ETV Bharat / state

ਪੰਜਾਬ ਦੇ ਸਿੱਖਿਆ ਮੰਤਰੀ ਅਤੇ ਜਲੰਧਰ ਛਾਵਣੀ ਤੋਂ ਉਮੀਦਵਾਰ ਪਰਗਟ ਸਿੰਘ ਨਾਲ ਗੱਲਬਾਤ

author img

By

Published : Feb 16, 2022, 5:25 PM IST

ਪੰਜਾਬ ਦੇ ਸਿੱਖਿਆ ਮੰਤਰੀ ਅਤੇ ਜਲੰਧਰ ਛਾਵਣੀ ਤੋਂ ਉਮੀਦਵਾਰ ਪਰਗਟ ਸਿੰਘ ਨਾਲ ਗੱਲਬਾਤ
ਪੰਜਾਬ ਦੇ ਸਿੱਖਿਆ ਮੰਤਰੀ ਅਤੇ ਜਲੰਧਰ ਛਾਵਣੀ ਤੋਂ ਉਮੀਦਵਾਰ ਪਰਗਟ ਸਿੰਘ ਨਾਲ ਗੱਲਬਾਤ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਉਮੀਦਵਾਰਾਂ ਕੋਲ ਆਪਣੇ ਚੋਣ ਪ੍ਰਚਾਰ ਲਈ ਹੁਣ ਸਿਰਫ 2 ਦਿਨ ਰਹਿ ਗਏ ਹਨ। ਜਿਸ ਦੇ ਚੱਲਦੇ ਨਾ ਸਿਰਫ ਪਾਰਟੀਆਂ ਦੇ ਉਮੀਦਵਾਰ ਬਲਕਿ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਸਟਾਰ ਪ੍ਰਚਾਰਕ ਵੀ ਪੰਜਾਬ ਵਿੱਚ ਆਪਣੀਆਂ-ਆਪਣੀਆਂ ਪਾਰਟੀਆਂ ਅਤੇ ਆਪਣੇ-ਆਪਣੇ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ। ਇਸੇ ਦੇ ਚਲਦੇ ਜਲੰਧਰ ਛਾਉਣੀ ਤੋਂ ਉਮੀਦਵਾਰ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਨਾਲ ਈਟੀਵੀ ਭਾਰਤ ਦੀ ਖਾਸ ਗੱਲਬਾਤ...

ਜਲੰਧਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਉਮੀਦਵਾਰਾਂ ਕੋਲ ਆਪਣੇ ਚੋਣ ਪ੍ਰਚਾਰ ਲਈ ਹੁਣ ਸਿਰਫ 2 ਦਿਨ ਰਹਿ ਗਏ ਹਨ। ਜਿਸ ਦੇ ਚੱਲਦੇ ਨਾ ਸਿਰਫ ਪਾਰਟੀਆਂ ਦੇ ਉਮੀਦਵਾਰ ਬਲਕਿ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਸਟਾਰ ਪ੍ਰਚਾਰਕ ਵੀ ਪੰਜਾਬ ਵਿੱਚ ਆਪਣੀਆਂ-ਆਪਣੀਆਂ ਪਾਰਟੀਆਂ ਅਤੇ ਆਪਣੇ-ਆਪਣੇ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ। ਇਸੇ ਦੇ ਚਲਦੇ ਜਲੰਧਰ ਛਾਉਣੀ ਤੋਂ ਉਮੀਦਵਾਰ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਨਾਲ ਈਟੀਵੀ ਭਾਰਤ ਕੀਤੀ ਇਕ ਖਾਸ ਗੱਲਬਾਤ ਕੀਤੀ।

'ਅਕਾਲੀ ਦਲ ਭਾਜਪਾ ਦੇਸ਼ ਦੇ ਵੱਖ ਹੋਣ ਨਾਲ ਕਿਸਾਨਾਂ ਦੇ 2 ਗੁੱਟਾਂ ਚ ਵੰਡੇ ਜਾਣ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ'

ਜਲੰਧਰ ਛਾਉਣੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਇਸ ਵੇਲੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਡਟੇ ਹੋਏ ਹਨ।ਇਸੇ ਦੌਰਾਨ ਉਨ੍ਹਾਂ ਨਾਲ ਅਲੱਗ-ਅਲੱਗ ਮੁੱਦਿਆਂ ਤੇ ਸਾਡੀ ਗੱਲਬਾਤ ਹੋਈ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਵੱਖ-ਵੱਖ ਹੋ ਗਏ ਹਨ। ਇਸ ਦੇ ਨਾਲ ਹੀ ਕਿਸਾਨ ਵੀ 2 ਗੁੱਟਾਂ 'ਚ ਵੰਡੇ ਹੋਏ ਹਨ। ਜਿਸ ਦਾ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਸਿੱਧਾ ਫ਼ਾਇਦਾ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਹਿਲੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੈ, ਜਿਸ ਦਾ ਪਤਾ ਆਉਣ ਵਾਲੇ ਸਮੇਂ ਵਿੱਚ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਇਸ ਵੇਲੇ ਕੋਈ ਮਨ ਮੁਟਾਓ ਨਹੀਂ ਹੈ, ਇਸ ਲਈ ਕਾਂਗਰਸ ਪੂਰੀ ਮਜ਼ਬੂਤ ਸਥਿਤੀ ਵਿੱਚ ਖੜੀ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਅਤੇ ਜਲੰਧਰ ਛਾਵਣੀ ਤੋਂ ਉਮੀਦਵਾਰ ਪਰਗਟ ਸਿੰਘ ਨਾਲ ਗੱਲਬਾਤ

