ਅੱਤਵਾਦੀ ਹਰਵਿੰਦਰ ਦੇ ਸਾਥੀ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਰਿੰਦਾ ਦੀ ਗ੍ਰਿਫ਼ਤਾਰੀ ਤੇ ਸਸਪੈਂਸ ਬਰਕਰਾਰ, ਪਹਿਲਾਂ ਰਿੰਦਾ ਦੇ ਮਾਰੇ ਜਾਣ ਦੀਆਂ ਆਈਆਂ ਸਨ ਖ਼ਬਰਾਂ

author img

By

Published : Jan 9, 2023, 3:33 PM IST

Terrorist Rindas accomplice arrested from Maharashtra

ਮਹਾਰਾਸ਼ਟਰ ATS ਅਤੇ ਪੰਜਾਬ ATGF ਵੱਲੋਂ ਪਾਕਿਸਤਾਨ ਬੇਸਡ ਗੈਂਗਸਟਰ ਹਰਵਿੰਦਰ ਰਿੰਦਾ (Terrorist Rindas accomplice arrested from Maharashtra) ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਤਵਾਦੀ ਹਰਵਿੰਦਰ ਰਿੰਦਾ ਦੀਆਂ ਗ੍ਰਿਫ਼ਤਾਰੀ ਨੂੰ ਲੈਕੇ ਸਸਪੈਂਸ ਬਣਿਆ ਹੋਇਆ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਅੱਤਵਾਦੀ ਹਰਵਿੰਦਰ ਰਿੰਦਾ ਦੇ ਪਾਕਿਸਤਾਨ ਵਿੱਚ ਮਾਰੇ (News of Rinda being killed in Pakistan ) ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆ ਸਨ।

ਚੰਡੀਗੜ੍ਹ: ਪੰਜਾਬ ਅੰਦਰ ਕਈ ਜੁਰਮ ਅਤੇ ਦਹਿਸ਼ਤਗਰਦੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਗੈਂਗਸਟਰ ਹਰਿੰਦਰ ਰਿੰਦਾ ਦੇ ਸਾਥੀਆਂ ਨੂੰ ਮਹਾਰਾਸ਼ਟਰ (Terrorist Rindas accomplice arrested from Maharashtra) ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿੰਦਾ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀ ਸ਼ਾਰਪ ਸ਼ੂਟਰ ਦੱਸ ਜਾ ਰਹੇ ਹਨ। ਇਸ ਤੋਂ ਇਲਾਵਾ ਇੰਨ੍ਹਾਂ ਸ਼ੂਟਰਾਂ ਨੂੰ ਮਹਾਰਾਸ਼ਟਰ ATS ਅਤੇ ਪੰਜਾਬ ATGF ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ (Joint operation by Maharashtra ATS and Punjab ATGF) ਗ੍ਰਿਫ਼ਤਾਰ ਕੀਤਾ ਗਿਆ ਹੈ।

