ETV Bharat / state

Punjab Budget Session: ਕਾਂਗਰਸ ਨੇ ਸਦਨ ਚੋਂ ਕੀਤਾ ਵਾਕਆਊਟ, ਸਦਨ ਦੀ ਕਾਰਵਾਈ ਜਾਰੀ

author img

By

Published : Mar 7, 2023, 7:37 AM IST

Updated : Mar 7, 2023, 1:45 PM IST

Punjab Budget Session, Punjab Budget Session Live Updates
Punjab Budget Session : ਪੰਜਾਬ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ, ਕਾਂਗਰਸੀਆਂ ਵੱਲੋਂ ਸ਼ਾਮਲ ਹੋਣ 'ਤੇ ਸਸਪੈਂਸ

ਪੰਜਾਬ ਵਿਧਾਨਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ। ਅੱਜ ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਸੋਮਵਾਰ ਨੂੰ ਬਜਟ ਸੈਸ਼ਨ ਦੇ ਦੂਜੇ ਦਿਨ ਸਦਨ ਅੰਦਰ ਸੱਤਾ ਧਿਰ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਉੱਥੇ ਹੀ, ਅੱਜ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਧਾਨਸਭਾ ਬਾਹਰ ਧਰਨੇ ਉੱਤੇ ਬੈਠੇ ਹਨ। ਕਾਂਗਰਸੀ ਆਗੂ ਵੀ ਵਿਧਾਨ ਸਭਾ ਬਾਹਰ ਧਰਨੇ ਉੱਤੇ ਬੈਠੇ ਨਜ਼ਰ ਆਏ।




ਚੰਡੀਗੜ੍ਹ:
ਅੱਜ ਪੰਜਾਬ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਵੱਲੋਂ ਸਪੀਕਰ ਨਾਲ ਮੁਲਾਕਾਤ ਕੀਤੀ ਜਾਵੇਗੀ। ਕਾਂਗਰਸੀ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੁਆਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ। ਖਬਰ ਹੈ ਕਿ ਦੁਪਹਿਰ ਨੂੰ ਕਾਂਗਰਸੀ ਨੇਤਾ ਰਾਜਪਾਲ ਨਾਲ ਮੁਲਾਕਾਤ ਕਰਨਗੇ। ਦੂਜੇ ਪਾਸੇ, ਭਾਜਪਾ ਆਗੂ ਅਸ਼ਵਨੀ ਕੁਮਾਰ ਸਵੇਰੇ 11 ਵਜੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨਗੇ।

ਸਦਨ 'ਚ ਮੁੱਖ ਮੰਤਰੀ ਮਾਨ ਦਾ ਕਰਾਂਗੇ ਬਾਇਕਾਟ: ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਕਾਂਗਰਸ ਸਦਨ ਦੀ ਕਾਰਵਾਈ ਵਿੱਚ ਹਿੱਸਾ ਲਿਆ। ਸਦਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਇਕਾਟ ਕੀਤਾ ਹੈ। ਸਦਨ ਦੀ ਕਾਰਵਾਈ ਦੌਰਾਨ ਕਾਂਗਰਸ ਨੇ ਸਦਨ ਚੋਂ ਵਾਕਆਊਟ ਕਰ ਲਿਆ।

ਧਰਨੇ 'ਤੇ ਬੈਠੇ ਮੂਸੇਵਾਲਾ ਦੇ ਮਾਤਾ ਪਿਤਾ: ਇਨਸਾਫ ਨਾ ਮਿਲਦਾ ਵੇਖ ਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵਿਧਾਨਸਭਾ ਦੇ ਬਾਹਰ ਧਰਨੇ ਉੱਤੇ ਬੈਠ ਗਏ ਹਨ। ਉਨ੍ਹਾਂ ਕਿਹਾ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਅਜੇ ਵੀ ਬਾਹਰ ਹੈ। ਉਨ੍ਹਾਂ ਨੇ ਮਾਮਲੇ ਦੀ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਹ ਇੱਥੋ ਨਹੀਂ ਜਾਣਗੇ, ਭਾਵੇਂ ਸਾਨੂੰ ਗ੍ਰਿਫਤਾਰ ਕਰ ਲਓ। ਉਨ੍ਹਾਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ।


