ETV Bharat / state

Journalist Bhavna Kishore Released: ਟੀਵੀ ਪੱਤਰਕਾਰ ਭਾਵਨਾ ਦੀ ਜੇਲ੍ਹ 'ਚੋਂ ਰਿਹਾਈ, ਪੰਜਾਬ ਪੁਲਿਸ ਦਾ ਵਤੀਰਾ ਦੱਸਦੀ ਰੋ ਪਈ, ਕਿਹਾ- ਮੇਰੀ ਜਾਤ ਪੁੱਛੀ, ਦਰਵਾਜ਼ਾ ਖੋਲ੍ਹ ਕੇ ਜਾਣ ਦਿੱਤਾ ਵਾਸ਼ਰੂਮ

author img

By

Published : May 10, 2023, 5:10 PM IST

Updated : May 10, 2023, 8:44 PM IST

ਇਕ ਨਿੱਜੀ ਟੀਵੀ ਚੈਨਲ ਦੀ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਅਦਾਲਤ ਨੇ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਹੈ। ਰਿਹਾਈ ਮਗਰੋਂ ਪੱਤਰਕਾਰ ਨੇ ਪੰਜਾਬ ਪੁਲਿਸ ਦੇ ਵਤੀਰੇ ਨੂੰ ਲੈ ਕੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

Journalist Bhavna Kishore released on bail from Ludhiana jail
Journalist Bhavna Kishore Released : ਟੀਵੀ ਪੱਤਰਕਾਰ ਭਾਵਨਾ ਦੀ ਜੇਲ੍ਹ 'ਚੋਂ ਰਿਹਾਈ, ਪੰਜਾਬ ਪੁਲਿਸ ਦਾ ਵਤੀਰਾ ਦੱਸਦੀ ਪੜ੍ਹੋ ਕਿਉਂ ਰੋ ਪਈ ਪੱਤਰਕਾਰ

ਚੰਡੀਗੜ੍ਹ : ਟੀਵੀ ਚੈਨਲ ਦੀ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਅਦਾਲਤ ਤੋਂ ਮਿਲੀ ਜਮਾਨਤ ਮਗਰੋਂ ਰਿਹਾਅ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਟੈਲੀਵਿਜ਼ਨ ਪੱਤਰਕਾਰ ਨੂੰ ਦੋ ਹੋਰ ਵਿਅਕਤੀਆਂ ਸਮੇਤ ਫੜਿਆ ਗਿਆ ਸੀ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਜ਼ਮਾਨਤੀ ਬਾਂਡ ਭਰਨ ਮਗਰੋਂ ਪੱਤਰਕਾਰ ਦੀ ਰਿਹਾਈ ਹੋਈ ਹੈ। ਇਸ ਗ੍ਰਿਫਤਾਰੀ ਦੇ ਮੀਡੀਆ ਜਗਤ ਦੇ ਨਾਲ ਨਾਲ ਆਮ ਲੋਕਾਂ ਵਿੱਚ ਕਈ ਤਰ੍ਹਾਂ ਦੇ ਵਿਰੋਧ ਸਨ। ਇਸਨੂੰ ਗਲਤ ਤਰੀਕੇ ਨਾਲ ਕੀਤੀ ਗਈ ਗ੍ਰਿਫਤਾਰੀ ਦੱਸਿਆ ਗਿਆ ਸੀ। ਦੂਜੇ ਪਾਸੇ ਪੰਜਾਬ ਸਰਕਾਰ ਉੱਤੇ ਵੀ ਇਸਨੂੰ ਲੈ ਕੇ ਕਈ ਗੰਭੀਰ ਇਲਜਾਮ ਲਗਾਏ ਗਏ ਸਨ।

