ETV Bharat / state

Jalandhar By-Election 2023: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਖਤਮ, 6 ਵਜੇ ਤੱਕ 52.5 % ਹੋਈ ਵੋਟਿੰਗ

author img

By

Published : May 10, 2023, 7:34 AM IST

Updated : May 10, 2023, 6:49 PM IST

ਅੱਜ ਯਾਨੀ 10 ਮਈ, ਬੁੱਧਵਾਰ ਨੂੰ ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਹੋਈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ 52.5 % ਵੋਟਿੰਗ ਹੋਈ। ਦੱਸ ਦਈਏ ਕਿ ਜਲੰਧਰ ਵਿੱਚ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੀ ਵੋਟ ਪਾਈ।

Jalandhar By Election 2023
Jalandhar By Election 2023

ਸ਼ਾਹਕੋਟ ਵਿੱਚ ਆਪਸ ਵਿੱਚ ਭਿੜੇ ਆਪ ਤੇ ਕਾਂਗਰਸੀ ਵਰਕਰ




ਜਲੰਧਰ: ਅੱਜ ਬੁੱਧਵਾਰ ਨੂੰ ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਹੋਈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ 52.5 % ਵੋਟਿੰਗ ਹੋਈ। ਜਿਸ ਤੋਂ ਬਾਅਦ ਜਲੰਧਰ ਦੇ ਵੋਟਰਾਂ ਨੇ ਅੱਜ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਕਰ ਦਿੱਤੀ ਅਤੇ ਵੋਟਾਂ ਦੇ ਨਤੀਜੇ 13 ਮਈ ਨੂੰ ਆਉਣਗੇ। ਜਿਸ ਤੋਂ ਬਾਅਦ ਲੋਕ ਸਭਾ ਸੀਟ ਲਈ ਨਵਾਂ ਮੈਂਬਰ ਚੁਣਿਆ ਜਾਵੇਗਾ। ਇਸ ਵਾਰ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਬਾਕੀ ਉਮੀਦਵਾਰਾਂ ਨਾਲ ਜਬਦਰਦਸਤ ਮੁਕਾਬਲਾ ਰਹਿਣ ਵਾਲਾ ਹੈ।




*ਸਮਾਜਵਾਦੀ ਪਾਰਟੀ ਦੇ ਪੋਲਿੰਗ ਏਜੰਟ ਉੱਤੇ ਹਮਲਾ: ਜਲੰਧਰ ਦੇ ਵੈਸਟ ਹਲਕੇ ਦੇ ਭਾਰਗੋ ਕੈਂਪ ਇਲਾਕੇ ਵਿੱਚ ਪੈਂਦੇ ਕਿਸ਼ੋਰੀ ਮੁਹੱਲੇ 'ਚ ਸਮਾਜਵਾਦੀ ਪਾਰਟੀ ਦੇ ਪੋਲਿੰਗ ਏਜੰਟ ਦੀਨਾਨਾਥ ਉੱਤੇ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੀ ਸੀਸੀਟੀਵੀ ਵੀਡੀਓ ਸਾਮਣੇ ਆਈ ਹੈ। ਜਖ਼ਮੀ ਦੀਨਾਨਾਥ ਦੇ ਸਿਰ ਉੱਤੇ 3 ਟਾਂਕੇ ਲੱਗੇ ਹਨ ਅਤੇ ਇਸ ਹਮਲੇ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕਰ ਦਿੱਤੀ ਗਈ ਹੈ।

*1 ਵਜੇ ਤੱਕ 30 ਫੀਸਦੀ ਵੋਟਿੰਗ: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਦੁਪਹਿਰ 1 ਵਜੇ ਤੱਕ 30.93 ਫ਼ੀਸਦੀ ਵੋਟਿੰਗ ਦਰਜ ਹੋਈ ਹੈ।*ਕਾਂਗਰਸੀ ਉਮੀਦਵਾਰ ਨੇ ਆਪ ਵਿਰੁੱਧ ਕੀਤੀ ਸ਼ਿਕਾਇਤ: ਜਲੰਧਰ ਤੋਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਵੱਲੋਂ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਵੱਲੋਂ ਬਾਹਰਲੇ ਜ਼ਿਲ੍ਹਿਆਂ ਤੋਂ ਬੁਲਾਏ ਗਏ ਦੇ ਵਰਕਰਾਂ ਅਤੇ ਆਗੂਆਂ ਨੂੰ ਲੈ ਕੇ ਲਿਖਤੀ ਸ਼ਿਕਾਇਤ ਦਿੱਤੀ ਹੈ।

