ETV Bharat / state

ਟ੍ਰਾਇਸਿਟੀ 'ਚ NCB ਵੱਲੋਂ ਨਸ਼ੇ ਦੇ ਨੈਕਸਸ ਦਾ ਪਰਦਾਫਾਸ਼, 16 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਜਾਇਦਾਦਾਂ ਵੀ ਜ਼ਬਤ

author img

By

Published : Jan 9, 2023, 12:18 PM IST

Updated : Jan 9, 2023, 4:39 PM IST

NCB exposed drug nexus in Tricity
ਟ੍ਰਾਇਸਿਟੀ 'ਚ NCB ਵੱਲੋਂ ਨਸ਼ੇ ਦੇ ਨੈਕਸਸ ਦਾ ਪਰਦਾਫਾਸ਼, 16 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਜਾਇਦਾਦਾਂ ਵੀ ਜ਼ਬਤ

ਟ੍ਰਾਇਸੀਟੀ ਚੰਡੀਗੜ੍ਹ, ਮੁਹਾਲੀ ਅਤੇ ਪੰਚਕੁਲਾ ਵਿੱਚ ਕੇਂਦਰੀ ਏਜੰਸੀ ਐੱਨਸੀਬੀ ਨੇ ਵੱਡਾ ਐਕਸ਼ਨ ਕਰਦਿਆਂ ਨਸ਼ੇ ਦੇ ਨੈਕਸਸ ਨੂੰ ਤੋੜਿਆ ਅਤੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ (NCB exposed drug nexus in Tricity) ਕੀਤਾ ਹੈ। ਫੜ੍ਹੇ ਗਏ ਮੁਲਜ਼ਮਾਂ ਦੀ ਐੱਨਸੀਬੀ ਵੱਲੋਂ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੇ 60 ਤੋਂ ਵੱਧ ਬੈਂਕ ਖਾਤਿਆਂ ਨੂੰ ਵੀ ਐੱਨਸੀਬੀ ਨੇ ਫ੍ਰੀਜ਼ (The bank accounts were frozen by the NCB) ਕਰ ਦਿੱਤਾ ਹੈ। ਐੱਨਸੀਬੀ ਨੇ ਇਹ ਵੀ ਦਾਅਵਾ ਕੀਤਾ ਹੈ ਇਸ ਮਾਮਲੇ ਵਿੱਚ ਰਸੂਖਦਾਰ ਬੰਦਿਆਂ ਦੇ ਵੀ ਨਾਂਅ ਸਾਹਮਣੇ ਆ ਸਕਦੇ ਹਨ।

ਟ੍ਰਾਇਸਿਟੀ 'ਚ NCB ਵੱਲੋਂ ਨਸ਼ੇ ਦੇ ਨੈਕਸਸ ਦਾ ਪਰਦਾਫਾਸ਼, 16 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਜਾਇਦਾਦਾਂ ਵੀ ਜ਼ਬਤ

ਚੰਡੀਗੜ੍ਹ: ਟ੍ਰਾਇਸਿਟੀ ਵਿੱਚ ਨਸ਼ੇ ਦੇ ਨੈਕਸਸ ਖ਼ਿਲਾਫ਼ ਐਕਸ਼ਨ ਤੋਂ ਬਾਅਦ ਐੱਨਸੀਬੀ ਵੱਲੋਂ ਕਿਹਾ ਗਿਆ ਹੈ ਕਿ ਇਸ ਦੀ ਚੰਡੀਗੜ੍ਹ ਯੂਨਿਟ (NCB exposed drug nexus in Tricity) ਵੱਲੋਂ ਜਾਂਚ ਕੀਤੀ ਗਈ ਹੈ, ਜਿਸ ਦੀਆਂ ਤਾਰਾਂ ਹੋਰਨਾਂ ਰਾਜਾਂ ਨਾਲ ਵੀ ਜੁੜੀਆਂ ਹੋਈਆਂ ਹਨ, ਜਿਸ ਵਿੱਚ ਵੱਖ-ਵੱਖ ਮੈਂਬਰ NCB ਦੀਆਂ ਇਕਾਈਆਂ ਨੂੰ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਚੰਡੀਗੜ੍ਹ ਯੂਨਿਟ ਨੇ ਜਾਂਚ ਦੌਰਾਨ 16 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਤਸਕਰਾਂ ਦਾ ਜਾਇਦਾਦਾਂ ਨੂੰ ਜ਼ਬਤ (The bank accounts were frozen by the NCB) ਕੀਤਾ ਅਤੇ ਬੈਂਕ ਖਾਤਿਆਂ ਨੂੰ ਵੀ ਫ੍ਰੀਜ਼ ਕੀਤਾ ਹੈ।


