ETV Bharat / state

Assembly Elections 2022: ਵਿਕਾਸ ਪੱਖੋਂ ਪੱਛੜੇ ਪਿੰਡ ਪੰਜ ਢੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ

author img

By

Published : Nov 28, 2021, 5:26 PM IST

ਪੰਜ ਢੇਰਾ ਗੋਇੰਦਵਾਲ ਪਿੰਡ, ਜਲੰਧਰ ਦੇ ਫਿਲੌਰ ਹਲਕੇ ਦਾ ਅਖੀਰਲਾ ਪਿੰਡ ਹੈ। ਇਸ ਪਿੰਡ ਤੋਂ ਬਾਅਦ ਅੱਗੇ ਲੁਧਿਆਣੇ ਦੀ ਸਰਹੱਦ ਸ਼ੁਰੂ ਹੁੰਦੀ ਹੈ। ਪਿੰਡ ਵਾਸੀਆਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ, ਜਿਸ ਦੌਰਾਨ ਪਿੰਡ ਵਾਸੀਆਂ ਵੱਲੋਂ ਆਪਣੇ ਪਿੰਡ ਦੀ ਕਈ ਕਮੀਆਂ ਬਾਰੇ ਦੱਸਿਆ ਗਿਆ।

Assembly Elections 2022: ਵਿਕਾਸ ਪੱਖੋਂ ਪੱਛੜੇ ਪੰਜ ਢੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ
Assembly Elections 2022: ਵਿਕਾਸ ਪੱਖੋਂ ਪੱਛੜੇ ਪੰਜ ਢੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ

ਜਲੰਧਰ: ਪੰਜ ਢੇਰਾ ਗੋਇੰਦਵਾਲ (Panj Dhera Goindwal) ਪਿੰਡ, ਜਲੰਧਰ ਦੇ ਕਸਬਾ ਫਿਲੌਰ ਦੇ ਹਲਕੇ ਦਾ ਅਖੀਰਲਾ ਪਿੰਡ ਹੈ। ਇਸ ਪਿੰਡ ਤੋਂ ਬਾਅਦ ਅੱਗੇ ਲੁਧਿਆਣੇ ਦੀ ਸਰਹੱਦ (Border of Ludhiana) ਸ਼ੁਰੂ ਹੁੰਦੀ ਹੈ। ਪਿੰਡ ਵਾਸੀਆਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ, ਜਿਸ ਦੌਰਾਨ ਪਿੰਡ ਵਾਸੀਆਂ ਵੱਲੋਂ ਆਪਣੇ ਪਿੰਡ ਦੀ ਕਈ ਕਮੀਆਂ ਬਾਰੇ ਦੱਸਿਆ ਗਿਆ।

ਹਲਕਾ ਫਿਲੌਰ ਦੇ ਵੋਟਰਾਂ ਦੀ ਗਿਣਤੀ

ਹਲਕਾ ਫਿਲੌਰ ਦੇ ਵੋਟਰਾਂ ਦੀ ਗਿਣਤੀ
ਹਲਕਾ ਫਿਲੌਰ ਦੇ ਵੋਟਰਾਂ ਦੀ ਗਿਣਤੀ

ਜਲੰਧਰ ਦੇ ਹਲਕਾ ਫਿਲੌਰ ਦੇ ਕੁੱਲ ਵੋਟਰਾਂ ਦੀ ਗੱਲ ਕਰੀਏ ਤਾਂ 203383 ਕੁੱਲ ਵੋਟਰ ਹਨ। ਜਿਨ੍ਹਾਂ ਵਿਚ ਪੁਰਸ਼ 105507 ਅਤੇ ਮਹਿਲਾਵਾਂ 97872 ਥਰਡ ਜੈਂਡਰ 4 ਤੇ 5 NRI ਵੋਟਰ ਹਨ।