ਸ਼ਾਹਕੋਟ ਵਿੱਚ ਆਪਸ ਵਿੱਚ ਭਿੜੇ ਆਪ ਤੇ ਕਾਂਗਰਸੀ ਵਰਕਰ

*ਸ਼ਾਹਕੋਟ ਵਿੱਚ ਆਪਸ ਵਿੱਚ ਭਿੜੇ ਆਪ ਤੇ ਕਾਂਗਰਸੀ ਵਰਕਰ: ਜਲੰਧਰ ਜਿਮਨੀ ਚੋਣ ਦੀ ਵੋਟਿੰਗ ਦੌਰਾਨ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿੱਚ ਭਿੜ ਗਏ। ਕਾਂਗਰਸੀ ਵਰਕਰਾਂ ਨੇ ਇਲਜਾਮ ਲਾਏ ਕਿ ਆਪ ਵਰਕਰਾਂ ਵਲੋਂ ਪੋਲਿੰਗ ਬੂਥ ਉੱਤੇ ਭੰਨਤੋੜ ਕੀਤੀ ਗਈ ਹੈ। ਇਸ ਦੇ ਨਾਲ ਹੀ, ਉਨ੍ਹਾਂ ਇਲਜਾਮ ਲਾਏ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।




*ਸਵੇਰੇ 11 ਵਜੇ ਤੱਕ 17 ਫੀਸਦੀ ਵੋਟਿੰਗ: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 11 ਵਜੇ ਤੱਕ 17.43 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।



*ਭਾਜਪਾ ਉਮੀਦਵਾਰ ਵੱਲੋਂ ਸਰਕਾਰ ਉੱਤੇ ਇਲਜਾਮ: ਭਾਜਪਾ ਦੇ ਉਮੀਦਵਾਰ ਨੇ ਲਗਾਏ ਇਲਜ਼ਾਮ ਕਿਹਾ ਸਰਕਾਰ ਕਰ ਰਹੀ ਪ੍ਰਸ਼ਾਸ਼ਨ ਦੀ ਦੁਰਵਰਤੋਂ, ਕਿਹਾ- ਬਾਹਰੋਂ ਆਏ ਐਮਐਲਏ ਅਤੇ ਚੇਅਰਮੈਨ ਪੁੱਜੇ ਹੋਏ ਹਨ, ਜਿਨ੍ਹਾਂ ਦੀ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ।

*ਜਲੰਧਰ ਵਿੱਚ ਫਿਲਹਾਲ ਜਿਮਨੀ ਚੋਣ ਲਈ ਵੋਟਿੰਗ ਦਾ ਰਫ਼ਤਾਰ ਥੋੜੀ ਢੀਲੀ ਚੱਲ ਰਹੀ ਹੈ। ਸਵੇਰੇ 9 ਵਜੇ ਤੱਕ 5.21 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੀ ਵੋਟ ਪਾਈ।

  • There are by-polls happening for a Parliamentary seat in Punjab and for Assembly seats in Meghalaya, Odisha and UP. Urging voters in those constituencies to exercise their franchise in large numbers.

    — Narendra Modi (@narendramodi) May 10, 2023 " class="align-text-top noRightClick twitterSection" data=" ">

*ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਵੀ ਵੋਟ ਪਾਉਣ ਲਈ ਘਰੋਂ ਰਵਾਨਾ ਹੋ ਗਏ ਹਨ। ਉਨ੍ਹਾਂ ਕਿਹਾ- 'ਲੋਕਾਂ ਨੂੰ ਉਸ ਵਿਚਾਰਧਾਰਾ ਨੂੰ ਵੋਟ ਪਾਉਣੀ ਚਾਹੀਦੀ ਹੈ, ਜਿਸ ਵਿਚ ਉਹ ਮਹਿਸੂਸ ਕਰਦੇ ਹਨ ਕਿ ਇਹ ਦੇਸ਼ ਅਤੇ ਪੰਜਾਬ ਲਈ ਲਾਭਕਾਰੀ ਹੋਵੇਗੀ। ਉਨ੍ਹਾਂ ਸਮੂਹ ਲੋਕਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ।'

