ETV Bharat / state

phone recovered from Moosewala killer: ਸਿੱਧੂ ਮੂਸੇਵਾਲਾ ਦੇ ਕਾਤਲ ਜੇਲ੍ਹ 'ਚੋਂ ਹੀ ਚਲਾ ਰਹੇ ਨੈੱਟਵਰਕ ਮੋਬਾਈਲ ਫੋਨ ਨੇ ਖੋਲ੍ਹੀ ਪੋਲ

author img

By

Published : Feb 6, 2023, 8:38 PM IST

Sidhu Moosewala's killer mobile phone recovered from sharp shooter Monu Dagar In faridkot jail
phone recovered from Moosewala's killer : ਸਿੱਧੂ ਮੂਸੇਵਾਲਾ ਦੇ ਕਾਤਲ ਜੇਲ੍ਹ 'ਚੋਂ ਹੀ ਚਲਾ ਰਹੇ ਨੈੱਟਵਰਕ ਮੋਬਾਈਲ ਫੋਨ ਨੇ ਖੋਲ੍ਹੀ ਪੋਲ

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਮੋਨੂੰ ਡਾਗਰ ਕੋਲੋਂ ਜੇਲ੍ਹ ਵਿੱਚ ਮੋਬਾਈਲ ਬਰਾਮਦ ਹੋਇਆ |ਬੀਤੇ ਦਿਨ ਜੇਲ ਅੰਦਰ ਤਲਾਸ਼ੀ ਦੌਰਾਨ 4 ਹਵਾਲਾਤੀਆਂ ਅਤੇ 2 ਕੈਦੀਆਂ ਤੋਂ ਫੋਨ ਬਰਾਮਦ ਕਰਨ ਦੇ ਨਾਲ-ਨਾਲ ਵੱਖ-ਵੱਖ ਥਾਵਾਂ 'ਤੇ ਛੁਪਾ ਕੇ ਰੱਖੇ ਗਏ ਫੋਨ ਵੀ ਬਰਾਮਦ ਕੀਤੇ ਗਏ ਸਨ।

Sidhu Moosewala's killer mobile phone recovered from sharp shooter Monu Dagar In faridkot jail

ਫਰੀਦਕੋਟ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ਾਂ ਵਿਚ ਜੇਲ੍ਹ 'ਚ ਬੰਦ ਮੋਨੂੰ ਡਾਗਰ ਤੋਂ ਸਮਾਰਟ ਫੋਨ ਬਰਾਮਦ ਹੋਇਆ ਹੈ। ਜੋ ਕਿ ਜੇਲ੍ਹ ਦੇ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਸੀ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਫਰੀਦਕੋਟ ਜੇਲ੍ਹਚੋਂ ਤਲਾਸ਼ੀ ਦੌਰਾਨ ਮੋਬਾਈਲ ਬਰਾਮਦ ਹੋਇਆ। ਇਸ ਮਗਰੋਂ ਜੇਲ੍ਹ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਗਈ ਹੈ।

ਮੁਲਜ਼ਮਾਂ ਕੋਲੋਂ ਮੋਬਾਈਲ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ: ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਸ਼ਾਰਪ ਸ਼ੂਟਰ ਮੋਨੂੰ ਡਾਗਰ ਕੋਲੋਂ ਫਰੀਦਕੋਟ ਜੇਲ੍ਹ ਤੋਂ ਮੋਬਾਈਲ ਮਿਲਿਆ ਹੈ। ਉਂਝ ਬੇਸ਼ੱਕ ਇਸ ਮਾਮਲੇ ਉੱਪਰ ਪੜਦਾ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਮੁਲਜ਼ਮਾਂ ਕੋਲੋਂ ਮੋਬਾਈਲ ਮਿਲਣਾ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਹੈ। ਜੇਲ੍ਹ ਵਿੱਚ ਇਸ ਬਦਨਾਮ ਗੈਂਗਸਟਰ ਤੱਕ ਮੋਬਾਈਲ ਕਿਵੇਂ ਪਹੁੰਚਿਆ, ਇਹ ਵੱਡਾ ਸਵਾਲ ਹੈ ਪਰ ਜੇਲ੍ਹ ਮਹਿਕਮਾ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: Punjab Investor Summit: ਪੰਜਾਬ ਨਿਵੇਸ਼ ਸਮਿਟ 2023 ਸੈਸ਼ਨ ਦੌਰਾਨ ਮੁੱਖ ਮੰਤਰੀ ਮਾਨ ਦੀ ਨਿਵੇਸ਼ਕਾਂ ਨਾਲ ਬੈਠਕ

ਮੋਬਾਈਲ ਪਹੁੰਚਾਉਣ 'ਚ ਕਿਹੜੇ: ਹਾਸਲ ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਕੁੱਲ 14 ਮੋਬਾਈਲ ਮਿਲੇ ਹਨ। ਜਿਨ੍ਹਾਂ ਕੋਲੋਂ ਮੋਬਾਈਲ ਬਰਾਮਦ ਹੋਏ ਹਨ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਬੇਸ਼ੱਕ ਮੁਲਜ਼ਮਾਂ ਤੋਂ ਮੋਬਾਈਲ ਮਿਲਣਾ ਆਮ ਗੱਲ ਪਰ ਮੂਸੇਵਾਲਾ ਕਤਲ ਕੇਸ 'ਚ ਫੜੇ ਗਏ ਗੈਂਗਸਟਰ ਨੂੰ ਮੋਬਾਈਲ ਪਹੁੰਚਾਉਣ 'ਚ ਕਿਹੜੇ ਅਧਿਕਾਰੀਆਂ ਜਾਂ ਕਰਮਚਾਰੀਆਂ ਦਾ ਹੱਥ ਹੈ, ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ।

ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਬਠਿੰਡਾ, ਪਟਿਆਲਾ, ਨਾਭਾ ਆਦਿ ਜੇਲ੍ਹਾਂ ਵਿੱਚ ਸ਼ਰੇਆਮ ਮੋਬਾਈਲਾਂ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਬਠਿੰਡਾ, ਪਟਿਆਲਾ, ਨਾਭਾ ਆਦਿ ਜੇਲ੍ਹਾਂ ਵਿੱਚ ਸ਼ਰੇਆਮ ਮੋਬਾਈਲਾਂ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਲ੍ਹ 'ਚੋਂ ਦਿਨ-ਰਾਤ ਤਲਾਸ਼ੀ ਦੌਰਾਨ ਵੱਡੀ ਗਿਣਤੀ 'ਚ ਮੋਬਾਈਲ ਫ਼ੋਨ ਬਰਾਮਦ ਹੋ ਰਹੇ ਹਨ। ਪਰ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਬੀਤੇ ਦਿਨ ਵੀ ਜੇਲ ਅੰਦਰ ਤਲਾਸ਼ੀ ਦੌਰਾਨ 4 ਹਵਾਲਾਤੀਆਂ ਅਤੇ 2 ਕੈਦੀਆਂ ਤੋਂ ਫੋਨ ਬਰਾਮਦ ਕਰਨ ਦੇ ਨਾਲ-ਨਾਲ ਵੱਖ-ਵੱਖ ਥਾਵਾਂ 'ਤੇ ਛੁਪਾ ਕੇ ਰੱਖੇ ਗਏ ਫੋਨ ਵੀ ਬਰਾਮਦ ਕੀਤੇ ਗਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.