ETV Bharat / state

Assembly Elections 2022: ਵਿਕਾਸ ਨੂੰ ਲੈ ਕੇ ਕੀ ਬੋਲੇ ਹਲਕਾ ਚੱਬੇਵਾਲ ਦੇ ਨਿਵਾਸੀ ?

author img

By

Published : Dec 3, 2021, 9:05 AM IST

ਵਿਧਾਨ ਸਭਾ ਹਲਕਾ ਚੱਬੇਵਾਲ ਦਾ ਸੂਰਤ ਏ ਹਾਲ
ਵਿਧਾਨ ਸਭਾ ਹਲਕਾ ਚੱਬੇਵਾਲ ਦਾ ਸੂਰਤ ਏ ਹਾਲ

ਸੂਬੇ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੇੜੇ ਆ ਰਹੀਆਂ ਹਨ ਤੇ ਸਰਕਾਰ ਦੇ ਵੱਲੋਂ ਪਿੰਡਾਂ ’ਚ ਕੀਤੇ ਵਿਕਾਸ ਕੰਮਾਂ ਨੂੰ ਸਾਹਮਣੇ ਲਿਆਉਣ ਦੇ ਲਈ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਮ ਲੋਕਾਂ ਤੋਂ ਉਨ੍ਹਾਂ ਦੇ ਹਲਕੇ ਤੇ ਪਿੰਡ ਵਿੱਚ ਕੀਤੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਈਟੀਵੀ ਭਾਰਤ ਦੀ ਟੀਮ ਵੱਲੋਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਿਛੋਹੀ (village Bichhohi) ਦੇ ਵਿੱਚ ਪਹੁੰਚੀ ਤੇ ਉੱਥੇ ਲੋਕਾਂ ਨਾਲ ਵਿਕਾਸ ਕੰਮਾਂ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ ਹੈ।

ਹੁਸ਼ਿਆਰਪੁਰ: ਹਲਕੇ ਦਾ ਹਾਲ ਪ੍ਰੋਗਰਾਮ ਤਹਿਤ ਈਟੀਵੀ ਭਾਰਤ ਦੀ ਟੀਮ ਹੁਸ਼ਿਆਰਪੁਰ ਦੇ ਵਿਧਾਨ ਹਲਕਾ ਚੱਬੇਵਾਲ ( constituency Chabewal of Hoshiarpur) ਅਧੀਨ ਆਉਂਦੇ ਪਿੰਡ ਬਿਛੋਹੀ ਵਿਖੇ ਪਹੁੰਚੀ। ਹਲਕਾ ਚੱਬੇਵਾਲ ’ਚ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਨੇ ਵੱਡੀ ਜਿੱਤ ਹਾਸਲ ਕੀਤੀ ਸੀ। ਦੁਆਬੇ ਖੇਤਰ ਦੇ ਵਿੱਚ ਲਗਪਗ ਵਿਧਾਇਕ ਡਾ. ਰਾਜ ਕੁਮਾਰ ਪਹਿਲੇ ਵਿਧਾਇਕ ਸਨ ਜਿੰਨ੍ਹਾਂ ਵੱਲੋਂ ਕਰੀਬ ਤੀਹ ਹਜ਼ਾਰ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਗਈ ਸੀ।

ਹਲਕੇ ਦਾ ਹਾਲ ਜਾਣਨ ਲਈ ਪਿੰਡ ਬਿਛੋਹੀ ਪਹੁੰਚੀ ਈਟੀਵੀ ਭਾਰਤ ਦੀ ਟੀਮ

ਅੱਜ ਜਦੋਂ ਈ ਟੀ ਵੀ ਭਾਰਤ (ETV BHARAT) ਦੀ ਟੀਮ ਵੱਲੋਂ ਪਿੰਡ ਬਿਛੋਹੀ (village Bichhohi) ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਬਿਛੋਹੀ ਦੇ ਲੋਕ ਬੇਸ਼ੱਕ ਡਾ. ਰਾਜ ਕੁਮਾਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਤੋਂ ਸੰਤੁਸ਼ਟ ਨਜ਼ਰ ਆਏ ਪਰ ਬਹੁਤ ਸਾਰੀਆਂ ਪੰਜਾਬ ਸਰਕਾਰ (Government of Punjab) ਦੀਆਂ ਇਹੋ ਜਿਹੀਆਂ ਸਕੀਮਾਂ ਜਿੰਨ੍ਹਾਂ ਦੇ ਬਾਰੇ ਬਿਛੋਹੀ ਦੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਸੀ। ਇੰਨ੍ਹਾਂ ਸਕੀਮਾਂ ਦੇ ਵਿੱਚ ਇੱਕ ਖਾਸ ਸਕੀਮ ਪੰਜਾਬ ਸਰਕਾਰ ਵੱਲੋਂ ਕੰਢੀ ਦੇ ਖੇਤਰ ਦੇ ਲੋਕਾਂ ਲਈ ਫ਼ਸਲ ਬਚਾਉਣ ਲਈ ਕੰਡਿਆਲੀ ਤਾਰ ਵਜੋਂ ਦਿੱਤੀ ਗਈ ਸਕੀਮ ਬਿਛੋਹੀ ਦੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਸੀ।

