ETV Bharat / state

ਅੰਮ੍ਰਿਤਾ ਵੜਿੰਗ ਦਾ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉੱਤੇ ਵੱਡਾ ਹਮਲਾ, ਕਿਹਾ-ਬੱਸਾਂ ਵਾਲੇ ਮਾਮਲੇ 'ਚ ਬਿੱਟੂ ਗੁਰੂਘਰ ਚੜ੍ਹ ਕੇ ਚੁੱਕੇ ਸਹੁੰ - Amrita Warring

author img

By ETV Bharat Punjabi Team

Published : May 16, 2024, 12:18 PM IST

Updated : May 16, 2024, 2:46 PM IST

ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਆਗੂ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਆਪਣੇ ਵਿਰੋਧੀ ਉਮੀਦਵਾਰ ਰਾਜਾ ਵੜਿੰਗ ਉੱਤੇ ਬੱਸਾਂ ਦੀਆਂ ਬਾਡੀਆਂ ਨੂੰ ਲੈਕੇ ਜੋ ਵੀ ਇਲਜ਼ਾਮ ਲਗਾ ਰਹੇ ਨੇ ਉਸ ਨੂੰ ਸੱਚ ਸਾਬਿਤ ਕਰਨ ਲਈ ਗੁਰੂਘਰ ਪਹੁੰਚ ਕੇ ਸਹੁੰ ਚੁੱਕ ਲੈਣ।

Amrita Warings big attack
ਅੰਮ੍ਰਿਤਾ ਵੜਿੰਗ ਦਾ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉੱਤੇ ਵੱਡਾ ਹਮਲਾ (ਲੁਧਿਆਣਾ ਰਿਪੋਟਰ)

ਅੰਮ੍ਰਿਤਾ ਵੜਿੰਗ, ਕਾਂਗਰਸ ਆਗੂ (ਲੁਧਿਆਣਾ ਪੱਤਰਕਾਰ)

ਲੁਧਿਆਣਾ: ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ, ਜਿਸ ਵਿੱਚ ਉਹਨਾਂ ਰਵਨੀਤ ਬਿੱਟੂ ਦੇ ਪੁੱਛੇ ਸਵਾਲ ਉੱਤੇ ਬੋਲਦਿਆਂ ਕਿਹਾ ਕਿ ਰਵਨੀਤ ਬਿੱਟੂ ਲਗਾਤਾਰ ਬੱਸਾਂ ਦੀਆਂ ਬਾਡੀਆਂ ਦਾ ਇਲਜ਼ਾਮ ਲਗਾ ਰਹੇ ਨੇ ਤਾਂ ਇਸ ਮਾਮਲੇ ਵਿੱਚ ਉਹ ਗੁਰਦੁਆਰਾ ਸਾਹਿਬ ਪਹੁੰਚ ਕੇ ਸਹੁੰ ਚੱਕਣ। ਇਸ ਦੌਰਾਨ ਉਹਨਾਂ ਭਾਜਪਾ ਆਗੂ ਰਵਨੀਤ ਬਿੱਟੂ ਨੂੰ ਖੁੱਲ੍ਹਾਂ ਸੱਦਾ ਦਿੱਤਾ ਹੈ ਕਿ ਉਹ ਗੁਰਦੁਆਰਾ ਸਾਹਿਬ ਆ ਕੇ ਬਰਾਬਰ ਸਹੁੰ ਚੁੱਕਣ।




ਵਿਰੋਧੀਆਂ ਦੀ ਪੰਜਾਬ ਵਿੱਚੋਂ ਹੋ ਰਹੀ ਸਫਾਈ: ਉੱਧਰ ਮੀਡੀਆ ਨਾਲ ਗੱਲਬਾਤ ਕਰਦੀਆਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਕਿਹਾ ਕਿ ਉਹਨਾਂ ਦੀ ਚੋਣ ਮੁਹਿੰਮ ਵਧੀਆ ਚੱਲ ਰਹੀ ਹੈ ਅਤੇ ਲੋਕਾਂ ਦੇ ਨਾਲ ਵੀ ਲਗਾਤਾਰ ਮਿਲ ਰਹੇ ਹਨ। ਉਧਰ ਅੰਮ੍ਰਿਤਾ ਵੜਿੰਗ ਦੇ ਭਰਾ ਦੀ ਆਮ ਆਦਮੀ ਪਾਰਟੀ ਵਿੱਚ ਜੁਆਇਨਿੰਗ ਉੱਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਦਾ ਭਰਾ ਉਹਨਾਂ ਦੇ ਨਾਲ ਕੰਪੇਨਿੰਗ ਕਰ ਰਿਹਾ ਹੈ ਅਤੇ ਕੋਈ ਕਜ਼ਨ ਬ੍ਰਦਰ ਹੋਵੇ ਇਸ ਬਾਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉੱਧਰ ਅਕਾਲੀ ਦਲ ਵੱਲੋਂ ਬੈਂਸ ਭਰਾਵਾਂ ਉੱਤੇ ਚੁੱਕੇ ਸਵਾਲ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਅਕਾਲੀ ਦਲ ਆਪਣੀ ਫਿਕਰ ਕਰੇ ਕਿਉਂਕਿ ਜਿਵੇਂ ਘਰਾਂ ਦੇ ਵਿੱਚੋਂ ਝਾੜੂ ਸਫਾਈ ਕਰਦਾ ਹੈ ਇਵੇਂ ਹੀ ਅਕਾਲੀ ਦਲ ਵੀ ਪੰਜਾਬ ਵਿੱਚੋਂ ਸਾਫ ਹੋ ਰਿਹਾ ਹੈ।




ਲੋਕ ਹਨ ਨਾਲ: ਇਸ ਤੋਂ ਇਲਾਵਾ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਹ ਲੁਧਿਆਣਾ ਲੋਕ ਸਭਾ ਹਲਕੇ ਦੇ ਜਿਸ ਵੀ ਪਿੰਡ ਵਿੱਚ ਜਾ ਰਹੇ ਨੇ ਉੱਥੇ ਹੀ ਲੋਕਾਂ ਦਾ ਭਰਵਾਂ ਹੁੰਗਾਰਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਲੋਕ ਕਾਂਗਰਸ ਨੂੰ ਪੰਜਾਬ ਅਤੇ ਪੂਰੇ ਦੇਸ਼ ਵਿੱਚ ਬਦਲਾਅ ਦੀ ਉਮੀਦ ਨਾਲ ਵੇਖ ਰਹੇ ਹਨ। ਦਲ ਬਦਲੀ ਕਰਨ ਵਾਲਿਆਂ ਨੂੰ ਲੋਕ ਦੂਜਾ ਮੌਕਾ ਨਹੀਂ ਦੇਣਗੇ।



Last Updated : May 16, 2024, 2:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.