ETV Bharat / state

Politics over statement of Trudeau: ਟਰੂਡੋ ਦੇ ਬਿਆਨ 'ਤੇ ਕੈਨੇਡਾ ਤੋਂ ਪੰਜਾਬ ਤੱਕ ਸਿਆਸੀ ਘਮਾਸਾਣ, ਭਾਜਪਾ ਨੇ ਕੈਨੇਡਾ ਸਰਕਾਰ ਦੇ ਕਦਮ ਦੀ ਕੀਤੀ ਨਿਖੇਧੀ

author img

By ETV Bharat Punjabi Team

Published : Sep 19, 2023, 1:44 PM IST

ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਭਾਰਤ ਉੱਤੇ ਹਰਦੀਪ ਨਿੱਝਰ ਦੇ ਕਤਲ ਦਾ ਇਲਜ਼ਾਮ ਲਾਇਆ। ਇਸ ਤੋਂ ਬਾਅਦ ਭਾਰਤ ਸਰਕਾਰ ਅਤੇ ਵੱਖ-ਵੱਖ ਸਿਆਸੀ ਆਗੂਆਂ ਦੇ ਕੈਨੇਡਾ ਸਰਕਾਰ ਖ਼ਿਲਾਫ਼ ਤਲਖੀ ਭਰੇ ਪ੍ਰਤੀਕਰਮ ਆ ਰਹੇ ਹਨ। (Accusation of murder of Hardeep Nijjar on India)

Politics heated up in India on the statement of Canadian Prime Minister Justin Trudeau
Politics over statement of Trudeau: ਟਰੂਡੋ ਦੇ ਬਿਆਨ 'ਤੇ ਕੈਨੇਡਾ ਤੋਂ ਪੰਜਾਬ ਤੱਕ ਸਿਆਸੀ ਘਮਾਸਾਣ, ਭਾਜਪਾ ਨੇ ਕੈਨੇਡਾ ਸਰਕਾਰ ਦੇ ਕਦਮ ਦੀ ਕੀਤੀ ਨਿਖੇਧੀ

ਚੰਡੀਗੜ੍ਹ: "ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ" ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਬਿਆਨ ਤੋਂ ਬਾਅਦ ਕੈਨੇਡਾ ਤੋਂ ਲੈ ਕੇ ਭਾਰਤ ਤੱਕ ਬਵਾਲ ਮੱਚ ਗਿਆ ਹੈ। ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢਿਆ ਅਤੇ ਭਾਰਤ ਸਰਕਾਰ ਨੇ ਵੀ ਸਖ਼ਤ ਰੁਖ ਅਖਤਿਆਰ ਕਰਦਿਆਂ ਕੈਨੇਡੀਅਨ ਡਿਪਲੋਮੈਟ ਨੂੰ 5 ਦਿਨਾਂ 'ਚ ਭਾਰਤ ਛੱਡਣ ਲਈ ਕਹਿ ਦਿੱਤਾ ਹੈ। ਪੰਜਾਬ 'ਚ ਸਿਆਸੀ ਭੂਚਾਲ ਆ ਗਿਆ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਰਾਜਨੀਤਿਕ ਪ੍ਰਤੀਕਿਰਿਆਂਵਾਂ ਸਾਹਮਣੇ ਆ ਰਹੀਆਂ ਹਨ।

ਭਾਜਪਾ ਦੀ ਟਰੂਡੋ ਨੂੰ ਲਲਕਾਰ: ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ (BJP leader Harjit Grewal) ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੋੜਵਾਂ ਜਵਾਬ ਦਿੱਤਾ ਹੈ। ਗਰੇਵਾਲ ਦਾ ਕਹਿਣਾ ਹੈ ਕਿਸੇ ਵੀ ਦੇਸ਼ ਦੇ ਪ੍ਰਮੁੱਖ ਨੂੰ ਅਜਿਹਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਬਿਨ੍ਹਾਂ ਕਿਸੇ ਜਾਂਚ ਤੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੀ ਸ਼ੰਕਾ ਜ਼ਾਹਿਰ ਕਰਨਾ ਇੱਕ ਗੈਰ ਜ਼ਿੰਮੇਵਾਰ ਬਿਆਨ ਹੈ। ਭਾਰਤ ਕਦੇ ਵੀ ਦੂਜੇ ਦੇਸ਼ ਵਿਚ ਆਪਣੀ ਦਖ਼ਲ ਅੰਦਾਜ਼ੀ ਨਹੀਂ ਕਰਦਾ। ਆਪਣੇ ਦੇਸ਼ ਦੇ ਅੰਦਰ ਮਚੀ ਖਲਬਲੀ ਅਤੇ ਅੱਤਵਾਦੀਆਂ ਖਾਲਿਸਤਾਨੀਆਂ ਨੂੰ ਪਨਾਹ ਦੇਣ ਵਾਲੇ ਮੁੱਦੇ ਤੋਂ ਧਿਆਨ ਹਟਾਉਣ ਲਈ ਟਰੂਡੋ ਵੱਲੋਂ ਇਹ ਬਿਆਨ ਦਿੱਤਾ ਗਿਆ ਹੋ ਸਕਦਾ ਹੈ।