ਇਹ ਸੀ ਪੱਤਰਕਾਰ ਉੱਤੇ ਮਾਮਲਾ : ਦਰਅਸਲ, ਪੱਤਰਕਾਰ 'ਤੇ ਐਸਟੀਐਸਟੀ (ਅੱਤਿਆਚਾਰ ਦੀ ਰੋਕਥਾਮ) ਐਕਟ ਦੇ ਤਹਿਤ ਮੁਕੱਦਮਾ ਦਰਜ ਕਰਨ ਅਤੇ "ਬੰਦੀ" ਕੀਤੇ ਜਾਣ ਤੋਂ ਬਾਅਦ ਇਸ ਉੱਤੇ ਕਾਹਲੀ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਇਲਜਾਮਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਜਿਸ ਮੀਡੀਆ ਅਦਾਰੇ ਦੀ ਮਹਿਲਾ ਪੱਤਰਕਾਰ ਹੈ, ਉਸ ਮੁਤਾਬਿਕ ਲੁਧਿਆਣਾ ਵਿੱਚ ਯੋਜਨਾਬੱਧ ਘਟਨਾਵਾਂ ਤੋਂ ਬਾਅਦ ਕੈਮਰਾਮੈਨ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਪੁਲਿਸ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਦਲਿਤਾਂ ਦਾ ਅਪਮਾਨ ਕਰਨ ਦੇ ਇਲਜਾਮ ਲਾ ਕੇ ਫੜਿਆ ਅਤੇ ਮਾਮਲਾ ਦਰਜ ਕੀਤਾ ਸੀ। ਮੀਡੀਆ ਅਦਾਰੇ ਨੇ ਇਹ ਵੀ ਇਲ਼ਜਾਮ ਲਾਇਆ ਸੀ ਕਿ ਪੱਤਰਕਾਰ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਪੁਲਿਸ ਨਾਲ ਕੋਈ ਵੀ ਮਹਿਲਾ ਪੁਲਿਸ ਅਧਿਕਾਰੀ ਨਹੀਂ ਸੀ। ਦੂਜੇ ਪਾਸੇ ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਲਿਆ ਗਿਆ ਇਹ ਗ੍ਰਿਫਤਾਰੀ ਵੀ ਸੂਰਜ ਡੁੱਬਣ ਤੋਂ ਬਾਅਦ ਕੀਤੀ ਗਈ ਸੀ।

ਰਿਪੋਰਟਿੰਗ ਲਈ ਸੱਦਿਆ ਸੀ ਆਮ ਆਦਮੀ ਪਾਰਟੀ ਨੇ : ਯਾਦ ਰਹੇ ਕਿ ਪੱਤਰਕਾਰ ਨੇ ਐਫਆਈਆਰ ਨੂੰ ਰੱਦ ਕਰਨ ਲਈ ਹਾਈਕੋਰਟ ਦਾ ਵੀ ਰਸਤਾ ਅਪਣਾਇਆ ਸੀ। ਟੀਵੀ ਚੈਨਲ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਿਆਸੀ ਸਮਾਗਮ ਦੀ ਰਿਪੋਰਟਿੰਗ ਕਰਨ ਲ਼ਈ ਬੁਲਾਇਆ ਗਿਆ ਸੀ। ਟੀਵੀ ਅਦਾਰੇ ਨੇ ਇਹ ਵੀ ਇਲਜਾਮ ਲਾਇਆ ਹੈ ਕਿ ਪੱਤਰਕਾਰ ਨੂੰ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ 'ਤੇ ਹੋਏ ਖਰਚੇ ਦੀ ਰਿਪੋਰਟਿੰਗ ਲਈ ਪ੍ਰੇਸ਼ਾਨ ਕੀਤਾ ਗਿਆ ਸੀ ਅਤੇ ਇਹ ਸਾਰਾ ਕੁੱਝ ਉਸੇ ਨੂੰ ਲੈ ਕੇ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਵਨਾ ਕਿਸ਼ੋਰ ਨੂੰ 5 ਮਈ 2023 ਨੂੰ ਪੰਜਾਬ ਪੁਲਿਸ ਨੇ ਉਸਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ।

ਪੱਤਰਕਾਰ ਨੇ ਕੀਤੇ ਗੰਭੀਰ ਖੁਲਾਸੇ : ਹੁਣ ਜਦੋਂ ਕਿ ਪੱਤਰਕਾਰ ਦੀ ਰਿਹਾਈ ਹੋ ਗਈ ਹੈ ਤਾਂ ਪੱਤਰਕਾਰ ਨੇ ਵੀ ਪੰਜਾਬ ਪੁਲਿਸ ਦੀ ਹਿਰਾਸਤ ਦੌਰਾਨ ਹੋਏ ਤਸ਼ੱਦਦ ਵਾਲੇ ਵਤੀਰੇ ਨੂੰ ਲੈ ਕੇ ਖੁਲਾਸੇ ਕੀਤੇ ਹਨ। ਭਾਵਨਾ ਨੇ ਦੱਸਿਆ ਕਿ ਹਿਰਾਸਤ ਦੌਰਾਨ ਉਸਨੂੰ ਦਰਵਾਜ਼ਾ ਖੋਲ੍ਹ ਕੇ ਵਾਸ਼ਰੂਮ ਜਾਣ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਉਸਦੀ ਜਾਤ ਬਾਰੇ ਸਵਾਲ ਪੁੱਛਿਆ ਗਿਆ। ਉਸਨੇ ਦੱਸਿਆ ਕਿ ਪੁਲਿਸ ਨੇ ਕਿਹਾ ਕਿ ਰਾਤ ਨੂੰ ਇੱਕ ਵਜੇ ਤੁਹਾਡਾ ਮੈਡੀਕਲ ਹੋਵੇਗਾ ਅਤੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਪੱਤਰਕਾਰ ਨੇ ਕਿਹਾ ਕਿ ਮੇਰੀ ਸਿਹਤ ਵੀ ਵਿਗੜੀ ਅਤੇ ਘਬਰਾਹਟ ਵੀ ਹੋਈ। ਇਸ ਤੋਂ ਇਲਾਵਾ ਜੋ ਦਿੱਤਾ ਗਿਆ ਮੈਂ ਉਹ ਖਾ ਲਿਆ। ਡਰਾਈਵਰ ਅਤੇ ਕੈਮਰਾਪਰਸਨ ਨੇ ਵੀ ਥੋੜ੍ਹਾ-ਥੋੜ੍ਹਾ ਖਾਧਾ। ਉਸਨੇ ਕਿਹਾ ਕਿ ਥਾਣੇ ਵਿੱਚ ਬਿਜਲੀ ਜਾਂ ਪਾਣੀ ਦਾ ਵੀ ਪ੍ਰਬੰਧ ਨਹੀਂ ਸੀ।

