ETV Bharat / state

Drugs in Faridkot : ਇਸ ਪਿੰਡ 'ਚ ਸ਼ਰੇਆਮ ਵਿਕਦੈ ਚਿੱਟਾ, SHO ਨੇ ਨਾ ਸੁਣੀ, ਤਾਂ ਪਿੰਡ ਵਾਸੀ ਪਹੁੰਚੇ SSP ਦਫ਼ਤਰ

author img

By

Published : Mar 2, 2023, 8:14 AM IST

People reached the SSP office and gave a demand letter to stop the sale of drugs
ਇਸ ਪਿੰਡ 'ਚ ਸ਼ਰੇਆਮ ਵਿਕਦੈ ਚਿੱਟਾ, ਐੱਸਐੱਚਓ ਨੇ ਨਾ ਸੁਣੀ ਤਾਂ ਪਿੰਡ ਵਾਸੀ ਪਹੁੰਚੇ ਐੱਸਐੱਸਪੀ ਦਫ਼ਤਰ

ਨਸ਼ਾ ਪੰਜਾਬ ਲਈ ਵੱਡਾ ਕੋਹੜ ਬਣ ਗਿਆ ਹੈ। ਪਿੰਡ-ਪਿੰਡ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ। ਹਾਲਾਂਕਿ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉਤੇ ਕਈ ਹੰਭਲੇ ਮਾਰੇ ਜਾਂਦੇ ਹਨ ਪਰ ਪੁਲਿਸ ਪ੍ਰਸ਼ਾਸਨ ਇਸ ਮਸਲੇ ਵੱਲ ਕੋਈ ਜ਼ਿਆਦਾ ਸੁਹਿਰਦ ਨਹੀਂ ਹੈ। ਇਸੇ ਤਰ੍ਹਾਂ ਦਾ ਹੀ ਮਾਮਲਾ ਫਰੀਦਕੋਟ ਦੇ ਪਿੰਡ ਸੂਰਘੁਰੀ ਤੋਂ ਸਾਹਮਣੇ ਆਇਆ ਹੈ।

ਇਸ ਪਿੰਡ 'ਚ ਸ਼ਰੇਆਮ ਵਿਕਦੈ ਚਿੱਟਾ, ਐੱਸਐੱਚਓ ਨੇ ਨਾ ਸੁਣੀ ਤਾਂ ਪਿੰਡ ਵਾਸੀ ਪਹੁੰਚੇ ਐੱਸਐੱਸਪੀ ਦਫ਼ਤਰ





ਫਰੀਦਕੋਟ :
ਪੁਲਿਸ ਵਿਭਾਗ ਜ਼ਿਲ੍ਹੇ ਵਿੱਚ ਚਿੱਟੇ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਇਹ ਗੱਲ ਸਥਾਨਕ ਮਿੰਨੀ ਸਕੱਤਰੇਤ ਵਿਖੇ ਐੱਸਐੱਸਪੀ ਹਰਜੀਤ ਸਿੰਘ ਨੂੰ ਮਿਲਣ ਆਏ ਪਿੰਡ ਸੂਰਘੁਰੀ ਦੇ ਵਸਨੀਕਾਂ ਨੇ ਕਹੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਚਿੱਟੇ ਦਾ ਨਸ਼ਾ ਸ਼ਰੇਆਮ ਵਿਕਦਾ ਹੈ ਅਤੇ ਹਾਲਾਤ ਇਹ ਹਨ ਕਿ ਇਸ ਕਾਰਨ ਛੋਟੇ ਬੱਚੇ ਵੀ ਨਸ਼ੇ ਕਰਨ ਲੱਗ ਪਏ ਹਨ, ਪਰ ਥਾਣਾ ਜੈਤੋ ਦੇ ਐੱਸਐੱਚਓ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਹ ਐੱਸਐੱਸਪੀ ਨੂੰ ਮੰਗ ਪੱਤਰ ਦੇਣ ਆਏ ਸਨ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਐੱਸਪੀਡੀ ਗਗਨੇਸ਼ ਕੁਮਾਰ ਸ਼ਰਮਾ ਨੂੰ ਮੰਗ ਪੱਤਰ ਸੌਂਪ ਕੇ ਪਿੰਡ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਨਸ਼ੇ ਦੀ ਰੋਕਥਾਮ ਲਈ ਦਿੱਤਾ ਮੰਗ ਪੱਤਰ : ਇਸ ਮੰਗ ਪੱਤਰ ਵਿੱਚ ਉਨ੍ਹਾਂ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਨਾਂ ਵੀ ਦਿੱਤੇ ਹਨ। ਜ਼ਿਕਰਯੋਗ ਹੈ ਕਿ ਅੱਜ ਪਿੰਡ ਸੂਰਘੁਰੀ ਦੇ ਵਸਨੀਕ ਅਤੇ ਕਿਸਾਨ ਯੂਨੀਅਨ ਦੇ ਅਹੁਦੇਦਾਰ ਨਸ਼ੇ ਦੀ ਵਿਕਰੀ ਤੋਂ ਦੁਖੀ ਹੋ ਕੇ ਐਸਐਸਪੀ ਹਰਜੀਤ ਸਿੰਘ ਨੂੰ ਮਿਲਣ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਣ ਪਹੁੰਚੇ ਸਨ। ਇਸ ਮੰਗ ਪੱਤਰ ਵਿੱਚ ਉਨ੍ਹਾਂ ਪਿੰਡ ਦੇ 6 ਨਸ਼ਾ ਤਸਕਰਾਂ ਦੇ ਨਾਂ ਪੁਲਿਸ ਨੂੰ ਦਿੱਤੇ ਹਨ। ਪਿੰਡ ਵਾਸੀਆਂ ਅਨੁਸਾਰ ਉਕਤ ਸਾਰੇ ਛੇ ਵਿਅਕਤੀ ਪਿੰਡ ਵਿੱਚ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਅਤੇ ਹਾਲਾਤ ਇਹ ਹਨ ਕਿ ਦੂਜੇ ਪਿੰਡਾਂ ਦੇ ਲੋਕ ਵੀ ਇੱਥੇ ਨਸ਼ਾ ਖਰੀਦਣ ਲਈ ਆਉਂਦੇ ਹਨ। ਇਸ ਸਬੰਧੀ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਕਈ ਵਾਰ ਜ਼ੁਬਾਨੀ ਤੌਰ 'ਤੇ ਦੱਸਿਆ ਗਿਆ ਪਰ ਇਸ 'ਤੇ ਰੋਕ ਲਗਾਉਣ ਦੀ ਬਜਾਏ ਉਸ ਨੇ ਨਸ਼ੇ ਦਾ ਕਾਰੋਬਾਰ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : Kedarnath Yatra: ਪੈਦਲ ਰਸਤੇ ਤੋਂ ਹਟਾਈ ਜਾ ਰਹੀ ਬਰਫ, ਕੜਾਕੇ ਦੀ ਠੰਡ 'ਚ ਕੰਮ 'ਤੇ ਲੱਗੇ 50 ਮਜ਼ਦੂਰ

