ETV Bharat / state

Bhagwant maan in Faridkot: ਫਰੀਦਕੋਟ 'ਚ ਨਾਇਬ ਸੂਬੇਦਾਰ ਸ਼ਹੀਦ ਰਮੇਸ਼ ਲਾਲ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

author img

By ETV Bharat Punjabi Team

Published : Aug 27, 2023, 9:39 PM IST

Chief Minister Bhagwant Hon came to meet the family of Naib Subedar Ramesh Lal in Faridkot
ਫਰੀਦਕੋਟ 'ਚ ਨਾਇਬ ਸੂਬੇਦਾਰ ਸ਼ਹੀਦ ਰਮੇਸ਼ ਲਾਲ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਲੇਹ ਲੱਦਾਖ ਵਿੱਚ ਸ਼ਹੀਦ ਹੋਏ ਫਰੀਦਕੋਟ ਦੇ ਨਾਇਬ ਸੂਬੇਦਾਰ ਰਮੇਸ਼ ਲਾਲ ਦੇ ਪਰਿਵਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਪਰਿਵਾਰ ਨੂੰ ਇਕ ਕਰੋੜ ਦਾ ਚੈੱਕ ਵੀ ਸੌਂਪਿਆ ਹੈ।

ਸ਼ਹੀਦ ਰਮੇਸ਼ ਲਾਲ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਫਰੀਦਕੋਟ : ਲੇਹ ਲੱਦਾਖ ਵਿੱਚ ਸ਼ਹੀਦ ਹੋਏ ਫਰੀਦਕੋਟ ਦੇ ਪਿੰਡ ਸਿਰਸੜੀ ਦੇ ਨਾਇਬ ਸੂਬੇਦਾਰ ਰਮੇਸ਼ ਲਾਲ ਦੇ ਪਰਿਵਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਰਮੇਸ਼ ਲਾਲ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ। ਸ਼ਹੀਦ ਦੇ ਪਰਿਵਾਰ ਨੇ ਆਪਣੀਆ ਹੋਰ ਕਈ ਮੰਗਾਂ ਮੁੱਖ ਮੰਤਰੀ ਕੋਲ ਰੱਖੀਆਂ ਹਨ, ਜਿੰਨਾਂ ਨੂੰ ਪੂਰਾ ਕਰਨ ਦਾ ਮੁੱਖ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ।

ਸ਼ਹੀਦ ਪਰਿਵਾਰ ਨੂੰ ਸੌਂਪੀ ਸਹਾਇਤਾ ਰਾਸ਼ੀ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨੀ ਜੋ ਲੱਦਾਖ ਵਿਖੇ ਫੌਜੀ ਗੱਡੀ ਨਾਲ ਹਾਦਸਾ ਵਾਪਰਿਆ ਸੀ, ਉਸ ਵਿੱਚ ਪੰਜਾਬ ਦੇ ਦੋ ਫੌਜੀ ਜਵਾਨ ਸ਼ਹੀਦ ਹੋਏ ਸਨ, ਜਿੰਨਾਂ ਵਿਚੋਂ ਇਕ ਰਮੇਸ਼ ਲਾਲ ਨਾਇਬ ਸੂਬੇਦਾਰ ਫਰੀਦਕੋਟ ਜਿਲ੍ਹੇ ਦੇ ਪਿੰਡ ਸਿਰਸੜੀ ਦਾ ਰਹਿਣ ਵਾਲਾ ਸੀ। ਉਹਨਾਂ ਕਿਹਾ ਕਿ ਸਹੀਦ ਰਮੇਸ਼ ਲਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਸ਼ਹੀਦ ਦੇ ਪਰਿਵਾਰ ਨੂੰ ਸਨਮਾਨ ਵੱਜੋਂ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਗਿਆ ਹੈ। ਇਸ ਵਿੱਚ 95 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਅਤੇ 5 ਲੱਖ ਰੁਪਏ ਭਾਰਤੀ ਫੌਜ ਵੱਲੋਂ ਪਰਿਵਾਰ ਨੂੰ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਪਿੰਡ ਵਿਚ ਸ਼ਹੀਦ ਦੇ ਨਾਂ ਉੱਤੇ ਖੇਡ ਸਟੇਡੀਅਮ ਉਸਾਰਿਆ ਜਾਵੇਗਾ ਅਤੇ ਪਿੰਡ ਦੇ ਰਸਤੇ ਦਾ ਨਾਮ ਵੀ ਸਹੀਦ ਰਮੇਸ਼ ਲਾਲ ਦੇ ਨਾਮ ਉੱਤੇ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਸ਼ਹੀਦ ਦੀ ਪਤਨੀ ਦੀ ਨੌਕਰੀ ਦਾ ਵੀ ਹੱਲ ਕੱਢਿਆ ਜਾਵੇਗਾ। ਪਿੰਡ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਨੂੰ ਆਪਣੀਆ ਕੁਝ ਸਮੱਸਿਆਵਾਂ ਦੱਸੀਆ ਗਈਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿਆਦਾ ਤਾਂ ਨਹੀਂ ਪਿੰਡ ਵਿਚ ਡਿਸਪੈਂਸਰੀ ਬਣਾਈ ਜਾਵੇਗੀ ਅਤੇ ਪਿੰਡ ਦੇ ਸਕੂਲ ਨੂੰ ਅੱਪਗ੍ਰੇਡ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.