ਜੁਆਇੰਟ ਆਪ੍ਰੇਸ਼ਨ: ਮਹਾਰਾਸ਼ਟਰ ATS ਅਤੇ ਪੰਜਾਬ ATG (Joint operation by Maharashtra ATS and Punjab ATGF) ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਅਤੇ ਉਨ੍ਹਾਂ ਖ਼ਿਲਾਫ਼ ਵਿਉਂਤਬੱਧ ਤਹਿਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ੂਟਰਾਂ ਖ਼ਿਲਾਫ਼ ਪੁਖਤਾ ਸੂਚਨਾ ਮਿਲੀ ਸੀ ਕਿ ਲੋੜੀਂਦੇ ਮੁਲਜ਼ਮ ਯਾਦਵਨਗਰ, ਅੰਬੀਵਾਲੀ, ਕਲਿਆਣ ਜ਼ਿਲ੍ਹਾ ਠਾਣੇ ਦਾ ਰਹਿਣ ਵਾਲਾ ਹੈ। ਇਸੇ ਤਹਿਤ ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (Punjab Polices anti terrorist squad) ਦੇ ਅਧਿਕਾਰੀਆਂ ਅਤੇ ਅਮਲੇ ਨੇ ਸਾਂਝੀ ਕਾਰਵਾਈ ਕਰਦਿਆਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫਤਾਰ 3 ਲੋੜੀਂਦੇ ਮੁਲਜ਼ਮ ਉੱਤੇ ਪੰਜਾਬ ਵਿੱਚ ਕਤਲ, ਇਰਾਦਾ ਕਤਲ, ਨਾਜਾਇਜ਼ ਹਥਿਆਰ ਰੱਖਣ, ਵਿਸਫੋਟਕ ਰੱਖਣ ਤੋਂ ਇਲਾਵਾ ਲੁੱਟਾਂ ਖੋਹਾਂ ਵਰਗੇ ਗੰਭੀਰ ਅਪਰਾਧਿਕ ਦਰਜ ਹਨ ਅਤੇ ਇਹ ਬਦਨਾਮ ਅਪਰਾਧੀ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੰਜਾਬ AGTF ਨੇ ਗ੍ਰਿਫ਼ਤਾਰ ਕੀਤਾ ਹੈ।

ਰਿੰਦਾ ਦੇ ਕਤਲ ਦੀਆਂ ਖ਼ਬਰਾਂ: ਦੱਸ ਦਈਏ ਅੱਜ ਅੱਤਵਾਦੀ ਰਿੰਦਾ ਦੀ ਗ੍ਰਿਫ਼ਤਾਰੀ ਸਬੰਧੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ,ਪਰ ਕੁੱਝ ਸਮੇਂ ਪਹਿਲਾਂ ਮੀਡੀਆ ਸੋਰਸਾਂ ਮੁਤਾਬਿਕ ਇਹ ਵੀ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਹਰਿੰਦਰ ਰਿੰਦਾ ਨੂੰ ਪਾਕਿਸਤਾਨ ਵਿੱਚ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ (Joint operation by Maharashtra ATS and Punjab ATGF) ਦੀ ਮੌਤ ਹੋ ਚੁੱਕੀ ਹੈ। ਪਰ ਹੁਣ ਹਰਿੰਦਰ ਰਿੰਦਾ ਦੇ ਸਾਥੀ ਅਤੇ ਉਸ ਦੀ ਖੁਦ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਨੇ ਮੁੜ ਤੋਂ ਏਜੰਸੀਆਂ ਅਤੇ ਪੁਲਿਸ ਨੂੰ ਚੌਕੰਨਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਟ੍ਰਾਇਸਿਟੀ 'ਚ NCB ਵੱਲੋਂ ਨਸ਼ੇ ਦੇ ਨੈਕਸਸ ਦਾ ਪਰਦਾਫਾਸ਼, 16 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਜਾਇਦਾਦਾਂ ਵੀ ਜ਼ਬਤ

ਰਿੰਦਾ ਖਤਰਨਾਕ ਦਹਿਸ਼ਤਗਰਦ: ਦੱਸ ਦਈਏ ਗੈਂਗਸਟਰ ਹਰਿੰਦਰ ਰਿੰਦਾ ਉੱਤੇ ਪੰਜਾਬ ਵਿੱਚ ਕਤਲ ਦੇ ਕਈ ਮਾਮਲੇ ਦਰਜ (A case of murder has been registered ) ਹਨ ਅਤੇ ਚੰਡੀਗੜ੍ਹ ਵਿੱਚ ਰਿੰਦਾ ਨੇ ਜੇਲ੍ਹ ਅੰਦਰ ਬੰਦ ਸਾਥੀ ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਮਿਲ ਕੇ ਚੰਡੀਗੜ੍ਹ ਵਿੱਚ ਸ਼ਰੇਆਮ ਕਤਲ ਕੀਤਾ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.