ETV Bharat / state

Punjab Tourism Summit 2023: ਪੰਜਾਬ ਟੂਰਿਜ਼ਮ ਸਮਿਟ ਦਾ ਤੀਜਾ ਅਤੇ ਆਖਰੀ ਦਿਨ, ਸਮਿਟ ਦੌਰਾਨ ਲੱਗੀਆਂ ਸਟਾਲਾਂ ਬਣੀਆਂ ਖਿੱਚ ਦਾ ਕੇਂਦਰ

author img

By ETV Bharat Punjabi Team

Published : Sep 13, 2023, 6:24 PM IST

Updated : Sep 13, 2023, 6:32 PM IST

Punjab Tourism Summit 2023
Punjab Tourism Summit 2023: ਪੰਜਾਬ ਟੂਰਿਜ਼ਮ ਸਮਿਟ ਦਾ ਤੀਜਾ ਅਤੇ ਆਖਰੀ ਦਿਨ, ਸਮਿਟ ਦੌਰਾਨ ਲੱਗੀਆਂ ਸਟਾਲਾਂ ਬਣੀਆਂ ਖਿੱਚ ਦਾ ਕੇਂਦਰ

ਪੰਜਾਬ ਦੇ ਪਹਿਲੇ ਤਿੰਨ ਦਿਨਾਂ ਟੂਰਿਜ਼ਮ ਸਮਿਟ ਦਾ ਅੱਜ ਆਖਰੀ ਦਿਨ ਹੈ। ਮੁਹਾਲੀ ਵਿੱਚ ਦੋ ਦਿਨ ਪਹਿਲਾਂ ਇਸ ਸਮਿਟ ਦਾ ਆਗਾਜ਼ ਸੀਐੱਮ ਮਾਨ ਨੇ ਕੀਤਾ ਸੀ। ਸਮਿਟ ਦੇ ਆਖਰੀ ਦਿਨ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਸਮਿਟ (Tourism Summit by Punjab Government) ਰਾਹੀਂ ਮਿਲੇ ਵੱਡੇ ਪ੍ਰੋਜੈਕਟਾਂ ਉੱਤੇ ਚਾਨਣਾ ਪਾਇਆ ਜਾਵੇਗਾ। ਦੱਸ ਦਈਏ ਸਮਿਟ ਦੌਰਾਨ ਲਾਏ ਗਏ ਦਿਲਕਸ਼ ਸਟਾਲ ਇੱਥੇ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਸਮਿਟ ਦੌਰਾਨ ਲੱਗੀਆਂ ਸਟਾਲਾਂ ਬਣੀਆਂ ਖਿੱਚ ਦਾ ਕੇਂਦਰ

ਚੰਡੀਗੜ੍ਹ : ਪੰਜਾਬ 'ਚ ਚੱਲ ਰਹੇ ਟੂਰਿਜ਼ਮ ਸਮਿਟ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। 11 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਮਿਟ ਦਾ ਆਗਾਜ਼ ਕੀਤਾ ਗਿਆ ਸੀ ਅਤੇ ਅੱਜ ਅਖੀਰਲੇ ਦਿਨ ਵੱਡੇ ਪ੍ਰੋਜੈਕਟਾਂ ਮੁਹੱਈਆ ਕਰਵਾਏ ਜਾਣਗੇ । ਇਸ ਟੂਰਿਜ਼ਮ ਸੰਮੇਲਨ ਵਿੱਚ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੀਆਂ ਸਟਾਲਾਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸੰਮੇਲਨ ਵਿੱਚ ਇਮਪਰੈਸਿਵ ਥੀਏਟਰ ਖਾਸ ਤੌਰ 'ਤੇ ਸਭ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਇਸ ਵਿੱਚ ਵੱਖ-ਵੱਖ ਲਘੂ ਫਿਲਮਾਂ, ਡਾਕੂਮੈਂਟਰੀ ਅਤੇ ਵੀਡੀਓ ਕਲਿੱਪਾਂ ਸਮੇਤ ਪੰਜਾਬ ਦੇ ਸੈਰ ਸਪਾਟਾ ਸਥਾਨਾਂ ਨੂੰ ਵੱਖੋ-ਵੱਖਰੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦਾ ਕਹਿਣਾ ਹੈ ਕਿ ਇਸ ਟੂਰਿਜ਼ਮ ਸਮਿਟ ਦਾ ਮਕਸਦ ਪੰਜਾਬ ਵਿਚ ਉਦਯੋਗ ਅਤੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨਾ ਹੈ।