ਵਿਧਾਨ ਸਭਾ ਹਲਕਾ ਚੱਬੇਵਾਲ ਦਾ ਸੂਰਤ ਏ ਹਾਲ

ਸਰਪੰਚ ਦੇ ਸਾਹਮਣੇ ਪਿੰਡਵਾਸੀ ਨੇ ਲਾਏ ਇਲਜ਼ਾਮ

ਇਸ ਗੱਲਬਾਤ ਦੌਰਾਨ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਸ਼ਖ਼ਸ ਵੱਲੋਂ ਸਰਪੰਚ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ। ਪਿੰਡ ਦੇ ਹੀ ਰਹਿਣ ਵਾਲੇ ਇੱਕ ਵਸਨੀਕ ਨੇ ਸਰਪੰਚ ’ਤੇ ਉਸ ਦੀਆਂ ਮਨਰੇਗਾ ਅਧੀਨ ਬਣਦੀਆਂ ਦਿਹਾੜੀਆਂ ਮਾਰਨ ਦੇ ਇਲਜ਼ਾਮ ਲਗਾ ਦਿੱਤੇ। ਪਿੰਡਵਾਸੀ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਹ ਕਈ ਵਾਰ ਆਪਣੀ ਤਨਖਾਹ ਲੈਣ ਲਈ ਸਰਪੰਚ ਦੀਆਂ ਮਿੰਨਤਾਂ ਕਰ ਚੁੱਕਿਆ ਹੈ ਪਰ ਸਰਪੰਚ ਵੱਲੋਂ ਕੋਈ ਵੀ ਹੱਥ ਪੱਲਾ ਨਹੀਂ ਫੜਾਇਆ ਜਾ ਰਿਹਾ ਹੈ। ਇਸ ਬਾਬਤ ਜਦੋਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਉਲਟਾ ਪਿੰਡਵਾਸੀਆਂ ਉੱਪਰ ਹੀ ਸਵਾਲ ਖੜ੍ਹੇ ਕਰਦਾ ਨਜ਼ਰ ਆਇਆ। ਸਰਪੰਚ ਦੇ ਪਤੀ ਨੇ ਕਿਹਾ ਕਿ ਇੰਨ੍ਹਾਂ ਨੂੰ ਪੈਸੇ ਆਉਂਦੇ ਜਾਂਦੇ ਦਾ ਹੀ ਪਤਾ ਨਹੀਂ ਲੱਗਦਾ ਅਤੇ ਪੈਸੇ ਮਾਰਨ ਵਾਲੀ ਅਜਿਹੀ ਕੋਈ ਵੀ ਗੱਲ ਨਹੀਂ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਪਿੰਡਾਂ ਦੇ ਲੋਕ ਖਾਸ ਕਰ ਕੰਢੀ ਖੇਤਰ ਦੇ ਲੋਕ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਆਪਣੇ ਹੱਕਾਂ ਨੂੰ ਲੈ ਕੇ ਵਧੇਰੇ ਜਾਗਰੂਕ ਨਹੀਂ ਹਨ।

ਜੇਕਰ ਵਿਧਾਇਕ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਵਿਧਾਇਕ ਰਾਜ ਕੁਮਾਰ ਵੱਲੋਂ ਇਸ ਪਿੰਡ ਨੂੰ ਵਿਕਾਸ ਕਾਰਜਾਂ ਲਈ ਪੰਜਾਹ ਲੱਖ ਰੁਪਏ ਦੇ ਕਰੀਬ ਗਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ ਜਿੰਨ੍ਹਾਂ ’ਚੋਂ ਮੁੱਖ ਤੌਰ ’ਤੇ ਕਈ ਪਿੰਡਾਂ ਨੂੰ ਆਪਸ ’ਚ ਜੋੜਨ ਵਾਲਾ ਬਿਛੋਹੀ ਦਾ ਪੁਲ ਹੈ ਜਿਸ ਨੂੰ ਕਾਂਗਰਸ ਵੱਲੋਂ ਹੀ ਬਣਾਇਆ ਗਿਆ ਹੈ।

ਪਿਛਲੀਆਂ ਸਰਕਾਰ ਤੋਂ ਨਾਖਸ਼ ਨਜ਼ਰ ਆਏ ਪਿੰਡਵਾਸੀ

ਦੱਸਣਯੋਗ ਹੈ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੱਕ ਹਲਕਿਆਂ ’ਚ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਦੇ ਕੰਮਾਂ ਤੋਂ ਜ਼ਿਆਦਾਤਰ ਲੋਕ ਅਸੰਤੁਸ਼ਟ ਹੀ ਨਜ਼ਰ ਆਏ।

ਪਿੰਡ ਚ ਕਿਹੜੇ ਹੋਏ ਵਿਕਾਸ ਦੇ ਕੰਮ ?

