ETV Bharat / science-and-technology

IPhone 15 ਸੀਰੀਜ਼ 'ਤੇ ਮਿਲੇਗਾ ਭਾਰੀ ਡਿਸਕਾਊਂਟ, ਜਾਣੋ ਹੁਣ ਕਿਹੜੀ ਕੀਮਤ 'ਤੇ ਖਰੀਦ ਸਕੋਗੇ

author img

By ETV Bharat Punjabi Team

Published : Sep 20, 2023, 2:59 PM IST

IPhone 15 Series: ਐਪਲ ਦੀ ਆਈਫੋਨ 15 ਸੀਰੀਜ਼ ਲਾਂਚ ਹੋ ਚੁੱਕੀ ਹੈ ਅਤੇ ਇਸਦੀ ਭਾਰਤੀ ਬਾਜ਼ਾਰ 'ਚ ਪ੍ਰੀ-ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਨਵੇਂ ਮਾਡਲਸ 'ਤੇ ਗ੍ਰਾਹਕਾਂ ਨੂੰ ਬੈਂਕ ਆਫ਼ਰਸ ਦਾ ਫਾਇਦਾ ਵੀ ਮਿਲੇਗਾ।

IPhone 15 Series
IPhone 15 Series

ਹੈਦਰਾਬਾਦ: ਐਪਲ ਨੇ ਪਿਛਲੇ ਹਫ਼ਤੇ ਆਈਫੋਨ 15 ਸੀਰੀਜ਼ ਲਾਂਚ ਕੀਤੀ ਹੈ ਅਤੇ ਭਾਰਤ 'ਚ ਇਸਦੇ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ। ਨਵੀਂ ਸੀਰੀਜ਼ 'ਚ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਸ਼ਾਮਲ ਹੈ। ਪ੍ਰੀ-ਬੁਕਿੰਗ ਕਰਨ ਵਾਲੇ ਗ੍ਰਾਹਕਾਂ ਨੂੰ 22 ਸਤੰਬਰ ਦੇ ਦਿਨ ਇਸਦੀ ਡਿਲੀਵਰੀ ਮਿਲਣ ਲੱਗੇਗੀ। ਇਸਦੇ ਨਾਲ ਹੀ ਆਈਫੋਨ 15 ਸੀਰੀਜ਼ 'ਤੇ ਭਾਰੀ ਡਿਸਕਾਊਂਟ ਵੀ ਮਿਲੇਗਾ। ਜੇਕਰ ਤੁਸੀਂ ਆਈਫੋਨ 15 ਸੀਰੀਜ਼ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ 6000 ਰੁਪਏ ਤੱਕ ਦੇ ਡਿਸਕਾਊਂਟ ਨਾਲ ਇਸ ਸਮਾਰਟਫੋਨ ਨੂੰ ਖਰੀਦ ਸਕਦੇ ਹੋ।

IPhone 15 Series 'ਤੇ ਮਿਲੇਗਾ ਡਿਸਕਾਊਂਟ: ਐਪਲ ਇੰਡੀਆ ਨੇ ਦੱਸਿਆ ਕਿ ਜੇਕਰ ਯੂਜ਼ਰਸ ਅਧਿਕਾਰਿਤ ਵੈੱਬਸਾਈਟ ਦੇ ਰਾਹੀ ਆਈਫੋਨ 15 ਮਾਡਲਸ ਆਰਡਰ ਕਰਦੇ ਹਨ, ਤਾਂ HDFC ਬੈਂਕ ਕਾਰਡ ਰਾਹੀ ਭੁਗਤਾਨ ਕਰਨ 'ਤੇ 6000 ਰੁਪਏ ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਅਜਿਹਾ ਹੀ ਡਿਸਕਾਊਂਟ ਐਪਲ ਦੇ ਅਧਿਕਾਰਿਤ ਸਟੋਰ 'ਚ ਜਾ ਕੇ ਆਈਫੋਨ ਖਰੀਦਣ ਵਾਲੇ ਗ੍ਰਾਹਕਾਂ ਨੂੰ ਵੀ ਦਿੱਤਾ ਜਾਵੇਗਾ। ਨਵੇਂ ਫੋਨ ਨੂੰ No-Cost EMI 'ਤੇ ਵੀ ਡਿਸਕਾਊਂਟ ਦੇ ਨਾਲ ਖਰੀਦਿਆ ਜਾ ਸਕਦਾ ਹੈ।

ਡਿਸਕਾਊਂਟ ਤੋਂ ਬਾਅਦ ਆਈਫੋਨ 15 ਸੀਰੀਜ਼ ਦੀ ਕੀਮਤ: ਆਈਫੋਨ 15 ਸੀਰੀਜ਼ ਨੂੰ ਹੁਣ 79,900 ਰੁਪਏ ਦੀ ਜਗ੍ਹਾਂ 74,900 ਰੁਪਏ ਦੀ ਕੀਮਤ 'ਤੇ ਖਰੀਦਿਆਂ ਜਾ ਸਕਦਾ ਹੈ। ਇਸ ਤਰ੍ਹਾਂ ਗ੍ਰਾਹਕ ਆਈਫੋਨ 15 ਪਲੱਸ ਨੂੰ 89,900 ਦੀ ਜਗ੍ਹਾਂ 84,900 ਰੁਪਏ 'ਚ ਖਰੀਦ ਸਕਦੇ ਹਨ। ਪ੍ਰੋ ਮਾਡਲਸ ਦੀ ਗੱਲ ਕਰੀਏ, ਤਾਂ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਨੂੰ ਡਿਸਕਾਊਂਟ ਤੋਂ ਬਾਅਦ 128,900 ਰੁਪਏ ਅਤੇ 153,900 ਰੁਪਏ ਦੀ ਕੀਮਤ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪੁਰਾਣੇ ਆਈਫੋਨ ਮਾਡਲਸ 'ਤੇ ਵੀ ਛੋਟ ਮਿਲ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.