ETV Bharat / state

Hardeep Singh Nijjar Murder Case : ਜਾਣੋ, ਕੌਣ ਸੀ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਜਿਸਦੇ ਕਤਲ ਦਾ ਇਲਜ਼ਾਮ ਕੈਨੇਡਾ ਨੇ ਭਾਰਤ ’ਤੇ ਲਗਾਇਆ !

author img

By ETV Bharat Punjabi Team

Published : Sep 19, 2023, 8:59 AM IST

Know who was Khalistani Hardeep Singh Nijhar
Hardeep Singh Nijjar: ਜਾਣੋ, ਕੌਣ ਸੀ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਜਿਸਦੇ ਕਤਲ ਦਾ ਇਲਜ਼ਾਮ ਕੈਨੇਡਾ ਨੇ ਭਾਰਤ ’ਤੇ ਲਗਾਇਆ !

ਕੈਨੇਡਾ ਵਿੱਚ ਕਤਲ ਕੀਤਾ ਗਿਆ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ (Murder of Hardeep Singh Nijhar) ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਸੀ। ਨਿੱਝਰ ਲੰਮੇਂ ਸਮੇਂ ਤੋਂ ਕੈਨੇਡਾ ਦੀ ਨਾਗਰਿਕਤਾ ਲੈਕੇ ਉੱਥੇ ਹੀ ਰਹਿ ਰਿਹਾ ਸੀ, ਇਸ ਦੌਰਾਨ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਕਤਲ ਦਾ ਇਲਜ਼ਾਮ ਕੈਨੇਡਾ ਨੇ ਹੁਣ ਭਾਰਤ ਸਿਰ ਮੜ੍ਹਿਆ ਹੈ। (Canada expels Indian diplomat)

ਚੰਡੀਗੜ੍ਹ: ਪੰਜਾਬ ਵਿੱਚ ਬਹੁਤ ਸਾਰੇ ਵਿਚਾਰਧਾਰਕ ਵੱਖਵਾਦੀ ਹੋਏ ਹਨ ਅਤੇ ਹੁਣ ਵੀ ਮੌਜੂਦ ਹਨ। ਇਨ੍ਹਾਂ ਵੱਖਵਾਦੀਆਂ ਵਿੱਚੋਂ ਹੀ ਕੁੱਝ ਨੇ ਭਾਰਤ ਸਰਕਾਰ ਦੀ ਅਧੀਨਗੀ ਤੋਂ ਪਰੇ ਪੰਜਾਬ ਨੂੰ ਖਾਲਿਸਤਾਨ ਵਜੋਂ ਇੱਕ ਨਵਾਂ ਦੇਸ਼ ਬਣਾਉਣ ਦੀ ਮੰਗ ਰੱਖੀ ਅਤੇ ਇਨ੍ਹਾਂ ਖਾਲਿਸਤਾਨੀਆਂ ਵਿੱਚ ਹੀ ਸ਼ੁਮਾਰ ਸੀ (Murder of Canadian citizen Hardeep Singh Nijjar) ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ। ਦੱਸ ਦਈਏ ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਹੈ ਅਤੇ ਕਸਬਾ ਫਿਲੌਰ ਦੇ ਨਾਲ ਲੱਗਦੇ ਪਿੰਡ ਭਾਰਸਿੰਘ ਦਾ ਜੱਦੀ ਵਸਨੀਕ ਹਰਦੀਪ ਨਿੱਝਰ ਸੀ। ਇਹ ਵੀ ਦੱਸ ਦਈਏ ਕਿ ਹਰਦੀਪ ਨਿੱਝਰ ਕੋਲੰਬੀਆ ਦੇ ਜਾਣੇ-ਪਛਾਣੇ ਸਿੱਖ ਆਗੂ ਵਿੱਚੋਂ ਇੱਕ ਸੀ ਅਤੇ ਖਾਲਿਸਤਾਨੀ ਲਹਿਰ ਦਾ ਆਗੂ ਵੀ ਸੀ। ਨਿੱਝਰ ਖਾਲਿਸਤਾਨ ਪੱਖ਼ੀ ਭਾਰਤੀ ਪੰਜਾਬ ਨੂੰ ਸਿੱਖਾਂ ਲਈ ਵੱਖਰੇ ਅਤੇ ਖੁਦਮੁਖਤਿਆਰ ਮੁਲਕ ਵਜੋਂ ਮਾਨਤਾ ਚਾਹੁੰਦਾ ਸੀ। ਉਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਨਿੱਝਰ ਦੀਆਂ ਗਤੀਵਿਧੀਆ ਕਾਰਨ ਉਸ ਦੀ ਜਾਨ ਨੂੰ ਪਹਿਲਾਂ ਹੀ ਖ਼ਤਰਾ ਸੀ।

