ETV Bharat / state

ਬਰਸਾਤ ਕਾਰਨ ਨਰਮਾ ਕਰੰਡ, ਖੇਤੀਬਾੜੀ ਵਿਭਾਗ ਵੱਲੋਂ 15 ਮਈ ਤਕ ਬਿਜਾਈ ਮੁਕੰਮਲ ਕਰਨ ਦੀ ਸਿਫਾਰਿਸ਼

author img

By

Published : May 10, 2023, 2:39 PM IST

ਮੌਸਮ ਵਿੱਚ ਕੋਈ ਬਹੁਤੀ ਤਬਦੀਲੀ ਨਾ ਆਉਣ ਕਾਰਨ ਇਸਦਾ ਅਸਰ ਫਸਲਾਂ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ਮਹੀਨੇ ਦੇ ਅਖੀਰ ਵਿੱਚ ਪਈ ਬਾਰਸ਼ ਕਾਰਨ ਅਗੇਤਾ ਬੀਜਿਆ ਨਰਮਾ ਕਰੰਡ ਹੋ ਗਿਆ, ਜਿਸ ਕਾਰਨ ਕਿਸਾਨਾਂ ਵੱਲੋਂ ਮੁੜ ਨਰਮਾ ਬੀਜਿਆ ਜਾ ਰਿਹਾ ਹੈ।

Due to the change in weather the earlier sown corn has softened
Due to the change in weather the earlier sown corn has softened

ਖੇਤੀਬਾੜੀ ਵਿਭਾਗ ਵੱਲੋਂ 15 ਮਈ ਤਕ ਬਿਜਾਈ ਮੁਕੰਮਲ ਕਰਨ ਦੀ ਸਿਫਾਰਿਸ਼

ਬਠਿੰਡਾ : ਮਈ ਦਾ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਮੌਸਮ ਵਿੱਚ ਕੋਈ ਬਹੁਤੀ ਤਬਦੀਲੀ ਨਾ ਆਉਣ ਕਾਰਨ ਇਸਦਾ ਅਸਰ ਫਸਲਾਂ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ਮਹੀਨੇ ਦੇ ਅਖੀਰ ਵਿੱਚ ਪਈ ਬਾਰਸ਼ ਕਾਰਨ ਅੱਗੇਤਾ ਬੀਜਿਆ ਨਰਮਾ ਕਰੰਡ ਹੋ ਗਿਆ, ਜਿਸ ਕਾਰਨ ਕਿਸਾਨਾਂ ਵੱਲੋਂ ਮੁੜ ਨਰਮਾ ਬੀਜਿਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ 15 ਮਈ ਤੱਕ ਨਰਮੇ ਦੀ ਫਸਲ ਦੀ ਬਿਜਾਈ ਮੁਕੰਮਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਭਾਵੇਂ ਕਿਸਾਨਾਂ ਵੱਲੋਂ ਇਸ ਵਾਰ ਬਰਸਾਤ ਅਤੇ ਕਣਕ ਦੀ ਵਾਢੀ ਲੇਟ ਹੋਣ ਕਾਰਨ ਨਰਮੇ ਦੀ ਲੇਟ ਬਿਜਾਈ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।



ਬਠਿੰਡਾ ਦੇ ਪਿੰਡ ਬੀੜ ਬਹਿਮਨ ਦੇ ਕਿਸਾਨ ਇਕਬਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਨਰਮੇ ਦੀ ਬਿਜਾਈ ਇਸ ਲਈ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਜ਼ਮੀਨ ਵਿਚ ਪਾਣੀ ਦੀ ਵੱਡੀ ਕਮੀ ਹੈ। ਦੂਸਰਾ ਵੱਡਾ ਕਾਰਨ ਨਰਮੇ ਦੀ ਫਸਲ ਝੋਨੇ ਦੀ ਫਸਲ ਨਾਲੋਂ ਵੱਧ ਕਮਾਈ ਦਿੰਦੀ ਹੈ। ਭਾਵੇਂ ਇਸ ਫ਼ਸਲ ਉੱਪਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਹਮਲਾ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਹੈ, ਪਰ ਫਿਰ ਵੀ ਉਹ ਨਰਮੇ ਦੀ ਫਸਲ ਦੀ ਬਿਜਾਈ ਕਰ ਰਹੇ ਹਨ।

Due to the change in weather the earlier sown corn has softened
ਖੇਤੀਬਾੜੀ ਵਿਭਾਗ ਵੱਲੋਂ 15 ਮਈ ਤਕ ਬਿਜਾਈ ਮੁਕੰਮਲ ਕਰਨ ਦੀ ਸਿਫਾਰਿਸ਼

