ETV Bharat / state

Prisoners Fighting In Fridkot Jail : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਭਿੜੇ ਹਵਾਲਾਤੀ ਤੇ ਕੈਦੀ, ਇੱਕ ਕੈਦੀ ਜ਼ਖਮੀ

author img

By ETV Bharat Punjabi Team

Published : Sep 26, 2023, 10:41 PM IST

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਹਵਾਲਾਤੀਆਂ ਵਿਚਾਲੇ ਝਗੜਾ (Prisoners Fighting In Fridkot Jail) ਹੋਇਆ ਹੈ। ਇਸ ਦੌਰਾਨ ਇਕ ਕੈਦੀ ਦੇ ਸਿਰ ਵਿੱਚ ਸੱਟ ਲੱਗੀ ਹੈ।

Convicts in the Central Modern Jail of Faridkot
Prisoners Fighting In Fridkot Jail : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਭਿੜੇ ਹਵਾਲਾਤੀ ਤੇ ਕੈਦੀ, ਇੱਕ ਕੈਦੀ ਜ਼ਖਮੀ

ਕੈਦੀ ਤੇ ਹਵਾਲਾਤੀ ਵਿਚਾਲੇ ਹੋਈ ਝੜਪ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਜਾਂਚ ਅਧਿਕਾਰੀ।

ਫਰੀਦਕੋਟ : ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਵਿੱਚ (Prisoners fighting in prison )ਆਪਸ ਵਿਚ ਹੋਈ ਲੜਾਈ ਦੇ ਚਲਦੇ ਇੱਕ ਕੈਦੀ ਬੁਰੀ ਤਰਾਂ ਜਖਮੀ ਹੋ ਗਿਆ ਜੋ ਐਨਡੀਪੀਐਸ ਐਕਟ ਤਹਿਤ ਸਜ਼ਾ ਕੱਟ ਰਿਹਾ ਸੀ, ਜਿਸ ਦੇ ਸਿਰ ਵਿੱਚ ਸੱਟ ਲੱਗ ਗਈ। ਬਾਅਦ ਵਿੱਚ ਕੈਦੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਹ ਹੈ ਮਾਮਲਾ : ਜ਼ਿਕਰਯੋਗ ਹੈ ਕਿ ਬੀਤੀ ਰਾਤ ਜੇਲ੍ਹ ਪ੍ਰਸ਼ਾਸਨ ਨੂੰ ਕੇਂਦਰੀ ਮਾਡਰਨ ਜੇਲ੍ਹ ਦੇ ਈ ਬਲਾਕ ਵਿੱਚ ਕੁਝ ਕੈਦੀਆਂ ਦੇ ਆਪਸ ਵਿੱਚ ਲੜਨ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਸਹਾਇਕ ਸੁਪਰਡੈਂਟ ਅਰਪਨਜੋਤ ਸਿੰਘ, ਹੈੱਡ ਵਾਰਡਰ ਨਛੱਤਰ ਸਿੰਘ ਅਤੇ ਡਿਊਟੀ 'ਤੇ ਤਾਇਨਾਤ ਗਾਰਡ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਕੁਝ ਕੈਦੀ ਆਪਸ ਵਿੱਚ ਲੜ ਰਹੇ ਸਨ। ਇਸ ਸਬੰਧੀ ਖੁਲਾਸਾ ਹੋਇਆ ਕਿ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਲਵਪ੍ਰੀਤ ਸਿੰਘ ਉਰਫ਼ ਮੁੰਦਰੀ ਪੁੱਤਰ (Arrested under NDPS Act) ਕੁਲਦੀਪ ਸਿੰਘ ਵਾਸੀ ਬਠਿੰਡਾ ਜੋਕਿ ਅਸਲਾ ਐਕਟ ਤਹਿਤ ਜੇਲ੍ਹ ਵਿੱਚ ਬੰਦ ਹੈ। ਹਵਾਲਾਤੀ ਬਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਵਾੜਾ ਕਿਸ਼ਨਪੁਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਹਵਾਲਾਤੀ ਪਵਨਦੀਪ ਵਾਸੀ ਪਿੰਡ ਹਰੀਣੌ ਦੇ ਖਿਲਾਫ ਅਸਲਾ ਐਕਟ ਤਹਿਤ ਜੇਲ 'ਚ ਬੰਦ ਹੈ।

ਕੈਦੀ ਹੋਇਆ ਜ਼ਖਮੀ : ਜਾਣਕਾਰੀ ਮੁਤਾਬਿਕ ਹਵਾਲਾਤੀ ਪਵਨਪ੍ਰੀਤ ਸਿੰਘ ਉਰਫ ਪਵਨਾ ਪੁੱਤਰ ਹਰਪ੍ਰੀਤ ਸਿੰਘ ਤਿੰਨੋਂ ਮਿਲ ਕੇ ਮੋਗਾ ਨਿਵਾਸੀ ਕੈਦੀ ਰਾਜਵਿੰਦਰ ਸਿੰਘ ਉਰਫ ਰਾਜਾ ਪੁੱਤਰ ਬਿੰਦਰ ਸਿੰਘ ਜੋ ਕਿ 10 ਦੀ ਸਜ਼ਾ ਕੱਟ ਰਹੇ ਹਨ, ਉਸ ਨਾਲ ਲੜਾਈ ਕਰ ਰਹੇ ਹਨ। ਜਿਸ ਤੋਂ ਬਾਅਦ ਗਾਰਡਾਂ ਨੇ ਸਾਰਿਆਂ ਨੂੰ ਲੜਨ ਤੋਂ ਰੋਕ ਦਿੱਤਾ ਪਰ ਇਸ ਦੌਰਾਨ ਰਾਜਵਿੰਦਰ ਸਿੰਘ ਦੇ ਸਿਰ 'ਤੇ ਸੱਟ ਲੱਗ ਗਈ, ਜਿਸ ਕਾਰਨ ਜੇਲ ਮੈਡੀਕਲ ਅਫਸਰ ਦੀ ਰਾਏ ਅਨੁਸਾਰ ਉਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜੇਲ੍ਹ ਅਧਿਕਾਰੀਆਂ ਅਨੁਸਾਰ ਉਕਤ ਕੈਦੀਆਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜਾਈ ਹੋ ਗਈ ਅਤੇ ਲੜਾਈ ਇੰਨੀ ਵੱਧ ਗਈ ਕਿ ਹੱਥੋਪਾਈ ਤੱਕ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.