ETV Bharat / state

Jalandhar by-election: 'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਬੁਲਾਉਣ ਦੇ ਇਲਜ਼ਾਮ, ਤਸਵੀਰਾਂ ਵਾਇਰਲ

author img

By

Published : May 10, 2023, 2:04 PM IST

Updated : May 10, 2023, 3:20 PM IST

ਜਲੰਧਰ ਵਿੱਚ ਚੱਲ ਰਹੀ ਜ਼ਿਮਨੀ ਚੋਣ ਵਿਚਾਲੇ ਆਮ ਆਦਮੀ ਪਾਰਟੀ ਉੱਤੇ ਜ਼ਿਲ੍ਹੇ ਤੋਂ ਬਾਹਰੀ ਵਰਕਰਾਂ ਨੂੰ ਲਿਆ ਕੇ ਪੋਲਿੰਗ ਬੂਥਾਂ ਉੱਤੇ ਬਿਠਾਉਣ ਦੇ ਇਲਜ਼ਾਮ ਲੱਗੇ ਨੇ। ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਇਰਲ ਹੋ ਰਿਹਾ ਜੋ 'ਆਪ' ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਦਾ ਨਜ਼ਰ ਆ ਰਿਹਾ ਹੈ।

Allegations of calling workers and leaders from outer districts on 'AAP' in Jalandhar by-election
'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਅਤੇ ਆਗੂ ਬੁਲਾਉਣ ਦੇ ਇਲਜ਼ਾਮ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਸਵੀਰਾਂ

Jalandhar by-election: 'ਆਪ' 'ਤੇ ਲੱਗੇ ਬਾਹਰੀ ਜ਼ਿਲ੍ਹਿਆਂ ਤੋਂ ਵਰਕਰ ਬੁਲਾਉਣ ਦੇ ਇਲਜ਼ਾਮ, ਤਸਵੀਰਾਂ ਵਾਇਰਲ

ਜਲੰਧਰ: ਸਾਂਸਦ ਸੰਤੋਖ ਚੌਧਰੀ ਦੀ ਮੌਤ ਤੋਂ ਮਗਰੋਂ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਲਈ ਹੁਣ ਜ਼ਿਮਨੀ ਚੋਣਾਂ ਚੱਲ ਰਹੀਆਂ ਨੇ ਪਰ ਨਾਲ ਹੀ ਵਿਰੋਧੀ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਉੱਤੇ ਬਾਹਰ ਤੋਂ ਆਗੂ ਅਤੇ ਵਰਕਰ ਲਿਆ ਕੇ ਪੋਲਿੰਗ ਬੂਥਾਂ ਉੱਤੇ ਬਿਠਾਉਣ ਦੇ ਇਲਜ਼ਾਮ ਲੱਗੇ ਹਨ। ਇਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਬਕਾਇਦਾ ਨਾਮ ਦੇ ਨਾਲ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਬਾਹਰਲੇ ਜ਼ਿਲ੍ਹਿਆਂ ਦੇ ਵਰਕਰਾਂ ਅਤੇ ਲੀਡਰਾਂ ਦੀਆਂ ਡਿਊਟੀਆਂ ਜਲੰਧਰ ਜ਼ਿਮਨੀ ਚੋਣ ਵਿੱਚ ਬੂਥਾਂ ਉੱਤੇ ਲਗਾਈ ਗਈ ਹੈ ਜੋ ਕਿ ਕਾਨੂੰਨ ਦੀ ਉਲੰਘਣਾ ਹੈ।

ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਉੱਡਾਈਆਂ ਧੱਜੀਆਂ: ਚੋਣ ਕਮਿਸ਼ਨ ਦੇ ਨਿਯਮਾਂ ਦੇ ਮੁਤਾਬਿਕ ਜਿਸ ਜ਼ਿਲ੍ਹੇ ਦੇ ਵਿੱਚ ਵੋਟਿੰਗ ਹੁੰਦੀ ਹੈ ਉਸ ਵਿੱਚ ਬਾਹਰ ਤੋਂ ਕਿਸੇ ਵੀ ਪਾਰਟੀ ਦਾ ਸਿਆਸੀ ਲੀਡਰ ਆਗੂ ਜਾਂ ਵਰਕਰ ਨਹੀਂ ਆ ਸਕਦਾ ਪਰ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਨੇ ਚੋਣ ਕਮਿਸ਼ਨ ਤੱਕ ਜਾਣ ਦੀ ਗੱਲ ਕਹੀ ਹੈ। ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਵਰਕਰਾਂ ਨੂੰ ਘੇਰਿਆ ਜਾ ਰਿਹਾ ਹੈ ਅਤੇ ਸਥਾਨਕ ਵਿਰੋਧੀ ਧਿਰ ਦੇ ਲੀਡਰਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

  1. Karnataka Election 2023 : ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੋਟ ਪਾਈ
  2. Jalandhar By-Poll : ਕਾਂਗਰਸੀ ਵਿਧਾਇਕ ਨੇ 'ਆਪ' ਵਿਧਾਇਕ ਨੂੰ ਘੇਰਿਆ, ਕਿਹਾ- ਸਰਕਾਰ ਤੁਹਾਡੀ, ਪਰ ਇੱਥੇ ਬਦਮਾਸ਼ੀ ਨੀ ਚੱਲਣ ਦਿਆਂਗਾ
  3. Karnataka Election 2023 : ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੋਟ ਪਾਈ

'ਆਪ' ਵਰਕਰਾਂ ਦਾ ਵੀਡੀਓ ਵਾਇਰਲ: ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਵਿਰੋਧੀ ਲੀਡਰ ਅਤੇ ਅਫਸਰ ਚੋਣਾਂ ਦੌਰਾਨ ਬੂਥਾਂ ਉੱਤੇ ਬੈਠੇ ਕੁੱਝ ਲੋਕਾਂ ਨੂੰ ਘੇਰ ਕੇ ਪੁੱਛ ਰਹੇ ਨੇ ਕਿ ਉਨ੍ਹਾਂ ਦਾ ਘਰ ਕਿੱਥੇ ਹੈ ਅਤੇ ਉਹ ਕਿਹੜੇ ਜ਼ਿਲ੍ਹੇ ਨਾਲ ਸਬੰਧਿਤ ਹਨ। ਵੀਡੀਓ ਵਿੱਚ ਇਹ ਵੀ ਸਪੱਸ਼ਟ ਸੁਣਾਈ ਦੇ ਰਿਹਾ ਹੈ ਕਿ ਪੁੱਛੇ ਗਏ ਸਵਾਲਾਂ ਦਾ ਕੋਈ ਵੀ ਸਾਰਥਕ ਉੱਤਰ ਦੇਣ ਵਿੱਚ ਨੌਜਵਾਨ ਕਾਮਯਾਬ ਨਹੀਂ ਹੋਏ। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਕੇ ਸੱਤਾਧਾਰੀ ਪਾਰਟੀ ਖੁੱਦ ਚੋਣ ਕਮਿਸ਼ਨ ਦੇ ਆਰਡਰਾਂ ਨੂੰ ਤੋੜਦਿਆਂ ਮਨਮਾਨੇ ਤਰੀਕੇ ਨਾਲ ਬਾਹਰੀ ਵਰਕਰਾਂ ਨੂੰ ਬੂਥਾਂ ਉੱਤੇ ਨਿਗਰਾਨੀ ਅਤੇ ਕੰਮ ਲਈ ਬਿਠਾ ਰਹੀ ਹੈ। ਉਨ੍ਹਾਂ ਧਮਕੀ ਵੀ ਦਿੱਤੀ ਕਿ ਉਹ ਇਸ ਸਾਰੇ ਵਾਕੇ ਨੂੰ ਲੈਕੇ ਚੋਣ ਕਮਿਸ਼ਨ ਕੋਲ ਜਾਣਗੇ ਅਤੇ ਆਮ ਆਦਮੀ ਪਾਰਟੀ ਦੇ ਕਾਰਨਾਮਿਆਂ ਦਾ ਪਰਦਾਫਾਸ਼ ਕਰਨਗੇ।

Last Updated : May 10, 2023, 3:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.