ETV Bharat / state

ਵਿਵਾਦਾਂ 'ਚ ਅਕਸ਼ੈ ਕੁਮਾਰ ਦੀ ਫ਼ਿਲਮ ਰਾਮ ਸੇਤੂ

author img

By

Published : Oct 28, 2022, 10:34 PM IST

Akshay Kuma film Ram Sethu in controversy
Akshay Kuma film Ram Sethu in controversy

ਅਕਸ਼ੈ ਕੁਮਾਰ ਦੀ ਫ਼ਿਲਮ ਰਾਮ ਸੇਤੂ ਵਿਵਾਦਾਂ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ। ਫਿਲਮ ਨੂੰ ਲੈ ਕੇ ਹਿੰਦੂ ਧਰਮ ਅੰਦਰ ਰਾਮਾਇਣ ਨਾਲ ਜੁੜੀਆਂ ਕਈ ਇਤਿਹਾਸਕ ਖੋਜਾਂ ਕਰਨ ਵਾਲੇ ਅਸ਼ੋਕ ਕੈਂਥ ਨੇ ਜਲੰਧਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ।। ਉਨ੍ਹਾਂ ਮੁਤਾਬਕ ਇਸ ਨਾਲ ਨਾਲ ਸਿਰਫ਼ ਉਨ੍ਹਾਂ ਦੀ ਮਿਹਨਤ ਨੂੰ ਕੈਸ਼ ਕੀਤਾ ਗਿਆ ਹੈ। ਬਲਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ। ਡਾ.ਕੈਂਥ ਮੁਤਾਬਕ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਫ਼ਿਲਮ ਦੇ ਕਿਰਦਾਰ ਅਕਸ਼ੈ ਕੁਮਾਰ ਅਤੇ ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ 'ਤੇ ਮਾਮਲਾ ਦਰਜ ਕਰੇ।

ਜਲੰਧਰ: ਅਕਸ਼ੈ ਕੁਮਾਰ ਦੀ ਫ਼ਿਲਮ ਰਾਮ ਸੇਤੂ (Akshay Kumars movie Ram Sethu) ਵਿਵਾਦਾਂ ਵਿੱਚ ਘਿਰੀ ਹੋਈ ਨਜ਼ਰ ਆ ਰਹੀ ਹੈ। ਫਿਲਮ ਨੂੰ ਲੈ ਕੇ ਹਿੰਦੂ ਧਰਮ ਅੰਦਰ ਰਾਮਾਇਣ ਨਾਲ ਜੁੜੀਆਂ ਕਈ ਇਤਿਹਾਸਕ ਖੋਜਾਂ ਕਰਨ ਵਾਲੇ ਅਸ਼ੋਕ ਕੈਂਥ ਨੇ ਜਲੰਧਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ।

Akshay Kuma film Ram Sethu in controversy

ਇਸ ਪ੍ਰੈੱਸ ਕਾਨਫਰੰਸ ਵਿੱਚ ਅਸ਼ੋਕ ਕੈਂਥ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਹਿੰਦੂ ਧਰਮ ਦੀ ਸੇਵਾ ਕੀਤੀ ਹੈ। ਰਮਾਇਣ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਨਾਲ ਜੁੜੇ ਸਬੂਤ ਖੋਜੇ ਹਨ। ਉਨ੍ਹਾਂ ਦੇ ਮੁਤਾਬਕ ਅਕਸ਼ੈ ਕੁਮਾਰ ਦੀ ਫ਼ਿਲਮ ਰਾਮ ਸੇਤੂ ਇਨ੍ਹਾਂ ਖੋਜਾਂ 'ਤੇ ਹੀ ਆਧਾਰਿਤ ਹੈ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਜੋ ਕਿਰਦਾਰ ਨਿਭਾਅ ਰਹੇ ਹਨ। ਇਹ ਉਨ੍ਹਾਂ ਦਾ ਹੀ ਕਿਰਦਾਰ ਹੈ ਡਾ ਅਸ਼ੋਕ ਕੈਥ ਜੋ ਕਿ ਹੈੱਡ ਆਫ਼ ਡਿਪਾਰਟਮੈਂਟ ਰਮਾਇਣ ਰਿਸਰਚ ਕਮੇਟੀ ਸ੍ਰੀਲੰਕਾ ਦੇ ਅਹੁਦੇ 'ਤੇ ਕੰਮ ਕਰ ਰਹੇੇ ਹਨ। ਫ਼ਿਲਮ ਵਿੱਚ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ।

ਜੋ ਉਨ੍ਹਾਂ ਦੇ ਨਾਲ ਹੀ ਵਾਪਰੀਆਂ ਹਨ ਪਰ ਫ਼ਿਲਮ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਅਤੇ ਖੋਜਾਂ ਨੂੰ ਮਨ ਘੜੰਤ ਅਤੇ ਗਲਤ ਤਰੀਕੇ ਨਾਲ ਦਿਖਾਇਆ ਗਈਆਂ ਹਨ। ਉਨ੍ਹਾਂ ਮੁਤਾਬਕ ਇਸ ਨਾਲ ਨਾਲ ਸਿਰਫ਼ ਉਨ੍ਹਾਂ ਦੀ ਮਿਹਨਤ ਨੂੰ ਕੈਸ਼ ਕੀਤਾ ਗਿਆ ਹੈ। ਬਲਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ ਡਾ.ਕੈਂਥ ਮੁਤਾਬਕ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਫ਼ਿਲਮ ਦੇ ਕਿਰਦਾਰ ਅਕਸ਼ੈ ਕੁਮਾਰ ਅਤੇ ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ 'ਤੇ ਮਾਮਲਾ ਦਰਜ ਕਰੇ।

ਇਹ ਵੀ ਪੜ੍ਹੋ:- 29 ਅਕਤੂਬਰ ਨੂੰ ਚੁੱਕਣਗੇ ਕਿਸਾਨ ਸੰਗਰੂਰ ਵਿਖੇ ਲੱਗਾ ਧਰਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.