪਣੇ ਸੰਬੋਧਨ ਵਿੱਚ ਰਾਹੁਲ ਗਾਂਧੀ ਨੇ ਆਪ ਸਰਕਾਰ ’ਤੇ ਕਈ ਵਾਰ ਕੀਤੇ। ਉਨ੍ਹਾਂ ਨੇ ਸੀਐੱਮ ਭਗਵੰਤ ਮਾਨ 'ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਨਾਂਅ ਲੈ ਕੇ ਕਿਹਾ ਕਿ ਪੰਜਾਬ ਨੂੰ ਪੰਜਾਬ ਤੋਂ ਹੀ ਚਲਾਉਣਾ ਚਾਹੀਦਾ ਹੈ। ਸੀਐੱਮ ਨੂੰ ਦਿੱਲੀ ਦਾ ਰਿਮੋਰਟ ਕੰਟਰੋਲ ਨਹੀਂ ਬਣਨਾ ਚਾਹੀਦਾ।

ਪੈਦਲ ਯਾਤਰਾ ਆਦਮਪੁਰ ਤੋਂ ਟਾਂਡਾ ਉੜਮੁੜ ਲਈ ਰਵਾਨਾ

ਹੁਸ਼ਿਆਰਪੁਰ ਟਾਂਡਾ ਪਹੁੰਚਣ ਉਤੇ ਰਾਹੁਲ ਗਾਂਧੀ ਦਾ ਭਰਵਾ ਸੁਆਗਤ: ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਹੁਸ਼ਿਆਰਪੁਰ ਪਹੁੰਚੇ ਜਿਥੇ ਕਿ ਹਲਕਾ ਟਾਂਡਾ ਵਿਚ ਪਹੁੰਚਣ ਤੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਵੱਲੋਂ ਰਾਹੁਲ ਗਾਂਧੀ ਦਾ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਵਿਚ ਰਾਹੁਲ ਗਾਂਧੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਡਮ ਨਵਜੋਤ ਕੌਰ ਸਿੱਧੂ, ਅੰਮ੍ਰਿਤਾ ਵੜਿੰਗ ਸਮੇਤ ਹੋਰ ਵੀ ਮਾਂਝੇ ਅਤੇ ਦੁਆਬੇ ਦੇ ਦਿੱਗਜ਼ ਆਗੂ ਮੌਜੂਦ ਸਨ। ਰਾਹੁਲ ਗਾਂਧੀ ਨੂੰ ਦੇਖਣ ਲਈ ਹਜ਼ਾਰਾ ਦੀ ਤਾਦਾਦ ਵਿਚ ਹਜ਼ੂਮ ਵੀ ਉਮੜਿਆ ਹੋਇਆ ਸੀ। ਜਿਵੇਂ ਹੀ ਰਾਹੁਲ ਗਾਂਧੀ ਟਾਂਡਾ ਵਿਚ ਪਹੁੰਚੇ ਤਾਂ ਲੋਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਉਤਾਵਲੇ ਹੋ ਗਏ। ਪੂਰਾ ਅਸਮਾਨ ਰਾਹੁਲੀ ਗਾਂਧੀ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ। ਰਾਹੁਲ ਗਾਂਧੀ ਕੱਲ੍ਹ 17 ਜਨਵਰੀ ਨੂੰ ਦਸੂਹਾ ਅਤੇ ਮੁਕੇਰੀਆਂ ਵਿਚ ਯਾਤਰਾ ਕੱਢਣਗੇ। ਫਿਰ ਆਪਣੇ ਅਗਲੇ ਪੜਾਵ ਲਈ ਰਵਾਨਾ ਹੋ ਜਾਣਗੇ। ਜੇਕਰ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਨਾਲ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸਾਂ ਲੱਗੀਆਂ ਹੋਈਆਂ ਹਨ।

