ETV Bharat / state

Himachal Police arrested three : ਹਿਮਾਚਲ ਪੁਲਿਸ ਨੇ ਜਲੰਧਰ 'ਚ ਨੱਪੀ ਪੈੜ, ਮਾਤਾ ਚਿੰਤਪੁਰਨੀ ਮੰਦਿਰ ਨੇੜੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਮੁਲਜ਼ਮ ਕੀਤੇ ਕਾਬੂ

author img

By ETV Bharat Punjabi Team

Published : Dec 3, 2023, 11:52 AM IST

Himachal Police arrested three accused from Jalandhar who wrote slogans of Khalistan near Chintapurni temple
ਮਾਤਾ ਚਿੰਤਪੁਰਨੀ ਮੰਦਿਰ ਨੇੜੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਮੁਲਜ਼ਮ ਜਲੰਧਰ 'ਚੋਂ ਕਾਬੂ

ਹਿਮਾਚਲ ਪੁਲਿਸ ਨੇ ਜਲੰਧਰ ਵਿਚੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿੰਨਾ ਨੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਸਨ। ਫੜੇ ਗਏ ਤਿੰਨੋਂ ਮੁਲਜ਼ਮ ਜਲੰਧਰ ਦੇ ਗੁਰਾਇਆ ਨਾਲ ਸਬੰਧਤ ਹਨ। ਜਲਦ ਹੀ ਪੁਲਿਸ ਤਿੰਨਾਂ ਦੋਸ਼ੀਆਂ ਨੂੰ ਪੁਲਿਸ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਵੇਗੀ। Himachal Police arrested three accused from Jalandhar who wrote slogans of Khalistan near Chintapurni temple

ਜਲੰਧਰ : ਪੰਜਾਬ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ ਅਤੱਵਦੀ ਗੁਰਪਤਵੰਤ ਪੰਨੂ ਦੇ ਗੁਰਗੇ ਹਿਮਾਚਲ ਪੁਲਿਸ ਨੇ ਜਲੰਧਰ ਤੋਂ ਕਾਬੂ ਕੀਤਾ ਹਨ। ਇਹ ਤਿੰਨ ਮੁਲਜ਼ਮ ਓਹੀ ਹਨ ਜਿੰਨਾ ਨੇ ਚਿੰਤਪੂਰਨੀ ਮੰਦਿਰ ਕੋਲ ਕਹਿਲਸਟਾਂ ਪੱਖੀ ਨਾਅਰੇ ਲਿਖੇ ਸਨ। ਦੱਸ ਦਈਏ ਕਿ ਦੇਵ ਭੂਮੀ ਹਿਮਾਚਲ ਪ੍ਰਦੇਸ਼ 'ਚ ਊਨਾ ਦੇ ਸ਼੍ਰੀ ਮਾਂ ਚਿੰਤਪੁਰਨੀ-ਤਲਵਾੜਾ ਬਾਈਪਾਸ 'ਤੇ ਦੋ ਦੁਕਾਨਾਂ ਦੇ ਸ਼ਟਰਾਂ ਅਤੇ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਹਿਮਾਚਲ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਗਿਰਫਤਾਰੀ ਮਾਂ ਚਿੰਤਪੁਰਨੀ ਪੁਲਿਸ ਵੱਲੋਂ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫੂਲ ਚੰਦ (26) ਅਤੇ ਅਰਜਿੰਦਰ ਸਿੰਘ (28) ਵਾਸੀ ਪਿੰਡ ਢੇਸੀਆਂ, ਕਾਸਤਾ ਫਿਲੌਰ, ਜਲੰਧਰ ਅਤੇ ਹੈਰੀ ਵਾਸੀ ਪਿੰਡ ਸੁਰਜਾ ਵਜੋਂ ਹੋਈ ਹੈ।

ਪੰਜਾਬ ਵਿੱਚ ਵਾਪਰ ਚੁੱਕੀਆਂ ਹਨ ਅਜਿਹੀਆਂ ਕਈ ਘਟਨਾਵਾਂ: ਦੱਸਦੀਏ ਕਿ ਹਿਮਾਚਲ ਪੁਲਿਸ ਜਲਦ ਹੀ ਤਿੰਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ ਕਿ ਉਕਤ ਕੰਮ ਲਈ ਉਨ੍ਹਾਂ ਨੇ ਕਿੰਨੇ ਪੈਸੇ ਲਏ ਸਨ। ਇਸ ਤੋਂ ਪਹਿਲਾਂ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪੰਜਾਬ 'ਚ ਵੀ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਚੁੱਕਿਆ ਹੈ। ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਜਿਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਫਸਾਇਆ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚਿੰਤਪੁਰਨੀ ਥਾਣੇ ਦੀ ਐਸਐਚਓ ਰੋਹਿਣੀ ਠਾਕੁਰ ਨੇ ਦੱਸਿਆ ਕਿ ਪੁਲੀਸ ਨੇ ਹਾਈਵੇਅ 'ਤੇ ਆਸਪਾਸ ਲੱਗੇ ਦਰਜਨਾਂ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਹਰ ਕੜੀ ਨੂੰ ਜੋੜਦੇ ਹੋਏ ਜਾਂਚ ਪੰਜਾਬ ਦੇ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਜਲੰਧਰ ਪਹੁੰਚੀ। ਪੁਲਸ ਨੇ ਮਾਮਲੇ 'ਚ ਹਿਮਾਚਲ ਦੀ ਡੇਹਰਾ ਪੁਲਸ ਨੂੰ ਵੀ ਸ਼ਾਮਲ ਕੀਤਾ ਹੈ।ਐਸਐਚਓ ਠਾਕੁਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਇੱਕ ਹੋਟਲ ਵਿੱਚ ਠਹਿਰੇ ਸਨ। ਜਿਸ ਨਾਲ ਮੁੱਖ ਤੌਰ 'ਤੇ ਦੋਸ਼ੀਆਂ ਦੀ ਪਛਾਣ ਕਰਨ 'ਚ ਮਦਦ ਮਿਲੀ। ਦੱਸ ਦਈਏ ਕਿ ਊਨਾ ਦੀ ਚਿੰਤਪੁਰਨੀ 'ਚ ਖਾਲਿਸਤਾਨ ਜ਼ਿੰਦਾਬਾਦ, ਸ਼ਹੀਦ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਹਿਮਾਚਲ ਖਾਲਿਸਤਾਨ ਦਾ ਹਿੱਸਾ ਹੈ ਵਰਗੇ ਨਾਅਰੇ ਲਿਖੇ ਹੋਏ ਸਨ। ਇਸ ਘਟਨਾ ਤੋਂ ਬਾਅਦ ਹਿਮਾਚਲ ਦੇ ਲੋਕਾਂ 'ਚ ਇਸ ਨੂੰ ਲੈ ਕੇ ਕਾਫੀ ਗੁੱਸਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.