ਰਿਵਾਇਤੀ ਸਟਾਲਾਂ ਲੱਗੀਆਂ: ਮੁਹਾਲੀ ਟੂਰਿਜ਼ਮ ਸਮਿਟ (Mohali Tourism Summit) ਵਿੱਚ ਜੋ ਸਟਾਲਾਂ ਲੱਗੀਆਂ ਉਹਨਾਂ ਵਿੱਚੋਂ ਰਿਵਾਇਤੀ ਪੰਜਾਬ ਦੀ ਝਲਕ ਪੈਂਦੀ ਹੈ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਜਿਸ ਵਿੱਚ ਪੰਜਾਬੀ ਪੇਂਡੂ ਜੀਵਨ ਦੀ ਝਲਕ, ਚਰਖੇ ਨਾਲ ਸੂਤ ਕੱਤਣਾ, ਨਾਲੇ ਬੁਣਨਾ, ਮੰਜੇ ਅਤੇ ਪੀੜ੍ਹੀਆਂ ਬਣਾਉਣਾ, ਦੁੱਧ ਰਿੜਕ ਕੇ ਮੱਖਣ ਕੱਢਣਾ, ਸੇਵੀਆਂ ਵੱਟਣਾ ਅਤੇ ਚੱਕੀ ਨਾਲ ਆਟਾ ਪੀਸਣਾ ਦਿਖਾਇਆ ਗਿਆ ਹੈ। ਪੰਜਾਬ ਲਘੂ ਉਦਯੋਗ ਨਿਰਯਾਤ ਨਿਗਮ ਅਤੇ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਨੇ ਵਿਆਹ ਸਮਾਗਮਾਂ ਲਈ ਵਿਸ਼ੇਸ਼ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਸਟਾਲ ਲਗਾਏ, ਜਿਸ ਵਿੱਚ ਫੁਲਕਾਰੀਆਂ, ਦੁਪੱਟੇ ਅਤੇ ਹੋਰ ਕੱਪੜਿਆਂ ਅਤੇ ਪੰਜਾਬੀ ਜੁੱਤੀਆਂ ਦੇ ਸਟਾਲ ਸ਼ਾਮਲ ਹਨ। ਵਪਾਰਕ ਸਮੂਹਾਂ ਅਤੇ ਸੈਰ-ਸਪਾਟਾ ਉਦਯੋਗ ਦੇ ਹੋਟਲਾਂ ਵੱਲੋਂ ਲਗਾਏ ਗਏ ਸਟਾਲਾਂ ਵਿੱਚ ਸਦਾ ਪਿੰਡ, ਕਮਫਰਟ ਹੋਟਲ ਸ਼੍ਰੀ ਅੰਮ੍ਰਿਤਸਰ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ, ਦਿ ਕਿੱਕਰ ਲੌਜ, ਰੇਅਰ ਇੰਡੀਆ, ਦੁਨੀਆ ਘੂਮੋ, ਦਿ ਵਿੰਡ ਫਲਰ ਰਿਜ਼ੋਰਟ ਅਤੇ ਦਿ ਪਾਰਕ ਹੋਟਲਾਂ ਸਮੇਤ ਵੱਖ-ਵੱਖ ਗਰੁੱਪਾਂ ਦੇ ਸਟਾਲ ਸ਼ਾਮਲ ਸਨ।

