ETV Bharat / state

ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੂੰ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਆਉਣ ਦਾ ਸੱਦਾ

author img

By

Published : Nov 29, 2020, 1:19 PM IST

Invitation to Dr. Manmohan Singh and Rahul Gandhi to visit Punjab on the occasion of 551st Prakash Purab
ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੂੰ 551ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਆਉਣ ਦਾ ਸੱਦਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸੰਪੂਰਨਤਾ ਦਿਵਸ ਨੂੰ ਪੰਜਾਬ ਸਰਕਾਰ ਰਾਜ ਪੱਧਰ ਦੇ ਸਮਾਰੋਹ ਦੇ ਰੂਪ ਵਿੱਚ ਮਨਾ ਰਹੀ ਹੈ।

ਗੁਰਦਾਸਪੁਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸੰਪੂਰਨਤਾ ਦਿਵਸ ਨੂੰ ਪੰਜਾਬ ਸਰਕਾਰ ਰਾਜ ਪੱਧਰ ਦੇ ਸਮਾਰੋਹ ਦੇ ਰੂਪ ਵਿੱਚ ਮਨਾ ਰਹੀ ਹੈ। ਕਰੋਨਾ ਕਾਰਨ ਸਮਾਜਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ 30 ਹਜ਼ਾਰ ਵਰਗ ਫੁੱਟ ਵਿੱਚ ਵੱਡਾ ਪੰਡਾਲ ਬਣਾਇਆ ਗਿਆ ਹੈ।

ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੱਦਾ ਭੇਜਿਆ ਗਿਆ ਹੈ। ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ ਕੈਬਿਨੇਟ ਮੰਤਰੀ, ਵਿਧਾਇਕ ਤੇ ਸੰਤ ਸਮਾਜ ਸ਼ਾਮਲ ਹੋਵੇਗਾ।

ਡੇਰਾ ਬਾਬਾ ਨਾਨਕ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਡਾਲ ਵਿੱਚ ਮੰਚ ਬਣਾਏ ਗਏ ਹਨ। ਇੱਕ ਮੰਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦੂਜਾ ਸੰਤ ਸਮਾਜ ਤੇ ਤੀਜਾ ਮੰਚ ਰਾਜਨੀਤਕ ਲੋਕਾਂ ਦੇ ਲਈ ਹੈ।

1.5 ਏਕੜ ਵਿੱਚ ਦੋ ਜਗ੍ਹਾ ਪਾਰਕਿੰਗ ਸਥਾਨ ਬਣਾਏ ਗਏ ਹਨ। ਮੇਨ ਗੇਟ ਤੋਂ ਸੰਤ ਸਮਾਜ ਅਤੇ ਆਗੂਆਂ ਦੀ ਐਂਟਰੀ ਹੋਵੇਗੀ। ਆਮ ਲੋਕ ਫਤਿਹਗੜ੍ਹ ਚੂੜੀਆਂ-ਰਮਦਾਸ ਰੋਡ ਉੱਤੇ ਬਣੇ ਮਾਰਗ ਰਾਹੀਂ ਆਉਣਗੇ। ਕਸਬੇ ਨੂੰ 500 ਝੰਡੇ ਲਗਾ ਕੇ ਖ਼ੂਬਸੂਰਤ ਬਣਾਇਆ ਗਿਆ ਹੈ। ਪੂਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.