ETV Bharat / state

CM ਮਾਨ ਨੇ ਉਦਯੋਗਪਤੀਆਂ ਲਈ ਕਰ ਦਿੱਤਾ ਵੱਡਾ ਐਲਾਨ, ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਵਟ੍ਹਸਐਪ ਨੰਬਰ ਕੀਤਾ ਜਾਰੀ

author img

By

Published : Jul 8, 2023, 4:27 PM IST

Updated : Jul 8, 2023, 4:38 PM IST

ਮੁੱਖ ਮੰਤਰੀ ਦਾ ਵਪਾਰੀ ਵਰਗ ਲਈ ਵੱਡਾ ਐਲਾਨ! ਸੀ.ਐੱਮ ਨੂੰ ਸਿੱਧਾ ਫੋਨ ਕਰਨਗੇ ਵਪਾਰੀ!
ਮੁੱਖ ਮੰਤਰੀ ਦਾ ਵਪਾਰੀ ਵਰਗ ਲਈ ਵੱਡਾ ਐਲਾਨ! ਸੀ.ਐੱਮ ਨੂੰ ਸਿੱਧਾ ਫੋਨ ਕਰਨਗੇ ਵਪਾਰੀ!

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਵਪਾਰੀ ਵਰਗ ਨੂੰ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਨੂੰ ਸੁਝਾਅ ਦੇਣ ਦਾ ਐਲਾਨ ਕੀਤਾ। ਸੀਐੱਮ ਮਾਨ ਨੇ ਆਖਿਆ ਵਾਪਰੀ ਜਿਸ ਤਰ੍ਹਾਂ ਦੇ ਸੁਝਾਅ ਦੇਣਗੇ ਸਰਕਾਰ ਉਸ ਦੇ ਆਧਾਰ 'ਤੇ ਹੀ ਆਪਣੀ ਰਣਨੀਤੀ ਬਣਾਵੇਗੀ। ਪੜ੍ਹੋ ਪੂਰੀ ਖਬਰ...

ਚੰਡੀਗੜ੍ਹ: ਸੂਬਾ ਸਰਕਾਰ ਵੱਲੋਂ ਹਰ ਵਰਗ ਨੂੰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਮੁੱਖ ਮੰਤਰੀ ਵੱਲੋਂ ਲਾਈਵ ਹੋ ਕੇ ਵਪਾਰੀ ਵਰਗ ਲਈ ਵੱਡਾ ਐਲਾਨ ਕਰ ਦਿੱਤਾ ਹੈ। ਸੀਐੱਮ ਭਗਵੰਤ ਮਾਨ ਨੇ ਆਖਿਆ ਕਿ ਹੁਣ ਵਪਾਰੀ ਸਿੱਧੇ ਤੌਰ 'ਤੇ ਮੁੱਖ ਮੰਤਰੀ, ਮੰਤਰੀਆਂ ਤੱਕ ਪਹੁੰਚ ਕਰ ਸਕਦੇ ਹਨ। ਸਰਕਾਰ ਤੱਕ ਆਪਣੇ ਸੁਝਾਅ ਪਹੁੰਚਾ ਸਕਦੇ ਹਨ। ਮੁੱਖ ਮੰਤਰੀ ਮਾਨ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਹੁਣ ਵਪਾਰੀਆਂ ਤੋਂ ਸੁਝਾਅ ਮੰਗੇ ਹਨ।

  • ਲੋਕਾਂ ਦੀ ਸਰਕਾਰ ਫ਼ੈਸਲੇ ਲੋਕਾਂ ਦੇ ਸੁਝਾਅ ਨਾਲ ਲੈ ਰਹੀ ਹੈ...ਹੁਣ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਤੁਹਾਡੇ ਸੁਝਾਵਾਂ ਦੀ ਲੋੜ ਹੈ... WhatsApp Number ਤੇ Email ID ਜਾਰੀ ਕਰ ਰਹੇ ਹਾਂ... Live https://t.co/Ou9G8vjev3

    — Bhagwant Mann (@BhagwantMann) July 8, 2023 " class="align-text-top noRightClick twitterSection" data=" ">