ਜਲੰਧਰ ਛਾਉਣੀ ਦਾ ਹੋਇਆ ਪੂਰਾ ਵਿਕਾਸ, ਵਿਰੋਧੀ ਕਰ ਰਹੇ ਨੇ ਬਦਨਾਮ

ਜਲੰਧਰ ਛਾਉਣੀ ਹਲਕੇ ਤੋਂ ਜਿੱਤ ਕੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਬਣੇ ਪਰਗਟ ਸਿੰਘ ਦਾ ਕਹਿਣਾ ਹੈ ਕਿ ਜਲੰਧਰ ਛਾਉਣੀ ਹਲਕੇ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਗਈ। ਵਿਰੋਧੀਆਂ ਵੱਲੋਂ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲੰਧਰ ਛਾਉਣੀ ਇਲਾਕੇ ਦੇ ਕੁਝ ਪਿੰਡਾਂ ਵਿੱਚ ਹੁਣ ਵੀ ਬਣ ਰਹੀਆਂ ਸੜਕਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਜਲੰਧਰ ਛਾਉਣੀ ਦੇ ਆਲੇ-ਦੁਆਲੇ ਕੀ ਅਜਿਹੇ ਪਿੰਡ ਸਨ, ਜਿਨ੍ਹਾਂ ਦੀਆਂ ਸੜਕਾਂ ਬਣੀਆਂ ਸੀ ਪਰ ਉਸ ਤੋਂ ਪਹਿਲੇ ਉੱਥੇ ਸੀਵਰੇਜ ਵੀ ਪੈਣਾ ਸੀ। ਇਸ ਕਰਕੇ ਸੀਵਰੇਜ ਪੈਣ ਤੋਂ ਬਾਅਦ ਇਨ੍ਹਾਂ ਸੜਕਾਂ ਦਾ ਕੰਮ ਚੋਣ ਜ਼ਾਬਤੇ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਜਲੰਧਰ ਛਾਉਣੀ ਹਲਕੇ ਦੇ ਤਕਰੀਬਨ 11 ਪਿੰਡਾਂ ਦੇ ਸੀਵਰੇਜ ਵਿੱਚ 6 ਮਹੀਨੇ ਦੀ ਦੇਰੀ ਜ਼ਰੂਰ ਹੋਈ ਪਰ ਇਹ ਕੰਮ ਪੂਰੀ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ। ਇਨ੍ਹਾਂ 11 ਪਿੰਡਾਂ ਲਈ ਉਹਨਾਂ ਨੇ 150 ਕਰੋੜ ਰੁਪਏ ਪਾਸ ਕਰਾਇਆ ਸੀ। ਜਿਸ ਨਾਲ ਇਹ ਕੰਮ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ ਦਾ ਕੰਮ 99 ਪ੍ਰਤੀਸ਼ਤ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿਸਟਮ ਵਿੱਚ ਕੁਝ ਕਮੀਆਂ ਹੈਗੀਆਂ ਨੇ ਜਿਨ੍ਹਾਂ ਕਰਕੇ ਇਹ ਹੋ ਜਾਂਦਾ ਹੈ ਪਰ ਸ਼ਹਿਰੀ ਇਲਾਕਿਆਂ ਵਿੱਚ ਲਿਆਂਦੇ ਗਏ ਇਹ 11 ਪਿੰਡਾਂ ਦਾ ਵਿਕਾਸ ਸਭ ਤੋਂ ਜ਼ਿਆਦਾ ਹੋਇਆ ਹੈ ਕਿਉਂਕਿ ਇਨ੍ਹਾਂ ਪਿੰਡਾਂ ਵਿੱਚ ਸੀਵਰੇਜ ਪਾਣੀ ਸੜਕਾਂ ਦਾ ਪੂਰਾ ਇੰਤਜ਼ਾਮ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ: ਕੇਜਰੀਵਾਲ 51 ਹਜ਼ਾਰ ਵਾਰ ਬੋਲ ਚੁੱਕੇ ਹਨ ਝੂਠ- ਸੀਐੱਮ ਚੰਨੀ