ਲੋਕਾਂ ਨੂੰ ਧਮਕੀਆਂ ਦਿੰਦੇ ਨੇ ਨਸ਼ਾ ਤਸਕਰ : ਉਨ੍ਹਾਂ ਕਿਹਾ ਕਿ ਚਿੱਟੇ ਤੋਂ ਇਲਾਵਾ ਇਹ ਲੋਕ ਮੈਡੀਕਲ ਨਸ਼ੇ ਵੀ ਸ਼ਰੇਆਮ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਨਸ਼ਾ ਖਤਮ ਕਰਨ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ, ਪਰ ਇਨ੍ਹਾਂ ਲੋਕਾਂ ਦੀਆਂ ਤਾਰਾਂ ਵੱਡੇ ਤਸਕਰਾਂ ਨਾਲ ਜੁੜੀਆਂ ਹੋਈਆਂ ਹਨ। ਜਿਸ ਕਾਰਨ ਉਹ ਡਰਨ ਦੀ ਬਜਾਏ ਲੋਕਾਂ ਨੂੰ ਧਮਕੀਆਂ ਦਿੰਦੇ ਹਨ। ਉਹ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖ਼ਿਲਾਫ਼ ਉੱਚ ਪੱਧਰੀ ਕਾਰਵਾਈ ਕੀਤੀ ਜਾਵੇ।

ਦਸ ਸਾਲ ਦੇ ਬੱਚੇ ਵੀ ਨਸ਼ੇ ਕਰਨ ਲੱਗੇ : ਕਿਸਾਨ ਯੂਨੀਅਨ ਦੇ ਨਾਇਬ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਇੰਨਾ ਵੱਧ ਗਿਆ ਹੈ ਕਿ ਦਸ ਸਾਲ ਦੇ ਬੱਚੇ ਵੀ ਨਸ਼ੇ ਕਰਨ ਲੱਗੇ ਹਨ। ਜਦੋਂ ਕਿ ਨੌਜਵਾਨ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਲਈ ਤੰਗ ਕਰਦੇ ਹਨ ਅਤੇ ਉਨ੍ਹਾਂ ਨੂੰ ਪੈਸੇ ਦੇਣ ਲਈ ਜ਼ਮੀਨ ਵੇਚਣ ਲਈ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਸਬੰਧੀ ਥਾਣਾ ਜੈਤੋ ਦੇ ਐੱਸਐੱਚਓ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਲਈ ਐੱਸਐੱਸਪੀ ਨੂੰ ਮਿਲਣ ਆਏ ਅਤੇ ਜੇਕਰ ਇੱਥੇ ਵੀ ਸੁਣਵਾਈ ਨਾ ਹੋਈ ਤਾਂ ਅਸੀਂ ਅਣਮਿੱਥੇ ਸਮੇਂ ਲਈ ਧਰਨਾ ਦੇਵਾਂਗੇ। ਪਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Amritsar news: ਗੁਰੂ ਨਗਰੀ ਵਿੱਚ ਸ਼ਰ੍ਹੇਆਮ ਨੌਜਵਾਨ ਨੂੰ ਮਾਰੀਆਂ ਗੋਲੀਆਂ

ਇਸ ਸਬੰਧੀ ਐੱਸਪੀਡੀ ਗਗਨੇਸ਼ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੇ ਨਸ਼ਾ ਤਸਕਰਾਂ ਦੇ ਨਾਂ ਦੱਸਦਿਆਂ ਦੱਸਿਆ ਕਿ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਉਨ੍ਹਾਂ ਥਾਣਾ ਇੰਚਾਰਜ ਅਤੇ ਨਾਰਕੋਟਿਕ ਸੈੱਲ ਨੂੰ ਹਦਾਇਤਾਂ ਦਿੱਤੀਆਂ ਹਨ ਅਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਪਹਿਲਾਂ ਥਾਣਾ ਇੰਚਾਰਜ ਜੈਤੋ ਨੂੰ ਮਿਲੇ ਸਨ ਅਤੇ ਉਸ ਦੇ ਆਧਾਰ ’ਤੇ ਪ੍ਰਕਾਸ਼ ਚੰਦ ਜੈਲੀ ਨਾਮਕ ਮੁਲਜ਼ਮ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.