ETV Bharat / state

Bahujan Samaj Party Punjab President: ਦਿੱਲੀ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ, ਬਸਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ

author img

By ETV Bharat Punjabi Team

Published : Sep 27, 2023, 10:00 PM IST

ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ (Bahujan Samaj Party Punjab President) ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ 92 ਵਿਧਾਇਕ ਦਿੱਲੀ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਹਨ।

Bahujan Samaj Party Punjab President Jasvir Singh Garhi
Bahujan Samaj Party Punjab President : ਦਿੱਲੀ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ, ਬਸਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ

ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸੰਬੋਧਨ ਕਰਦੇ ਹੋਏ।

ਫ਼ਤਹਿਗੜ੍ਹ ਸਾਹਿਬ : ਆਜ਼ਾਦੀ ਤੋਂ ਲੈਕੇ 50 ਸਾਲ ਤੱਕ ਜਿਨ੍ਹਾਂ ਕਰਜ਼ਾ ਪੰਜਾਬ ਤੇ ਨਹੀਂ ਚੜਿਆ ਸੀ, ਓਨਾਂ ਆਮ ਆਦਮੀ ਪਾਰਟੀ ਨੇ 50 ਹਜ਼ਾਰ ਕਰੋੜ ਕਰਜ਼ਾ ਸਿਰਫ਼ 18 ਮਹੀਨਿਆਂ ਵਿੱਚ ਹੀ ਚੜ੍ਹਾ ਕੇ ਪੰਜਾਬ (Bahujan Samaj Party Punjab President) ਨੂੰ ਕਰਜ਼ਾਈ ਬਣਾ ਦਿੱਤਾ ਹੈ। ਇਹ ਕਹਿਣਾ ਸੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ। ਉਹ ਅੱਜ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ।

ਹੁਸ਼ਿਆਰਪੁਰ 'ਚ ਵੱਡਾ ਆਯੋਜਨ : ਉਨ੍ਹਾਂ ਦੱਸਿਆ ਕਿ ਬਸਪਾ ਪਾਰਟੀ ਨੂੰ ਪੰਜਾਬ ਅੰਦਰ ਮਜਬੂਤ ਕਰਨ ਵੱਡਾ ਸੰਗਠਨ ਬਣਾ ਰਹੇ ਹਾਂ ਅਤੇ ਆਉਣ ਵਾਲੀ 9 ਅਕਤੂਬਰ ਨੂੰ ਕਾਂਸ਼ੀ ਰਾਮ ਦੀ ਬਰਸੀ ਮੌਕੇ 'ਸੰਵਿਧਾਨ ਬਚਾਓ ਮਹਾਂ ਪੰਚਾਇਤ' ਆਯੋਜਨ ਹੁਸ਼ਿਆਰਪੁਰ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2022 ਤੋਂ ਬਾਅਦ ਪੰਜਾਬ ਦੇ 3 ਕਰੋੜ ਲੋਕ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਆਪਣੇ ਆਪ (Save the Maha Panchayat Constitution) ਨੂੰ ਲੁੱਟਿਆ ਅਤੇ ਠੱਗਿਆ ਮਹਿਸੂਸ ਕਰ ਰਹੇ ਹਨ। ਬਸਪਾ ਪੰਜਾਬ ਦੇ ਪਿੰਡਾਂ ਵਿੱਚ ਪਾਰਟੀ ਨੂੰ ਮਜਬੂਤ ਕਰਨ ਅਤੇ ਆਉਂਦੀਆਂ ਚੋਣਾਂ ਦੀ ਤਿਆਰੀਆਂ ਲਈ ਜੁਟ ਗਈ ਹੈ ਜਿਸ ਲਈ ਨਵੇਂ ਯੂਨਿਟ ਬਣਾਏ ਜਾ ਰਹੇ ਹਨ।

ਰਾਘਵ ਚੱਢਾ ਦੇ ਵਿਆਹ 'ਤੇ ਟਿੱਪਣੀ : ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਫਿਲਹਾਲ ਬਸਪ ਅਕਾਲੀ ਦਲ ਗਠਜੋੜ ਨਾਲ ਲੜੇਗੀ। ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਦਾ ਕਤਲ ਕੀਤਾ ਜਾ ਰਿਹਾ ਹੈ। ਅੱਜ ਜੇਕਰ ਪੰਜਾਬ ਲਈ ਕੋਈ ਲੜਾਈ ਲੜ ਰਿਹਾ ਤਾਂ ਉਹ ਸਿਰਫ ਬਹੁਜਨ ਸਮਾਜ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦੀ ਸਰਕਾਰ ਅਤੇ 92 ਵਿਧਾਇਕ (Government and 92 MLAs) ਦਿੱਲੀ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੀਨਿਅਰ ਆਗੂ ਰਾਘਵ ਚੱਡਾ ਦੇ ਵਿਆਹ ਸਬੰਧੀ ਕਿਹਾ ਕਿ (Aam Aadmi Party senior leader Raghav Chadha) ਰਾਜਸਥਾਨ ਦੇ ਮਰੂਥਲਾਂ ਵਿੱਚ ਕਿਸ਼ਤੀਆਂ ਤੇ ਬਾਰਾਤ ਲੈ ਜੇ 7 ਸਟਾਰ ਹੋਟਲਾਂ ਦਾ ਖ਼ਰਚਾ ਕੀਤਾ ਹੈ ਜੋਕਿ ਬਹੁਤ ਵੱਡੀ ਲੁੱਟ ਪੰਜਾਬੀਆਂ ਦੀ ਹੋਈ ਹੈ। ਇਸ ਮੌਕੇ ਉਨ੍ਹਾਂ ਆਪ ਵਿਧਾਇਕਾਂ ਉੱਤੇ ਭ੍ਰਿਸ਼ਟਾਚਾਰ ਕਾਰਨ ਦੇ ਇਲਜ਼ਾਮ ਵੀ ਲਗਾਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.