ਜੇਕਰ ਵਿਛੋਹੀ ਪਿੰਡ ਦੀ ਗੱਲ ਕਰੀਏ ਤਾਂ ਪਿੰਡ ’ਚ ਲਗਪਗ ਸਾਰੀਆਂ ਸੜਕਾਂ ਪੰਚਾਇਤ ਵੱਲੋਂ ਪੱਕੇ ਤੌਰ ’ਤੇ ਬਣਾਈਆਂ ਗਈਆਂ ਹਨ ਤੇ ਇੰਟਰਲਾਕ ਵਾਲੀਆਂ ਸੜਕਾਂ ਬਣਾਈਆਂ ਗਈਆਂ ਹਨ ਅਤੇ ਪੀਣ ਵਾਲੇ ਪਾਣੀ ਦੀ ਵੀ ਕੋਈ ਕਿੱਲਤ ਨਹੀਂ ਹੈ। ਇਸਦੇ ਨਾਲ ਹੀ ਪਿੰਡ ’ਚ ਟਿਊਬਵੈੱਲ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਨਾਲ ਲੱਗਦੇ ਪਿੰਡਾਂ ’ਚ ਫਸਲਾਂ ਨੂੰ ਮੁੱਖ ਰੱਖਦਿਆਂ ਹੋਇਆ ਸਿੰਚਾਈ ਲਈ ਵੀ ਵੱਡੇ ਪੱਧਰ ’ਤੇ ਟਿਊਬਵੈੱਲਾਂ ਦੇ ਪ੍ਰਬੰਧ ਕੀਤੇ ਗਏ ਹਨ।

ਕਿੰਨੀ ਹੈ ਪਿੰਡ ਦੇ ਵੋਟਰਾਂ ਦੀ ਗਿਣਤੀ ?

ਪਿੰਡ ਦੀ ਕੁੱਲ ਅਬਾਦੀ ਦੀ ਗੱਲ ਕੀਤੀ ਜਾਵੇ ਤਾਂ ਕਰੀਬ 2000 ਦੇ ਕਰੀਬ ਇੱਥੋਂ ਦੇ ਨਿਵਾਸੀ ਹਨ। ਜੇਕਰ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਵਿੱਚ ਕਰੀਬ 1400 ਵੋਟਰਾਂ ਹਨ ਜਿੰਨ੍ਹਾਂ ਦੇ ਵਿੱਚ 650 ਮਹਿਲਾ ਅਤੇ 750 ਪੁਰਸ਼ ਵੋਟਰ ਹਨ। ਇਸਦੇ ਨਾਲ ਹੀ 150 ਦੇ ਕਰੀਬ ਨਵੀਂਆਂ ਵੋਟਾਂ ਵੀ ਬਣਾਈਆਂ ਗਈਆਂ ਹਨ।

ਵਿਧਾਨ ਸਭਾ ਹਲਕਾ ਚੱਬੇਵਾਲ ਦਾ ਸੂਰਤ ਏ ਹਾਲ
ਵਿਧਾਨ ਸਭਾ ਹਲਕਾ ਚੱਬੇਵਾਲ ਦਾ ਸੂਰਤ ਏ ਹਾਲ

ਕਿੰਨੇ ਹਨ ਹਲਕੇ ਦੇ ਕੁੱਲ ਵੋਟਰ ?

ਹੁਣ ਜੇ ਚੱਬੇਵਾਲ ਹਲਕੇ ਦੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 1,58,711 ਵੋਟਰ ਹਨ ਅਤੇ ਇੰਨ੍ਹਾਂ ਵਿੱਚੋਂ 82,770 ਪੁਰਸ਼ ਵੋਟਰਾਂ ਦੀ ਗਿਣਤੀ ਹੈ। ਇਸਦੇ ਨਾਲ ਹੀ 75,938 ਮਹਿਲਾ ਵੋਟਰਾਂ ਤੋਂ ਇਲਾਵਾ 3 ਹੋਰ ਵੋਟਰ ਵੀ ਹਨ।

ਇਹ ਵੀ ਪੜ੍ਹੋ: Assembly Elections 2022: ਵਿਕਾਸ ਪੱਖੋਂ ਪੱਛੜੇ ਪਿੰਡ ਪੰਜ ਢੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.