ETV Bharat / state

Behbalkalan Goli Kand : ਮਰਨ ਵਰਤ 'ਤੇ ਬੈਠਣਗੇ ਬਹਿਬਲ ਕਲਾਂ ਗੋਲੀਕਾਂਡ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ, ਪੜ੍ਹੋ ਕਿਉਂ ਲਿਆ ਇਹ ਫੈਸਲਾ

author img

By ETV Bharat Punjabi Team

Published : Sep 28, 2023, 8:18 PM IST

Sukhraj Singh, the leader of Behbal Kalan shooting incident, will sit on a death fast
Behbalkalan Goli Kand : ਮਰਨ ਵਰਤ 'ਤੇ ਬੈਠਣਗੇ ਬਹਿਬਲ ਕਲਾਂ ਗੋਲੀਕਾਂਡ ਇਨਸਾਫ਼ ਮੋਰਚੇ ਦੇ ਆਗੂ ਸੁਖਰਾਜ ਸਿੰਘ, ਪੜ੍ਹੋ ਇਸ ਲਈ ਲਿਆ ਫੈਸਲਾ

12 ਅਕਤੂਬਰ ਤੋਂ ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ (Behbalkalan Goli Kand) ਬੈਠਣਗੇ ਮਰਨ ਵਰਤ ਉੱਤੇ ਬੈਠਣਗੇ। ਸੁਖਰਾਜ ਨੇ ਕਿਹਾ ਕਿ ਗੋਲੀਕਾਂਡ ਦਾ ਇਨਸਾਫ ਨਾ ਮਿਲਣ ਕਾਰਨ ਫੈਸਲਾ ਲੈਣਾ ਪਿਆ ਹੈ।

ਇਨਸਾਫ ਮੋਰਚਾ ਦੇ ਆਗੂ ਸੁਖਰਾਜ ਸਿੰਘ ਜਾਣਕਾਰੀ ਦਿੰਦੇ ਹੋਏ।

ਫਰੀਦਕੋਟ : ਬੀਤੇ ਕੱਲ੍ਹ ਬਹਿਬਲ ਕਲਾਂ ਬੇਅਦਬੀ ਇਨਸਾਫ ਮੋਰਚੇ ਵਿੱਚ ਬੈਠੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਸੁਖਰਾਜ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਜਨਤਕ ਕਰਕੇ 12 ਅਕਤੂਬਰ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਇਸ ਸਬੰਧੀ ਜਦੋਂ (Behbalkalan Goli Kand) ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਨੂੰ ਮਜਬੂਰ ਹੋਕੇ ਲੈਣਾ ਪਿਆ ਹੈ ਕਿਓਂਕਿ ਫਰਵਰੀ ਮਹੀਨੇ ਚ ਰੱਖੇ ਗਏ ਸ਼ੁਕਰਾਨਾ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਭਰੋਸਾ ਦਿੱਤਾ ਸੀ ਕਿ ਇੱਕ ਮਹੀਨੇ ਵਿੱਚ ਉਨ੍ਹਾਂ ਨੂੰ ਬਹਿਬਲ ਗੋਲੀਕਾਂਡ ਦਾ ਇਨਸਾਫ ਮਿਲ ਜਾਏਗਾ।

ਸਿਰਫ ਜਾਂਚ ਦਾ ਭਰੋਸਾ : ਉਨ੍ਹਾਂ ਦੱਸਿਆ ਕਿ ਮੰਤਰੀਆਂ ਨੇ ਇਹ ਵੀ ਕਿਹਾ ਸੀ ਕਿ ਚਲਾਨ ਪੇਸ਼ ਕਰ ਦਿੱਤਾ ਜਾਵੇਗਾ ਪਰ ਹੁਣ ਅਕਤੂਬਰ ਦਾ ਮਹੀਨਾ ਆ ਗਿਆ ਹੈ। 7 ਮਹੀਨੇ ਬੀਤਣ ਦੇ ਬਾਅਦ ਵੀ ਉਨ੍ਹਾਂ ਨੂੰ ਬਹਿਬਲ ਗੋਲੀਕਾਂਡ ਦਾ ਇਨਸਾਫ ਨਹੀਂ ਮਿਲਿਆ ਹੈ ਅਤੇ ਨਾ ਹੀ ਕੋਈ (Challan will be presented) ਚਲਾਨ ਪੇਸ਼ ਕੀਤਾ ਗਿਆ। ਸਿਰਫ ਤੇ ਸਿਰਫ ਜਾਂਚ ਚਲ ਰਹੀ ਕਹਿ ਕੇ ਟਾਈਮ ਟਪਾਇਆ ਜਾ ਰਿਹਾ ਹੈ। ਇਸ ਲਈ ਸਾਨੂੰ ਇਹ ਫੈਸਲਾ ਲੈਣਾ ਪਿਆ ਹੁਣ ਤੱਕ ਧਾਰਮਿਕ ਆਗੂ 1 ਜੂਨ 14 ਅਕਤੂਬਰ ਦੇ ਦਿਨਾਂ ਨੂੰ ਲੈ ਕੇ ਅਤੇ ਰਾਜਨੀਤਕ ਲੋਕ ਐੱਮ ਪੀ ਐਮ ਐਲ ਏ ਦੀਆਂ ਚੋਣਾਂ ਦੁਰਾਨ ਸਰਫ ਰਾਜਨੀਤੀ ਕਰਦੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਉਨਾਂ ਵੱਲੋਂ 12 ਅਕਤੂਬਰ ਦਿਨ ਇਸ ਲਈ ਚੁਣਿਆ ਹੈ। ਉਸ ਦਿਨ ਬੇਅਦਬੀ ਹੋਈ ਸੀ ਤੇ ਇਨਸਾਫ ਲੈਣ ਲਈ ਸਰਕਾਰਾਂ ਨਾਲ ਲੜਨ ਦੀ ਲੋੜ ਪਈ ਸੀ। ਉਹ ਜਦੋਂ ਤੱਕ ਚਲਾਨ ਪੇਸ਼ ਨਹੀਂ ਹੁੰਦਾ ਆਪਣਾ ਫੈਸਲਾ ਵਾਪਿਸ ਨਹੀਂ ਲੈਣਗੇ। ਜਿਕਰਯੋਗ ਹੈ ਕਿ ਸੁਖਰਾਜ ਨੇ ਜੋ ਪੋਸਟ ਪਾਈ ਹੈ ਉਸ ਵਿੱਚ ਲਿਖਿਆ ਹੈ ਕਿ ਬਹੁਤ ਅਫਸੋਸ ਤੇ ਦੁਖੀ ਮਨ ਨਾਲ ਲਿੱਖ ਰਿਹਾ ਹਾਂ ਕਿ ਪਿੱਛਲੇ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (Profanity of Guru Granth Sahib Ji) ਤੇ ਸਰਕਾਰਾਂ ਨੇ ਰਾਜਨੀਤੀ ਕੀਤੀ ਹੈ ਉੱਥੇ ਅਸੀਂ ਧਾਰਮਿਕ ਲੋਕਾਂ ਨੇ ਵੀ ਘੱਟ ਨਹੀਂ ਕੀਤੀ। ਮੁੱਦਾ ਜਿਉ ਦਾ ਤਿਓ ਰੱਖਣ ਦੇ ਸਰਕਾਰਾਂ ਦੇ ਨਾਲ ਹੱਥ ਮਿਲਾਇਆ ਜਿਸ ਨੂੰ ਭਲੀ ਭਾਂਤ ਸੰਗਤ ਜਾਣਦੀ ਹੈ ਪਰ ਕੋਈ ਬੋਲਦਾ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.