ਵਿਦੇਸ਼ ਤੱਕ ਫੈਲਿਆ ਨੈਕਸਸ: ਐੱਨਸੀਬੀ ਦੀ ਚੰਡੀਗੜ੍ਹ ਯੂਨਿਟ (Chandigarh Unit of NCB) ਮੁਤਾਬਿਕ ਇਹ ਨੈਕਸਸ ਸਿਰਫ ਟ੍ਰਾਇਸਿਟੀ ਵਿੱਚ ਨਹੀਂ ਸਗੋਂ ਪੂਰੇ ਪੰਜਾਬ ਤੋਂ ਇਲਾਵਾ ਵਿਦੇਸ਼ ਵਿੱਚ ਵੀ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਧਨ ਨੂੰ ਵੱਖ-ਵੱਖ ਕਾਰੋਬਾਰਾਂ 'ਚ ਨਿਵੇਸ਼ ਕਰਕੇ ਲਾਂਡਰਿੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਜਿਸ 'ਚ ਵਿੱਤੀ ਪੱਖ ਤੋਂ ਵੀ ਪੈਸਾ ਟ੍ਰਾਈ ਸਿਟੀ ਦੇ ਪੱਬਾਂ ਵਿੱਚ ਵੀ ਲਗਾਇਆ ਗਿਆ ਹੈ ਅਤੇ ਇੱਥੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਹੁੰਦੀ ਹੈ। ਇਸ ਤੋਂ ਇਹ ਤਸਕਰ ਅਟਾਰੀ ਬੰਦਰਗਾਹ ਰਾਹੀਂ (Smugglers used to bring drugs through Attari port) ਵੀ ਨਸ਼ੀਲੇ ਪਦਾਰਥ ਲੈ ਕੇ ਆਉਂਦੇ ਹਨ, ਜਿਸ ਦੀ ਜਾਂਚ ਚੱਲ ਰਹੀ ਹੈ।



ਪਹਿਲੀ ਬਰਾਮਦਗੀ: ਉਨ੍ਹਾਂ ਕਿਹਾ ਇਸ ਸਬੰਧੀ ਪਹਿਲੀ ਬਰਾਮਦਗੀ ਜੰਮੂ-ਕਸ਼ਮੀਰ ਤੋਂ 20 ਕਿਲੋਗ੍ਰਾਮ ਦੀ ਸੀ, ਜੋ ਕਿ ਆਮ ਦਿਸਣ ਵਾਲੇ ਜੂਸ ਦੀ ਬੋਤਲ ਵਿੱਚ ਵੀ ਆਈ ਸੀ। ਐੱਨਸੀਬੀ ਦੇ ਮੁਤਾਬਿਕ ਇੰਨ੍ਹਾਂ ਤਸਕਰਾਂ ਦੇ ਮਾਸਟਰ ਮਾਈਂਡ ਦੁਬਈ ਬੈਠੇ (masterminds of the smugglers are sitting in Dubai) ਹਨ। ਉਨ੍ਹਾਂ ਕਿਹਾ ਦੁਬਈ ਕੇਂਦਰੀ ਏਜੰਸੀ ਨਾਲ ਅਸੀਂ ਮਿਲ ਕੇ ਕੰਮ ਕਰ ਰਹੇ ਸੀ।ਕਾਊਂਟਰ ਇੰਟੈਲੀਜੈਂਸ ਪੰਜਾਬ ਨੇ ਵੀ ਸਾਡਾ ਸਾਥ ਦਿੱਤਾ ਹੈ।ਉਨ੍ਹਾਂ ਅੱਗੇ ਕਿਹਾ ਕਿ 15 ਨਵੰਬਰ ਨੂੰ 20 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ, ਜਿਸ ਵਿਚ ਸੰਦੀਪ ਸਿੰਘ ਨਾਂ ਦਾ ਵਿਅਕਤੀ ਸ਼ਾਮਲ ਸੀ। ਇਨ੍ਹਾਂ ਵਿੱਚੋਂ ਕਈ ਅਪਰਾਧੀ ਪਹਿਲਾਂ ਵੀ ਐਨਡੀਪੀਸੀ ਐਕਟ ਤਹਿਤ ਭਗੌੜੇ ਹੋ ਚੁੱਕੇ ਹਨ ਅਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹੋਏ ਸਨ।



ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਾਂਡ 'ਚ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਨੇ ਕੀਤਾ ਹਵਾਲਾਤੀਆਂ 'ਤੇ ਹਮਲਾ, 3 ਹਵਾਲਾਤੀ ਜ਼ਖ਼ਮੀ




16 ਗ੍ਰਿਫ਼ਤਾਰੀਆਂ: ਐੱਨਸੀਬੀ ਮੁਤਾਬਿਕ ਹੁਣ ਤੱਕ ਮਾਮਲੇ ਵਿੱਚ 16 ਮੁਲਜ਼ਮਾਂ ਨੂੰ ਗ੍ਰਿਫਤਾਰ (16 accused were arrested) ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪਹਿਲਾਂ ਸੰਦੀਪ ਸਿੰਘ ਜੋ ਕਿ ਅਕਸ਼ੈ ਛਾਬੜਾ ਦਾ ਸਾਥੀ ਸੀ, ਫਿਰ ਦੂਜਾ ਸੁਖਬੀਰ ਸਿੰਘ ਜੋ ਕਿ ਪੈਸੇ ਦੀ ਵਿਵਸਥਾ ਕਰਦਾ ਸੀ। ਉਨ੍ਹਾਂ ਕਿਹਾ ਤਸਕਰ ਅਕਸ਼ੈ ਦੇ ਸਬੰਧ ਅਫਗਾਨਿਸਤਾਨ ਨਾਲ ਹਨ। ਇਸ ਤੋਂ ਇਲਾਵਾ ਮਾਮਲੇ ਵਿੱਚ ਹਿਤੇਸ਼ ਵਰਮਾ, ਭੁਪਨੇਸ਼ ਕੁਮਾਰ 7 ਜਣੇ ਸ਼ਾਮਿਲ ਸਨ। ਉਨ੍ਹਾਂ ਕਿਹਾ ਨੈਕਸਸ ਵਿੱਚ ਕੁੱਝ ਮੈਡੀਕਲ ਸਟੋਰ ਮਾਲਿਕਾਂ ਦੀ ਵੀ ਸ਼ਮੂਲੀਅਤ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Last Updated :Jan 9, 2023, 4:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.