ETV Bharat / state

Amritsar news: ਗੁਰੂ ਨਗਰੀ ਵਿੱਚ ਸ਼ਰ੍ਹੇਆਮ ਨੌਜਵਾਨ ਨੂੰ ਮਾਰੀਆਂ ਗੋਲੀਆਂ

author img

By

Published : Mar 1, 2023, 11:12 PM IST

ਅੰਮ੍ਰਿਤਸਰ ਵਿੱਚ ਸ਼ਰੇਆਮ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਨੌਜਵਾਨ ਗੋਲੀਆਂ ਤੋਂ ਬਚਣ ਲਈ ਦੁਕਾਨ ਵਿੱਚ ਵੜ ਗਿਆ ਪਰ ਕਾਤਲ ਨੇ ਗੋਲੀਆਂ ਮਰਨਾ ਚਾਲੂ ਹੀ ਰੱਖਿਆ ਪੜ੍ਹੋ ਪੂਰੀ ਖ਼ਬਰ...

Shots fired at a young man in Amritsar
Shots fired at a young man in Amritsar

ਗੁਰੂ ਨਗਰੀ ਵਿੱਚ ਸ਼ਰ੍ਹੇਆਮ ਨੌਜਵਾਨ ਨੂੰ ਮਾਰੀਆਂ ਗੋਲੀਆਂ

ਅੰਮ੍ਰਿਤਸਰ : ਪੰਜਾਬ ਵਿੱਚ ਦਿਨੋ ਦਿਨ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ ਰਹੀ ਹੈ। ਇਸ ਤਰ੍ਹਾਂ ਹੀ ਹੁਣ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਗੋਲੀਆਂ ਚੱਲਣ ਦੀ ਆਵਾਜ਼ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੁਰਾਣੀ ਰੰਜਿਸ਼ ਦੇ ਚੱਲਦੇ ਗਗਨਦੀਪ ਸਿੰਘ ਉਰਫ ਕੁੱਕੂ ਨਾਂ ਦੇ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ: CM Bhagwant Mann meet Amit Shah: ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ

ਗੋਲੀਆਂ ਤੋਂ ਬਚਣ ਲਈ ਗਿਆ ਦੁਕਾਨ ਅੰਦਰ: ਮੌਕੇ 'ਤੇ ਮੌਜੂਦ ਦੁਕਾਨਦਾਰ ਨੇ ਦੱਸਿਆ ਕਿ ਨੌਜਵਾਨ ਗਗਨਦੀਪ ਦੇ ਉਪਰ ਦੂਜਾ ਵਿਅਕਤੀ ਗੋਲੀਆਂ ਚਲਾ ਰਿਹਾ ਸੀ। ਜਿਸ ਤੋਂ ਬਚਣ ਲਈ ਉਹ ਦੁਕਾਨਦਾਰ ਆਪਣੀ ਦੁਕਾਨ ਵਿੱਚ ਚਲਾ ਗਿਆ ਪਰ ਪਿੱਛੇ ਹੀ ਗਗਨਜਦੀਪ ਵੀ ਦੁਕਾਨ ਵਿੱਚ ਆ ਗਿਆ। ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਜਾਨ ਬਚਾ ਕੇ ਮੁਸ਼ਕਿਲ ਨਾਲ ਦੁਕਾਨ ਤੋਂ ਬਾਹਰ ਨਿਕਲੀਆਂ। ਬਾਅਦ ਜ਼ਖ਼ਮੀ ਗਗਨਦੀਪ ਸਿੰਘ ਨੂੰ ਨਜ਼ਦੀਕੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਪੁਰਾਣੀ ਰੰਜ਼ਿਸ ਦਾ ਮਾਮਲਾ: ਦੂਸਰੇ ਪਾਸੇ ਇਸ ਪੂਰੇ ਮਾਮਲੇ ਵਿਚ ਪੁਲਸ ਅਧਿਕਾਰੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਜਿਸ ਵਿਅਕਤੀ ਦੇ ਗੋਲੀ ਲੱਗੀ ਹੈ ਉਸ ਦਾ ਨਾਮ ਗਗਨਦੀਪ ਸਿੰਘ ਉਰਫ ਕੁੱਕੂ ਅਤੇ ਪੁਰਾਣੀ ਰੰਜਿਸ਼ ਦੇ ਤਹਿਤ ਗੋਲੀ ਚੱਲੀ ਹੈ। ਫਿਲਹਾਲ ਹਮਲਾਵਰਾਂ ਦੀ ਪਹਿਚਾਣ ਦੋ ਵਿਅਕਤੀਆਂ ਦੀ ਪਹਿਚਾਣ ਹੋ ਗਈ ਹੈ। ਜਿਸ ਵਿੱਚ ਇੱਕ ਦਾ ਨਾਮ ਬਲਕਾਰ ਸਿੰਘ ਉਰਫ ਲੱਭਾ ਹੈ ਅਤੇ ਪੁਲਿਸ ਹੁਣ ਜ਼ਖਮੀ ਗਗਨਦੀਪ ਸਿੰਘ ਉਰਫ ਕੁੱਕੂ ਦੇ ਬਿਆਨ ਕਲਮਬੰਦ ਕਰਨ ਲਈ ਹਸਪਤਾਲ ਵਿੱਚ ਜਾ ਰਹੀ ਹੈ। ਉਸ ਤੋਂ ਬਾਅਦ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਮੁਲਜ਼ਮ ਮੌਕੇ ਤੋਂ ਹੀ ਫਰਾਰ ਹੋ ਗਿਆ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਪਿਛਲੇ ਦਿਨੀਂ ਹੀ ਪੰਜਾਬੀ ਯੂਨੀਵਰਸਿਟੀ ਵਿੱਚ ਕਤਲ : ਪਿਛਲੇ ਦਿਨ ਹੀ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਨਵਜੋਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਕਤਲਾਂ ਨੂੰ ਫੜ ਲਿਆ ਗਿਆ ਹੈ ਇਸ ਦੇ ਨਾਲ ਹੀ ਤਰਨਤਾਰਨ ਵਿੱਚ ਸਾਬਕਾ ਚੇਅਰਮੈਨ ਦਾ ਕਤਲ ਹੋ ਗਿਆ ਸੀ। ਜਿਸ ਦੀ ਕਾਤਲ ਨੂੰ ਵੀ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਪੰਜਾਬ ਵਿੱਚ ਗੋਲੀਆਂ ਚੱਲਣ ਦੀਆਂ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ।

ਇਹ ਵੀ ਪੜ੍ਹੋ: MP Budget 2023: 'ਮਾਮਾ' ਦੀ ਚੋਣ ਬਾਜ਼ੀ ! ਭੈਣਾਂ ਅਤੇ ਧੀਆਂ ਸਮੇਤ ਸਾਰਿਆਂ ਨੂੰ ਲੁਭਾਉਣ ਦੀ ਕੀਤੀ ਕੋਸ਼ਿਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.