*ਅਕਾਲੀ-ਬਸਪਾ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਪਹਿਲਾਂ ਫਿਲੌਰ 'ਚ ਅਕਾਲੀ ਦਲ ਤੇ ਬਸਪਾ ਵਿਚਾਲੇ ਮੁਕਾਬਲਾ ਹੁੰਦਾ ਸੀ, ਪਰ ਹੁਣ ਦੋਵੇਂ ਇਕੱਠੇ ਹਨ। ਇਸ ਦਾ ਫਾਇਦਾ ਸਾਨੂੰ ਮਿਲੇਗਾ। ਐਮਪੀ ਚੌਧਰੀ ਦੇ ਜਾਣ ਦਾ ਦੁੱਖ ਹੈ, ਪਰ ਉਨ੍ਹਾਂ ਨੇ 9 ਸਾਲ ਐਮਪੀ ਰਹਿੰਦਿਆਂ ਇੱਕ ਵੀ ਕੰਮ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਔਰਤਾਂ ਲਈ 1000 ਦੀ ਗਰੰਟੀ ਦਿੱਤੀ ਅਤੇ ਜਦੋਂ ਮੈਂ ਵਿਧਾਨ ਸਭਾ ਵਿੱਚ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਨਹੀਂ ਸੋਚ ਰਹੇ। ਭਾਜਪਾ ਦਾ ਇੱਥੇ ਕੋਈ ਆਧਾਰ ਨਹੀਂ ਹੈ।



*ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ- ਇਹ ਸਾਡਾ ਜਮਹੂਰੀ ਹੱਕ ਹੈ, ਹਰ ਕਿਸੇ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਸਮੁੱਚੇ ਪੇਂਡੂ ਖੇਤਰ ਵਿੱਚੋਂ ਆਵਾਜ਼ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਕਿਸੇ ਆਗੂ ਦੀ ਥਾਂ ਮੇਰੇ ਵਰਗੇ ਵਾਤਾਵਰਨ ਪ੍ਰੇਮੀ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ। ਲੋਕ ਆਪਣਾ ਧੰਨਵਾਦ ਦਿਖਾ ਰਹੇ ਹਨ।




*ਸੀਐਮ ਮਾਨ ਨੇ ਕੀਤਾ ਟਵੀਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ, 'ਜਲੰਧਰ ਦੇ ਮਾਣਯੋਗ ਵੋਟਰੋ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਿਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ। ਇਮਾਨਦਾਰ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਾਲੇ, ਸਿਹਤ, ਸਿੱਖਿਆ ਅਤੇ ਬਿਜਲੀ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ। ਲੋਕਤੰਤਰ ਨੂੰ ਮਜ਼ਬੂਤ ਕਰੋ।'

ਪੀਐਮ ਮੋਦੀ ਨੇ ਜਿਮਨੀ ਚੋਣ ਲਈ ਕੀਤਾ ਟਵੀਟ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਪੰਜਾਬ , ਮੇਘਾਲਿਆ, ਓਡੀਸ਼ਾ ਤੇ ਯੂਪੀ ਵਿੱਚ ਹੋ ਰਹੀਆਂ ਜਿਮਨੀ ਚੋਣ ਵਿੱਚ ਵੱਧ ਤੋਂ ਵੱਧ ਵੋਟ ਅਧਿਕਾਰ ਕਰਨ ਦੀ ਅਪੀਲ ਕੀਤੀ।

ਪੰਜਾਬ ਵਿੱਚ ਇੱਕ ਸੰਸਦੀ ਸੀਟ ਅਤੇ ਮੇਘਾਲਿਆ, ਓਡੀਸ਼ਾ ਅਤੇ ਯੂਪੀ ਵਿੱਚ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਹੋ ਰਹੀਆਂ ਹਨ। ਉਨ੍ਹਾਂ ਹਲਕਿਆਂ ਦੇ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। - ਪੀਐਮ ਨਰਿੰਦਰ ਮੋਦੀ

ਕੁੱਲ 19 ਉਮੀਦਵਾਰ : ਜਲੰਧਰ ਲੋਕ ਸਭਾ ਸੀਟ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਿਸ ਕਾਰਨ ਇਥੇ ਜਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 4 ਮੁੱਖ ਪਾਰਟੀਆਂ ਵਿੱਚ ਜਬਰਦਸਤ ਮੁਕਾਬਲਾ ਰਹਿਣ ਵਾਲਾ ਹੈ। ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਅਕਾਲੀ ਦਲ ਤੋਂ ਡਾ. ਸੁਖਵਿੰਦਰ ਸੁੱਖੀ ਚੋਣ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ 4 ਤੋਂ ਇਲਾਵਾ 15 ਹੋਰ ਉਮੀਦਵਾਰ ਚੋਣ ਮੈਦਾਨ 'ਚ ਹਨ।