ਵਿਧਾਨਸਭਾ ਬਾਹਰ ਧਰਨੇ 'ਤੇ ਬੈਠੇ ਮੂਸੇਵਾਲਾ ਦੇ ਮਾਤਾ-ਪਿਤਾ

ਮੈਨੂੰ ਰੋਜ਼ ਧਮਕੀਆਂ ਮਿਲ ਰਹੀਆਂ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਹ ਕੁੱਝ ਗ਼ਲਤ ਨਹੀਂ ਕਰ ਰਹੇ। ਮੈਂ ਆਪਣੇ ਪੁੱਤਰ ਲਈ ਇਨਸਾਫ ਮੰਗ ਰਿਹਾ ਹਾਂ। ਮੈਨੂੰ ਵੀ ਰੋਜ਼ ਧਮਕੀਆਂ ਮਿਲ ਰਹੀਆਂ ਹਨ ਕਿ ਮੈਨੂੰ 25 ਮਾਰਚ ਤੱਕ ਮਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਉੱਤੇ ਕੋਈ ਐਕਸ਼ਨ ਨਹੀਂ ਹੋ ਰਿਹਾ।

ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲੇ ਮੰਤਰੀ : ਮੰਤਰੀ ਕੁਲਦੀਪ ਧਾਲੀਵਾਲ ਨੇ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਅਥੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਮਰਜ਼ੀ ਮਿਲ ਸਕਦੇ ਹਨ। ਸਿੱਧੂ ਪੂਰੇ ਪੰਜਾਬ ਦਾ ਪੁੱਤਰ ਸੀ। ਉਨ੍ਹਾਂ ਕਿਹਾ ਕਿ 20 ਮਾਰਚ ਤੋਂ ਬਾਅਦ ਉਹ ਉਨ੍ਹਾਂ ਦੀ ਮੀਟਿੰਗ ਸੀਐਮ ਮਾਨ ਨਾਲ ਕਰਵਾਉਣਗੇ। ਭਰੋਸਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਧਰਨਾ ਚੁੱਕ ਲਿਆ ਹੈ।

ਸੀਐਮ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਤਿਖੀ ਬਹਿਸ : ਸੋਮਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ, ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪ ਦੇ ਸੰਸਦ ਮੈਂਬਰ ਰਾਘਵ ਚੱਢਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਜੇਕਰ ਕੋਈ ਸੀਬੀਆਈ ਅਤੇ ਈਡੀ ਤੋਂ ਬੱਚਣਾ ਚਾਹੁੰਦਾ ਹੈ, ਤਾਂ ਉਹ ਆਪਣੇ ਪਾਰਟੀ ਦਫ਼ਤਰ 'ਤੇ ਭਾਜਪਾ ਦਾ ਝੰਡਾ ਲਾ ਲਵੇ। ਇਸ ਬਿਆਨ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਮੁਤਾਬਕ ਪੰਜਾਬ 'ਚ ਵਿਜੀਲੈਂਸ ਦਫ਼ਤਰ ਉੱਤੇ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ।