ਪਿੰਡ ਢੇਰਾ ਗੋਇੰਦਵਾਲ ਦੇ ਹਾਲਾਤ

ਹੋਰ ਪਿੰਡਾਂ ਵਾਂਗ ਪਿੰਡ ਪੰਜ ਢੇਰਾ ਗੋਇੰਦਵਾਲ (Panj Dhera Goindwal) ਵਿੱਚ ਵੀ ਕਾਫੀ ਕਮੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਪਿੰਡ ਵਾਸੀਆਂ ਦਾ ਕਹਿਣਾ ਹੈ ਉਹ ਭਾਵੇਂ ਪਹਿਲਾਂ ਅਕਾਲੀਆਂ ਦੀ ਸਰਕਾਰ ਰਹੀ ਅਤੇ ਹੁਣ ਭਾਵੇਂ ਸਰਕਾਰ ਕਾਂਗਰਸ ਦੀ ਹੈ, ਪਰ ਇਨ੍ਹਾਂ ਦੇ ਪਿੰਡ ਦੇ ਹਾਲਾਤ ਉਵੇਂ ਤਿਵੇਂ ਹੀ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 1993 ਤੋਂ ਬਾਅਦ ਪਿੰਡ ਵਿੱਚ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ ਦੀਆਂ ਸੜਕਾਂ ਨਹੀਂ ਬਣਾਈਆਂ । ਪਿੰਡ ਦੀਆਂ ਗਲੀਆਂ ਕੱਚੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿਕਾਸ ਪੱਖੋਂ ਬਹੁਤ ਹੀ ਪੱਛੜਿਆ ਹੋਇਆ ਹੈ। ਪਿਡ ਵਾਸੀਆਂ ਨੇ ਕਿਹਾ ਕੀ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਪਿਡ ਦੇ ਵਿਕਾਸ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੇਤਾ ਸਿਰਫ ਵੋਟਾਂ ਤੋਂ ਪਹਿਲਾਂ ਪਿੰਡ ਦਾ ਗੇੜਾ ਮਾਰਦੇ ਹਨ, ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਵੋਟਾਂ ਤੋਂ ਬਾਅਦ ਕੋਈ ਨਹੀਂ ਪੁੱਛਦਾ, ਚਾਹੇ ਉਹ ਅਕਾਲੀ ਹੋਣ ਜਾ ਕਾਂਗਰਸੀ।

Assembly Elections 2022: ਵਿਕਾਸ ਪੱਖੋਂ ਪਿੱਛੜੇ ਪੰਜ ਡੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ

ਇਹ ਵੀ ਪੜ੍ਹੋ: Assembly Election 2022: ਕੋਟਸ਼ਮੀਰ ਪਿੰਡ ਦੀ ਸੱਥ 'ਚ ਹੋਈ ਸਿਆਸੀ ਚਰਚਾ

ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਾ ਤਾਂ ਧਰਮਸਾਲਾ ਹੈ ਅਤੇ ਨਾ ਹੀ ਛੱਪੜ ਬਣਿਆ ਹੋਇਆ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਗਲੀਆਂ ਦੀ ਹਾਲਤ ਬਹੁਤ ਖਸਤਾ ਹੈ ਅਤੇ ਸੀਵਰੇਜ ਸਿਸਟਮ ਦੀ ਵੀ ਕੋਈ ਸੁਵਿਧਾ ਨਹੀਂ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਮਸਾਨਘਾਟ ਵੀ ਨਹੀਂ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਸਿੱਖਿਆ ਦੇ ਪੱਧਰ ਤੋਂ ਵੀ ਪਿੱਛੜਿਆ ਹੋਇਆ ਹੈ। ਪਿੰਡ ਵਿੱਚ ਸਿਰਫ ਪ੍ਰਾਇਮਰੀ ਸਕੂਲ ਹੈ।ਬੱਚਿਆ ਨੂੰ ਪੜ੍ਹਨ ਲਈ ਪਿੰਡ ਤੋਂ ਬਾਹਰ ਜਾਣਾ ਪੈਂਦਾ ਹੈ। ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਪਿੰਡ ਦੇ ਕਈ ਬੱਚੇ ਸਿੱਖਿਆ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਬੱਚਿਆ ਦੇ ਖੇਡਣ ਲਈ ਕੋਈ ਗਰਾਉਡ ਵੀ ਨਹੀਂ ਹੈ।

