ETV Bharat / state

ਲਗਾਤਾਰ ਦੂਜੇ ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ, ਯਾਤਰੀ ਹੋ ਰਹੇ ਡਾਢੇ ਪਰੇਸ਼ਾਨ

author img

By

Published : Dec 17, 2022, 10:38 AM IST

The strike of government buses continues in Punjab
ਲਗਾਤਾਰ ਦੂਜੇ ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ, ਯਾਤਰੀ ਹੋ ਰਹੇ ਹਨ ਡਾਢੇ ਪਰੇਸ਼ਾਨ

ਬੀਤੇ ਦਿਨ ਤੋਂ ਪੰਜਾਬ ਰੋਡਵੇਜ਼ ਅਤੇ ਪਨਬਸ ਠੇਕਾ ਮੁਲਾਜ਼ਮਾਂ (Punjab Roadways and Panbus contract employees) ਵੱਲੋਂ ਬੱਸਾਂ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਪਣੀਆਂ ਮੰਗਾਂ ਨੂੰ ਲੈਕੇ ਠੇਕਾ ਮੁਲਾਜ਼ਮ ਲਗਾਤਾਰ ਪ੍ਰਦਰਸ਼ਨ ਉੱਤੇ (Contract employees on continuous performance) ਹਨ ਅਤੇ ਇਹ ਪ੍ਰਦਰਸ਼ਨ ਅੱਜ ਵੀ ਲਗਾਤਾਰ ਜਾਰੀ ਰਹੇਗਾ। ਦੂਜੇ ਪਾਸੇ ਪ੍ਰਦਰਸ਼ਨ ਕਾਰਣ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੰਡੀਗੜ੍ਹ: ਸ਼ਹਿਰ ਚੰਡੀਗੜ੍ਹ ਤੋਂ ਪੰਜਾਬ ਲਈ ਚੱਲਣ ਵਾਲੀਆਂ ਬੱਸਾਂ ਦੇ ਨਾ ਚੱਲਣ ਕਾਰਨ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪੰਜਾਬ ਰੋਡਵੇਜ਼ ਅਤੇ ਪਨਬਸ ਠੇਕਾ ਮੁਲਾਜ਼ਮ (Punjab Roadways and Panbus contract employees) ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਮੰਗਾਂ ਨੂੰ ਲੈਕੇ ਧਰਨੇ ਉੱਤੇ ਹਨ। ਬੱਸਾਂ ਨਾ ਚੱਲਣ ਕਾਰਣ ਮਜਬੂਰ ਹੋ ਕੇ ਲੋਕ ਟੈਕਸੀਆਂ ਅਤੇ ਹੋਰ ਮਹਿੰਗੇ ਸਾਧਨ ਵਰਤਣ ਲਈ ਮਜਬੂਰ ਹਨ। ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀਆਂ ਬੱਸਾਂ ਰਾਹੀਂ ਰੋਜ਼ਾਨਾ ਸਫਰ ਕਰਨ ਵਾਲੇ ਅਤੇ ਸੂਬੇ ਤੋਂ ਬਾਹਰ ਜਾਣ ਵਾਲਿਆਂ ਨੂੰ ਹੈ।


ਪੱਕੇ ਮੁਲਾਜ਼ਮ ਹਨ ਡਿਊਟੀ ਉੱਤੇ: ਦੱਸ ਦਈਏ ਕਿ ਭਾਵੇਂ ਠੇਕਾ ਮੁਲਾਜ਼ਮ ਲਗਾਤਾਰ ਪ੍ਰਦਰਸ਼ਨ (Contract employees on continuous performance) ਉੱਤੇ ਹਨ ਪਰ ਫਿਰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਸ ਸੇਵਾ ਜਾਰੀ ਹੈ ਅਤੇ ਇਸ ਬੱਸ ਸੇਵਾ ਨੂੰ ਜਾਰੀ ਰੱਖਣ ਲਈ ਪੰਜਾਬ ਰੋਡਵੇਜ਼ ਦੇ ਪੱਕੇ ਮੁਲਾਜ਼ਮ ਆਪਣੀ ਭੂਮਿਕਾ ਨਿਭਾ ਰਹੇ (permanent employees are playing their role) ਹਨ। ਦੂਜੇ ਪਾਸੇ ਠੇਕਾ ਮੁਲਾਜ਼ਮ ਮੰਗਾ ਉੱਤੇ ਬਜ਼ਿੱਦ ਹਨ ਅਤੇ ਮੰਗਾਂ ਪੂਰੀਆਂ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦੀ ਗੱਲ ਕਹਿ ਰਹੇ ਹਨ।



ਨਿਜੀ ਬੱਸਾਂ ਉੱਤੇ ਸਖ਼ਤੀ: ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਾਦਲ ਪਰਿਵਾਰ ਦੀਆਂ ਬੱਸਾਂ ਅਤੇ ਹੋਰ ਪ੍ਰਾਈਵੇਟ ਬੱਸਾਂ ਦੇ ਚੰਡੀਗੜ੍ਹ ਵਿੱਚ ਦਾਖਲੇ 'ਤੇ ਪਾਬੰਦੀ (Ban on entry of private buses in Chandigarh) ਲਗਾ ਦਿੱਤੀ ਹੈ। ਸਿਰਫ਼ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲ ਰਹੀਆਂ ਹਨ। ਪਰ, ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਕਾਰਨ ਇਨ੍ਹਾਂ ਬੱਸਾਂ ਦੇ ਵੀ ਚੱਕੇ ਜਾਮ ਹੋ ਗਏ ਹਨ । ਇਸ ਕਾਰਨ ਆਮ ਆਦਮੀ ਦੇ ਨਾਲ-ਨਾਲ ਸੂਬਾ ਸਰਕਾਰ ਲਈ ਵੀ ਮੁਸੀਬਤ ਬਣੀ ਹੋਈ ਹੈ।



ਇਹ ਵੀ ਪੜ੍ਹੋ: ਮਾਂ-ਪਿਓ ਦੇ ਇਕਲੌਤੇ ਪੁੱਤਰ ਦਾ ਕਤਲ, ਅਗਵਾ ਕਰਨ ਤੋਂ ਬਾਅਦ ਮੰਗੀ ਗਈ ਸੀ 30 ਲੱਖ ਦੀ ਫਿਰੌਤੀ




ਮੀਟਿੰਗ ਬੇਸਿੱਟਾ ਰਹੀ:
ਦੱਸ ਦਈਏ ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ (Punjab Roadways and Panbus contract employees) ਦੀ ਸੂਬਾ ਸਰਕਾਰ ਨਾਲ ਬੀਤੇ ਦਿਨ ਹੋਈ ਮੀਟਿੰਗ ਬੇਸਿੱਟਾ ਰਹੀ ਸੀ, ਪਰ ਸੋਮਵਾਰ ਨੂੰ ਯੂਨੀਅਨ ਦੇ ਅਹੁਦੇਦਾਰਾਂ ਦੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਮੁੜ ਮੀਟਿੰਗ ਹੋਣੀ ਹੈ। ਜੇਕਰ ਇਸ ਮੌਕੇ ਸਰਕਾਰ ਅਤੇ ਯੂਨੀਅਨ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਯੂਨੀਅਨ ਦੀਆਂ ਸੂਬਾ ਸਰਕਾਰ ਤੋਂ ਆਊਟਸੋਰਸ ਭਰਤੀ ਬੰਦ ਕਰਨ, ਤਨਖ਼ਾਹ ਸਬੰਧੀ ਹੋਰ ਵੀ ਕਈ ਮੰਗਾਂ ਹਨ। ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਯੂਨੀਅਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.