ਨਰਮਾ ਬੀਜਣ ਤੋਂ ਗੁਰੇਜ਼ ਕਰ ਰਹੇ ਕਿਸਾਨ : ਨਰਮਾ ਪੱਟੀ ਦੇ ਕਿਸਾਨਾਂ ਦਾ ਝੋਨੇ ਵੱਲ ਵੱਧ ਰਹੇ ਰੁਝਾਨ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਝੋਨੇ ਦੀ ਫਸਲ ਮਾਤਰ ਤਿੰਨ ਮਹੀਨੇ ਦੀ ਫਸਲ ਹੈ ਅਤੇ ਇਸ ਫ਼ਸਲ ਨੂੰ ਬਿਮਾਰੀ ਬਹੁਤ ਘੱਟ ਲੱਗਦੀ ਹੈ। ਦੂਸਰੇ ਪਾਸੇ ਨਰਮੇ ਦੀ ਫਸਲ ਛੇ ਮਹੀਨਿਆਂ ਦੀ ਫਸਲ ਹੈ ਅਤੇ ਇਸ ਉੱਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਮੌਸਮ ਦੀ ਤਬਦੀਲੀ ਦੀ ਮਾਰ ਝੱਲਣੀ ਪੈਂਦੀ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਬੀਜਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ, ਪਰ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫਸਲ ਦੀ ਮੁੜ ਪੈਦਾਵਾਰ ਨੂੰ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ੀ ਖਾਦਾਂ ਅਤੇ ਬੀਜਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

  1. Jalandhar By-Election 2023 Updates: ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਲਈ ਵੋਟਿੰਗ ਜਾਰੀ, ਸਵੇਰੇ 11 ਵਜੇ ਤੱਕ 17 ਫੀਸਦੀ ਵੋਟਿੰਗ
  2. Jalandhar By-Poll: ਅਕਾਲੀ ਦਲ, ਕਾਂਗਰਸ ਅਤੇ 'ਆਪ' ਉਮੀਦਵਾਰਾਂ ਨੇ ਪਾਈ ਵੋਟ, ਕਿਹਾ- ਵਿਕਾਸ ਦੇ ਮੁਦੇ 'ਤੇ ਲੜ ਰਹੇ ਚੋਣ
  3. Jalandhar By-Poll Awareness: ਖੁਦ ਦੀ ਨਹੀਂ ਬਣੀ ਅਜੇ ਵੋਟ, ਪਰ ਨੌਜਵਾਨਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰ ਰਹੀਆਂ ਨੇ ਵਿਦਿਆਰਥਣਾਂ

ਕਿਸਾਨਾਂ ਨੂੰ ਨਰਮੇ ਦੀ ਬਿਜਾਈ 15 ਮਈ ਤੱਕ ਮੁਕੰਮਲ ਕਰਨ ਦੀ ਸਿਫਾਰਸ਼ : ਖੇਤੀਬਾੜੀ ਅਧਿਕਾਰੀ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਕੈਂਪ ਲਗਾ ਕੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ 15 ਮਈ ਤੱਕ ਮੁਕੰਮਲ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਸ਼ਾਂ ਖਾਦਾਂ ਅਤੇ ਬੀਜਾਂ ਦੇ ਦੁਕਾਨਦਾਰਾਂ ਤੋਂ ਪੱਕੇ ਬਿੱਲ ਲੈਣ। ਇਸ ਵਾਰ ਪੰਜਾਬ ਸਰਕਾਰ ਵੱਲੋਂ ਨਰਮੇ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਮੂੰਗੀ ਦੀ ਫਸਲ ਉਤੇ ਪੈਦਾ ਹੋਇਆ ਚਿੱਟਾ ਮੱਛਰ ਨਰਮੇ ਦੀ ਫਸਲ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੁੰਦਾ ਹੈ ਅਤੇ ਕਈ ਵਾਰ ਮੌਸਮ ਅਨਕੂਲ ਹੋਣ ਕਾਰਨ ਚਿੱਟੇ ਮੱਛਰ ਦਾ ਹਮਲਾ ਕੰਟਰੋਲ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਲਗਾਏ ਜਾ ਰਹੇ ਕੈਂਪ : ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਨਰਮੇ ਦੀ ਫਸਲ ਬੀਜਣ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ ਇਨ੍ਹਾਂ ਕੈਂਪਾਂ ਵਿਚ ਖਾਦਾਂ ਅਤੇ ਬੀਜਾਂ ਸਬੰਧੀ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਦੀ ਪਰਖ ਜ਼ਰੂਰ ਕਰਵਾਉਣ ਅਸੀਂ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਸਿਰਫ ਫ਼ਸਲਾਂ ਦੀ ਬਿਜਾਈ ਤੱਕ ਸੀਮਤ ਨਹੀਂ ਹੈ ਉਹਨਾਂ ਵੱਲੋਂ ਫਸਲ ਦਾ ਝਾੜ ਲੈਣ ਤੱਕ ਖੇਤਾ ਵਿੱਚ ਜਾ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਰੱਖਿਆ ਜਾਂਦਾ ਹੈ ਤਾਂ ਜੋ ਕਿਸੇ ਤਰਾਂ ਦੀ ਕੋਈ ਵੀ ਪ੍ਰੇਸ਼ਾਨੀ ਆਉਣ ਤੇ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.