ਜਲੰਧਰ ਵਿੱਚ ਕੁੱਲ ਵੋਟਰਾਂ ਦੀ ਗਿਣਤੀ: ਜੇਕਰ ਵੋਟਰਾਂ ਦੀ ਗੱਲ ਕਰੀਏ, ਤਾਂ ਜਲੰਧਰ ਲੋਕ ਸਭਾ ਸੀਟ 'ਤੇ ਕੁੱਲ 16 ਲੱਖ 21 ਹਜ਼ਾਰ 800 ਵੋਟਰ ਹਨ ਜਿਸ ਵਿੱਚ 38 ਹਜ਼ਾਰ 313 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ। ਜਦਕਿ, 10 ਹਜ਼ਾਰ 526 ਅਪਾਹਜ ਹਨ। ਜਲੰਧਰ ਵਿਚ 8 ਲੱਖ 43 ਹਜ਼ਾਰ 229 ਵੋਟਰਸ ਹਨ, 7 ਲੱਖ 75 ਹਜ਼ਾਰ 173 ਔਰਤ ਵੋਟਰ ਹਨ ਅਤੇ 40 ਅਪਾਹਿਜ ਵੋਟਰਸ ਹਨ। ਜਲੰਧਰ ਵਿੱਚ ਕੁੱਲ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਦੱਸ ਦਈਏ ਕਿ 10 ਮਈ ਨੂੰ ਜਲੰਧਰ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਵੋਟਾਂ ਦੇ ਨਤੀਜੇ 13 ਮਈ ਨੂੰ ਆਉਣਗੇ।



  1. Karnataka Election 2023 : ਕਰਨਾਟਕ ਦੇ ਲੋਕ ਚੁਣਨਗੇ ਆਪਣਾ ਅਗਲਾ ਸੀਐਮ, ਵੋਟਿੰਗ ਸ਼ੁਰੂ
  2. By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
  3. ਮੁੱਖ ਮੰਤਰੀ ਮਾਨ ਨੇ ਮਨੀਪੁਰ 'ਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਕੱਢਣ ਲਈ ਹੈਲਪਲਾਈਨ ਨੰਬਰ ਜਾਰੀ
  • ਜਲੰਧਰ ਦੇ ਮਾਣਯੋਗ ਵੋਟਰੋ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਹਾਸਿਲ ਹੋਏ ਵੋਟਰ ਕਾਰਡ ਦਾ ਅੱਜ ਆਪਣੀ ਮਰਜ਼ੀ ਨਾਲ ਇਸਤੇਮਾਲ ਕਰੋ…ਇਮਾਨਦਾਰ ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਨੂੰ ਸਮਝਣ ਵਾਲੇ , ਸਿਹਤ,ਸਿੱਖਿਆ ਅਤੇ ਬਿਜਲੀ ਦੇ ਮੁੱਦਿਆਂ ਦੀ ਗੱਲ ਕਰਨ ਵਾਲਿਆਂ ਨੂੰ ਅੱਗੇ ਲੈ ਕੇ ਆਓ…ਲੋਕਤੰਤਰ ਨੂੰ ਮਜ਼ਬੂਤ ਕਰੋ

    — Bhagwant Mann (@BhagwantMann) May 10, 2023 " class="align-text-top noRightClick twitterSection" data=" ">

ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਵੋਟਿੰਗ: ਵੋਟਿੰਗ ਸਵੇਰੇ 8 ਵਜੇ ਤੋਂ ਪੋਲਿੰਗ ਸ਼ੁਰੂ ਹੋਵੇਗੀ। ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਜਦਕਿ ਇਸ ਤੋਂ ਪਹਿਲਾਂ ਮਸ਼ੀਨਾਂ ਦੀ ਜਾਂਚ ਲਈ ਹਰ ਪੋਲਿੰਗ ਸਟੇਸ਼ਨ 'ਤੇ ਮੌਕ ਪੋਲਿੰਗ ਹੋਈ ਸੀ।

252 ਸੰਵੇਦਨਸ਼ੀਲ ਪੋਲਿੰਗ ਬੂਥ: ਚੋਣਾਂ ਲਈ 1,972 ਪੋਲਿੰਗ ਸਟੇਸ਼ਨਾਂ ’ਤੇ 9,865 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਦਕਿ 252 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਨਜ਼ਰ ਰੱਖਣ ਲਈ 302 ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਨਿਰਪੱਖ ਚੋਣਾਂ ਅਤੇ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਬਲਾਂ ਦੀਆਂ 70 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 70 ਵਿੱਚੋਂ 30 ਨੂੰ ਸ਼ਹਿਰ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।

Last Updated :May 10, 2023, 6:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.