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮਾਈਨਿੰਗ ਦੀ ਸਮੱਸਿਆ ਤਾਂ ਹੈ ਪਰ ਚੋਣਾਂ ਦੇ ਵੇਲੇ ਇਹ ਮੁੱਦੇ ਲਿਆ ਕੇ ਵਿਰੋਧੀ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭੁਪਿੰਦਰ ਸਿੰਘ ਦੇ ਘਰੋਂ ਪੈਸਾ ਲੱਭਿਆ ਕਿ ਜਾਂ ਨਹੀਂ ਲੱਭਿਆ ਗੱਲ ਇਹ ਹੈ ਕਿ ਜਦੋਂ ਵੀ ਚੋਣਾਂ ਹੁੰਦੀਆਂ ਨੇ 2 ਮਿੰਟ ਦਾ ਫਰਕ ਉਸ ਵੇਲੇ ਏਜੰਸੀਆਂ ਨੂੰ ਪਾਲਿਟੀਕਲੀ ਮੋਟਿਵੇਟਿਡ ਹੋ ਕੇ ਕੰਮ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ: ਕੇਜਰੀਵਾਲ ਦਾ ਵੱਡਾ ਦਾਅਵਾ, ਕਿਹਾ- ਭਦੌੜ ਤੋਂ 51,000 ਵੋਟਾਂ ਨਾਲ ਹਾਰਨਗੇ CM ਚੰਨੀ

'ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦਿ ਰਾਜਨੀਤਕ ਲੜਾਈ ਹੀ ਨਹੀਂ ਬਲਕਿ ਪਰਸਨਲ ਲੜਾਈ'
ਪਰਗਟ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਇੱਕ ਸਟਾਰ ਪ੍ਰਚਾਰਕ ਹਨ ਪਰ ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ ਅਤੇ ਰੋਡ ਉੱਪਰ ਜ਼ਿਆਦਾ ਗਿਣਤੀ ਵਿੱਚ ਲੋਕਾਂ ਦੇ ਇਕੱਠ ਨੂੰ ਮਨ੍ਹਾ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਪਰਗਟ ਸਿੰਘ ਇੱਕ ਸਟਾਰ ਪ੍ਰਚਾਰਕ ਨੇ ਅਤੇ ਉਨ੍ਹਾਂ ਦਾ ਪ੍ਰਚਾਰ ਇਸ ਹਲਕੇ ਤੋਂ ਇਲਾਵਾ ਉੱਥੇ ਹੀ ਹੋ ਸਕਦਾ ਹੈ। ਜਿੱਥੇ ਘੱਟ ਤੋਂ ਘੱਟ 10 ਹਜ਼ਾਰ ਲੋਕਾਂ ਦੀ ਗੈਦਰਿੰਗ ਹੋਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ 5 ਬੰਦਿਆਂ ਦੀ ਪਰਮਿਸ਼ਨ ਦਿੱਤੀ ਗਈ ਹੈ, ਉਸ ਤੋਂ ਬਾਅਦ 300 ਬੰਦਿਆਂ ਦੀ ਤੇ ਫੇਰ 1000 ਬੰਦਿਆਂ ਦੀ ਪਰਮਿਸ਼ਨ ਦਿੱਤੀ ਗਈ। ਜਿਸ ਕਰਕੇ ਸਿੱਧੂ ਆਪਣੇ ਇਲਾਕੇ ਵਿੱਚ ਹੀ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਅਲੱਗ-ਅਲੱਗ ਸਟੇਟਾਂ ਵਿੱਚ ਚੋਣ ਪ੍ਰਚਾਰ ਕਰਦੇ ਸੀ ਉਸ ਤਰ੍ਹਾਂ ਦਾ ਮਾਹੌਲ ਐਤਕੀਂ ਪੰਜਾਬ ਵਿੱਚ ਬਣਿਆ ਹੀ ਨਹੀਂ। ਉਨ੍ਹਾਂ ਮੰਨਿਆ ਕਿ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦਿ ਰਾਜਨੀਤਕ ਲੜਾਈ ਹੀ ਨਹੀਂ ਬਲਕਿ ਪਰਸਨਲ ਲੜਾਈ ਵੀ ਹੈ, ਪਰ ਜਿਸ ਹਿਸਾਬ ਨਾਲ ਨਵਜੋਤ ਸਿੰਘ ਸਿੱਧੂ ਅਤੇ ਚੋਣ ਪ੍ਰਚਾਰ ਕਰ ਰਹੇ ਨੇ ਉਹ ਸਿਰਫ਼ ਆਪਣੀ ਸੀਟ ਹੀ ਨਹੀਂ ਬਲਕਿ ਆਪਣੇ ਆਸੇ ਪਾਸੇ ਦੀਆਂ ਸੀਟਾਂ ਵੀ ਜੁਟਾਉਣ ਵਿੱਚ ਕਾਮਯਾਬ ਹੋਣਗੇ।

ਇਹ ਵੀ ਪੜ੍ਹੋ: ਹਿੰਦੂ ਸਿੱਖ ਦੀ ਰਾਜਨੀਤੀ ਕਰਨ ਵਾਲੇ ISI ਦੇ ਹੱਥਾਂ 'ਚ ਖੇਡ ਰਹੇ:ਮਨੀਸ਼ ਤਿਵਾੜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.