ਸੈਲਫ ਹੈਲਪ ਗਰੁੱਪਾਂ ਦਾ ਸਾਥ ਮਿਲਿਆ: ਟਰੈਵਲ ਮਾਰਟ (Travel Mart) ਵਿੱਚ ਪੰਜਾਬੀ ਸੂਟਾਂ ਅਤੇ ਜੁੱਤੀਆਂ ਦੀ ਸਟਾਲ ਲਗਾਉਣ ਵਾਲੇ ਪਟਿਆਲਾ ਦੇ ਹਿਊਸ ਆਫ਼ ਇਨਾਹੀ ਸੈਲਫ਼ ਹੈਲਪ ਗਰੁੱਪ ਦੇ ਨੂਪਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਇਹ ਸਮਿਟ ਨਾਲ ਪੰਜਾਬ ਦੇ ਸੈਰ ਸਪਾਟੇ ਨੂੰ ਲਾਭ ਮਿਲੇਗਾ, ਉਸ ਦੇ ਨਾਲ ਹੀ ਸੈਲਫ਼ ਹੈਲਪ ਗਰੁੱਪਾਂ ਨੂੰ ਵੀ ਵੱਡਾ ਲਾਭ ਮਿਲੇਗਾ। ਇਸੇ ਤਰ੍ਹਾਂ ਏਕਤਾ ਸੈਲਫ ਹੈਲਪ ਗਰੁੱਪ ਦੇ ਜਗਦੇਵ ਸਿੰਘ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਸਤੋਜ ਪਿੰਡ ਵਿੱਚ ਵੱਖ ਤਰ੍ਹਾਂ ਦੇ ਤੇਲ ਕੱਢ ਕੇ ਵੇਚਣ ਦਾ ਕੰਮ ਕਰਦੇ ਹਨ ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਸਦਕੇ ਉਸਨੇ ਦੇਸ਼ ਦੇ ਦੂਜੇ ਰਾਜਾਂ ਤੋਂ ਬਹੁਤ ਸਾਰੇ ਆਰਡਰ ਪ੍ਰਾਪਤ ਹੋਏ ਹਨ। ਜਿਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਆਪਣਾ ਕੰਮ ਆਨਲਾਈਨ ਪਲੇਟਫਾਰਮ ਤੇ ਵੀ ਲਿਆਉਣ ਦਾ ਫੈਸਲਾ ਕੀਤਾ ਹੈ। ਮਹਿਲਾ ਮੋਰਚਾ ਸੈਲਫ ਹੈਲਪ ਗਰੁੱਪ ਮੁਹਾਲੀ ਦੀ ਵੰਦਨਾ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੇ ਸਾਗ,ਮੱਕੀ ਦੀ ਰੋਟੀ, ਖੀਰ ਮਾਲ ਪੂੜੇ,ਕੜੀ ਚਾਵਲ,ਗੁੜ ਸ਼ੱਕਰ ਅਤੇ ਸੇਵੀਆਂ ਦਾ ਸਟਾਲ ਲਗਾਇਆ ਸੀ ਨੇ ਦੱਸਿਆ ਕਿ ਉਨ੍ਹਾਂ ਉਮੀਦ ਨਾਲੋਂ ਵੱਧ ਲੋਕਾਂ ਤੋਂ ਪਿਆਰ ਮਿਲਿਆ ਹੈ। ਦੂਸਰੇ ਸੂਬਿਆਂ ਤੋਂ ਆਏ ਲੋਕਾਂ ਨੇ ਸਾਗ ਅਤੇ ਮੱਕੀ ਦੀ ਰੋਟੀ ਨੂੰ ਬਹੁਤ ਸੁਆਦ ਨਾਲ ਖਾਂਦੇ ਹਨ।






Last Updated :Sep 13, 2023, 6:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.