ਪਾਕਿਸਤਾਨ ਦਾ ਹਸ਼ਰ: ਇਹੋ-ਜਿਹੀਆਂ ਗੈਰ-ਜ਼ਿੰਮੇਵਰ ਬਿਆਨਬਾਜ਼ੀਆਂ ਨਾਲ ਕੈਨੇਡਾ ਦਾ ਹੀ ਨੁਕਸਾਨ ਹੋਣਾ ਕਿਸੇ ਹੋਰ ਦਾ ਨਹੀਂ। ਕੈਨੇਡਾ ਬਹੁਤ ਵਧੀਆ ਮੁਲਕ ਸੀ, ਜਿੱਥੇ ਭੇਦਭਾਵ ਦੀ ਕੋਈ ਥਾਂ ਨਹੀਂ। ਜਦਕਿ ਸਮਾਜ ਵਿਰੋਧੀ ਅਨਸਰਾਂ ਦਾ ਪਾਲਣ ਕਰਕੇ ਉੱਥੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਗਈ ਹੈ। ਜਿਸ ਤਰ੍ਹਾਂ ਪਾਕਿਸਤਾਨ ਦਾ ਹਸ਼ਰ ਹੋਇਆ ਹੁਣ ਕੈਨੇਡਾ ਵੀ ਉਸੇ ਪਾਸੇ ਵੱਲ ਵਧ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਜਸਟਿਨ ਟਰੂਡੋ ਦੀ ਹੋਵੇਗੀ। ਰਹੀ ਗੱਲ ਪ੍ਰਧਾਨ ਮੰਤਰੀ ਵੱਲੋਂ ਜਵਾਬ ਨਾ ਦੇਣ ਦੀ ਤਾਂ ਪ੍ਰਧਾਨ ਮੰਤਰੀ ਮੋਦੀ ਅਜਿਹਾ ਕਦੇ ਵੀ ਨਹੀਂ ਕਰਦੇ ਉਹ ਸਭ ਦੀ ਗੱਲ ਸੁਣਦੇ ਹਨ।


ਭਾਰਤੀ ਡਿਪਲੋਮੈਟ ਬਰਖਾਸਤ: ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ (BJP national spokesperson RP Singh) ਨੇ ਵੀ ਇੱਕ ਟਵੀਟ ਜ਼ਰੀਏ ਟਰੂਡੋ ਨੂੰ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਲਿਖਿਆ ਕਿ ਸੱਤਾ ਵਿੱਚ ਬਣੇ ਰਹਿਣ ਦੀਆਂ ਸਾਰੀਆਂ ਸਿਆਸੀ ਮਜਬੂਰੀਆਂ ਕਿਸੇ ਨੂੰ ਕੀ ਕਰਨ ਲਈ ਮਜਬੂਰ ਕਰ ਸਕਦੀਆਂ ਹਨ, ਇਹ ਤਾਜ਼ਾ ਬਿਆਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ।

  • What all political compulsion of staying in power can make one do.

    Canadian PM @JustinTrudeau sacks a Indian Diplomat by using phrase like 'Credible Allegations' (not evidence) of killing of Khalistani HS Nijjar, on whom NIA announced bounty of ₹10lac for his involvement in… pic.twitter.com/ZHaamBrWpL

    — RP Singh National Spokesperson BJP (@rpsinghkhalsa) September 19, 2023 " class="align-text-top noRightClick twitterSection" data=" ">

ਕੈਨੇਡੀਅਨ ਪ੍ਰਧਾਨ ਮੰਤਰੀ @ ਜਸਟਿਨ ਟਰੂਡੋ ਖਾਲਿਸਤਾਨੀ ਐਚ.ਐਸ. ਨਿੱਝਰ ਦੀ ਹੱਤਿਆ ਦੇ 'ਭਰੋਸੇਯੋਗ ਇਲਜ਼ਾਮ' ਵਰਗੇ ਵਾਕਾਂਸ਼ ਦੀ ਵਰਤੋਂ ਕਰਕੇ ਇੱਕ ਭਾਰਤੀ ਡਿਪਲੋਮੈਟ ਨੂੰ ਬਰਖਾਸਤ ਕੀਤਾ, ਜਿਸ 'ਤੇ NIA ਨੇ ਲੁਧਿਆਣਾ ਵਿੱਚ ਹੱਤਿਆ ਵਿੱਚ ਸ਼ਾਮਲ ਹੋਣ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਅਤੇ ਇਹ ਜਨਤਕ ਤੌਰ 'ਤੇ ਜਾਣਿਆ ਜਾਂਦਾ ਹੈ ਕਿ ਨਿੱਝਰ ਨੂੰ ਅੰਤਰ-ਗੈਂਗ ਵਿੱਚ ਮਾਰਿਆ ਗਿਆ ਸੀ। - ਆਰਪੀ ਸਿੰਘ,ਭਾਜਪਾ ਆਗੂ

ਰਾਜਾ ਵੜਿੰਗ ਨੇ ਕੀਤੀ ਨਿਖੇਧੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਵਿਰੋਧੀ ਬਿਆਨ ਦੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਖੇਧੀ ਕੀਤੀ ਹੈ। ਉਸ ਨੇ ਟਰੂਡੋ ਨੂੰ ਅਜਿਹੇ ਬਿਆਨਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.