  1. ਬਰਸਾਤ ਕਾਰਨ ਨਰਮਾ ਕਰੰਡ, ਖੇਤੀਬਾੜੀ ਵਿਭਾਗ ਵੱਲੋਂ 15 ਮਈ ਤਕ ਬਿਜਾਈ ਮੁਕੰਮਲ ਕਰਨ ਦੀ ਸਿਫਾਰਿਸ਼
  2. Jalandhar by-election: 'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਬੁਲਾਉਣ ਦੇ ਇਲਜ਼ਾਮ, ਤਸਵੀਰਾਂ ਵਾਇਰਲ
  3. ਰਾਘਵ ਚੱਢਾ ਦੀ ਹੋਵੇਗੀ ਪ੍ਰਨੀਤੀ ਚੋਪੜਾ ! 13 ਮਈ ਨੂੰ ਮੰਗਣੀ ਦੀਆਂ ਚਰਚਾਵਾਂ ਤੇਜ਼

ਪੁਲਿਸ ਅਧਿਕਾਰੀ 'ਤੇ ਸੀ ਦਬਾਅ : ਮਹਿਲਾ ਪੱਤਰਕਾਰ ਨੇ ਕਿਹਾ ਕਿ ਇਕ ਪੁਲਿਸ ਅਧਿਕਾਰੀ ਨੇ ਉਸਨੂੰ ਕਿਹਾ ਦੱਸਿਆ ਕਿ ਉਸ 'ਤੇ ਕਾਫੀ ਦਬਾਅ ਸੀ। ਇਸਦੇ ਨਾਲ ਹੀ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਬਾਰੇ ਕੀਤੇ ਖੁਲਾਸੇ 'ਆਪ੍ਰੇਸ਼ਨ ਸ਼ੀਸ਼ਮਹਿਲ' ਨੂੰ ਹਟਾਉਣ ਲਈ ਵੀ ਕਿਹਾ ਗਿਆ ਸੀ। ਇਹ ਵੀ ਯਾਦ ਰਹੇ ਕਿ ਰਿਪੋਰਟਰ ਭਾਵਨਾ ਕਿਸ਼ੋਰ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਤਿੱਖੀ ਝਾੜ ਪਾਈ ਸੀ। ਕੋਰਟ ਨੇ ਕਿਹਾ ਸੀ ਕਿ ਭਾਵਨਾ ਅਤੇ ਉਸਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ। ਇਸਦੇ ਨਾਲ ਹੀ ਅਦਾਲਤ ਨੇ ਤਿੰਨਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ।

ਇਲਜ਼ਾਮਾਂ 'ਤੇ ਕੀ ਬੋਲੇ ਆਪ ਆਗੂ : ਆਮ ਆਦਮੀ ਪਾਰਟੀ ਦੇ ਮੀਡੀਆ ਮੁਖੀ ਮਾਲਵਿੰਦਰ ਕੰਗ ਦਾ ਕਹਿਣਾ ਹੈ ਕਿ ਪੱਤਰਕਾਰ ਮਾਮਲੇ ਵਿੱਚ ਪੁਲਿਸ ਦੀ ਜਾਂਚ ਚੱਲ ਰਹੀ ਹੈ। ਇਸ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਪੁਲਿਸ ਵੱਲੋਂ ਪੱਤਰਕਾਰ ਵੱਲੋਂ ਥਾਣੇ ਵਿੱਚ ਖੁੱਲ੍ਹੇ ਦਰਵਾਜ਼ੇ ਰਾਹੀਂ ਵਾਸ਼ਰੂਮ ਕਰਨ ਦੇ ਲਾਏ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪ੍ਰਚਾਰ ਤਹਿਤ ਹੋ ਰਿਹਾ ਹੈ। ਕੁਝ ਮੀਡੀਆ ਅਦਾਰੇ ਭਾਜਪਾ ਦੇ ਇਸ਼ਾਰੇ 'ਤੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹਨ।

Last Updated : May 10, 2023, 8:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.