ETV Bharat / state

ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਟਵਿੱਟਰ ਹੈਂਡਲ 'ਟਰੈਕਟਰ ਟੂ ਟਵਿੱਟਰ' ਨੂੰ ਬੰਦ ਕੀਤੀ

author img

By

Published : Jun 28, 2022, 12:28 PM IST

ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਟਵਿੱਟਰ ਹੈਂਡਲ 'ਟਰੈਕਟਰ ਟੂ ਟਵਿੱਟਰ' ਨੂੰ ਬੰਦ ਕੀਤੀ
ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਟਵਿੱਟਰ ਹੈਂਡਲ 'ਟਰੈਕਟਰ ਟੂ ਟਵਿੱਟਰ' ਨੂੰ ਬੰਦ ਕੀਤੀ

ਸਿੱਧੂ ਮੂਸੇਵਾਲਾ ਦੇ ਐੱਸ.ਵਾਈ.ਐੱਲ. ਗਾਣੇ (Sidhu Musewala's SYL Songs) ਨੂੰ ਯੂ ਟਿਊਬ ਤੋਂ ਹਟਾ ਦਿੱਤਾ ਗਿਆ, ਉਹ ਦੇ ਦੂਸਰੇ ਪਾਸੇ ਇੱਕ ਵੱਡਾ ਕਦਮ ਉਠਾਉਂਦੇ ਹੋਏ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਟਵਿਟਰ ਹੈਂਡਲ ਟਰੈਕਟਰ ਟੂ ਟਵਿੱਟਰ (Twitter handle tractor to twitter) ਨੂੰ ਵੀ ਬੈਨ ਕਰ ਦਿੱਤਾ ਗਿਆ। ਕੇਂਦਰ ਸਰਕਾਰ (Central Government) ਵੱਲੋਂ ਕਿਸਾਨ ਜਥੇਬੰਦੀਆਂ ਦੇ ਟਵਿਟਰ ਹੈਂਡਲ ਨੂੰ ਬੈਨ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਇਸ ‘ਤੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।

ਜਲੰਧਰ: ਕੇਂਦਰ ਸਰਕਾਰ ਵੱਲੋਂ ਜਿੱਥੇ ਕੱਲ੍ਹ ਸਿੱਧੂ ਮੂਸੇਵਾਲਾ ਦੇ ਐੱਸ.ਵਾਈ.ਐੱਲ. ਗਾਣੇ (Sidhu Musewala's SYL Songs) ਨੂੰ ਯੂ ਟਿਊਬ ਤੋਂ ਹਟਾ ਦਿੱਤਾ ਗਿਆ, ਉਹ ਦੇ ਦੂਸਰੇ ਪਾਸੇ ਇੱਕ ਵੱਡਾ ਕਦਮ ਉਠਾਉਂਦੇ ਹੋਏ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਟਵਿਟਰ ਹੈਂਡਲ ਟਰੈਕਟਰ ਟੂ ਟਵਿੱਟਰ (Twitter handle tractor to twitter) ਨੂੰ ਵੀ ਬੈਨ ਕਰ ਦਿੱਤਾ ਗਿਆ। ਕੇਂਦਰ ਸਰਕਾਰ (Central Government) ਵੱਲੋਂ ਕਿਸਾਨ ਜਥੇਬੰਦੀਆਂ ਦੇ ਟਵਿਟਰ ਹੈਂਡਲ ਨੂੰ ਬੈਨ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਇਸ ‘ਤੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।

ਇਸ ਬਾਰੇ ਗੱਲ ਕਰਦੇ ਹੋਏ ਕਿਸਾਨ ਆਗੂ ਮੁਕੇਸ਼ ਚੰਦਰ (Farmer leader Mukesh Chandra) ਨੇ ਕਿਹਾ ਕਿ ਕੇਂਦਰ ਸਰਕਾਰ (Central Government) ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਪਹਿਲੇ ਸਿੱਧੂ ਮੂਸੇਵਾਲਾ ਦੇ ਗਾਣੇ ਐੱਸ.ਵਾਈ.ਐੱਲ. ਨੂੰ ਯੂ ਟਿਊਬ ਤੋਂ ਹਟਾਇਆ ਗਿਆ। ਇਸ ਦੇ ਨਾਲ-ਨਾਲ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਟਵਿੱਟਰ ਹੈਂਡਲ ਟਰੈਕਟਰ ਟਵਿੱਟਰ ਅਤੇ ਹੋਰ ਅਕਾਊਂਟ ਵੀ ਬੰਦ ਕਰਵਾ ਦਿੱਤੇ ਗਏ ਹਨ।

ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਟਵਿੱਟਰ ਹੈਂਡਲ 'ਟਰੈਕਟਰ ਟੂ ਟਵਿੱਟਰ' ਨੂੰ ਬੰਦ ਕੀਤੀ

ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਬਣਾਏ ਗਏ ਇਨ੍ਹਾਂ ਟਵਿੱਟਰ ਹੈਂਡਲਾਂ ਨਾਲ ਲੱਖਾਂ ਲੋਕ ਚੁਣੇ ਹੋਏ ਸੀ। ਇਹੀ ਨਹੀਂ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਇਹ ਟਵਿੱਟਰ ਹੈਂਡਲ ਉਹ ਮੁੱਖ ਟਵਿਟਰ ਹੈਂਡਲ ਸੀ, ਜਿਨ੍ਹਾਂ ਦਾ ਇਸਤੇਮਾਲ ਕਿਸਾਨ ਜਥੇਬੰਦੀਆਂ ਵੱਲੋਂ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਬੰਦ ਕਰਨਾ ਸਾਫ਼ ਕਰਦਾ ਹੈ ਕਿ ਸਰਕਾਰ ਤਾਨਾਸ਼ਾਹੀ ਰਵੱਈਆ ਅਪਨਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਟਵਿਟਰ ਹੈਂਡਲ ਨੂੰ ਦੁਬਾਰਾ ਚਾਲੂ ਕਰੇ, ਨਹੀਂ ਤਾਂ ਸਰਕਾਰ (Central Government) ਨੂੰ ਇੱਕ ਵਾਰ ਫਿਰ ਕਿਸਾਨਾਂ ਦੇ ਵਿਰੋਧ (Farmers protest) ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜਲਦ ਹੀ ਇਹ ਟਵਿਟਰ ਹੈਂਡਲ ਸ਼ੁਰੂ ਨਾ ਕੀਤੇ ਤਾਂ ਕਿਸਾਨ ਇੱਕ ਵਾਰ ਫੇਰ ਕੇਂਦਰ ਸਰਕਾਰ ਦੇ ਵਿਰੋਧ ਵਿਚ ਧਰਨੇ ਪ੍ਰਦਰਸ਼ਨ ‘ਚ ਆ ਜਾਣਗੇ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਦੀ ਸਰਜਰੀ ਹੋਈ ਸਫ਼ਲ, ਲੰਡਨ 'ਚ ਰੀੜ੍ਹ ਦੀ ਹੱਡੀ ਦਾ ਹੋਇਆ ਆਪ੍ਰੇਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.