ਸਬਰ ਰੱਖੋ, ਸਭ ਦੀ ਵਾਰੀ ਆਵੇਗੀ: ਇਸ ਉੱਤੇ, ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਘਪਲੇ ਕੀਤੇ ਹਨ, ਉਨ੍ਹਾਂ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕਾਂਗਰਸੀ ਨੇਤਾਵਾਂ ਨੂੰ ਕਹਿੰਦਾ ਹਾਂ ਕਿ ਸਬਰ ਰੱਖੋ, ਸਭ ਦੀ ਵਾਰੀ ਆਵੇਗੀ। ਉਨ੍ਹਾਂ ਸਦਨ ਵਿੱਚ ਕਿਹਾ ਕਿ ਜਿਸ ਆਗੂ ਨੇ ਪੰਜਾਬ ਦਾ ਪੈਸਾ ਖਾਧਾ ਹੈ, ਜਾਂ ਉਸ ਵਿੱਚ ਸ਼ਾਮਲ ਹੈ, ਉਸ ਹਰ ਇੱਕ ਸ਼ਖ਼ਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਰੇਤ ਮਾਫੀਆ ਉੱਤੇ ਬਹਿਸ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਜਦੋਂ ਬਜਟ ਉਤੇ ਬੋਲਣਗੇ, ਤਾਂ ਦੱਸਣਗੇ ਸਾਰਾ ਹਿਸਾਬ ਅਤੇ ਜੋ ਵੀ ਮਾਫੀਆਂ ਫੜੇ ਹਨ, ਉਨ੍ਹਾਂ ਬਾਰੇ ਵੀ ਦੱਸਣਗੇ ਕਿ ਉਹ ਮਾਫੀਆਂ ਕੌਣ ਹਨ। ਇਸ ਬਾਰੇ ਵੀ ਜਾਣਕਾਰੀ ਦੇਣਗੇ। ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਜੋ ਚਰਨਜੀਤ ਸਿੰਘ ਚੰਨੀ ਦੇ ਚਹੇਤੇ ਹਨ, ਉਹ ਵੀ ਸ਼ਾਮਲ ਹਨ ਅਤੇ ਇੱਥੇ ਹੀ ਬੈਠੇ ਹਨ। ਇਸ ਤੋਂ ਪਹਿਲਾਂ, ਮਾਨ ਨੇ ਕਿਹਾ ਕਿ ਇਕ ਸਾਬਕਾ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ 40 ਭ੍ਰਿਸ਼ਟਚਾਰ ਮੰਤਰੀਆਂ ਦੀ ਸੂਚੀ ਕਾਂਗਰਸ ਹਾਈਕਮਾਨ ਨੂੰ ਦਿੱਤੀ ਸੀ, ਪਰ ਉਸ ਨੂੰ ਦਬਾ ਲਿਆ ਗਿਆ, ਤਾਂ ਜੋ ਕਾਂਗਰਸ ਦੀ ਬਦਨਾਮੀ ਨਾ ਹੋਵੇ। ਸੀਐਮ ਮਾਨ ਨੇ ਕਿਹਾ ਕਿ ਤੁਸੀ ਕਾਂਗਰਸ ਦੀ ਬਦਨਾਮੀ ਝੱਲ ਨਹੀਂ ਸਕਦੇ, ਪਰ ਪੰਜਾਬ ਦੀ ਬਦਨਾਮੀ ਝੱਲ ਸਕਦੇ ਹੋ।

ਕਾਂਗਰਸੀ ਆਗੂ ਸਪੀਕਰ ਨਾਲ ਕਰਨਗੇ ਮੁਲਾਕਾਤ : ਇਸ ਗੱਲਬਾਤ ਦੌਰਾਨ ਦੋਵਾਂ ਆਗੂਆਂ ਵਿਚਾਲੇ ਗਰਮਾ-ਗਰਮ ਬਹਿਸ ਵੀ ਹੋਈ। ਹੁਣ ਕਾਂਗਰਸ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁੱਦੇ 'ਤੇ ਮੁਆਫ਼ੀ ਮੰਗਣ ਲਈ ਕਹਿ ਰਹੀ ਹੈ ਅਤੇ ਕਾਂਗਰਸ ਪਾਰਟੀ ਦੇ ਆਗੂ ਅੱਜ ਸਵੇਰੇ 9:00 ਵਜੇ ਇਸ ਮਾਮਲੇ 'ਚ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਮਿਲਣਗੇ। ਦੂਜੇ ਪਾਸੇ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਸਪੀਕਰ ਤੋਂ ਕਾਰਵਾਈ ਦਾ ਭਰੋਸਾ ਨਾ ਮਿਲਿਆ, ਤਾਂ ਉਹ ਇਹ ਮਾਮਲਾ ਮੁੜ ਰਾਜਪਾਲ ਕੋਲ ਲੈ ਕੇ ਜਾਣਗੇ।

ਇਹ ਵੀ ਪੜ੍ਹੋ: Punjab Budget Session: ਭ੍ਰਿਸਟਾਚਾਰ ਦੇ ਮੁੱਦੇ 'ਤੇ CM ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਕਾਰ ਤਿੱਖੀ ਤਕਰਾਰ, CM ਨੇ ਕਿਹਾ ਸਬਰ ਰੱਖੋ ਵਾਰੀ ਸਭ ਦੀ ਆਵੇਗੀ

etv play button
Last Updated :Mar 7, 2023, 1:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.