ਯਾਤਰਾ ਦਾ ਅੱਜ ਦਾ ਰੂਟ: ਜਲੰਧਰ ਦੇ ਕਾਲਾ ਬਕਰਾ ਤੋਂ ਸ਼ੁਰੂ ਹੋਣ ਵਾਲੀ ਭਾਰਤ ਜੋੜੋ ਯਾਤਰਾ ਭੋਗਪੁਰ ਵਿਖੇ ਟੀ-ਬ੍ਰੇਕ ਤੋਂ ਬਾਅਦ ਖਰਲ ਕਲਾਂ ਵਿੱਚ ਪਹਿਲੇ ਪੜਾਅ ਲਈ ਰੁਕੇਗੀ। ਦੁਪਹਿਰ ਨੂੰ ਯਾਤਰਾ 3 ਵਜੇ ਇੱਥੋ ਹੀ ਸ਼ੁਰੂ ਹੋਵੇਗੀ ਅਤੇ ਢਡਿਆਲ ਕੋਲ ਟ੍ਰੀ- ਬ੍ਰੇਕ ਲੈ ਕੇ ਟਾਂਡ ਚਾਵਲਾ ਸਕਾਈ ਬਾਰ ਟੀ-ਪੁਆਇੰਟ ਉੱਤੇ ਖ਼ਤਮ ਹੋਵੇਗੀ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਵਧੇਗੀ। ਇਹ ਯਾਤਰਾ ਜਲੰਧਰ-ਹੁਸ਼ਿਆਰਪੁਰ ਹਾਈਵੇ ਤੋਂ ਕੱਢੀ ਜਾਵੇਗੀ। ਇਸ ਨੂੰ ਲੈ ਕੇ ਆਮ ਜਨਤਾ ਨੂੰ ਟਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਦੇਹਾਤੀ ਪੁਲਿਸ ਵੱਲੋਂ ਰੂਟ ਡਾਇਵਰਟ ਦਾ ਪਲਾਨ ਜਾਰੀ ਕੀਤਾ ਗਿਆ ਹੈ। ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ 16 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਸਿਟੀ ਤੋਂ ਬਾਅਦ ਦੇਹਾਤੀ ਵਿੱਚ ਦਾਖਲ ਹੋਵੇਗੀ ਜਿਸ ਕਾਰਨ ਸਕਿਓਰਿਟੀ ਦੇ ਮੱਦੇਨਜ਼ਰ ਪਠਾਨਕੋਟ ਦੇ ਰਸਤੇ ਬੰਦ ਰਹਿਣਗੇ।


ਇਸ ਤਰ੍ਹਾਂ ਰਹੇਗਾ ਰੂਟ ਪਲਾਨ: ਕਰਤਾਰਪੁਰ, ਬਿਆਸ, ਬਟਾਲਾ, ਗੁਰਦਾਸਪੁਰ ਤੋਂ ਹੁੰਦੇ ਹੋਏ ਪਠਾਨਕੋਟ ਦਾ ਰੂਟ ਬਣਾਇਆ ਗਿਆ ਹੈ। ਪਠਾਨਕੋਟ ਤੋਂ ਜਲੰਧਰ ਆਉਣ ਲਈ ਦੂਜ ਰਸਤਾ ਦਸੂਹਾ ਤੇ ਟਾਂਡਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਅਤੇ ਫਗਵਾੜਾ ਹੈ। ਐਸਐਸਪੀ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਡਾਇਵਰਜ਼ਨ ਰੂਟ ਤੋਂ ਇਲਾਵਾ ਹੋਰ ਕਿਸੇ ਵੀ ਰੂਟ ਦੀ ਵਰਤੋਂ ਨਾ ਕੀਤੀ ਜਾਵੇ, ਨਹੀਂ ਤਾਂ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ, ਪਠਾਨਕੋਟ ਤੋਂ ਜਲੰਧਰ ਹੁੰਦੇ ਹੋਏ ਲੁਧਿਆਣਾ ਜਾਣ ਵਾਲਿਆਂ ਲਈ ਦਸੂਹਾ, ਟਾਂਡਾ, ਹੁਸ਼ਿਆਰਪੁਰ, ਫਗਵਾੜਾ ਦਾ ਰਸਤਾ ਤਿਆਰ ਕੀਤਾ ਹੈ।