ਇਹ ਸਨ ਹਰਦੀਪ ਸਿੰਘ ਨਿੱਝਰ ਉੱਤੇ ਇਲਜ਼ਾਮ: 2022 ਵਿੱਚ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਐੱਨਆਈਏ (Central Investigation Agency NIA) ਨੇ ਨਿੱਝਰ ਉੱਤੇ ਪੰਜਾਬ ਦੇ ਜਲੰਧਰ ਵਿੱਚ ਇੱਕ ਹਿੰਦੂ ਪੁਜਾਰੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਕਥਿਤ ਇਲਜ਼ਾਮ ਲਾਏ ਅਤੇ ਇਸ ਤੋਂ ਬਾਅਦ ਉਸ ਉੱਤੇ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਸੀ। ਦੱਸਿਆ ਜਾਂਦਾ ਹੈ ਕਿ ਪੁਜਾਰੀ ਨੂੰ ਮਾਰਨ ਦੀ ਸਾਜ਼ਿਸ਼ ਖਾਲਿਸਤਾਨ ਟਾਈਗਰ ਫੋਰਸ ਨੇ ਰਚੀ ਸੀ ਅਤੇ ਨਿੱਝਰ ਜੋ ਕਿ ਕੈਨੇਡਾ ਵਿੱਚ ਰਹਿੰਦਾ ਸੀ ਉਹ ਕੇਟੀਐਫ ਦਾ ਮੁਖੀ ਸੀ। ਇਸ ਤੋਂ ਪਹਿਲਾਂ ਐੱਨਆਈਏ ਨੇ ਵੀ ਨਿੱਝਰ ਉੱਤੇ ਭਾਰਤ ਖ਼ਿਲਾਫ਼ ਅੱਤਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਨਕਾਬਪੋਸ਼ਾਂ ਨੇ ਕੀਤਾ ਸੀ ਕਤਲ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰੂਘਰ ਨੇੜੇ ਦੋ ਅਣਪਛਾਤੇ ਹਥਿਆਰਬੰਦਾਂ ਨੇ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਨਿੱਝਰ ਇਸ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਸੀ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਅਤੇ ਬਰਤਾਨੀਆਂ ਤੋਂ ਇਲਾਵਾ ਕਈ ਹੋਰ ਯੂਰਪੀਅਨ ਦੇਸ਼ਾਂ ਵਿੱਚ ਭਾਰਤੀ ਸਫਾਰਤਖਾਨਿਆਂ ਉੱਤੇ ਗੁੱਸੇ ਵਿੱਚ ਆਏ ਖਾਲਿਸਤਾਨੀ ਸਮਰਥਕਾਂ ਨੇ ਹਮਲੇ ਕੀਤੇ ਅਤੇ ਭਾਰਤ ਸਰਕਾਰ ਵਿਰੋਧੀ ਮੁਹਿੰਮ ਚਲਾਈ ਸੀ।

ਭਾਰਤ ਸਿਰ ਕਤਲ ਦੇ ਇਲਜ਼ਾਮ: ਦੱਸ ਦਈਏ ਹੁਣ ਕੈਨੇਡਾ ਸਰਕਾਰ ਨੇ ਭਾਰਤ ਦੇ ਡਿਪਲੋਮੈਟ ਉੱਤੇ ਇਸ ਕਤਲ ਨੂੰ ਅੰਜਾਮ ਦੇਣ ਵਿੱਚ ਭੂਮਿਕਾ ਅਦਾ ਕਰਨ ਦੇ ਇਲਜ਼ਾਮ ਲਾਏ ਹਨ। ਕੈਨੇਡੀਅਨ ਸਰਕਾਰ ਨੇ ਚੋਟੀ ਦੇ ਭਾਰਤੀ ਡਿਪਲੋਮੇਟ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ ਅਤੇ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੇ ਇਸ ਕਤਲ ਕੇਸ ਦੀ ਜਾਂਚ ਲਈ ਭਾਰਤ ਸਰਕਾਰ ਤੋਂ ਸਖ਼ਤ ਸ਼ਬਦਾਂ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਤਲ ਕਾਰਣ ਭਾਰਤ ਅਤੇ ਕੈਨੇਡਾ ਦੇ ਵਪਾਰਕ ਮੁੱਦੇ ਵੀ ਪਟੜੀ ਤੋਂ ਉਤਰ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.