ਫੋਨ ਨੰਬਰ ਅਤੇ ਈਮੇਲ ਆਈਡੀ ਜਾਰੀ: ਮੁੱਖ ਮੰਤਰੀ ਵੱਲੋਂ ਲਾਈਵ ਹੋ ਕੇ ਜਿੱਥੇ ਵਪਾਰੀਆਂ ਤੋਂ ਸੁਝਾਅ ਮੰਗੇ ਹਨ, ਉੱਥੇ ਹੀ ਉਨ੍ਹਾਂ ਵੱਲੋਂ ਇੱਕ ਵਟਸਐਪ ਨੰਬਰ 81948-91945 ਵੀ ਜਾਰੀ ਕੀਤਾ ਗਿਆ ਹੈ। ਜਿਸ 'ਤੇ ਇੰਨ੍ਹਾਂ ਵੱਲੋਂ ਆਪਣੇ ਕੀਮਤੀ ਸੁਝਾਅ ਦਿੱਤੇ ਜਾ ਸਕਦੇ ਹਨ ਤਾਂ ਜੋ ਪੰਜਾਬ ਸਰਕਾਰ ਉਨ੍ਹਾਂ ਸੁਝਾਵਾਂ 'ਤੇ ਵਧੀਆ ਰਣਨੀਤੀ ਬਣਾ ਸਕੇ। ਪੰਜਾਬ ਸਰਕਾਰ ਨੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਵਟਸਐਪ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਹੈ। ਜਿਸ ਦਾ ਮਕਸਦ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਪਤੀਆਂ ਤੋਂ ਸੁਝਾਅ ਲੈਣਾ ਹੈ ਤਾਂ ਕਿ ਵੱਧ ਤੋਂ ਵੱਧ ਉਦਯੋਗ ਪੰਜਾਬ 'ਚ ਲਿਆਂਦਾ ਜਾ ਸਕੇ ਅਤੇ ਉਦਯੋਗਪਤੀਆਂ ਤੋਂ ਸੁਝਾਅ ਲੈ ਕੇ ਉਦਯੋਗ ਲਈ ਚੰਗਾ ਵਾਤਾਵਰਣ ਸਿਰਜਿਆ ਜਾ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਈਮੇਲ ਅਤੇ ਵਟਸਐਪ ਨੰਬਰ ਜਾਰੀ ਕੀਤਾ ਹੈ।

ਪਹਿਲਾਂ ਵੀ ਮੰਗੇ ਸੀ ਲੋਕਾਂ ਤੋਂ ਸੁਝਾਅ: ਕਾਬਲੇਜ਼ਿਕਰ ਹੈ ਕਿ ਸੀਐੱਮ ਮਾਨ ਵੱਲੋਂ ਇਸ ਤੋਂ ਪਹਿਲਾਂ ਵੀ ਲੋਕਾਂ ਤੋਂ ਸੁਝਾਅ ਮੰਗੇ ਗਏ ਸਨ। ਉਨ੍ਹਾਂ ਆਖਿਆ ਸੀ ਕਿ ਅਸੀਂ ਆਮ ਆਦਮੀ ਕਲੀਨਿਕ, ਨਹਿਰੀ ਪਾਣੀ ਅਤੇ ਬਿਜਲੀ ਸਬੰਧੀ ਲੋਕਾਂ ਤੋਂ ਰਾਏ ਮੰਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਗੂ ਵੀ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਆਮ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਮੁਫ਼ਤ ਬਿਜਲੀ, ਮੁਫ਼ਤ ਇਲਾਜ਼ ਮਿਲ ਰਿਹਾ ਹੈ। ਇਸ ਦੇ ਨਾਲ ਹੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ ।

ਪੰਜਾਬ ਦਾ ਫਾਇਦਾ: ਮਾਨ ਨੇ ਆਖਿਆ ਕਿ ਜੇਕਰ ਪੰਜਾਬ 'ਚ ਵਪਾੲਰ ਆਵੇਗਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਬੇਰੁਜ਼ਗਾਰੀ ਘਟੇਗੀ ਅਤੇ ਪੰਜਾਬ ਦੇ ਖ਼ਜ਼ਾਨੇ ਵੀ ਨੂੰ ਫਾਇਦਾ ਹੋਵੇਗਾ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਸੁਪਨਾ ਹੈ ਕਿ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਇਆ ਜਾ ਸਕੇ।

ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦਾ ਨੰਬਰ ਵੀ ਕੀਤਾ ਸੀ ਜਾਰੀ: ਆਪ ਦੀ ਸਰਕਾਰ ਬਣਦਿਆਂ ਹੀ ਪੰਜਾਬ ਵਿਚ ਪਹਿਲਾ ਭ੍ਰਿਸ਼ਟਾਚਾਰ ਵਿਰੋਧੀ ਨੰਬਰ ਜਾਰੀ ਕੀਤਾ ਗਿਆ ਸੀ। ਸੀਐਮ ਦਾ ਦਾਅਵਾ ਹੈ ਕਿ ਭ੍ਰਿਸ਼ਟਾਚਰ ਵਿਰੋਧੀ ਹੈਲਪਲਾਈਨ ਰਾਹੀਂ ਕਈ ਭ੍ਰਿਸ਼ਟ ਅਧਿਕਾਰੀਆਂ ਨੂੰ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਭੇਜਿਆ ਹੈ। ਜਿਹਨਾਂ ਵਿਚੋਂ ਪੰਜਾਬ ਦੇ ਕਈ ਸਾਬਕਾ ਮੰਤਰੀ ਹਨ।

Last Updated :Jul 8, 2023, 4:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.