ETV Bharat / state

Heroin Seized In Ferozepur: STF ਫ਼ਿਰੋਜ਼ਪੁਰ ਰੇਂਜ ਨੂੰ ਮਿਲੀ ਸਫ਼ਲਤਾ, ਤਿੰਨ ਨਸ਼ਾ ਤਸਕਰਾਂ ਨੂੰ 3 ਕਿੱਲੋ 500 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ

author img

By ETV Bharat Punjabi Team

Published : Sep 22, 2023, 5:27 PM IST

STF Ferozepur Range arrests three drug smugglers with 3 kg 500 grams of heroin
STF ਫ਼ਿਰੋਜ਼ਪੁਰ ਰੇਂਜ ਨੂੰ ਮਿਲੀ ਸਫ਼ਲਤਾ,ਤਿੰਨ ਨਸ਼ਾ ਤਸਕਰਾਂ ਨੂੰ 3 ਕਿੱਲੋ 500 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ

ਐਸਟੀਐਫ ਫ਼ਿਰੋਜ਼ਪੁਰ ਰੇਂਜ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਸਮੱਗਲਰਾਂ ਨੂੰ ਕਾਬੂ ਕੀਤਾ ਹੈ। 3 ਸਮੱਗਲਰਾਂ ਕੋਲੋਂ 3 ਕਿਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਲਦ ਹੀ ਪੁਲਿਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। (3 kg 500 grams of heroin were seized from 3 smugglers)

STF ਫ਼ਿਰੋਜ਼ਪੁਰ ਰੇਂਜ ਨੂੰ ਮਿਲੀ ਸਫ਼ਲਤਾ,ਤਿੰਨ ਨਸ਼ਾ ਤਸਕਰਾਂ ਨੂੰ 3 ਕਿੱਲੋ 500 ਗ੍ਰਾਮ ਹੈਰੋਇਨ ਸਣੇ ਕੀਤਾ ਕਾਬੂ

ਫਿਰੋਜ਼ਪੁਰ : ਪੰਜਾਬ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਨੂੰ ਠੱਲ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਬੀਤੇ ਦਿਨੀਂ STF ਫ਼ਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਐਸਟੀਐਫ ਫ਼ਿਰੋਜ਼ਪੁਰ ਰੇਂਜ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 3 ਕਿੱਲੋ 500 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਡਿਵਾਈਸ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਮਾਮਲੇ ਸਬੰਧੀ ਐਸਟੀਐਫ ਆਈ.ਜੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ। ਏ.ਆਈ.ਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਨੇਕ ਸਿੰਘ ਨੇ ਨਸ਼ਾ ਤਸਕਰ ਹਰਮੇਸ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੇਘਾ ਰਾਏ ਉਤਾੜ ਅਤੇ ਮੁਖਤਿਆਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਚੱਕ ਪੰਜੇਵਾਲ ਨੂੰ ਹੁੰਡਈ ਔਰਾ 'ਤੇ ਕਾਬੂ ਕੀਤਾ। ਇਨ੍ਹਾਂ ਕੋਲੋਂ ਕਾਰ ਨੰਬਰ ਪੀ.ਬੀ.01ਡੀ/3644 ਵੀ ਬਰਾਮਦ ਕੀਤੀ ਹੈ।

ਜੀਜੇ ਤੋਂ ਹੈਰੋਇਨ ਲੈਕੇ ਅੱਗੇ ਵੇਚਦਾ ਸੀ ਮੁਲਜ਼ਮ : ਇਨ੍ਹਾਂ ਮੁਲਜ਼ਮਾਂ ਖਿਲਾਫ ਐਸ.ਟੀ.ਐਫ ਫੇਜ਼ 1 ਥਾਣਾ ਮੋਹਾਲੀ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ, ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਨਸ਼ਾ ਤਸਕਰ ਹਰਮੇਸ਼ ਸਿੰਘ ਨੇ ਪੁਲਿਸ ਕੋਲ ਮੰਨਿਆ ਕਿ ਉਹ ਇਹ ਹੈਰੋਇਨ ਆਪਣੇ ਜੀਜਾ ਸੁਖਵਿੰਦਰ ਸਿੰਘ ਉਰਫ਼ ਜਗਦੀਸ਼ ਸਿੰਘ ਦੀਸ਼ਾ, ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੇਵਾਲਾ ਹਿਠਾੜ ਪਾਸੋਂ ਲੈ ਕੇ ਆਇਆ ਸੀ। ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਨਾਮਜ਼ਦ ਸੁਖਵਿੰਦਰ ਸਿੰਘ ਉਰਫ਼ ਜਗਦੀਸ਼ ਉਰਫ਼ ਦੀਸ਼ਾ ਨੂੰ ਸਪੈਸ਼ਲ ਟਾਸਕ ਫੋਰਸ ਫ਼ਿਰੋਜ਼ਪੁਰ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਿਸ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਉਸ ਨੇ ਖੇਤਾਂ ਵਿੱਚ 2 ਕਿੱਲੋ ਹੋਰ ਹੈਰੋਇਨ ਦੱਬੀ ਹੋਈ ਸੀ।

ਏਆਈਜੀ ਨੇ ਦੱਸਿਆ ਕਿ ਡੀਐਸਪੀ ਰਾਜਬੀਰ ਸਿੰਘ ਦੀ ਹਾਜ਼ਰੀ ਵਿੱਚ ਸਪੈਸ਼ਲ ਟਾਸਕ ਫੋਰਸ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਗੁਰਨੇਕ ਸਿੰਘ ਨੇ ਨਾਮੀ ਵਿਅਕਤੀ ਦੇ ਇਸ਼ਾਰੇ 'ਤੇ ਉਸ ਦੇ ਖੇਤਾਂ ਵਿੱਚੋਂ 2 ਕਿੱਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਗਿਆ ਹੈ।

ਪਾਕਿਸਤਾਨ ਤੋਂ ਆਉਂਦੀ ਹੈ ਹੈਰੋਇਨ : ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਹੈਰੋਇਨ ਮੁਲਜ਼ਮਾਂ ਨੂੰ ਪਾਕਿਸਤਾਨ ਤੋਂ ਮਿਲੀ ਹੈ। ਜੋ ਨਸ਼ਾ ਸਰਹਦਾਂ ਰਾਹੀਂ ਪੰਜਾਬ ਵਿੱਚ ਹੈ ਉਹਨਾਂ ਹੀ ਤਸਕਰਾਂ ਨੇ ਇਹ ਹੈਰੋਇਨ ਮੁਲਜ਼ਮਾਂ ਨੂੰ ਦਿੱਤੀ ਤਾਂ ਜੋ ਅੱਗੇ ਤੋਂ ਅੱਗੇ ਸਪਲਾਈ ਕਰ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.