  • आज जलंधर में, मशहूर पंजाबी गायक और कांग्रेस नेता, स्व. सिद्धू मूसेवाला के पिता, बलकौर सिंह जी यात्रा में शामिल हुए।

    उनमें अद्भुत साहस और धीरज देखा मैंने। उनकी आंखों में अपने बेटे के लिए गर्व, और दिल में बेशुमार प्यार झलकता है।

    मेरा सलाम है ऐसे पिता को! pic.twitter.com/4E2o3eGIo9

    — Rahul Gandhi (@RahulGandhi) January 15, 2023 " class="align-text-top noRightClick twitterSection" data=" ">






ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ: ਜਲੰਧਰ ਭਾਰਤ ਜੋੜੋ ਯਾਤਰਾ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਾਹੁਲ ਗਾਂਧੀ ਦੇ ਨਾਲ ਨਜ਼ਰ ਆਏ। ਯਾਤਰਾ ਦੌਰਾਨ ਰਾਹੁਲ ਗਾਂਧੀ ਬਲਕੌਰ ਸਿੰਘ ਦਾ ਹੱਥ ਫੜ੍ਹੇ ਹੋਏ ਨਜ਼ਰ ਆਏ। ਰਾਹੁਲ ਗਾਂਧੀ ਨਾਲ ਕੁਝ ਸਮਾਂ ਚੱਲਣ ਤੋਂ ਬਾਅਦ ਬਲਕੌਰ ਸਿੰਘ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਅਜੇ ਹਾਲ ਹੀ ਵਿੱਚ ਉਹ ਸਟੰਟ ਪਵਾ ਕੇ ਆਏ ਹਨ, ਇਸ ਲਈ ਅਜੇ ਜ਼ਿਆਦਾ ਚੱਲ ਨਹੀਂ ਸਕਦੇ। ਉੱਥੇ ਹੀ, ਮਰਹੂਮ ਸਿੱਧੂ ਮੂਸੇਵਾਲਾ ਦੇ ਸਮਰਥਕਾਂ ਨੇ ਇਨਸਾਫ਼ ਦੀ ਗੁਹਾਰ ਲਾਈ।

Bharat Jodo Yatra In Punjab, Rahul Gandhi in Punjab
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ

ਸ੍ਰੀ ਦੇਵੀ ਤਾਲਾਬ ਮੰਦਿਰ ਟੇਕਿਆ ਮੱਥਾ: ਰਾਹੁਲ ਗਾਂਧੀ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਦੁਪਹਿਰ 2 ਵਜੇ ਸ੍ਰੀ ਦੇਵੀ ਤਾਲਾਬ ਮੰਦਿਰ ਮੱਥਾ ਟੇਕਿਆ ਇਸ ਤੋਂ ਬਾਅਦ ਸਿੱਧਾ ਯਾਤਰਾ ਲਈ ਰਵਾਨਾ ਹੋ ਗਏ। ਹਾਲਾਂਕਿ,

ਐਤਵਾਰ ਨੂੰ ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦੇਹਾਂਤ ਹੋ ਜਾਣ ਕਾਰਨ, ਉਨ੍ਹਾਂ ਦੇ ਸਨਮਾਨ ਵਿੱਚ ਯਾਤਰਾ ਨੂੰ 24 ਘਟਿੰਆ ਲਈ ਰੋਕ ਦਿੱਤਾ ਗਿਆ ਸੀ।





ਅਪਡੇਟ ਜਾਰੀ

ਇਹ ਵੀ ਪੜ੍ਹੋ: Weather Update: ਪੰਜਾਬ ਵਿੱਚ ਠੰਢ ਦਾ ਨਵਾਂ ਦੌਰ, ਸ਼ਿਮਲੇ ਵਾਂਗ ਪੈਣ ਲੱਗੀ ਬਰਫ਼ !

Last Updated :Jan 16, 2023, 7:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.