ETV Bharat / science-and-technology

Vivo T2 Pro 5G ਸਮਾਰਟਫੋਨ ਅੱਜ ਹੋਵੇਗਾ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ

author img

By ETV Bharat Punjabi Team

Published : Sep 22, 2023, 9:29 AM IST

Vivo T2 Pro 5G will be launched today: Vivo ਅੱਜ 12 ਵਜੇ ਭਾਰਤ 'ਚ Vivo T2 Pro 5G ਸਮਾਰਟਫੋਨ ਲਾਂਚ ਕਰੇਗਾ। ਇਸ ਸਮਾਰਟਫੋਨ ਨੂੰ ਕੰਪਨੀ 2 ਸਟੋਰੇਜ ਆਪਸ਼ਨਾਂ 'ਚ ਲਾਂਚ ਕਰੇਗੀ।

Vivo T2 Pro 5G will be launched today
Vivo T2 Pro 5G

ਹੈਦਰਾਬਾਦ: ਚੀਨੀ ਕੰਪਨੀ Vivo ਭਾਰਤ 'ਚ ਅੱਜ Vivo T2 Pro 5G ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾ ਕੰਪਨੀ Vivo T2X 5G, T2 5G, T1X ਆਦਿ ਸਮਾਰਟਫੋਨ ਇਸ ਸੀਰੀਜ਼ ਦੇ ਤਹਿਤ ਲਾਂਚ ਕਰ ਚੁੱਕੀ ਹੈ।

Vivo T2 Pro 5G ਸਮਾਰਟਫੋਨ ਦੀ ਕੀਮਤ: Vivo T2 Pro 5G ਸਮਾਰਟਫੋਨ ਦੀ ਕੀਮਤ ਦੀ ਗੱਲ ਕੀਤੀ ਜਾਵੇ, ਤਾਂ ਕੰਪਨੀ 8/128GB ਅਤੇ 8/256GB ਲਾਂਚ ਕਰ ਸਕਦੀ ਹੈ। ਲੀਕਸ ਅਨੁਸਾਰ, ਇਸ ਸਮਾਰਟਫੋਨ ਦੀ ਕੀਮਤ 24,999 ਰੁਪਏ ਹੋ ਸਕਦੀ ਹੈ।

Vivo T2 Pro 5G ਸਮਾਰਟਫੋਨ ਦੇ ਫੀਚਰਸ: Vivo T2 Pro 5G ਸਮਾਰਟਫੋਨ 'ਚ 6.78 ਇੰਚ ਦੀ AMOLED ਡਿਸਪਲੇ 120Hz ਦੇ ਰਿਫ੍ਰੈਸ਼ ਦਰ ਦੇ ਨਾਲ ਅਤੇ 1300nits ਦੀ ਬ੍ਰਾਈਟਨੈਸ ਮਿਲੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਕੈਮਰਾ ਸੈਟਅੱਪ ਮਿਲੇਗਾ। ਇਸ 'ਚ 64MP ਦਾ ਕੈਮਰਾ OIS aura ਲਾਈਟ ਦੇ ਨਾਲ ਮਿਲੇਗਾ। ਇਸ ਤੋਂ ਇਲਾਵਾ ਇੱਕ 2MP ਦਾ ਕੈਮਰਾ ਮਿਲੇਗਾ। ਫੋਨ 'ਚ ਕੰਪਨੀ MediaTek Dimensity 7200 SOC ਦੇਵੇਗੀ। ਫਰੰਟ 'ਚ 16MP ਦਾ ਕੈਮਰਾ ਮਿਲ ਸਕਦਾ ਹੈ। ਇਸਦੇ ਨਾਲ ਹੀ ਪਾਵਰ ਲਈ ਫੋਨ 'ਚ 4600mAh ਦੀ ਬੈਟਰੀ ਦਿੱਤੀ ਗਈ ਹੈ, ਜੋ 66 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Vivo T2 Pro 5G ਸਮਾਰਟਫੋਨ 7.4mm ਪਤਲਾ ਹੋਵੇਗਾ।

Motorola Edge 40 Neo ਸਮਾਰਟਫੋਨ ਹੋ ਚੁੱਕਾ ਲਾਂਚ: Motorola ਨੇ ਕੱਲ 12 ਵਜੇ ਭਾਰਤ 'ਚ Motorola Edge 40 Neo ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਮੋਬਾਈਲ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। Motorola Edge 40 Neo ਦੀ ਕੀਮਤ 24,999 ਰੁਪਏ ਹੈ। ਫੀਚਰਸ ਦੀ ਗੱਲ ਕਰੀਏ, ਤਾਂ Motorola Edge 40 Neo 'ਚ 12GB ਰੈਮ ਅਤੇ 256GB ਸਟੋਰੇਜ ਮਿਲਦੀ ਹੈ। ਇਸ ਫੋਨ 'ਚ 6.55 ਇੰਚ ਦੀ FHD+pOLED HDR10+ 10bit ਡਿਸਪਲੇ 144Hz ਦੇ ਰਿਫ੍ਰੈਸ਼ ਦਰ ਦੇ ਨਾਲ ਮਿਲ ਸਕਦੀ। Motorola Edge 40 Neo 'ਚ 5000mAh ਦੀ ਬੈਟਰੀ, ਜੋ 68 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ 'ਚ MediaTek Dimensity 7030 ਚਿਪਸੈੱਟ ਮਿਲਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ ਦੋਹਰਾ ਕੈਮਰਾ ਸੈਟਅੱਪ ਮਿਲਦਾ ਹੈ। ਜਿਸ 'ਚ 50MP ਦਾ OIS ਕੈਮਰਾ ਅਤੇ 12MP ਦਾ ਅਲਟ੍ਰਾਵਾਈਡ ਕੈਮਰਾ ਦਿੱਤਾ ਗਿਆ ਹੈ। ਫਰੰਟ 'ਚ ਤੁਹਾਨੂੰ 32MP ਦਾ ਕੈਮਰਾ ਮਿਲੇਗਾ। Motorola Edge 40 Neo ਸਮਾਰਟਫੋਨ 3 ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.