ਪਿੰਡ ਵਾਸੀਆਂ ਦੀਆਂ ਮੰਗਾਂ

ਪਿੰਡ ਵਾਸੀਆਂ ਦਾ ਕਹਿਣਾ ਹਾਂ ਕਿ ਪਿੰਡ ਢੇਰਾ ਗੋਇੰਦਵਾਲ ਜਲੰਧਰ ਦੀ ਸਰਹੱਦ ਉੱਤੇ ਹੋਣ ਕਰਕੇ ਵਿਕਾਸ ਵਿੱਚ ਹਰ ਪੱਖੋਂ ਵਿੱਛੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਵਿਭਿੰਨ ਪੱਖਾਂ ਤੋਂ ਵਿਕਾਸ ਹੋਣਾ ਚਾਹੀਦਾ ਹੈ। ਪਿੰਡ ਵਾਸੀਆਂ ਦੀਆਂ ਮੰਗਾਂ ਹੇਠ ਲਿਖੇ ਅਨੁਸਾਰ ਹਨ-

  • ਪਿੰਡ ਦੀਆਂ ਟੁੱਟੀਆਂ ਗਲੀਆਂ ਨੂੰ ਨਵੇਂ ਸਿਰਿਓ ਬਣਾਇਆ ਜਾਵੇ ਅਤੇ ਸੀਵਰੇਜ ਦੀ ਸੁਵਿਧਾ ਵੀ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਈ ਜਾਵੇ।
  • ਪਿੰਡ ਵਿੱਚ ਸਕੂਲ ਖੋਲ੍ਹਿਆ ਜਾਵੇ ਤਾਂ ਜੋ ਬੱਚਿਆ ਨੇ ਚੰਗੀ ਸਿੱਖਿਆ ਦਿੱਤੀ ਜਾ ਸਕੇ। ਇਸਦੇ ਨਾਲ ਹੀ ਕੁੜੀਆਂ ਲਈ ਪਿੰਡ ਵਿੱਚ ਸਲਾਈ ਸੈਂਟਰ ਵੀ ਖੋਲ੍ਹਿਆ ਜਾਵੇ।
  • ਪਿੰਡ ਵਿੱਚ ਧਰਮਸ਼ਾਲਾ ਅਤੇ ਸਮਸਾਨਘਾਟ ਦਾ ਵੀ ਪ੍ਰਬੰਧ ਕੀਤਾ ਜਾਵੇ।
  • ਪਿੰਡ ਵਿੱਚ ਗਰਾਉਡ ਬਣਾਇਆ ਜਾਵੇ ਤਾਂ ਜੋ ਦਾ ਖੇਡਾ ਵਿੱਚ ਵਿਕਾਸ ਹੋ ਸਕੇ।

ਪਿੰਡ ਵਾਸੀਆਂ ਨੇ ਸਾਧੇ ਸਰਕਾਰ 'ਤੇ ਨਿਸ਼ਾਨੇ

ਪਿੰਡ ਵਾਸੀਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਹਨ, ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸਰਕਾਰ ਦਿਖਾਵਾ ਕਰਨ ਲਈ ਕੁਝ ਕੰਮ ਕਰਵਾ ਦਿੰਦੀ ਹੈ, ਪਰ ਪਿੰਡਾਂ ਦੇ ਵਿੱਚ ਜ਼ਿਆਦਾਤਰ ਵਿਕਾਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕੀ ਉਹ ਕਈ ਵਾਰ ਆਪਣੇ ਪਿੰਡ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਫਿਲੌਰ ਦੇ ਵਿਧਾਇਕ ਦੇ ਕੋਲ ਵੀ ਗਏ ਹਨ। ਪਰ ਹਰ ਵਾਰ ਉਨ੍ਹਾਂ ਨੂੰ ਨਰਾਸ਼ ਹੋਣਾ ਪਿਆ ਹੈ।

ਇਹ ਵੀ ਪੜ੍ਹੋ: Assembly Elections 2022: ਵਿਕਾਸ ਦੀ ਉਡੀਕ 'ਚ ਹੁਸ਼ਿਆਰਪੁਰ ਦਾ ਹਲਕਾ ਸ਼ਾਮ ਚੁਰਾਸੀ ਦਾ ਪਿੰਡ ਅਸਲਪੁਰ

ETV Bharat Logo

Copyright © 2024 Ushodaya Enterprises Pvt. Ltd., All Rights Reserved.